ਉੱਚਾ ਹੋਇਆ ਭਾਰਤ ਦਾ ਕੱਦ

height of India is above

India | ਉੱਚਾ ਹੋਇਆ ਭਾਰਤ ਦਾ ਕੱਦ

India | ਦੇਸ਼ ਅਤੇ ਦੁਨੀਆ ਦੇ ਕੂਟਨੀਤਿਕ ਮਸਲਿਆਂ ਨੂੰ ਸਮਝਣ ਲਈ ਭਾਰਤ ਵੱਲੋਂ ਸ਼ੁਰੂ ਕੀਤਾ ਗਿਆ ਰਾਇਸੀਨਾ ਡਾਇਲਾਗ (ਗੱਲਬਾਤ) ਸੰਸਾਰਿਕ ਰਾਜਨੀਤੀ ਅਤੇ ਅਰਥਨੀਤੀ ਦੇ ਲਿਹਾਜ ਨਾਲ ਤਾਂ ਮਹੱਤਵਪੂਰਨ ਹੈ ਹੀ, ਰਾਸ਼ਟਰਾਂ ਵਿਚਕਾਰ ਆਪਸੀ ਵਿਵਾਦਾਂ ਅਤੇ ਤਣਾਅ ਨੂੰ ਘੱਟ ਕਰਨ ‘ਚ ਵੀ ਕਾਰਗਰ ਸਾਬਤ ਹੋ ਰਿਹਾ ਹੈ ਭਾਰਤ ਸਾਲ 2016 ‘ਚ ਲਗਾਤਾਰ ਇਸ ਡਾਇਲਾਗ ਦਾ ਸਮਾਗਮ ਕਰ ਰਿਹਾ ਹੈ ਇਸ ਵਾਰ ਇਹ ਡਾਇਲਾਗ 14-15 ਜਨਵਰੀ ਤੱਕ ਨਵੀਂ ਦਿੱਲੀ ਦੇ ਹੋਟਲ ਤਾਜ਼ ‘ਚ ਰੱਖਿਆ ਗਿਆ ਸੀ ਬਹੁ ਕੌਮੀ ਦੇਸ਼ਾਂ ਦੇ ਇਸ ਸੰਵਾਦ ਪ੍ਰੋਗਰਾਮ ‘ਚ 12 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਸਮੇਤ ਦੁਨੀਆ ਦੇ ਵੱਖ-ਵੱਖ ਕੋਨਿਆਂ ‘ਚੋਂ 100 ਦੇਸ਼ਾਂ ਦੇ 700 ਨੁਮਾਇੰਦਿਆਂ ਨੇ ਸ਼ਿਰਕਤ ਕੀਤੀ,

ਜਦੋਂÎ ਕਿ ਉਦਘਾਟਨ ਸੈਸ਼ਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਡੇਨਮਾਰਕ ਦੇ ਸਾਬਕਾ ਸੀਐਮ ਅਤੇ ਨਾਟੋ ਦੇ ਸਾਬਕਾ ਜਨਰਲ ਸਕੱਤਰ ਅਨਸ ਰਾਮਮੂਸਨ, ਨਿਊਜੀਲੈਂਡ ਦੀ ਪੀਐਮ ਹੇਲੇਨ ਕਲਾਰਕ, ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ, ਕੈਨੇਡਾ ਦੇ ਸਾਬਕਾ ਸੀਐਮ ਸਟੀਫ਼ਨ ਹਾਰਪਰ, ਸਵੀਡਨ ਦੇ ਸਾਬਕਾ ਪੀਐਮ ਕਾਰਲ ਬਿਲਡਰ, ਭੂਟਾਨ ਦੇ ਸਾਬਕਾ ਪੀਐਮ ਸ਼ਿਰਿੰਗ ਤੋਬੋ, ਦੱਖਣੀ ਕੋਰੀਆ ਦੇ ਸਾਬਕਾ ਪੀਐਮ ਹਾਂਗ ਸੁਇੰਗ ਸੂ ਆਦਿ ਮੌਜ਼ੂਦ ਸਨ

ਮਾਮਲੇ ‘ਚ ਵਿਚੋਲਗੀ ਕਰੇ ਅਜਿਹਾ ਹੋਇਆ

ਇਰਾਨ ਦੀ ਕੁਰਦ ਫੌਜ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਹੋਣ ਵਾਲੇ ਰਾਇਸੀਨਾ ਡਾਇਲਾਗ ਨੂੰ 2020 ਕਾਫ਼ੀ ਅਹਿਮ ਮੰਨਿਆ ਜਾ ਰਿਹਾ ਸੀ ਇਸ ਦੀ ਇੱਕ ਵੱਡੀ ਵਜ੍ਹਾ ਇਹ ਸੀ ਕਿ ਇਸ ‘ਚ ਇਰਾਨ ਦੇ ਵਿਦੇਸ਼ ਮੰਤਰੀ ਜਾਵੇਦ ਜਰੀਕ ਅਤੇ ਅਮਰੀਕਾ ਦੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੈਥਿਊ ਪੋਟਿੰਗਰ ਵੀ ਹਾਜ਼ਰ ਹੋ ਰਹੇ ਸਨ ਯੂਕਰੇਨ ਦੇ ਜਹਾਜ ਨੂੰ ਡੇਗਣ ਤੋਂ ਬਾਅਦ ਅੰਦਰੂਨੀ ਅਤੇ ਬਾਹਰੀ ਮੋਰਚੇ ‘ਤੇ ਘਿਰਿਆ ਹੋਇਆ ਇਰਾਨ ਚਾਹੁੰਦਾ ਸੀ ਕਿ ਭਾਰਤ ਇਸ ਮਾਮਲੇ ‘ਚ ਵਿਚੋਲਗੀ ਕਰੇ ਅਜਿਹਾ ਹੋਇਆ ਵੀ ਇਰਾਨ ਦੇ ਵਿਦੇਸ਼ ਮੰਤਰੀ ਜਵਾਦ ਜਰੀਕ ਨੇ ਕਾਂਨਫਰੰਸ ‘ਚ ਤੋਂ ਇਲਾਵਾ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਨਾਲ ਦੋਪੱਖੀ ਗੱਲਬਾਤ ਕੀਤੀ ਗੱਲਬਾਤ ਦੌਰਾਨ ਉਨ੍ਹਾਂ ਨੇ ਵਿਵਾਦ ਦਾ ਹੱਲ ਕੱਢਣ ਲਈ ਭਾਰਤ ਦੇ ਸਾਹਮਣੇ ਵਿਚੋਲਗੀ ਦੀ ਪੇਸਕਸ਼ ਕੀਤੀ

ਇਸ ਤੋਂ ਇਲਾਵਾ ਉਨ੍ਹਾਂ ਨੇ ਇਰਾਨ ‘ਤੇ ਲਾਈਆਂ ਹੋਈਆਂ ਅਮਰੀਕੀ ਪਾਬੰਦੀਆਂ ਦੇ ਮਾਮਲੇ ‘ਚ ਵੀ ਭਾਰਤ ਤੋਂ ਮੱਦਦ ਦੀ ਉਮੀਦ ਕੀਤੀ ਭਾਰਤ ਦਾ ਥਿੰਕ ਟੈਂਕ ਆਬਜਰਵਰ ਰਿਸਚਰਚ ਫਾਊਂਡੇਸ਼ਨ ਵਿਦੇਸ਼ ਮੰਤਰਾਲੇ ਦੇ ਨਾਲ ਮਿਲ ਕੇ ਹਰ ਵਰ੍ਹੇ ਰਾਇਸੀਨਾ ਡਾਇਲਾਗ ਕਰਵਾਉੁਂਦਾ ਹੈ ਇਸ ਦਾ ਮਕਸਦ ਦੁਨੀਆ ਦੇ ਵੱਖ ਵੱਖ ਦੇਸ਼ਾਂ ਨੂੰ ਇੱਕਮੰਚ ‘ਤੇ ਲਿਆਉਣਾ ਹੈ, ਤਾਂ ਕਿ ਸੰਸਾਰਿਕ ਹਾਲਾਤ ਅਤੇ ਚੁਣੌਤੀਆਂ ‘ਤੇ ਸਾਰਥਿਕ ਚਰਚਾ ਕੀਤੀ ਜਾ ਸਕੇ ਕੂਟਨੀਤਿਕ ਰਣਨੀਤੀ ਦੇ ਲਿਹਾਜ਼ ਨਾਲ ਵੀ ਰਾਇਸੀਨਾ ਡਾਇਲਾਗ ਦਾ ਪੰਜਵਾਂ ਸੈਸ਼ਨ ਭਾਰਤ ਲਈ ਕਾਫ਼ੀ ਅਹਿਮ ਰਿਹਾ ਡਾਇਲਾਗ ‘ਚ ਪਹੁੰਚੇ ਬ੍ਰਿਟੇਨ ਦੇ ਵਿਦੇਸ਼ ਅਤੇ ਕਾਮਨਵੈਲਥ ਵਿਭਾਗ ਦੇ ਦੱਖਣੀ ਏਸ਼ੀਆ ਮੁਖੀ ਗੈਰੇਥ ਬੇਲ ਨੇ ਨਾ ਕੇਵਲ ਅੱਤਵਾਦ ਨਾਲ ਲੜਨ ‘ਚ ਭਾਰਤ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ

ਸੰਸਾਰਿਕ ਅੱਤਵਾਦ ਲਈ ਉਨ੍ਹਾਂ ਨੇ ਸਿੱਧੇ ਤੌਰ ‘ਤੇ ਪਾਕਿਸਤਾਨ ਨੂੰ ਜਿੰਮੇਵਾਰ ਠਹਿਰਾਇਆ

ਸਗੋਂ ਸੰਸਾਰਿਕ ਅੱਤਵਾਦ ਲਈ ਉਨ੍ਹਾਂ ਨੇ ਸਿੱਧੇ ਤੌਰ ‘ਤੇ ਪਾਕਿਸਤਾਨ ਨੂੰ ਜਿੰਮੇਵਾਰ ਠਹਿਰਾਇਆ ਉਨ੍ਹਾਂ ਨੇ ਏਸ਼ੀਆ, ਯੂਰਪ, ਅਫ਼ਰੀਕਾ ਅਤੇ ਸੰਸਾਰ ਦੇ ਹੋਰਨਾਂ ਕੋਨਿਆਂ ਤੋਂ ਆਏ ਪ੍ਰਤੀਨਿਧੀਆਂ ਦੇ ਸਾਹਮਣੇ ਪਾਕਿਸਤਾਨ ਨੂੰ ਬੇਨਕਾਬ ਕਰਦੇ ਹੋਏ ਕਿਹਾ ਕਿ ਜੇਕਰ ਪਾਕਿਸਤਾਨ ਫਾਈਨੇਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਕਾਲੀ ਸੁਚੀ ਤੋਂ ਬਚਣਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣੇ ਇੱਥੇ ਸਰਗਰਮ ਅੱਤਵਾਦ ਸਮੂਹਾਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਪਵੇਗੀ ਉਨ੍ਹਾਂ ਇਹ ਵੀ ਕਿਹਾ ਕਿ ਇਹ ਸੱਚ ਹੈ ਕਿ ਅੱਤਵਾਦੀ ਸਮੂਹ ਪਾਕਿਸਤਾਨ ਦੇ ਅੰਦਰ ਹੀ ਆਪਣੀ ਕਾਰਵਾਈ ਚਲਾਉਂਦੇ ਹੋਏ ਹਨ ਪਾਕਿਸਤਾਨ ਸਰਕਾਰ ਅਤੇ ਦੱਖਣੀ ਏਸ਼ੀਆਈ ਖੇਤਰ ਲਈ ਗੰਭੀਰ ਚੁਣੌਤੀ ਪੇਸ਼ ਕਰਦੇ ਹਨ ਉਨ੍ਹਾਂ ਕਿਹਾ ਕਿ ਅਸੀਂ ਆਪਣੀ ਧਰਤੀ ‘ਤੇ 19 ਅੱਤਵਾਦੀ ਹਮਲਿਆਂ ਨੂੰ ਨਾਕਾਮ ਕੀਤਾ ਹੈ,

ਅਸੀਂ ਆਪਣੇ ਤਜ਼ਰਬੇ ਭਾਰਤ ਨਾਲ ਸਾਂਝੇ ਕਰ ਸਕਦੇ ਹਾਂ ਦੂਜੇ ਪਾਸੇ ਰੂਸ ਨੇ ਇੱਕ ਵਾਰ ਫਿਰ ਭਾਰਤ ਅਤੇ ਬ੍ਰਾਜੀਲ ਨੂੰ ਯੂਐਨਓ ਸਲਾਮਤੀ ਕੌਂਸਲ ‘ਚ ਪੱਕੀ ਮੈਂਬਰਸ਼ਿਪ ਦੇਣ ਦੀ ਵਕਾਲਤ ਕੀਤੀ ਹਾਲਾਂਕਿ ਰੂਸ ਦੇ ਵਿਦੇਸ਼ ਮੰਤਰੀ ਸਰਗੋਈ ਲਾਵਰੋਵ ਵੱਲੋਂ ਹਿੰਦ-ਪ੍ਰਸ਼ਾਂਤ ਧਾਰਨਾ ਦੀ ਅਲੋਚਨਾ ਕਰਨ ਤੋਂ ਬਾਅਦ ਤਕਨੀਕੀ ਸੈਸ਼ਨ ‘ਚ ਪਰਸਪਰ ਦੋਸ਼-ਮਹਾਂਦੋਸ਼ ਦੇ ਸੁਰ ਉੱਠੇ ਲਾਵਰੋਵ ਨੇ ਹਿੰਦ-ਪ੍ਰਸ਼ਾਂਤ ਧਾਰਨਾ ਦਾ ਵਿਰੋਧ ਕਰਦੇ ਹੋਏ ਆਖਿਆ ਕਿ ਇਸ ਦਾ  ਅਸਲ ਮਕਸਦ ਕੇਵਲ ਮੌਜ਼ੂਦਾ ਸੰਰਚਨਾਂ ‘ਚ ਰੁਕਾਵਟ ਪੈਦਾ ਕਰਨਾ ਅਤੇ ਇਸ ਖੇਤਰ ‘ਚ ਚੀਨ ਦੇ ਦਬਦਬੇ ਨੂੰ ਰੋਕਣਾ ਹੈ

ਰੂਸੀ ਵਿਦੇਸ਼-ਮੰਤਰੀ ਦੇ ਇਤਰਾਜਾਂ ‘ਤੇ ਪ੍ਰਤੀਕਿਰਿਆ ਪ੍ਰਗਟ

ਰੂਸੀ ਵਿਦੇਸ਼-ਮੰਤਰੀ ਦੇ ਇਤਰਾਜਾਂ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਭਾਰਤ ਅਤੇ ਅਮਰੀਕਾ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਧਾਰਨਾ ਦਾ ਮਕਸਦ ਕਿਸੇ ਦੇਸ਼ ਨੂੰ ਵੱਖ ਵੱਖ ਕਰਨਾ ਨਹੀਂ ਹੈ, ਸਗੋਂ ਇਹ ਸਿਧਾਂਤ ਆਧਾਰਿਤ ਸੋਚ ਹੈ ਅਮਰੀਕੀ ਪ੍ਰਤੀਨਿਧੀ ਨੇ ਡਾਇਲਾਗ ਦੇ ਆਖਰੀ ਸੈਸ਼ਨ ‘ਚ ਕਿਹਾ ਕਿ ਇਹ ਦੇਸ਼ਾਂ ਦਾ ਭਾਈਚਾਰਾ ਹੈ, ਜੋ ਕਾਨੂੰਨ ਦੇ ਸ਼ਾਸਨ ਦਾ ਸਨਮਾਨ ਕਰਦਾ ਹੈ, ਸਮੁੰਦਰੀ ਖੇਤਰ ਅਤੇ ਅਸਮਾਨ ਤੱਕ ਦੀ ਆਵਾਜਾਈ ਦੀ ਅਜ਼ਾਦੀ ਲਈ ਖੜਾ ਰਹਿੰਦਾ ਹੈ, ਖੁੱਲ੍ਹੇ ਵਪਾਰ, ਖੁੱਲੀ ਸੋਚ ਨੂੰ ਹੱਲਾਸ਼ੇਰੀ ਦਿੰਦਾ ਹੈ, ਅਤੇ ਹਰੇਕ ਰਾਸ਼ਟਰ ਦੀ ਮਰਿਆਦਾ ਦਾ ਬਚਾਅ ਕਰਦਾ ਹੈ

ਉਨ੍ਹਾਂ ਨੇ ਯੂਰੇਸ਼ਿਆਈ ਆਰਥਿਕ ਯੋਜਨਾ ਵਰਗੀ ਹਿੰਦ ਪ੍ਰਸ਼ਾਂਤ ਦੀ ਮੁਕਾਬਲੇ ਵਾਲੀ ਸੋਚੀ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਦ੍ਰਿਸ਼ਟੀਕੋਣਾਂ ‘ਚ ਘੱਟ ਅਜ਼ਾਦੀ, ਘੱਟ ਖੁੱਲ੍ਹਾਪਣ, ਘੱਟ ਲਚੀਲਾਪਣ ਹੈ ਅਤੇ ਇਹ ਜਿਆਦਾ ਰੁਕਾਵਟੀ ਲੱਗਦੇ ਹਨ ਰੂਸ ਨੇ ਖਾੜੀ ਦੇਸ਼ਾਂ ‘ਚ ਖੇਤਰ ਲਈ ਇੱਕ ਸਾਧਾਰਨ ਸੁਰੱਖਿਆ ਤੰਤਰ ਵਿਕਸਿਤ ਕੀਤੇ ਜਾਣ ਦੀ ਗੱਲ ਕਰਕੇ ਸੰਸਾਰਿਕ ਸ਼ਾਂਤੀ ਸਥਾਪਨਾ ਦੀ ਦਿਸ਼ਾ ‘ਚ ਨਵੀਂ ਪਹਿਲ ਦੇ ਸੰਕੇਤ ਦਿੱਤੇ ਰੂਸ ਨੇ ਸੁਝਾਅ ਦਿੱਤਾ ਕਿ ਇਸਦੀ ਸ਼ੁਰੂਆਤ ਵਿਸ਼ਵਾਸ ਬਹਾਲੀ ਦੇ ਯਤਨਾਂ ਅਤੇ ਇੱਕ ਦੂਜੇ ਦੇ ਫੌਜ ਅਭਿਆਸ ਲਈ ਸੱਦਾ ਦੇ ਕੇ ਹੋਣੀ ਚਾਹੀਦੀ ਹੈ ਭਾਰਤ ਅਫ਼ਗਾਨਿਸਤਾਨ ਸਬੰਧਾਂ ‘ਤੇ ਚਰਚਾ ਕਰਦੇ ਹੋਏ ਅਫ਼ਾਗਿਨਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕਿਹਾ ਕਿ ਭਾਰਤ ਅਫ਼ਗਾਨਿਸਤਾਨ ਦਾ ਸਭ ਤੋਂ ਚੰਗਾ ਦੋਸਤ ਹੈ

ਮੰਚ  ਦਾ ਜਦੋਂ ਸਾਲ 2016 ‘ਚ ਮੌਜ਼ੂਦਾ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਉਦਘਾਟਨ ਕੀਤਾ

ਰਾਇਸੀਨਾ ਪਹਾੜੀਆਂ ਦੇ ਨਾਂਅ ‘ਤੇ ਰੱਖੇ ਗਏ ਸੰਸਾਰਿਕ ਗੱਲਬਾਤ ਦੇ ਇਸ ਮੰਚ  ਦਾ ਜਦੋਂ ਸਾਲ 2016 ‘ਚ ਮੌਜ਼ੂਦਾ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਉਦਘਾਟਨ ਕੀਤਾ ਉਸ ਵਕਤ ਲਾਇਲਾਗ ‘ਚ 35 ਦੇਸ਼ਾਂ ਦੇ 100 ਤੋਂ ਜਿਆਦਾ ਬੁਲਾਰਿਆਂ ਨੇ ਹਿੱਸਾ ਲਿਆ ਸੀ ਇਸ ਵਾਰ 100 ਤੋਂ ਜਿਆਦਾ ਦੇਸ਼ਾਂ ਦੇ 700 ਤੋਂ ਜਿਆਦਾ ਪ੍ਰਤੀਨਿਧੀਆਂ ਨੇ ਭਾਗ ਲਿਆ  ਸੰਸਾਰਿਕ ਪ੍ਰਤੀਨਿਧੀਆਂ ਦਾ ਇਹ ਇਕੱਠ ਡਾਇਲਾਗ ਦੀ ਸਫ਼ਲਤਾ ਦਾ ਪ੍ਰਤੀਕ ਹੈ ਹੀ, ਨਾਲ ਹੀ ਇਹ ਵੀ ਦਰਸ਼ਉਂਦਾ ਹੈ ਕਿ ਭਾਰਤ ਗਲੋਬ ਫੋਰਨ ਪਾਲਸੀ ‘ਚ ਮੇਜਰ ਪਲੇਅਰ ਦੀ ਭੂਮਿਕਾ ਨਿਭਾਏ ਦੇਖਿਆ ਜਾਵੇ ਤਾਂ ਇਹ ਸੱਚ ਵੀ ਹੈ ਉਨ੍ਹਾਂ ਭਾਰਤ ਚੀਨ ਸਬੰਧਾਂ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਭਾਰਤ-ਚੀਨ ਸਬੰਧ ਬਹੁਤ ਅਨੋਖਾ ਹੈ, ਕਿਉਂਕਿ ਦੋਵੇਂ ਹੀ ਗੁਆਂਢੀ ਦੇਸ਼ ਇਸ ਸਮੇਂ ‘ਚ ਕਾਫ਼ੀ ਤੇਜ਼ੀ ਨਾਲ ਆਰਥਿਕ ਉੱਨਤੀ ਕਰ ਰਹੇ ਹਨ

ਰਾਇਸੀਨਾ ਡਾਇਲਾਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ‘ਤੇ ਨਾਗਰਿਕਤਾ ਸੋਧ ਕਾਨੂੰਨ ਦਾ ਪਰਛਾਵਾਂ ਪੈ ਗਿਆ ਸੀ

ਹਾਲਾਂਕਿ ਰਾਇਸੀਨਾ ਡਾਇਲਾਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ‘ਤੇ ਨਾਗਰਿਕਤਾ ਸੋਧ ਕਾਨੂੰਨ ਦਾ ਪਰਛਾਵਾਂ ਪੈ ਗਿਆ ਸੀ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਅਤੇ ਗ੍ਰਹਿ ਮੰਤਰੀ ਤੋਂ ਬਾਅਦ ਉਪ ਵਿਦੇਸ਼ ਮੰਤਰੀ ਸ਼ਹਿਰਯਾਰ ਆਲਮ ਨੇ ਵੀ ਅਚਾਨਕ ਡਾਇਲਾਗ ‘ਚ ਸ਼ਾਮਲ ਹੋਣ ਦਾ ਫੈਸਲਾ ਬਦਲ ਦਿੱਤਾ ਪਰ ਬੰਗਲਾਦੇਸ਼ ਦਾ ਕਹਿਣਾ ਹੈ ਕਿ ਪੀਐਮ ਸੇਖ ਹਸੀਨਾ ਦੇ ਸਾਂਝੇ ਅਰਬ ਅਮੀਰਾਤ ਦੇ ਦੌਰੇ ‘ਚ ਉਨ੍ਹਾਂ ਦੇ ਨਾਲ ਜਾਣ ਦੀ ਵਜ੍ਹਾ ਨਾਲ ਸ਼ਹਿਰਯਾਰ ਨੇ ਆਪਣਾ ਭਾਰਤ ਦੌਰਾ ਰੱਦ ਕੀਤਾ ਹੈ ਸਹਿਰਯਾਰ ਆਲਮ ਨੂੰ ਡਾਇਲਾਗ ‘ਚ ਪ੍ਰਮੁੱਖ ਬੁਲਾਰੇ ਦੇ ਤੌਰ ‘ਤੇ ਬੁਲਾਇਆ ਗਿਆ ਸੀ

ਪਰ ਉਨ੍ਹਾਂ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ‘ਚ ਸੀਏਏ ਅਤੇ ਐਨਆਰਸੀ ਦੀ ਵਜ੍ਹਾ ਨਾਲ ਪੈਦਾ ਹੋਏ ਤਣਾਅ ਅਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਇਸ ਵਜ੍ਹਾ ਨਾਲ ਆਈਆਂ ਦੂਰੀਆਂ ਦੀ ਵਜ੍ਹਾ ਨਾਲ ਬੰਗਲਾਦੇਸ਼ ਨੇ ਇਹ ਫੈਸਲਾ ਲਿਆ ਹੈ ਖੈਰ, ਸਥਿਤੀ ਚਾਹੇ ਜੋ ਵੀ ਰਹੀ ਹੋਵੇ ਰਾਇਸੀਨਾ ਡਾਇਲਾਗ 2020 ਦੇ ਸਾਰੇ ਤਕਨੀਕੀ ਸੈਸ਼ਨਾਂ ਦੇ ਨਤੀਜੇ ਦੇ ਗੱਲ ਕਰੀਏ ਤਾਂ ਇਹ ਕਹਿ ਜਾ ਸਕਦਾ ਹੈ ਕਿ ਸਦੀ ‘ਚ ਜਲਵਾਯੂ ਪਰਿਵਰਤਨ, ਟੈਕਨਾਲੋਜੀ, ਵਿਸ਼ਵ ਸੁਰੱਖਿਆ ਅਤੇ ਮਲਟੀ ਲੈਟਲਿਜਮ ਭਾਵ ਬਹੁਪੱਖੀਵਾਦ ਵਰਗੇ ਮੁੱਦੇ ਛਾਏ ਰਹਿਣ ਵਾਲੇ ਹਨ

ਐਨ. ਕੇ. ਸੋਮਾਨੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।