India & England : ਮੀਂਹ ਬਣਿਆ ਭਾਰਤ ਦੀ ਜਿੱਤ ’ਚ ਅੜਿੱਕਾ, ਪਹਿਲਾ ਟੈਸਟ ਮੈਚ ਡਰਾਅ

ਭਾਰਤ ਨੇ ਪਹਿਲੀ ਪਾਰੀ ’ਚ 278 ਦੌੜਾਂ, ਦੂਜੀ ਪਾਰੀ ’ਚ ਇੱਕ ਵਿਕਟ ਦੇ ਨੁਕਸਾਨ ’ਤੇ 52 ਦੌੜਾਂ ਬਣਾ ਲਈਆਂ ਸਨ

  • ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਸ਼ਾਨਦਾਰ ਸੈਂਕੜਾ ਜੜਿਆ, ਦੂਜੀ ਪਾਰੀ ’ਚ ਇੰਗਲੈਂਡ ਨੇ 303 ਦੌੜਾਂ ਬਣਾਈਆਂ

ਨਾਟਿੰਘਮ (ਏਜੰਸੀ)। ਇੰਗਲੈਂਡ ਤੇ ਭਾਰਤ ਦਰਮਿਆਨ ਖੇਡਿਆ ਗਿਆ ਪਹਿਲਾ ਟੈਸਟ ਮੈਚ ਮੀਂਹ ਪੈਣ ਕਾਰਨ ਡਰਾਅ ਹੋ ਗਿਆ ਮੀਂਹ ਪੈਣ ਕਾਰਨ ਪੰਜਵੇਂ ਦਿਨ ਦੀ ਖੇਡ ਨਹੀਂ ਸਕੀ ਪੰਜ ਮੈਚਾਂ ਦੀ ਟੈਸਟ ਲੜੀ ਦੇ ਪਹਿਲੇ ਮੁਕਾਬਲੇ ’ਚ ਆਖਰੀ ਦਿਨ ਕੋਈ ਗੇਂਦ ਨਹੀਂ ਸੁੱਟੀ ਜਾ ਸਕੀ ਜਿਸ ਕਰਕੇ ਮੈਚ ਡਰਾਅ ਸਮਾਪਤ ਹੋਇਆ। ਭਾਰਤ ਨੇ ਇਸ ਮੈਚ ’ਚ ਇੰਗਲੈਂਡ ਦੀ ਪਹਿਲੀ ਪਾਰੀ 183 ਦੌੜਾਂ ’ਤੇ ਸਿਮੇਟ ਦਿੱਤੀ ਜਿਸ ਤੋਂ ਬਾਅਦ ਭਾਰਤ ਨੇ ਪਹਿਲੀ ਪਾਰੀ ’ਚ 278 ਦੌੜਾਂ ਬਣਾਈਆਂ ਤੇ ਭਾਰਤ ਨੂੰ 95 ਦੌੜਾਂ ਦਾ ਵਾਧਾ ਹਾਸਲ ਕੀਤਾ।

Jasprit Bumrah ਇਸ ਤੋਂ ਬਾਅਦ ਇੰਗਲੈਂਡ ਨੇ ਦੂਜੀ ਪਾਰੀ ’ਚ 303 ਦੌੜਾਂ ਬਣਈਆਂ, ਜਿਸ ’ਚ ਕਪਤਾਨ ਜੋ ਰੂਟ ਨੇ ਸ਼ਾਨਦਾਰ ਸੈਂਕੜਾ ਜੜਿਆ ਭਾਰਤ ਨੂੰ ਜਿੱਤ ਲਈ 209 ਦੌੜਾਂ ਦਾ ਟੀਚਾ ਮਿਲਿਆ ਭਾਰਤੀ ਟੀਮ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਇੱਕ ਵਿਕਟ ਦੇ ਨੁਕਸਾਨ ’ਤੇ 52 ਦੌੜਾਂ ਲਈਆਂ ਸਨ ਤੇ ਜਿੱਤ ਲਈ ਪੰਜਵੇਂ ਦਿਨ 157 ਦੌੜਾਂ ਬਣਾਉਣੀਆਂ ਸਨ। ਭਾਰਤ ਦੇ ਬੱਲੇਬਾਜ਼ ਰੋਹਿਤ ਸ਼ਰਮਾ ਤੇ ਪੁਜਾਰਾ 12-12 ਦੌੜਾਂ ਬਣਾ ਕੇ ਖੇਡ ਰਹੇ ਸਨ ਤੇ 9 ਵਿਕਟਾਂ ਭਾਰਤ ਦੇ ਹੱਥ ਵਿੱਚ ਸਨ ਭਾਰਤ ਜਿੱਤ ਵੱਲ ਵਧ ਰਿਹਾ ਸੀ ਕਿ ਮੀਂਹ ਨੇ ਭਾਰਤ ਦੀ ਜਿੱਤ ’ਤੇ ਪਾਣੀ ਫੇਰ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ