ਹਾਰ ਦੇ ਬਾਵਜ਼ੂਦ ਵਿਰਾਟ ਦੇ ਨਾਂਅ ਦਰਜ ਹੋਏ ਰਿਕਾਰਡ

ਇੰਗਲੈਂਡ ਵਿਰੁੱਧ ਹਾਰ ਦੇ ਬਾਰਵਜ਼ੂਦ ਵਿਰਾਟ ਕੋਹਲੀ ਨੇ ਇੱਕ ਹੋਰ ਰਿਕਾਰਡ ਆਪਣੇ ਨਾਂਅ ਦਰਜ ਕਰ ਲਿਆ ਵਿਰਾਟ ਨੇ ਮੈਚ ਦੀ ਪਹਿਲੀ ਪਾਰੀ ‘ਚ 149 ਦੌੜਾਂ ਅਤੇ ਦੂਸਰੀ ਪਾਰੀ ‘ਚ 51 ਦੌੜਾਂ ਬਣਾਈਆਂ ਜਿਸ ਦੀ ਬਦੌਲਤ ਵਿਰਾਟ ਉਹਨਾਂ ਭਾਰਤੀ ਖਿਡਾਰੀਆਂ ਦੀ ਲਿਸਟ ‘ਚ ਸ਼ਾਮਲ ਹੋ ਗਏ ਹਨ ਜਦੋਂਕਿ ਟੀਮ ਦੇ ਕਿਸੇ ਇੱਕ ਹੀ ਖਿਡਾਰੀ ਨੇ ਮੈਚ ਦੀਆਂ ਦੋਵਾਂ ਪਾਰੀਆਂ ‘ਚ 50+ ਦਾ ਸਕੋਰ ਕੀਤਾ ਅਤੇ ਉਸਦੀ ਪੂਰੀ ਟੀਮ ਵਿੱਚੋਂ ਕੋਈ ਵੀ ਖਿਡਾਰੀ ਦੋਵਾਂ ਪਾਰੀਆਂ ‘ਚ ਹੀ 50 ਦੌੜਾਂ ਤੱਕ ਨਹੀਂ ਪਹੁੰਚ ਸਕਿਆ ਇਸ ਤੋਂ ਇਲਾਵਾ ਵਿਰਾਟ ਇੰਗਲੈਂਡ ‘ਚ ਇੱਕ ਟੈਸਟ ਮੈਚ ‘ਚ ਕਪਤਾਨ ਦੇ ਤੌਰ ‘ਤੇ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਦੂਸਰੇ ਨੰਬਰ ‘ਤੇ ਪਹੁੰਚ ਗਏ ਹਨ। (Virat Kohli)

ਇੰਗਲੈਂਡ ‘ਚ ਕਪਤਾਨ ਦੇ ਤੌਰ ‘ਤੇ ਇੱਕ ਟੈਸਟ ‘ਚ ਦੌੜਾਂ | Virat Kohli

  • 212 ਮੰਸੂਰ ਅਲੀ 64 ਅਤੇ 148 1967
  • 200 ਵਿਰਾਟ ਕੋਹਲੀ 149 ਅਤੇ 51 2018
  • 190 ਮੁੰ.ਅਜ਼ਹਰੂਦੀਨ 179 ਅਤੇ 11 1990
  • 167 ਸੌਰਵ ਗਾਂਗੁਲੀ 68 ਅਤੇ 99

50+ ਦੋਵਾਂ ਪਾਰੀਆਂ ‘ਚ ਜਦੋਂ ਕੋਈ ਵੀ 50 ਤੱਕ ਨਾ ਪਹੁੰਚਿਆ | Virat Kohli

  • ਦਿਲੀਪ ਵੇਂਗਸਰਕਰ 61 ਅਤੇ 102 ਨਾਬਾਦ ਵਿਰੁੱਧ ਇੰਗਲੈਂਡ 1986
  • ਸਚਿਨ ਤੇਂਦੁਲਕਰ 116 ਅਤੇ 53 ਵਿਰੁਧ ਆਸਟਰੇਲੀਆ 1999
  • ਸਚਿਨ ਤੇਂਦੁਲਕਰ 76 ਅਤੇ 65 ਬਨਾਮ ਆਸਟਰੇਲੀਆ 2001
  • ਰਾਹੁਲ ਦ੍ਰਵਿੜ 81 ਅਤੇ 68 ਵਿਰੁੱਧ ਵੈਸਟਇੰਡੀਜ਼2006
  • ਐਮਐਸ ਧੋਨੀ 77 ਅਤੇ 74 ਵਿਰੁੱਧ ਇੰਗਲੈਂਡ 2011
  • ਵਿਰਾਟ ਕੋਹਲੀ 149 ਅਤੇ 51 ਵਿਰੁੱਧ ਇੰਗਲੈਂਡ 2018