ਵਿੱਤ ਮੰਤਰੀ ਸੀਤਾਰਮਣ ਨੇ ਬਜਟ ਦੀ ਕੀਤੀ ਸ਼ੁਰੂਆਤ

Finance Minister, Sitaraman, Introduced, Budget

ਨਵੀਂ ਦਿੱਲੀ। ਕੇਂਦਰੀ ਵਿੱਤ ਮੰਤਰੀ ਸੀਤਾਰਮਨ ਬਜਟ ਪੇਸ਼ ਕਰ ਰਹੀ ਹੈ।। ਉਨ੍ਹਾਂ ਨੇ 5 ਟ੍ਰਿਲੀਅਨ ਡਾਲਰ ਅਰਥਵਿਵਸਥਾ ਦਾ ਟੀਚਾ ਰੱਖਿਆ। ਵਿੱਤ ਮੰਤਰੀ ਨੇ ਕਿਹਾ ਕਿ ਬੀਮਾ ਤੇ ਮੀਡੀਆ ਖੇਤਰ ‘ਚ ਵਿਦੇਸ਼ੀ ਸਿੱਧੇ ਨਿਵੇਸ਼ ਦੀ ਸੀਮਾ ਵਧੇਗੀ। ਉਨ੍ਹਾਂ ਛੋਟੇ ਦੁਕਾਨਦਾਰਾਂ ਨੂੰ ਰਾਹਤ ਦੇਣ ਦੀ ਗੱਲ ਕੀਤੀ ਤੇ 3 ਕਰੋੜ ਦੁਕਾਨਦਾਰਾਂ ਨੂੰ ਪੈਨਸ਼ਨ ਦੇਣ ਦਾ ਪਲਾਨ ਦੱਸਿਆ। ਸੀਤਾਰਮਣ ਨੇ ਕਿਹਾ, “2014 ਦੇ ਸਮੇਂ ਸਾਡੀ ਅਰਥਵਿਵਸਥਾ ਕਰੀਬ 1.85 ਟ੍ਰਿਲੀਅਨ ਡਾਲਰ ਸੀ। ਪਿਛਲੇ 5 ਸਾਲਾਂ ਦੌਰਾਨ 2.7 ਟ੍ਰਿਲੀਅਨ ਡਾਲਰ ਪਹੁੰਚੀ ਤੇ ਸਾਡਾ ਟੀਚਾ 5 ਟ੍ਰਿਲੀਅਨ ਡਾਲਰ ਅਰਥਵਿਵਸਥਾ ਦਾ ਹੈ। ਐਫਡੀਆਈ: ਬੀਮਾ ਖੇਤਰ ‘ਚ 100 ਫੀਸਦੀ ਵਿਦੇਸ਼ੀ ਨਿਵੇਸ਼ ਹੋਵੇਗਾ। ਇਸ ਦੇ ਨਾਲ ਮੀਡੀਆ ਤੇ ਐਵੀਏਸ਼ਨ ਖੇਤਰ ‘ਚ ਵਿਦੇਸ਼ ਨਿਵੇਸ਼ ਨੂੰ ਵਾਧਾ ਦਿੱਤਾ ਜਾਵੇਗਾ।।ਸੀਤਾਰਮਨ ਨੇ ਕਿਹਾ ਕਿ ਵਨ ਨੇਸ਼ਨ, ਨਵ ਗ੍ਰਿਡ ਲਈ ਅਸੀਂ ਅੱਗੇ ਵਧ ਰਹੇ ਹਾਂ, ਜਿਸ ਦਾ ਬਲੂਪ੍ਰਿੰਟ ਤਿਆਰ ਕੀਤਾ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।