ਡੇਰਾ ਸ਼ਰਧਾਲੂਆਂ ਨੇ ਲਾਪਤਾ ਵਿਅਕਤੀ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ

Reunite the Missing Man Sachkahoon

ਉਕਤ ਵਿਅਕਤੀ ਪਿਛਲੇ ਚਾਰ ਮਹੀਨਿਆਂ ਤੋਂ ਸੀ ਲਾਪਤਾ

ਬਲਾਕ ਸੁਨਾਮ ਵੱਲੋਂ 13ਵੇਂ ਲਾਪਤਾ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਇਆ

(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਅੱਜ ਦੇ ਸਵਾਰਥੀ ਯੁੱਗ ’ਚ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ ਉੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮੇਂ-ਸਮੇਂ ’ਤੇ ਲੋਕ ਭਲਾਈ ਦੇ ਕਾਰਜ ਜਿਵੇਂ ਖੂਨਦਾਨ ਕਰਨਾ, ਸਰੀਰ ਦਾਨ ਕਰਨਾ, ਨੇਤਰਦਾਨ ਕਰਨਾ ਤੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਾ ਆਦਿ ਕੰਮ ਕਰ ਰਹੇ ਹਨ। ਅੱਜ ਇਸੇ ਲੜੀ ਨੂੰ ਅੱਗੇ ਤੋਰਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਚਾਰ ਮਹੀਨਿਆਂ ਤੋਂ ਘਰੋਂ ਗਏ ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਕੇ ਇਕ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਦਰਾਂ ਮੈਂਬਰ ਜਿੰਮੇਵਾਰ ਜਸਪਾਲ ਸਿੰਘ ਇੰਸਾ ਨੇ ਦੱਸਿਆ ਕਿ ਇਕ ਵਿਅਕਤੀ ਜੋ ਮਾਨਸਿਕ ਤੌਰ ’ਤੇ ਬਿਮਾਰ ਹੈ ਜੋ ਸਹਾਰਨਪੁਰ (ਉੱਤਰ ਪ੍ਰਦੇਸ਼) ਦੇ ਪਿੰਡ ਦਾ ਰਹਿਣ ਵਾਲਾ ਹੈ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਦਿਨੀਂ ਆਪਣੇ ਕਿਸੇ ਘਰੇਲੂ ਕੰਮ ਲਈ ਦਿੜ੍ਹਬਾ ਵਿਖੇ ਜਾ ਰਹੇ ਸਨ ਤਾਂ ਸੂਲਰ ਘਰਾਟ ਪਿੰਡ ਦੇ ਨੇੜੇ ਉਨ੍ਹਾਂ ਨੂੰ ਇਕ ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਘੁੰਮਦਾ ਦੇਖਿਆ ਤਾਂ ਉਨ੍ਹਾਂ ਉਸ ਨਾਲ ਗੱਲਬਾਤ ਕੀਤੀ ਪਰ ਉਸ ਨੇ ਆਪਣੇ ਬਾਰੇ ਕੁਝ ਵੀ ਨਾ ਦੱਸਿਆ।ਉਨ੍ਹਾਂ ਇਸ ਸੰਬੰਧੀ ਸੂਲਰ ਘਰਾਟ ਅਤੇ ਮਹਿਲਾ ਚੌਕ ਦੇ ਜਿੰਮੇਵਾਰਾਂ ਨਾਲ ਗੱਲਬਾਤ ਕੀਤੀ ਉਪਰੰਤ ਉਸ ਵਿਅਕਤੀ ਦੀ ਸਾਂਭ ਸੰਭਾਲ ਕੀਤੀ ਅਤੇ ਉਸ ਦੇ ਪਰਿਵਾਰ ਨੂੰ ਪਰਿਵਾਰ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸਸਿ ਕੀਤੀ ਅਤੇ ਉਕਤ ਵਿਅਕਤੀ ਨੂੰ ਨਾਮ ਚਰਚਾ ਘਰ ਸੁਨਾਮ ਵਿਖੇ ਲੈ ਆਏ।Reunite the Missing Man Sachkahoon

ਇਸ ਸੰਬੰਧੀ ਉਨ੍ਹਾਂ ਮਹਿਲਾ ਪੁਲੀਸ ਚੌਕੀ ਦੇ ਵਿੱਚ ਜਾਣਕਾਰੀ ਦਿੱਤੀ ਜਿੱਥੇ ਪੁਲੀਸ ਵਾਲਿਆਂ ਨੇ ਉਸ ਦੇ ਪਰਿਵਾਰ ਬਾਰੇ ਪਤਾ ਕੀਤਾ ਤਾਂ ਉਕਤ ਵਿਅਕਤੀ ਦਾ ਨਾਮ ਹਰੀ ਸਿੰਘ ਪੁੱਤਰ ਬਦਲੂ ਬਾਸੀ ਰਘੂਨਾਥਪੁਰ ਜ਼ਿਲ੍ਹਾ ਸਹਾਰਨਪੁਰ ਉੱਤਰ ਪ੍ਰਦੇਸ਼ ਘਰ ਰਹਿਣ ਵਾਲਾ ਹੈ ਅਤੇ ਉਸ ਦੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਅਤੇ ਉਕਤ ਵਿਅਕਤੀ ਨੂੰ ਲੈ ਕੇ ਜਾਣ ਬਾਰੇ ਕਿਹਾ ਉਸ ਦੇ ਪਰਿਵਾਰ ਵਿੱਚੋਂ ਉਸ ਦਾ ਭਰਾ ਅਤੇ ਉਸ ਦਾ ਗੁਆਂਢੀ ਉਸ ਨੂੰ ਲੈਣ ਲਈ ਮਹਿਲਾ ਪੁਲੀਸ ਚੌਂਕੀ ਵਿਖੇ ਪਹੁੰਚੇ ਜਿੱਥੇ ਸੇਵਾਦਾਰਾਂ ਨੇ ਉਕਤ ਵਿਅਕਤੀ ਨੂੰ ਉਸ ਦੇ ਪਰਿਵਾਰ ਨੂੰ ਮਿਲਵਾਇਆ। ਇਸ ਕਾਰਜ ਨੂੰ ਦੇਖਦੇ ਹੋਏ ਪੁਲੀਸ ਮੁਲਾਜਮਾਂ ਨੇ ਵੀ ਡੇਰਾ ਸਰਧਾਲੂਆਂ ਦੀ ਬਹੁਤ ਪ੍ਰਸ਼ੰਸਾ ਕੀਤੀ।

ਇਸ ਮੌਕੇ ਉਕਤ ਵਿਅਕਤੀ ਦੇ ਭਰਾ ਦੁਸ਼ਅੰਤ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਭਰਾ ਜੋ ਮਿਹਨਤ ਮਜਦੂਰੀ ਕਰਦਾ ਸੀ। ਅਚਾਨਕ ਉਹ ਦਿਮਾਗੀ ਤੌਰ ਪ੍ਰੇਸ਼ਾਨ ਰਹਿਣ ਲੱਗ ਪਿਆ ਅਤੇ ਉਹ ਪਿਛਲੇ ਸਾਢੇ ਤਿੰਨ-ਚਾਰ ਮਹੀਨਿਆਂ ਤੋਂ ਅਚਾਨਕ ਘਰੋਂ ਚਲਾ ਗਿਆ ਅਤੇ ਮੁੜ ਘਰ ਵਾਪਸ ਨਹੀਂ ਪਰਤਿਆ ਉਨ੍ਹਾਂ ਉਸ ਦੀ ਬਹੁਤ ਭਾਲ ਕੀਤੀ ਭਾਲ ਕਰਨ ਤੇ ਉਨ੍ਹਾਂ ਦਾ ਬਹੁਤ ਪੈਸਾ ਵੀ ਬਰਬਾਦ ਹੋਇਆ ਉਨ੍ਹਾਂ ਕਿਹਾ ਕਿ ਹੁਣ ਡੇਰਾ ਸ਼ਰਧਾਲੂਆਂ ਵੱਲੋਂ ਉਸ ਨੂੰ ਲੱਭਿਆ ਹੈ ਅਤੇ ਉਹ ਉਸ ਨੂੰ ਲੈਣ ਆਏ ਹਨ।

ਅਖੀਰ ‘ਚ ਉਕਤ ਵਿਅਕਤੀ ਦੇ ਭਰਾ ਦੁਸ਼ਅੰਤ ਅਤੇ ਉਸ ਦੇ ਗੁਆਂਢੀ ਲਤੀਫ ਵਾਸੀ ਰਘੂਨਾਥਪੁਰ ਨੇ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਜੀ ਦੇ ਸੇਵਾਦਾਰ ਜੋ ਨੀਸਵਾਰਥ ਲੋਕਾਂ ਦੀ ਸੇਵਾ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂਆਂ ਵੱਲੋਂ ਕੀਤਾ ਗਿਆ ਇਹ ਅਹਿਸਾਨ ਉਹ ਜ਼ਿੰਦਗੀ ਭਰ ਨਹੀਂ ਭੁੱਲਣਗੇ।

ਦੱਸਣਯੋਗ ਹੈ ਕਿ ਸੁਨਾਮ ਬਲਾਕ ਦੇ ਸੇਵਾਦਾਰਾਂ ਵੱਲੋਂ ਇਹ 12ਵਾਂ ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਆਪਣੇ ਪਰਿਵਾਰ ਨਾਲ ਮਿਲਾਇਆ ਹੈ। ਇਸ ਮੌਕੇ ਪੱਚੀ ਮੈਂਬਰ ਰਾਜੇਸ਼ ਬਿੱਟੂ ਇੰਸਾਂ, ਪੱਚੀ ਮੈਂਬਰ ਅਮਰਿੰਦਰ ਬੱਬੀ ਇੰਸਾਂ,ਬਲਾਕ ਭੰਗੀਦਾਸ ਛਹਿਬਰ ਸਿੰਘ ਇੰਸਾਂ, ਜਸਪਾਲ ਇੰਸਾਂ 15 ਮੈਬਰ ਜਿੰਮੇਵਾਰ ਬਲਾਕ ਸੁਨਾਮ, ਭਗਵਾਨ ਇੰਸਾਂ, ਸੁਖਚੈਨ ਇੰਸਾਂ, ਰਾਜਨ ਇੰਸਾਂ, ਬਲਾਕ ਕਮੇਟੀ ਮਹਿਲਾਂ ਚੌਕ ਰਣਜੀਤ ਇੰਸਾਂ 15 ਮੈਬਰ ਜਿੰਮੇਵਾਰ, ਪ੍ਰਗਟ ਇੰਸਾਂ, ਮਨਦੀਪ ਇੰਸਾਂ, ਜਗਮੇਲ ਇੰਸਾਂ, ਸੁਰਜ ਪ੍ਰਕਾਸ਼ ਇੰਸਾਂ, ਹਾਕਮ ਇੰਸਾਂ, ਗੁਰਸਰਨ ਇੰਸਾਂ, ਗੁਰਦਿਆਲ ਇੰਸਾਂ, ਵਿੱਕੀ ਇੰਸਾਂ, ਜੋਰਾ ਇੰਸਾਂ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ