ਸਿੰਧੂ ਵਿਸ਼ਵ ਚੈਂਪਿਅਨਸ਼ਿਪ ਦੇ ਫ਼ਾਈਨਲ ‘ਚ

ਐਤਵਾਰ ਨੂੰ ਸੱਤਵਾਂ ਦਰਜਾ ਪ੍ਰਾਪਤ ਸਾਬਕਾ ਚੈਂਪਿਅਨ ਸਪੇਨ ਦੀ ਕੈਰੋਲਿਨਾ ਮਾਰਿਨ ਨਾਲ ਫਾਈਨਲ

ਨਾਨਜ਼ਿੰਗ, 4 ਅਗਸਤ

ਪਿਛਲੀ ਚਾਂਦੀ ਤਗਮਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਦੂਸਰਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ 21-16, 24-22 ਨਾਲ ਹਰਾ ਕੇ ਲਗਾਤਾਰ ਦੂਸਰੀ ਵਾਰ ਵਿਸ਼ਵ ਬੈਡਮਿੰਟਨ ਚੈਪਿਅਨਸ਼ਿਪ ਦੇ ਮਹਿਲਾ ਵਰਗ ਦੇ ਫ਼ਾਈਨਲ ‘ਚ ਪ੍ਰਵੇਸ਼ ਕਰ ਲਿਆ ਵਿਸ਼ਵ ਚੈਂਪਿਅਨਸ਼ਿਪ ‘ਚ ਇੱਕ ਚਾਂਦੀ ਅਤੇ ਦੋ ਕਾਂਸੀ ਤਗਮੇ ਜਿੱਤ ਚੁੱਕੀ ਸਿੰਧੂ ਇਸ ਟੂਰਨਾਮੈਂਟ ‘ਚ ਭਾਰਤ ਨੂੰ ਪਹਿਲਾ ਸੋਨ ਤਗਮਾ ਦਿਵਾਉਣ ਤੋਂ ਇੱਕ ਕਦਮ  ਦੂਰ ਹੈ ਤੀਸਰਾ ਦਰਜਾ ਪ੍ਰਾਪਤ ਸਿੰਧੂ ਦਾ ਖ਼ਿਤਾਬ ਲਈ ਐਤਵਾਰ ਨੂੰ ਸੱਤਵਾਂ ਦਰਜਾ ਪ੍ਰਾਪਤ ਸਾਬਕਾ ਚੈਂਪਿਅਨ ਸਪੇਨ ਦੀ ਕੈਰੋਲਿਨਾ ਮਾਰਿਨ ਨਾਲ ਮੁਕਾਬਲਾ ਹੋਵੇਗਾ ਮਾਰਿਨ ਨੇ ਕੁਆਰਟਰ ਫਾਈਨਲ ‘ਚ ਭਾਰਤ ਦੀ ਸਾਇਨਾ ਨੇਹਵਾਲ ਨੂੰ ਹਰਾ ਕੇ ਬਾਹਰ ਕੀਤਾ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।