ਚੰਗੇ ਕਰਮ ਕਰੋ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਯਾਦ ਰੱਖਣ: ਪੂਜਨੀਕ ਗੁਰੂ ਜੀ

anmol bachan

ਚੰਗੇ ਕਰਮ ਕਰੋ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਯਾਦ ਰੱਖਣ: ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੇਕਰ ਇਨਸਾਨ ਥੋੜ੍ਹਾ ਜਿਹਾ ਸਮਾਂ ਵੀ ਸਵੇਰੇ-ਸ਼ਾਮ ਮਾਲਕ ਦੀ ਯਾਦ ‘ਚ ਲਾਏ ਤਾਂ 24 ਘੰਟਿਆਂ ‘ਚ ਜਿਸ ਉਦੇਸ਼ ਨੂੰ ਲੈ ਕੇ ਦੁਨੀਆਦਾਰੀ ‘ਚ ਘੁੰਮਦਾ ਹੈ

ਸ਼ਾਇਦ ਉਹ ਥੋੜ੍ਹੇ ਜਿਹੇ ਸਮੇਂ ‘ਚ ਹੀ ਹੱਲ ਹੋ ਜਾਵੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੀ ਜ਼ਿੰਦਗੀ ਦਾ ਉਦੇਸ਼ ਅੱਜ-ਕੱਲ੍ਹ ਇੱਕ ਹੀ ਹੈ ਸਰੀਰਕ ਸੁਖ, ਪਰਿਵਾਰਿਕ ਸੁਖ ਹਾਸਲ ਕਰਨਾ, ਜਿਸ ਨੂੰ ਪ੍ਰਾਪਤ ਕਰਨ ਲਈ ਸਾਰਾ-ਸਾਰਾ ਦਿਨ ਝੂਠ, ਠੱਗੀ, ਕੁਫ਼ਰ, ਬੇਈਮਾਨੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਦਾ ਸਹਾਰਾ ਲੈਂਦਾ ਹੈ, ਗੱਲ-ਗੱਲ ‘ਤੇ ਝੂਠ ਬੋਲਦਾ ਹੈ, ਗੱਲ-ਗੱਲ ‘ਤੇ ਈਮਾਨ ਡੋਲਦਾ ਹੈ, ਧਰਮਾਂ ਦੀ ਸਹੁੰ ਖਾਂਦਾ ਹੈ ਅਤੇ ਢੀਠ ਬਣ ਜਾਂਦਾ ਹੈ

ਇਨਸਾਨ ਦੁਨੀਆਦਾਰੀ ‘ਚ ਇੰਨਾ ਫਸ ਜਾਂਦਾ ਹੈ ਕਿ ਉਸ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਰਹਿੰਦੀ, ਸੁਪਨਿਆਂ ‘ਚ ਵੀ ਮਹਿਲ ਬਣਾ ਲੈਂਦਾ ਹੈ ਅਤੇ ਖ਼ਿਆਲਾਂ ਦੇ ਜਹਾਜ਼ ‘ਤੇ ਚੜ੍ਹਿਆ ਹੋਇਆ ਵਿਖਾਈ  ਦਿੰਦਾ ਹੈ ਪਰ ਜਦੋਂ ਅੱਖ ਖੁੱਲ੍ਹਦੀ ਹੈ ਤਾਂ ਮੰਜੇ ‘ਤੇ ਪਿਆ ਹੁੰਦਾ ਹੈ ਕਹਿਣ ਦਾ ਭਾਵ ਕਿ ਇਨਸਾਨ ਦਿਨ-ਰਾਤ ਮਾਰੋ-ਮਾਰ ਕਰਦਾ ਫਿਰਦਾ ਰਹਿੰਦਾ ਹੈ, ਜਿਸ ਤਰ੍ਹਾਂ ਕੀੜੀਆਂ ਖੁੱਡ ‘ਚੋਂ ਨਿਕਲਦੀਆਂ ਹਨ ਅਤੇ ਦੌੜਦੀਆਂ-ਭੱਜਦੀਆਂ ਰਹਿੰਦੀਆਂ ਹਨ, ਸ਼ਹਿਦ ਦੀਆਂ ਮੱਖੀਆਂ ਵੀ ਛੱਤਾ ਬਣਾਉਂਦੀਆਂ ਹਨ, ਪਰ ਅਖ਼ੀਰ ਉਸ ਨੂੰ ਕੋਈ ਹੋਰ ਹੀ ਲੈ ਜਾਂਦਾ ਹੈ ਉਸੇ ਤਰ੍ਹਾਂ ਇਸ ਕਲਿਯੁਗ ‘ਚ ਇਨਸਾਨ ਬੁਰੇ-ਬੁਰੇ ਕਰਮ ਕਰਦਾ ਹੈ, ਪਾਪ-ਕਰਮਾਂ ਨਾਲ ਪੈਸਾ, ਧਨ-ਦੌਲਤ, ਜ਼ਮੀਨ-ਜਾਇਦਾਦ ਬਣਾਉਂਦਾ ਹੈ ਪਰ ਆਖ਼ਰ ਸਭ ਕੁਝ ਛੱਡ ਕੇ ਇੱਥੋਂ ਚਲਾ ਜਾਂਦਾ ਹੈ

ਬਚਪਨ ਖੇਡਣ-ਕੁੱਦਣ ‘ਚ ਗੁਜ਼ਾਰਿਆ, ਜਵਾਨੀ ਨਦਾਨੀ ‘ਚ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੀ ਇਹ ਕਿਹੋ-ਜਿਹੀ ਕਹਾਣੀ ਹੈ? ਬਚਪਨ ਖੇਡਣ-ਕੁੱਦਣ ‘ਚ ਗੁਜ਼ਾਰਿਆ, ਜਵਾਨੀ ਨਦਾਨੀ ‘ਚ, ਵਿਸ਼ੇ-ਵਿਕਾਰਾਂ ‘ਚ ਤੇ ਘਰ ਵਾਲਿਆਂ ਨੇ ਵੀ ਸੋਚਿਆ ਕਿ ਇਸ ਨੂੰ ਨੱਥ-ਸੰਗਲ ਪਾਉਣਾ ਚਾਹੀਦਾ ਹੈ ਤਾਂ ਫਿਰ ਸ਼ਾਦੀ ਹੋ ਗਈ ਫਿਰ ਹਿੱਲਿਆ ਜਦੋਂ ਬਾਲ-ਬੱਚੇ ਹੋ ਗਏ, ਖੂਬ ਢੋਲ-ਢਮੱਕੇ ਵਜਾਏ, ਪਰ ਜਦੋਂ ਉਹ ਵੱਡੇ ਹੋ ਗਏ ਤਾਂ ਢੋਲ-ਢਮੱਕੇ ਤਾਂ ਕੀ ਤਾੜੀ ਨਹੀਂ ਵੱਜੀ ਤਾਂਕਿ ਮੱਖੀ ਉੱਡ ਸਕੇ ਸਾਰਾ ਦਿਨ ਉਨ੍ਹਾਂ ਦੀ ਚਿੰਤਾ ਪੈਸਾ ਕਿੱਧਰੋਂ ਆਵੇ, ਕਿਵੇਂ ਬਣਾਵਾਂ, ਬੈਂਕ ‘ਚ ਜਮ੍ਹਾ ਕਰਵਾਵਾਂ, ਇੰਜ ਕਰਾਂ, ਉਂਜ ਕਰਾਂ, ਇਹ ਅਜਿਹਾ ਬਣੇ, ਵੈਸਾ ਬਣੇ, ਕਈਆਂ ਨੂੰ ਵਿਸ਼ੇ-ਵਿਕਾਰ ਤਾਂ ਬਜ਼ੁਰਗ ਹੋਣ ‘ਤੇ ਵੀ ਨਹੀਂ ਛੱਡਦੇ, ਕਈਆਂ ਦੀ ਗੰਦੀ ਆਦਤ, ਗੰਦਗੀ ਦੇ ਕੀੜੇ ਹੁੰਦੇ ਹਨ ਉਹ ਲੋਕ ਲੱਗੇ ਰਹਿੰਦੇ ਹਨ,

ਉਨ੍ਹਾਂ ਨੂੰ ਕੋਈ ਜਵਾਨੀ-ਬੁਢਾਪੇ ਨਾਲ, ਉਮਰ ਨਾਲ ਲੈਣਾ-ਦੇਣਾ ਨਹੀਂ ਹੁੰਦਾ, ਡਿੱਗ ਜਾਂਦੇ ਹਨ ਉਹ ਹੱਦੋਂ ਵੱਧ ਜਿਵੇਂ ਅਸੀਂ ਇੱਕ ਕਿਤਾਬ ਪੜ੍ਹਦੇ ਹਾਂ ਬੜੀ ਖੁਸ਼ੀ-ਖੁਸ਼ੀ ਪੜ੍ਹਦੇ ਹਾਂ, ਪੜ੍ਹ ਲਈ ਅਤੇ ਬਾਅਦ ‘ਚ ਛੱਡ ਦਿੰਦੇ ਹਾਂ, ਉਸ ਨੂੰ ਵਾਰ-ਵਾਰ ਕੌਣ ਦੁਹਰਾਏ, ਚੈਪਟਰ ਖਤਮ ਹੋ ਗਿਆ, ਦੈਨ ਓਕੇ, ਰੱਖ ਦਿੱਤੀ ਕਿਤੇ ਵੀ ਉਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਦਾ ਜਦੋਂ ਚੈਪਟਰ ਖਤਮ ਹੋ ਗਿਆ ਤੇ ਚੱਲੋ ਜੀ, ਜਦੋਂ ਪਟਾਕਾ ਜਿਹਾ ਬੋਲ ਗਿਆ, ਘਰ ਵਾਲੇ ਵੀ ਪਟਾਕ ਕਰਕੇ ਮੰਜੇ ਤੋਂ ਹੇਠਾਂ ਲਾਹ ਦਿੰਦੇ ਹਨ

ਜਦੋਂ ਤੱਕ ਆਤਮਾ ਹੈ, ਹਰ ਕੋਈ ਸਤਿਕਾਰ ਕਰਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਇਹ ਸਭ ਵੇਖ ਕੇ ਵੀ ਸਮਝ ਨਹੀਂ ਆਉਂਦੀ ਜਦੋਂ ਤੱਕ ਆਤਮਾ ਹੈ, ਹਰ ਕੋਈ ਸਤਿਕਾਰ ਕਰਦਾ ਹੈ ਅਤੇ ਬਾਅਦ ‘ਚ ਕੱਪੜੇ ਵੀ ਢੰਗ ਦੇ ਨਹੀਂ ਦਿੰਦੇ ਇੱਕ ਹੀ ਚਬੂਤਰਾ ਬਣਿਆ ਹੈ, ਉਸੇ ‘ਤੇ ਕੰਮ ਤਮਾਮ ਕੀਤਾ, ਸੁਆਹ ਝਾੜ ਦਿੱਤੀ, ਦੂਜੇ ਦਾ ਇੰਤਜ਼ਾਰ ਕੀਤਾ ਇੰਜ ਚੱਲਦੀ ਰਹਿੰਦੀ ਹੈ ਜ਼ਿੰਦਗੀ ਅਤੇ ਬਸ ਜੋ ਆਏ ਸਨ ਉਹ ਚਲੇ ਗਏ ਅਤੇ ਜੋ ਹਨ ਇੱਕ ਦਿਨ ਜਾਣਾ ਹੈ

ਪਰ ਕਿਸੇ ਨੂੰ ਇਸ ਚੀਜ਼ ਦੀ ਪਰਵਾਹ ਨਹੀਂ ਕਿ ਕਿਉਂ ਨਾ ਜ਼ਿੰਦਗੀ ਨੂੰ ਇਸ ਤਰ੍ਹਾਂ ਰੌਸ਼ਨ ਕਰ ਜਾਈਏ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੋਕ ਨਾਂਅ ਨੂੰ ਯਾਦ ਰੱਖਣ ਇਸ ਲਈ ਜ਼ਰੂਰੀ ਹੈ ਕਿ ਚੰਗੇ, ਨੇਕ ਕੰਮ ਕਰਕੇ ਜਾਓ ਤਾਂਕਿ ਤੁਹਾਨੂੰ ਆਉਣ ਵਾਲੀਆਂ ਪੀੜ੍ਹੀਆਂ ਸਤਿਕਾਰ-ਅਦਬ ਨਾਲ  ਯਾਦ ਕਰਨ ਤਾਂ ਭਾਈ, ਅਜਿਹਾ ਜੇਕਰ ਤੁਸੀਂ ਬਣਨਾ ਚਾਹੁੰਦੇ ਹੋ ਤਾਂ ਦੋ ਘੜੀ ਤੂੰ ਬੈਠ ਕੇ ਬੰਦੇ ਰਾਮ-ਨਾਮ ਗੁਣ ਗਾ ਬੱਸ ਸਵੇਰੇ-ਸ਼ਾਮ ਥੋੜ੍ਹਾ ਸਮਾਂ ਕੱਢ ਲਓ ਤਾਂ ਤਮਾਮ ਖੁਸ਼ੀਆਂ ਮਿਲਣਗੀਆਂ ਜਦੋਂ ਪੀਸ-ਆਫ਼ ਮਾਈਂਡ, ਦਿਮਾਗੀ ਸ਼ਾਂਤੀ, ਆਤਮਿਕ ਸ਼ਾਂਤੀ ਹੈ, ਸਰੀਰਕ ਸ਼ਾਂਤੀ-ਤੰਦਰੁਸਤੀ ਹੈ ਤਾਂ ਸਭ ਕੁਝ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।