ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਹਰੇ ਚਾਰੇ ਦੀ ਸੇਵਾ ਲਗਾਤਾਰ ਜਾਰੀ

Flood Rescue Operation
ਫਾਜ਼ਿਲਕਾ : ਹਰੇ ਚਾਰੇ ਦੀ ਸੇਵਾ ਕਰਦੇ ਹੋਏ ਡੇਰਾ ਸ਼ਰਧਾਲੂ।

(ਰਜਨੀਸ਼ ਰਵੀ) ਫ਼ਾਜ਼ਿਲਕਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਰਾਹਤ ਕਾਰਜ ਜਾਰੀ ਹਨ। ਸੇਵਾਦਾਰਾਂ ਵੱਲੋਂ ਸਰਹੱਦੀ ਪੱਟੀ ਦੇ ਹੜ੍ਹ ਪ੍ਰਭਾਵਿਤ ਵਸਨੀਕਾਂ ਦੀ ਮੱਦਦ ਕਰਦਿਆਂ ਪਸ਼ੂਆਂ ਲਈ ਹਰੇ ਚਾਰੇ ਦੀ ਚੱਲ ਰਹੀ ਵੰਡ ਅੱਜ ਵੀ ਜਾਰੀ ਰਹੀ । ਜ਼ਿਲ੍ਹਾ ਫਾਜਿਲਕਾ ਦੀ ਸਾਧ-ਸੰਗਤ ਇਸ ਕਾਰਜ ’ਚ ਪੂਰਾ ਸਹਿਯੋਗ ਕਰ ਰਹੀ ਹੈ । (Flood Rescue Operation)

ਇਹ ਵੀ ਪੜ੍ਹੋ : ਪੀ ਏ ਯੂ ਵੱਲੋਂ ਤਿਆਰ ਕੀਤੇ ਪਰਾਲੀ ਅਧਾਰਿਤ ਬਾਇਓਗੈਸ ਪਲਾਂਟ ਮਾਡਲ ਨੂੰ ਕੇਂਦਰੀ ਮੰਤਰਾਲੇ ਨੇ ਪ੍ਰਵਾਨਗੀ ਦਿੱਤੀ

ਇਸ ਸੰਬਧੀ ਜਾਣਕਾਰੀ ਦਿੰਦਿਆਂ ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਅੱਜ ਵੱਖ-ਵੱਖ ਪਿੰਡਾਂ ਜਿਹਨਾਂ ’ਚ ਗੱਟੀ ਨੰਬਰ ਨੰ.1 ਗੁਲਾਬਾ ਭੈਣੀ ,ਨੂਰਸਾਹ ਅਦਿ ਪਿੰਡਾਂ ਵਿੱਚ ਲਗਭਗ 425 ਕੁਇੰਟਲ ਚਾਰਾ ਵੰਡਿਆ ਗਿਆ। ਉਹਨਾਂ ਦੱਸਿਆ ਕਿ ਅੱਜ ਬਲਾਕ ਆਜਮ ਵਾਲਾ ਅਤੇ ਚੱਕ ਸਿੰਘੇਵਾਲਾ ਵੱਲੋਂ ਸੇਵਾ ਨਿਭਾਈ ਗਈ । ਇਸ ਮੌਕੇ 85 ਮੈਂਬਰ ਮਦਨ ਲਾਲ ,ਸੁਭਾਸ਼ ਛਾਬੜਾ, ਰਮੇਸ ਕੁਮਾਰ ਦੇਸ ਰਾਜ (ਚੱਕ ਸਿੰਘੇ ਵਾਲਾ) ਅਸੋਕ ਕੁਮਾਰ ਦਵਿੰਦਰ ਰਿਣਵਾ, ਰਾਹੁਲ ਮਨੂ ਅਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਜੂਦ ਸਨ।