ਵਾਤਾਵਰਨ ਤੇ ਸਕੂਲੀ ਸਿੱਖਿਆ

Environment

ਅੱਜ ਦੇ ਉਦਯੋਗੀਕਰਨ ਦੇ ਦੌਰ ’ਚ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਸ ਕਾਰਨ ਦੁਨੀਆ ਭਰ ਦੇ ਈਕੋ ਸਿਸਟਮ ’ਚ ਤੇਜ਼ੀ ਨਾਲ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਸਾਨੂੰ ਸਾਰਿਆਂ ਨੂੰ ਵਾਤਾਵਰਨ ਪ੍ਰਦੂਸ਼ਣ, ਜਲਵਾਯੂ ਬਦਲਾਅ, ਗ੍ਰੀਨ ਹਾਊਸ ਦੇ ਪ੍ਰਭਾਵ, ਗਲੋਬਲ ਵਾਰਮਿੰਗ, ਬਲੈਕ ਹੋਲ ਇਫੈਕਟ ਆਦਿ ਭਖ਼ਦੇ ਮੁੱਦਿਆਂ ਅਤੇ ਇਨ੍ਹਾਂ ਤੋਂ ਹੋਣ ਵਾਲੀਆਂ ਵੱਖ-ਵੱਖ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਬਣਨਾ ਹੋਵੇਗਾ ਜਿਸ ਦੀ ਸ਼ੁਰੂਆਤ ਸਕੂਲ ਸਿੱਖਿਆ ਜ਼ਰੀਏ ਹੋਣੀ ਚਾਹੀਦੀ ਹੈ। ਮਨੁੱਖ ਅਤੇ ਵਾਤਾਵਰਨ (Environment) ਇੱਕ-ਦੂਜੇ ’ਤੇ ਨਿਰਭਰ ਹੁੰਦੇ ਹਨ। ਵਾਤਾਵਰਨ ਜਿਵੇਂ ਜਲਵਾਯੂ ਪ੍ਰਦੂਸ਼ਣ ਜਾਂ ਰੁੱਖਾਂ ਦਾ ਘੱਟ ਹੋਣਾ ਮਨੁੱਖੀ ਸਰੀਰ ਅਤੇ ਸਿਹਤ ’ਤੇ ਸਿੱਧਾ ਅਸਰ ਪਾਉਂਦਾ ਹੈ। ਮਨੁੱਖ ਦੀਆਂ ਚੰਗੀਆਂ-ਮਾੜੀਆਂ ਆਦਤਾਂ ਵੀ ਵਾਤਾਵਾਰਨ ਨੂੰ ਪ੍ਰਭਾਵਿਤ ਕਰਦੀਆਂ ਹਨ।

ਸੂਖ਼ਮ ਜੀਵਾਣੂ ਤੋਂ ਲੈ ਕੇ ਕੀੜੇ-ਮਕੌੜੇ | Environment

ਚੰਗੀਆਂ ਆਦਤਾਂ ਜਿਵੇਂ ਦਰੱਖਤਾਂ ਨੂੰ ਸਾਂਭਣਾ, ਜਲਵਾਯੂ ਪ੍ਰਦੂਸ਼ਣ ਰੋਕਣਾ, ਸਾਫ਼-ਸਫ਼ਾਈ ਰੱਖਣਾ, ਮਾੜੀਆਂ ਆਦਤਾਂ ਜਿਵੇਂ ਪਾਣੀ ਦੂਸ਼ਿਤ ਕਰਨਾ, ਬਰਬਾਦ ਕਰਨਾ, ਰੁੱਖਾਂ ਦੀ ਬੇਹੱਦ ਕਟਾਈ ਕਰਨਾ ਆਦਿ ਵਾਤਾਵਰਨ ਨੂੰ ਪ੍ਰਭਾਵਿਤ ਕਰਦੀਆਂ ਹਨ ਜਿਸ ਦਾ ਨਤੀਜਾ ਬਾਅਦ ’ਚ ਮਨੁੱਖ ਨੂੰ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਕੇ ਭੁਗਤਣਾ ਹੀ ਪੈਂਦਾ ਹੈ। ਵਾਤਾਵਰਨ ਦੇ ਜੈਵਿਕ ਘਟਕਾਂ ’ਚ ਸੂਖ਼ਮ ਜੀਵਾਣੂ ਤੋਂ ਲੈ ਕੇ ਕੀੜੇ-ਮਕੌੜੇ, ਸਾਰੇ ਜੀਵ-ਜੰਤੂ ਅਤੇ ਰੁੱਖਾਂ-ਪੌਦਿਆਂ ਤੋਂ ਇਲਾਵਾ ਉਨ੍ਹਾਂ ਨਾਲ ਜੁੜੀਆਂ ਸਾਰੀਆਂ ਜੈਵ ਕ੍ਰਿਰਿਆਵਾਂ ਅਤੇ ਪ੍ਰਕਿਰਿਆਵਾਂ ਵੀ ਸ਼ਾਮਲ ਹਨ। ਮਨੁੱਖ ਨੇ ਆਪਣੇ ਫਾਇਦੇ ਲਈ ਵਾਤਾਵਰਨ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਜਿਸ ਦੇ ਨਤੀਜੇ ਵਜੋਂ ਅੱਜ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। (Environment)

ਅਸੀਂ ਅਸਲ ’ਚ ਵਾਤਾਵਰਨ ਦੇ ਅਸਲ ਮੁੱਲ ਨੂੰ ਨਹੀਂ ਸਮਝਦੇ। ਹਵਾ, ਪਾਣੀ ਅਤੇ ਮਿੱਟੀ ਪ੍ਰਦੂਸ਼ਣ ਵਾਤਾਵਰਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਹਾਨੀਕਾਰਕ ਗ੍ਰੀਨ ਹਾਊਸ ਗੈਸਾਂ ਦੀ ਜ਼ਿਆਦਾ ਮਾਤਰਾ ਨਾਲ ਵਾਤਾਵਰਨ ਗਰਮ ਹੋ ਰਿਹਾ ਹੈ। ਕੁਦਰਤ ਦਾ ਇਹ ਅਸੰਤੁਲਨ ਧਰਤੀ ’ਤੇ ਲੰਮੇ ਸਮੇਂ ਤੱਕ ਚੱਲਣ ਵਾਲੇ ਜੀਵਨ ਲਈ ਗੰਭੀਰ ਸਮੱਸਿਆਵਾਂ ਤੇ ਖਤਰਾ ਪੈਦਾ ਕਰ ਰਿਹਾ ਹੈ। ਜਦੋਂ ਤੱਕ ਸਕੂਲ ਦੇ ਪਿ੍ਰੰਸੀਪਲ ਅਤੇ ਅਧਿਆਪਕ ਜੀਵਨ ’ਚ ਵਾਤਾਵਰਨ ਦਾ ਮਹੱਤਵ ਖੁਦ ਨਹੀਂ ਸਮਝਣਗੇ ਉਦੋਂ ਤੱਕ ਉਹ ਆਪਣੇ ਵਿਦਿਆਰਥੀਆਂ ਨੂੰ ਉਸ ਦਿਸ਼ਾ ’ਚ ਪ੍ਰੇਰਿਤ ਵੀ ਨਹੀਂ ਕਰ ਸਕਣਗੇ। ਸਕੂਲ ਸਿੱਖਿਆ ਦੇ ਸਮੇਂ ਮੌਕੇ ਦੀ ਭਾਲ ਕਰਕੇ ਵਾਤਾਵਾਰਨ ਨਾਲ ਸਬੰਧਿਤ ਗੱਲਾਂ ਤੇ ਪਰਬਤਾਂ, ਜੰਗਲਾਂ, ਨਦੀਆਂ, ਸਮੁੰਦਰਾਂ, ਹਵਾ, ਜ਼ਮੀਨ, ਜੀਵ-ਜੰਤੂਆਂ ਅਤੇ ਬਨਸਪਤੀਆਂ ਸਬੰਧ ਜਾਣਕਾਰੀ ਦੇਣੀ ਚਾਹੀਦੀ ਹੈ।

ਸੰਖੇਪ ਦੌਰੇ ਜ਼ਰੀਏ ਜਾਣਕਾਰੀ

ਕੁਦਰਤ ਕਿਉਂ ਅਤੇ ਕਿਸ ਤਰ੍ਹਾਂ ਸਾਡੇ ਜੀਵਨ ਲਈ ਜ਼ਰੂਰੀ ਹੈ, ਇਸ ਦਾ ਤਜ਼ਰਬਾ ਸਮੇਂ-ਸਮੇਂ ’ਤੇ ਜਮਾਤ ’ਚ ਵਿਦਿਆਰਥੀਆਂ ਨੂੰ ਕਰਾਉਂਦੇ ਰਹਿਣਾ ਚਾਹੀਦਾ ਹੈ। ਵਾਤਾਵਰਨ ਪ੍ਰਦੂਸ਼ਣ ਨਾਲ ਹੋਣ ਵਾਲੇ ਨੁਕਸਾਨਾਂ ਅਤੇ ਪ੍ਰਭਾਵਾਂ ਨੂੰ ਉਦਾਹਰਨ ਦੇ ਨਾਲ ਦੱਸਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਸਕੂਲ ਦੇ ਆਸ-ਪਾਸ ਦੇ ਵਾਤਾਵਰਨ ਦੀ ਜਾਣਕਾਰੀ ਸੰਖੇਪ ਦੌਰੇ ਜ਼ਰੀਏ ਦਿੱਤੀ ਜਾਣੀ ਚਾਹੀਦੀ ਹੈ। ਇਹ ਜ਼ਰੂਰੀ ਹੈ ਕਿ ਸਕੂਲ ’ਚ ਸਿਲੇਬਸ ਅਤੇ ਪੋ੍ਰਗਰਾਮਾਂ ਜ਼ਰੀਏ ਵਾਤਾਵਰਨ ਸੁਰੱਖਿਆ ਅਤੇ ਉਸ ਦੇ ਵਿਕਾਸ ’ਚ ਸਕੂਲਾਂ ਦੀ ਭੂਮਿਕਾ ਨੂੰ ਯਕੀਨੀ ਕੀਤਾ ਜਾਵੇ।