ਨੋਖਾ ਉਪ ਕਾਰਾਗਾਰ ਤੋਂ ਪੰਜ ਕੈਦੀ ਫਰਾਰ

ਨੋਖਾ ਉਪ ਕਾਰਾਗਾਰ ਤੋਂ ਪੰਜ ਕੈਦੀ ਫਰਾਰ

ਸੱਚ ਕਹੂੰ ਨਿਊਜ਼, ਸ੍ਰੀਗੰਗਾਨਗਰ। ਰਾਜਸਥਾਨ ’ਚ ਬੀਕਾਨੇਰ ਜਿਲ੍ਹੇ ਦੇ ਨੋਖਾ ਦੇ ਉਪ ਕਾਰਾਗ੍ਰਹਿ ਤੋਂ ਦੇਰ ਰਾਤ ਪੰਜ ਕੈਦੀ ਫਰਾਰ ਹੋ ਗਏ। ਜੇਲ ਪ੍ਰਸ਼ਾਸਨ ਅਨੁਸਾਰ ਹਨੂੰਮਾਨ ਜਿਲ੍ਹੇ ’ਚ ਪੀਲੀਬੰਗਾ ਦੇ ਵਾਰਡ ਨੰ. 22 ਨਿਵਾਸੀ ਸੁਰੇਸ਼ ਕੁਮਾਰ, ਹਨੂੰਮਾਨਗੜ੍ਹ ਦੇ ਹੀ ਨਾਵਾਂ ਗਾਂਵ ਨਿਵਾਸੀ ਸਲੀਮ ਖਾਨ ਤੇ ਖਾਰੀਆ ਪਿੰਡ ਨਿਵਾਸੀ ਮਨਦੀਪ ਸਿੰਘ, ਨੋਖਾ ਖੇਤਰ ਦੇ ਕੁਚੌਰ ਆਗੁਣੀ ਨਿਵਾਸੀ ਰਤਿਰਾਮ ਤੇ ਸਾਦੁਲਪੁਰ ਨਿਵਾਸੀ ਅਨਿਲ ਪੰਡਿਤ ਰਾਤ ਕਰੀਬ ਢਾਈ ਵਜੇ ਨੋਖਾ ਜੇਲ੍ਹ ਤੋਂ ਫਰਾਰ ਹੋ ਗਏ। ਪੁਲਿਸ ਅਨੁਸਾਰ ਪੰਜਾਂ ਕੈਦੀਆਂ ਨੇ ਫਰਾਰ ਹੋਣ ਤੋਂ ਪਹਿਲਾਂ ਯੋਜਨਾ ਬਣਾ ਰੱਖੀ ਸੀ। ਅੱਧੀ ਰਾਤ ਤੋਂ ਕਰੀਬ ਢਾਈ ਵਜੇ ਪੰਜੇ ਕੈਦੀ ਇੱਕ ਬੈਰਕ ਦੀ ਬਾਰੀ ਤੋੜ ਕੇ ਤੇ ਫਿਰ ਕੱਪੜੇ ਨਾਲ ਬਣਾਈ ਰੱਸੀ ਦੇ ਸਹਾਰੇ ਜੇਲ੍ਹ ਦੀਆਂ ਦੀਵਾਰਾਂ ਟੱਪ ਕੇ ਫਰਾਰ ਹੋ ਗਏ। ਜੇਲ੍ਹ ਦੇ ਇੱਕ ਸਿਪਾਹੀ ਨੂੰ ਜਦੋਂ ਸ਼ੱਕ ਹੋਇਆ ਤਾਂ ਉਸ ਨੇ ਬੈਰਕ ਚੈੱਕ ਕਰੀ, ਜਿਸ ਵਿੱਚ ਪੰਜ ਕੈਦੀ ਫਰਾਰ ਹੋਏ।

ਉਨ੍ਹਾਂ ਦੇ ਫਰਾਰ ਹੋਣ ਦੀ ਸੂਚਨਾ ’ਤੇ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀ ਤੁਰੰਤ ਪਹੁੰਚ ਗਏ। ਨੋਖਾ ਡੀਐੱਸਪੀ ਨੇਮ ਸਿੰਘ ਚੌਹਾਨ ਤੇ ਥਾਣਾ ਪ੍ਰਭਾਰੀ ਅਰਵਿੰਦ ਸਿੰਘ ਸੇਖਾਵਤ ਦੀ ਟੀਮ ਉਪ ਕਾਰਗਾਰ ਪਹੁੰਚੇ। ਉਨ੍ਹਾਂ ਨੇ ਜੇਲ ਕਰਮਚਾਰੀਆਂ ਤੋਂ ਪੂਰੀ ਘਟਨਾ ਦੀ ਜਾਣਕਾਰੀ ਲਈ। ਕੈਦੀਆਂ ਨੂੰ ਦੁਬਾਰਾ ਫੜਨ ਲਈ ਪੰਜ ਪਾਰਟੀਆਂ ਬਣਾਈਆਂ ਗਈਆਂ ਹਨ। ਸਾਰੀਆਂ ਪਾਰਟੀਆਂ ਨੇ ਕੈਦੀਆਂ ਨੂੰ ਫੜਨ ਲਈ ਵੱਖ-ਵੱਖ ਥਾਵਾਂ ’ਤੇ ਦਬਿਸ਼ ਦਿੱਤੀ। ਇਸ ਦੇ ਨਾਲ ਹੀ ਹਨੂੰਮਾਨਗੜ੍ਹ ਤੇ ਨਾਗੌਰ ਜਿਲ੍ਹੇ ਵਿੱਚ ਵੀ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਈ ਦਿਨ ਪਹਿਲਾਂ ਜੋਧਪੁਰ ਜਿਲ੍ਹੇ ਦੀ ਫਲੋਦੀ ਜੇਲ੍ਹ ਤੋਂ 16 ਕੈਦੀ ਫਰਾਰ ਹੋ ਗਏ ਸਨ। ਇਸ ਘਟਨਾ ਨੂੰ ਜੇਲ੍ਹ ਸਟਾਫ ਸਮੇਤ ਕੈਦੀਆਂ ਨੇ ਅੰਜਾਮ ਦਿੱਤਾ ਸੀ। ਇਸ ਘਟਨਾ ਵਿੱਚ ਬਚੇ ਹੋਏ ਕੈਦੀਆਂ ਵਿੱਚ ਸਿਰਫ ਦੋ-ਤਿੰਨ ਗ੍ਰਿਫਤਾਰ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।