ਇਰਾਨੀ ਤੇਲ ਟੈਂਕਰ ਜਬਤ ਕਰਨ ਦੇ ਮਾਮਲੇ ‘ਚ ਬ੍ਰਤਾਨੀ ਰਾਜਦੂਤ ਤਲਬ

British, Ambassador, Seize. Iranian, Oil Tanker

ਇਰਾਨੀ ਤੇਲ ਟੈਂਕਰ ਜਬਤ ਕਰਨ ਦੇ ਮਾਮਲੇ ‘ਚ ਬ੍ਰਿਤਾਨੀ ਰਾਜਦੂਤ ਤਲਬ

ਤਹਿਰਾਨ, ਏਜੰਸੀ।

ਇਰਾਨ ਨੇ ਆਪਣੇ ਇੱਕ ਤੇਲ ਟੈਂਕਰ ਨੂੰ ਕਥਿਤ ਤੌਰ ‘ਤੇ ਗੈਰ ਤਰੀਕੇ ਨਾਲ ਜਬਤ ਕਰਨ ਨੂੰ ਲੈ ਕੇ ਤਹਿਰਾਨ ‘ਚ ਬ੍ਰਿਟੇਨ ਦੇ ਰਾਜਦੂਤ ਨੂੰ ਤਲਬ ਕੀਤਾ ਹੈ। ਬ੍ਰਿਟਿਸ਼ ਰਾਇਲ ਮਰੀਨਸ ਨੇ ਯੂਰੋਪੀ ਸੰਘ ਦੇ ਪ੍ਰਤੀਬੰਧ ਦਾ ਉਲੰਘਣ ਕਰਕੇ ਸੀਰੀਆ ਵੱਲ ਜਾ ਰਹੇ ਜਹਾਜ ਨੂੰ ਸਪੇਨ ਦੇ ਦੱਖਣੀ ‘ਚ ਸਥਿਤ ਜਿਬ੍ਰਾਲਟਰ ‘ਚ ਜਬਤ ਕਰਨ ‘ਚ ਅਧਿਕਾਰੀਆਂ ਦੀ ਮੱਦਦ ਕੀਤੀ। ਸਪੇਨ ਦੇ ਵਿਦੇਸ਼ ਮੰਤਰੀ ਨੇ ਦੱਸਿਆ ਕਿ ਤੇਲ ਟੈਂਕਰ ‘ਗ੍ਰੇਸ1’ ਨੂੰ ਅਮਰੀਕਾ ਦੇ ਕਹਿਣ ‘ਤੇ ਜਬਤ ਕੀਤਾ ਗਿਆ ਹੈ। ਇਰਾਨ ਦੇ ਵਿਦੇਸ਼ ਮੰਤਰਾਲਾ ਦੇ ਇੱਕ ਬੁਲਾਰੇ ਨੇ ਇਸ ਨੂੰ ‘ਇੱਕ ਪਾਸੇ ਦੀ ਸਮੁੰਦਰੀ ਲੁੱਟ’ ਕਰਾਰ ਦਿੱਤਾ। ਉੱਥੇ ਬ੍ਰਿਟੇਨ ਦੇ ਵਿਦੇਸ਼ ਮੰਤਰਾਲਾ ਨੇ ਹਾਲਾਂਕਿ ਉਸ ਦੇ ਦੋਸ਼ ਨੂੰ ‘ਬਕਵਾਸ’ ਦੱਸਿਆ।

ਜਿਬ੍ਰਾਲਟਰ ਬੰਦਰਗਾਹ ਤੇ ਕਾਨੂੰਨ ਪਰਵਰਤਨ ਏਜੰਸੀਆਂ ਨੇ ਬ੍ਰਿਟਿਸ਼ ਸਮੁੰਦਰੀ ਫੌਜ ਮੱਦਦ ਲਈ ਉੱਥੇ ਗਏ। ਇਰਾਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਬਾਸ ਮੌਸਾਵੀ ਨੇ ਇੱਕ ਟੈਲੀਵਿਜਨ ਚੈਨਲ ਨਾਲ ਗੱਲਬਾਤ ਦੌਰਾਨ ਦੱਸਿਆ ਇਰਾਨ ‘ਚ ਬ੍ਰਿਟੇਨ ਦੇ ਰਾਜਦੂਤ ਰਾਬਰਟ ਮੈਕੇਅਰ ਨੂੰ ਇਸ ਮਾਮਲੇ ‘ਚ ਤਲਬ ਕੀਤਾ ਗਿਆ ਹੈ। ਉਨ੍ਹਾਂ ਨੇ ਕਿ ਇਹ ਇੱਕ ਤਰ੍ਹਾਂ ਦੀ ਸਮੁੰਦਰੀ ਲੁੱਟ ਹੈ ਤੇ ਇਸਦਾ ਕੋਈ ਗੈਰ ਤੇ ਅੰਤਰਰਾਸ਼ਟਰੀ ਆਧਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਟੈਂਕਰ ਨੂੰ ਤੁਰੰਤ ਮੁਕਤ ਕੀਤਾ ਜਾਣਾ ਚਾਹੀਦਾ ਤਾਂ ਕਿ ਉਹ ਆਪਣੀ ਯਾਤਰਾ ਪੂਰੀ ਕਰ ਸਕੇ। ਮੌਸਾਵੀ ਨੇ ਕਿਹਾ ਕਿ ਇਸ ਹਰਕਤ ਨਾਲ ਇਹ ਸੰਕੇਤ ਮਿਲਿਆ ਹੈ ਕਿ ਬ੍ਰਿਟੇਨ ਵੀ ਅਮਰੀਕਾ ਦੀ ਤਰ੍ਹਾਂ ਵਿਰੋਧੀਅ ਨੀਤੀਆਂ ਦਾ ਪਾਲਨ ਕਰ ਰਿਹਾ ਹੈ ਜੋ ਇਰਾਨ ਨੂੰ ਸਵੀਕਾਰ ਨਹੀਂ ਹੈ।

ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਇਰਾਨੀ ਜਹਾਜ ਨੂੰ ਜਬਤ ਕੀਤੇ ਜਾਣ ਦੀ ਸੂਚਨਾ ਨੂੰ ਸ਼ਾਨਦਾਰ ਖਬਰ ਦੱਸਦੇ ਹੋਏ ਕਿਹਾ ਕਿ ਤੇਲ ਟੈਂਕਰ ਯੂਰੋਪੀ ਸੰਘ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਕੇ ਸੀਰੀਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ ਇਰਾਨ ਤੇ ਸੀਰੀਆ ਦੀ ਸਰਕਾਰ ਨੂੰ ਇਸ ਗੈਰ ਸੌਦੇ ਨਾਲ ਫਾਇਦਾ ਉਠਾਉਣ ਨਹੀਂ ਦੇਣਗੇ। ਇਹ ਸਾਫ ਹੈ ਕਿ ਇਹ ਕਾਰਵਾਈ ਸੀਰੀਆ ਖਿਲਾਫ ਯੁਰੋਪੀ ਸੰਘ ਦੀਆਂ ਪਾਬੰਦੀਆਂ ਨੂੰ ਲਾਗੂ ਕਰਨ ਦੇ ਆਦੇਸ਼ ‘ਚ ਕੀਤੀ ਗਈ ਹੈ ਨਾ ਕਿ ਇਰਾਨ ਖਿਲਾਫ ਅਮਰੀਕਾ ਪਾਬੰਦੀਆਂ ਨੂੰ ਲਾਗੂ ਕਰਨ ਲਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।