ਇੰਗਲੈਂਡ ਂਚ ਬਣੀਆਂ  52 ਗੇਂਦਾਂ ‘ਚ ਠੋਕੇ 200

ਕਲੱਬ ਪੱਧਰ ਦੀ ਸ਼ੈਫੀਲਡ ਅਲਾਇੰਸ ਮਿਡਵੀਕ ਲੀਗ ਮੈਚ ‘ਚ ਇੰਗਲੈਂਡ ਦੇ ਮਾਈਕ ਸਿਮਸਨ ਨੇ ਸਿਰਫ਼ 52 ਗੇਂਦਾਂ ‘ਚ ਦੂਹਰਾ ਸੈਂਕੜਾ ਜੜ ਦਿੱਤਾ

ਲੰਦਨ, 3 ਅਗਸਤ

ਇੰਗਲੈਂਡ ‘ਚ ਕਲੱਬ ਪੱਧਰ ਦੀ ਸ਼ੈਫੀਲਡ ਅਲਾਇੰਸ ਮਿਡਵੀਕ ਲੀਗ ਮੈਚ ‘ਚ ਇੰਗਲੈਂਡ ਦੇ ਮਾਈਕ ਸਿਮਸਨ ਨੇ ਸਿਰਫ਼ 52 ਗੇਂਦਾਂ ‘ਚ ਦੂਹਰਾ ਸੈਂਕੜਾ ਜੜ ਦਿੱਤਾ ਇਸ ਪਾਰੀ ‘ਚ ਸਿਮਸਨ ਨੇ 62 ਗੇਂਦਾਂ ‘ਚ 30 ਛੱਕਿਆਂ ਅਤੇ ਸਿਰਫ਼ 9 ਚੌਕਿਆਂ ਦੀ ਮੱਦਦ ਨਾਲ 237 ਦੌੜਾਂ ਬਣਾਈਆਂ ਸ਼ੈਫੀਲਡ ਕਾਲਜੀਏਟ ਦੇ ਬੱਲੇਬਾਜ਼ ਮਾਈਕ ਨੇ ਖਾਨ ਟੀਮ ਵਿਰੁੱਧ ਇਹ ਤੂਫ਼ਾਨੀ ਪਾਰੀ ਖੇਡੀ

 

ਦੱਸਣਯੋਗ ਹੈ ਕਿ 12 ਓਵਰ ਦੇ ਇਸ ਮੈਚ ‘ਚ ਇੱਕ ਓਵਰ 8 ਗੇਂਦਾਂ ਦਾ ਸੀ ਮੈਚ ਤੋਂ ਬਾਅਦ ਸਿਮਸਨ ਨੇ ਕਿਹਾ ਕਿ ਇਹ ਸੀਜ਼ਨ ਦਾ ਆਖ਼ਰੀ ਮੈਚ ਸੀ ਅਤੇ ਹੁਣ ਅਸੀਂ ਲੀਗ ਨਹੀਂ ਜਿੱਤ ਸਕਦੇ ਸੀ, ਮੈਂ ਸੋਚਿਆ ਕਿ ਬਾਹਰ ਜਾ ਕੇ ਖੁੱਲ੍ਹ ਕੇ ਖੇਡਾਂ ਫਿਰ ਇਹ ਆਪਣੇ ਆਪ ਹੀ ਹੋ ਗਿਆ ਮੈਂ ਹਮੇਸ਼ਾ ਤੋਂ ਬਿਗ ਹਿੱਟਰ ਰਿਹਾ ਹੈ ਅਤੇ ਗੇਂਦਬਾਜ਼ਾਂ ‘ਤੇ ਹਮਲਾ ਕੀਤਾ ਹੈ ਇਹ ਮੇਰੀ ਸੁਭਾਵਿਕ ਖੇਡ ਹੈ ਇਸ ਪਾਰੀ ਦੌਰਾਨ ਸਿਮਸਨ ਨੇ ਇੰਗਲੈਂਡ ਦੇ ਕਪਤਾਨ ਜੋ ਰੂਟ ਦੇ ਭਰਾ ਬਿਲ ਰੂਟ ਨਾਲ ਮਿਲ ਕੇ ਪਹਿਲੀ ਵਿਕਟ ਲਈ 245 ਦੌੜਾਂ ਦੀ ਸ਼ਾਨਦਾਰ ਭਾਈਵਾਲੀ ਵੀ ਕੀਤੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।