ਅਥਲੀਟ ਹਿਮਾ ਨੂੰ ਮਿਲਣਗੇ 20 ਲੱਖ

ਪਿਛਲੇ ਮਹੀਨੇ ਫਿਨਲੈਂਡ ‘ਚ ਅੰਡਰ 20 ਵਿਸ਼ਵ ਚੈਂਪਿਅਨਸ਼ਿਪ ‘ਚ 400 ਮੀਟਰ ਦੌੜ ‘ਚ ਸੋਨ ਤਗਮਾ ਜਿੱਤਿਆ ਸੀ

ਗੁਵਾਹਾਟੀ, 4 ਅਗਸਤ

ਵਿਸ਼ਵ ਚੈਂਪਿਅਨਸ਼ਿਪ ਦੀ ਕਿਸੇ ਵੀ ਈਵੇਂਟ ‘ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਬਣੀ ਅਸਾਮ ਦੀ ਦੌੜਾਕ ਹਿਮਾ ਦਾਸ ਨੂੰ ਆਇਲ ਇੰਡੀਆ ਨੇ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਆਇਲ ਇੰਡੀਆ ਦੇ ਸੀਐਮਡੀ ਉਤਪਲ ਬੋਰਾ ਨੇ ਇੱਥੇ ਪੱਤਰਕਾਰ ਸਮਾਗਮ ‘ਚ ਕਿਹਾ ਕਿ ਹਿਮਾ ਦਾਸ ਨੇ ਕਈ ਅੜਿੱਕਿਆਂ ਨੂੰ ਪਾਰ ਕਰਦਿਆਂ ਆਪਣੀ ਪ੍ਰਾਪਤੀ ਨਾਲ ਦੇਸ਼ ਨੂੰ ਮਾਣ ਦਿਵਾਇਆ ਹੈ ਉਹ ਅਜੇ ਦੇਸ਼ ਤੋਂ ਬਾਹਰ ਅਭਿਆਸ ਕਰ ਰਹੀ ਹੈ ਜਦੋਂ ਉਹ ਦੇਸ਼ ਪਰਤੇਗੀ ਤਾਂ ਕੰਪਨੀ ਉਹਨਾਂ ਨੂੰ ਉਹਨਾਂ ਦੀ ਟਰੇਨਿੰਗ ਲਈ ਇਹ ਰਾਸ਼ੀ ਸੌਂਪੇਗੀ ਹਿਮਾ ਨੇ ਪਿਛਲੇ ਮਹੀਨੇ ਫਿਨਲੈਂਡ ‘ਚ ਅੰਡਰ 20 ਵਿਸ਼ਵ ਚੈਂਪਿਅਨਸ਼ਿਪ ‘ਚ 400 ਮੀਟਰ ਦੌੜ ‘ਚ ਸੋਨ ਤਗਮਾ ਜਿੱਤਿਆ ਸੀ

 

 
ੂਬੋਰਾ ਨੇ ਕਿਹਾ ਕਿ ਹਿਮਾ ਨੂੰ ਪ੍ਰਸਤਾਵਿਤ ਇਕੱਠੀ ਆਰਥਿਕ ਮੱਦਦ ਤੋਂ ਇਲਾਵਾ ਆਇਲ ਇੰਡੀਆ ਅਸਮ ਦੇ ਦੋ ਟੇਬਲ ਟੈਨਿਸ ਖਿਡਾਰੀਆਂ ਅਤੇ ਕ੍ਰਿਕਟ ਦੇ ਇੱਕ ਖਿਡਾਰੀ ਨੂੰ 17-17 ਹਜਾਰ ਰੁਪਏ ਪ੍ਰਤੀ ਮਹੀਨੇ ਵਜ਼ੀਫਾ ਦਿੰਦੀ ਰਹੀ ਹੈ ਬੋਰਾ ਨੇ ਕਿਹਾ ਕਿ ਖੇਡ ‘ਚ ਹੁਨਰਮੰਦਾਂ ਨੂੰ ਅੱਗੇ ਲਿਆਉਣ ਦੇ ਨਾਲ ਹੀ ਆਇਲ ਇੰਡੀਆ ਇੰਜ਼ੀਨੀਅਰਿੰਗ ਦੀ ਪੜ੍ਹਾਈ ਦੀ ਇੱਛਾ ਰੱਖਣ ਵਾਲੇ ਗਰੀਬ ਵਿਦਿਆਰਥੀਆਂ ਨੂੰ ਕੋਚਿੰਗ ਦੀ ਸਹੂਲਤ ਮੁਹੱਈਆ ਕਰਾਉਂਦੀ ਹੈ ਉਹਨਾਂ ਕਿਹਾ ਕਿ ਸਾਡੇ ਕੋਲ ‘ਸੁਪਰ 30’ ਯੋਜਨਾ ਦੇ ਤਹਿਤ ਛੇ ਕੇਂਦਰ ਹਨ ਜਿੱਥੇ ਗਰੀਬ ਪਰਿਵਾਰਾਂ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਅੱਵਲ੍ਹ ਇਜ਼ੀਨਰਿੰਗ ਕਾਲਜਜ਼ਾ ‘ਚ ਪ੍ਰਵੇਸ਼ ਲਈ ਕੋਚਿੰਗ ਮੁਹੱਈਆ ਕਰਾਈ ਜਾਂਦੀ ਹੈ ਇਹ ਕੇਂਦਰ ਚਾਰ ਅਸਾਮ ‘ਚ ਅਤੇ ਇੱਕ-ਇੱਕ ਅਰੁਣਾਚਲ ਪ੍ਰਦੇਸ਼ ਅਤੇ ਰਾਜਸਥਾਨ ‘ਤੇ ਹੈ ਸੁਪਰ 30 ਦੇ ਤਹਿਤ ਹਰ ਵਿਦਿਆਰਥੀ ‘ਤੇ ਹਰ ਮਹੀਨੇ 2.5 ਲੱਖ ਰੁਪਏ ਦਾ ਖ਼ਰਚ ਆਉਂਦਾ ਹੈ ਅਜੇ ਤੱਕ ਇਸ ‘ਤੇ ਕੁੱਲ ਮਿਲਾ ਕੇ 16 ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।