ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ, ਇਨ੍ਹਾਂ ਸੂਬਿਆਂ ’ਚ ਭਾਰੀ ਮੀਂਹ ਦਾ ਅਲਰਟ

Weather Today

ਮੀਂਹ ਪੈਣ ਦੀ ਸੰਭਾਵਨਾ | Weather Today

ਨਵੀਂ ਦਿੱਲੀ। ਦੇਸ਼ ਦੇ ਜ਼ਿਆਦਾਤਰ ਸੂਬਿਆਂ ’ਚ ਪਿਛਲੇ ਕੁਝ ਹਫਤਿਆਂ ਤੋਂ ਮਾਨਸੂਨ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਬਾਰਿਸ਼ ਲਗਾਤਾਰ ਜਾਰੀ ਹੈ। ਮੌਸਮ ਵਿਭਾਗ ਨੇ ਦੇਸ਼ ਦੇ ਜ਼ਿਆਦਾਤਰ ਰਾਜਾਂ ਲਈ ਅਲਰਟ ਜਾਰੀ ਕਰਦੇ ਹੋਏ ਪਹਾੜੀ ਇਲਾਕਿਆਂ ’ਚ ਤੇਜ ਗਰਜ, ਬਿਜਲੀ ਡਿੱਗਣ ਅਤੇ ਜਮੀਨ ਖਿਸਕਣ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਯੂਪੀ ’ਚ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਤੇਜ ਹਵਾਵਾਂ ਚੱਲਣ ਦਾ ਵੀ ਖਤਰਾ ਹੈ। ਇਸ ਦੇ ਨਾਲ ਹੀ ਉਤਰਾਖੰਡ ਵਿੱਚ ਵੀ ਜਮੀਨ ਖਿਸਕਣ ਦਾ ਖਤਰਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਤੇ ਆਪਣੀ ਰੱਖਿਆ ਕਰਨ ਦੀ ਚਿਤਾਵਨੀ ਜਾਰੀ ਕੀਤੀ ਹੈ। (Weather Today)

ਇਨ੍ਹਾਂ ਰਾਜਾਂ ਵਿੱਚ ਬਾਰਿਸ਼ ਹੋਵੇਗੀ | Weather Today

ਮੌਸਮ ਵਿਭਾਗ ਅਨੁਸਾਰ ਉੱਤਰ ਪ੍ਰਦੇਸ਼, ਉੱਤਰਾਖੰਡ, ਪੂਰਬੀ ਮੱਧ ਪ੍ਰਦੇਸ, ਝਾਰਖੰਡ, ਹਰਿਆਣਾ, ਪੰਜਾਬ, ਪੱਛਮੀ ਮੱਧ ਪ੍ਰਦੇਸ, ਵਿਦਰਭ, ਛੱਤੀਸਗੜ੍ਹ, ਗੰਗਾ ਪੱਛਮੀ ਬੰਗਾਲ, ਬਿਹਾਰ, ਅਰੁਣਾਚਲ ਪ੍ਰਦੇਸ, ਅਸਾਮ ਅਤੇ ਮੇਘਾਲਿਆ, ਨਾਗਾਲੈਂਡ ਮਿਲੋਰਮ, ਤਿ੍ਰਪੁਰਾ, ਗੋਆ, ਮਹਾਰਾਸਟਰ , ਕਰਨਾਟਕ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ’ਚ ਭਾਰੀ ਮੀਂਹ ਕਾਰਨ ਹੋਈ ਤਬਾਹੀ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ। ਬੀਤੀ ਰਾਤ ਨਿਰਮੰਡ ਉਪਮੰਡਲ ਦੇ ਪਿੰਡ ਸਰਕੋਟੀ ਵਿੱਚ ਇੱਕ ਦੋ ਮੰਜ਼ਲਾ ਮਕਾਨ ਜ਼ਮੀਨ ਖਿਸਕਣ ਕਾਰਨ ਢਹਿ-ਢੇਰੀ ਹੋ ਗਿਆ। ਇਸ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨਾਲ ਲੱਗਦੇ ਮਕਾਨ ਨੂੰ ਵੀ ਖਤਰਾ ਹੈ। ਪ੍ਰਸ਼ਾਸਨ ਨੇ ਪੀੜਤ ਪਰਿਵਾਰ ਨੂੰ ਤੁਰੰਤ ਰਾਹਤ ਜਾਰੀ ਕਰ ਦਿੱਤੀ ਹੈ।

ਨਿਰਮੰਡ ਸਬ-ਡਵੀਜਨ ’ਚ ਭਾਰੀ ਮੀਂਹ ਕਾਰਨ ਜਿੱਥੇ ਸਰਕਾਰੀ ਸੰਪਤੀ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ, ਉੱਥੇ ਹੀ ਨਿੱਜੀ ਜਾਇਦਾਦ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ। ਨਿਰਮਲ ਨਗਰ ਪੰਚਾਇਤ ਦੇ ਨਾਲ ਲੱਗਦੇ ਪਿੰਡ ਸਰਕੋਟੀ ਵਿੱਚ ਪਿਛਲੇ ਕਈ ਦਿਨਾਂ ਤੋਂ ਜ਼ਮੀਨ ਦੀ ਨਿਕਾਸੀ ਚੱਲ ਰਹੀ ਹੈ। ਇਸ ਕਾਰਨ ਪਿੰਡ ਦੇ ਦੋ ਘਰ ਇਸ ਦੀ ਲਪੇਟ ਵਿੱਚ ਆ ਗਏ। ਸੁਰੱਖਿਆ ਦੇ ਲਿਹਾਜ ਨਾਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅਸੁਰੱਖਿਅਤ ਕਰਾਰ ਦੇ ਕੇ ਮਕਾਨ ਖਾਲੀ ਕਰਵਾ ਦਿੱਤੇ ਸਨ। ਸੋਮਵਾਰ ਰਾਤ ਕਰੀਬ ਨੌਂ ਵਜੇ ਰਾਜ ਕੁਮਾਰ ਸ਼ਰਮਾ ਦੇ ਘਰ ਜਮੀਨ ਖਿਸਕਣ ਕਾਰਨ ਢਹਿ-ਢੇਰੀ ਹੋ ਗਿਆ।

Weather Today

ਸਾਰੀ ਉਮਰ ਦੀ ਮਿਹਨਤ ਨਾਲ ਬਣਿਆ ਘਰ ਪਲਾਂ ਵਿੱਚ ਹੀ ਮਲਬੇ ਦੇ ਢੇਰ ਵਿੱਚ ਬਦਲ ਗਿਆ। ਇਸ ਤੋਂ ਇਲਾਵਾ ਨਾਲ ਲੱਗਦੀ ਬਹੁ-ਮੰਜਲਾ ਇਮਾਰਤ ਵੀ ਜ਼ਮੀਨ ਖਿਸਕਣ ਦਾ ਖਤਰਾ ਹੈ। ਜਦੋਂਕਿ ਨਿਰਮੰਡ ਮੇਨ ਬਾਜਾਰ ਵਿੱਚ ਸੰਗੀਤਾ ਸ਼ਰਮਾ ਦਾ ਦੋ ਮੰਜ਼ਲਾ ਮਕਾਨ ਵੀ ਖਤਰੇ ਵਿੱਚ ਆ ਗਿਆ ਹੈ।

ਦੂਜੇ ਪਾਸੇ ਰਾਮਪੁਰ ਸਬ-ਡਵੀਜਨ ਦੀ ਟਕਲੇਚ ਸਬ-ਤਹਿਸੀਲ ਭਾਰੀ ਮੀਂਹ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਲਾਕੇ ਦੀ ਪਿੰਡ ਦਰਕਾਲੀ ਪੰਚਾਇਤ ਦੇ ਪਿੰਡ ਸਰਨਾਲ ਵਿੱਚ ਜਮੀਨ ਖਿਸਕਣ ਕਾਰਨ ਹੁਣ ਪੂਰਾ ਪਿੰਡ ਖਤਰੇ ਵਿੱਚ ਹੈ। ਇਸ ਵਿੱਚ ਸੇਬ ਦੇ ਸੈਂਕੜੇ ਪੌਦੇ ਅਤੇ ਪਿੰਡ ਵਾਸੀਆਂ ਦੀ ਉਪਜਾਊ ਜਮੀਨ ਢਿੱਗਾਂ ਡਿੱਗਣ ਕਾਰਨ ਬਰਬਾਦ ਹੋ ਗਈ ਹੈ, ਜਦਕਿ ਹੁਣ ਪਿੰਡ ਨੂੰ ਖਾਲੀ ਕਰਵਾਉਣ ਦਾ ਸਮਾਂ ਆ ਗਿਆ ਹੈ।

ਇਹ ਵੀ ਪੜ੍ਹੋ : ਵਾਤਾਵਰਨ ਤੇ ਸਕੂਲੀ ਸਿੱਖਿਆ

ਇਸ ਦੇ ਬਾਵਜ਼ੂਦ ਜੇਕਰ ਮੀਂਹ ਤੇ ਜਮੀਨ ਖਿਸਕਣ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਪੂਰਾ ਪਿੰਡ ਜਮੀਨ ਖਿਸਕਣ ਦੀ ਲਪੇਟ ਵਿੱਚ ਆ ਜਾਵੇਗਾ। ਜਮੀਨ ਖਿਸਕਣ ਨਾਲ ਸਥਾਨਕ ਵਸਨੀਕਾਂ ਕਿ੍ਰਸ਼ਨ ਦਾਸ, ਸੂਰਤ ਸਿੰਘ ਅਤੇ ਮੀਨਾ ਲਾਲ ਦੀ ਉਪਜਾਊ ਜ਼ਮੀਨ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ, ਜਦੋਂ ਕਿ ਪਿੰਡ ਦੇ ਉੱਪਰ ਵਾਲਾ ਪਹਾੜ ਹੌਲੀ-ਹੌਲੀ ਹੇਠਾਂ ਵੱਲ ਧਸ ਰਿਹਾ ਹੈ। ਜੇਕਰ ਸਮੇਂ ਸਿਰ ਢਿੱਗਾਂ ਡਿੱਗਣ ਨੂੰ ਨਾ ਰੋਕਿਆ ਗਿਆ ਤਾਂ ਪੂਰੇ ਪਿੰਡ ਨੂੰ ਖਤਰਾ ਹੋ ਸਕਦਾ ਹੈ।