ਹਿਮਾਂਸ਼ੂ ਦਾਨੀਆ ਦੇ ਕਾਤਲ ਪੁਲਿਸ ਨੇ ਕੀਤੇ ਕਾਬੂ

ਇੱਕ ਮਹੀਨਾ ਪੂਰਾ ਹੋਣ ਤੋਂ ਪਹਿਲਾਂ ਹੀ ਕਾਬੂ ਕੀਤੇ ਕਾਤਲ

ਬਰਨਾਲਾ (ਜੀਵਨ ਰਾਮਗੜ੍ਹ)।

ਲੰਘੀ 5 ਜੁਲਾਈ ਦੀ ਰਾਤ ਨੂੰ ਲੁੱਟਣ ਉਪਰੰਤ ਬਰਨਾਲਾ ਦੇ ਵਪਾਰੀ ਹਿਮਾਂਸ਼ੂ ਦਾਨੀਆ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਇੱਕ ਮਹੀਨਾ ਪੂਰਾ ਹੋਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ। ਦੱਸਣਾ ਬਣਦਾ ਹੈ ਕਿ ਸ਼ਰਾਬ ਦੇ ਕਾਰੋਬਾਰੀ ਹਿਮਾਂਸ਼ੂ ਦਾਨੀਆ ਦਾ ਬਰਨਾਲਾ ਦੇ ਬਸ ਸਟੈਂਡ ਨਜਦੀਕ ਲੁੱਟਣ ਉਪਰੰਤ ਕਤਲ ਕਰ ਦਿੱਤਾ ਸੀ ਅਤੇ ਉਸ ਕੋਲੋਂ 6 ਲੱਖ ਦੇ ਕਰੀਬ ਨਕਦੀ ਲੁੱਟ ਕੇ ਫਰਾਰ ਸਨ। ਸ਼ਹਿਰ ਦੇ ਲੋਕਾਂ ਨੂੰ ਰੋਸ ਵਜੋਂ ਪੁਲਿਸ ਖਿਲ਼ਾਫ ਦੋ ਵਾਰ ਰੋਸ ਮਾਰਚ ਵੀ ਕਰਨਾ ਪਿਆ ਸੀ। (Killers)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।