ਇਨ੍ਹਾਂ ਸੂਬਿਆਂ ’ਚ 30 ਦਸੰਬਰ ਤੱਕ ਸੰਘਣੀ ਧੁੰਦ ਦਾ ਅਲਰਟ, ਮੀਂਹ ਦੀ ਵੀ ਸੰਭਾਵਨਾ

Weather Update

ਉੱਤਰ-ਪ੍ਰਦੇਸ਼ ਅਤੇ ਮੱਧ-ਪ੍ਰਦੇਸ਼ ਸਮੇਤ 6 ਰਾਜ਼ਾਂ ’ਚ ਵਿਜ਼ੀਬਿਲਟੀ ਜੀਰੋ ਤੱਕ ਪੁੱਜੀ | Weather Update

ਨਵੀਂ ਦਿੱਲੀ (ਏਜੰਸੀ)। ਦੇਸ਼ ਦੇ 15 ਸੂਬੇ ਠੰਡ ਅਤੇ ਸੰਘਣੀ ਧੁੰਦ ਦੀ ਲਪੇਟ ’ਚ ਹਨ। 26 ਦਸੰਬਰ ਤੋਂ 30 ਦਸੰਬਰ ਤੱਕ ਦਿੱਲੀ, ਪੰਜਾਬ, ਹਰਿਆਣਾ, ਰਾਜ਼ਸਥਾਨ, ਉੱਤਰੀ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਉੜੀਸਾ, ਉੱਤਰਾਖੰਡ, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜੋਰਮ ਅਤੇ ਤ੍ਰਿਪੁਰਾ ’ਚ ਸੰਘਣੀ ਧੁੰਦ ਦਾ ਕਹਿਰ ਜਾਰੀ ਰਹੇਗਾ। ਇੱਥੇ ਵਿਜ਼ੀਬਿਲਟੀ ਰੇਂਜ 50 ਮੀਟਰ ਤੱਕ ਹੋਣ ਦੀ ਉਮੀਦ ਹੈ। ਦਿੱਲੀ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਉੜੀਸਾ ਦੇ ਕੁਝ ਥਾਵਾਂ ’ਤੇ ਵਿਜੀਬਿਲਟੀ ਜੀਰੋ ਹੋ ਗਈ ਹੈ। ਦੂਜੇ ਪਾਸੇ ਦੱਖਣੀ ਭਾਰਤ ’ਚ 31 ਦਸੰਬਰ ਤੱਕ ਮੀਂਹ ਦਾ ਅਲਰਟ ਹੈ। ਮੌਸਮ ਵਿਭਾਗ ਨੇ ਕਿਹਾ ਕਿ ਕੇਰਲ, ਮਾਹੇ, ਤਾਮਿਲਨਾਡੂ, ਪੁਡੂਚੇਰੀ, ਕਰਾਈਕਲ ਅਤੇ ਲਕਸ਼ਦੀਪ ’ਚ ਅੱਜ ਤੋਂ ਅਗਲੇ 5 ਦਿਨਾਂ ਦੌਰਾਨ ਹਲਕੇ ਤੋਂ ਦਰਮਿਆਨੇ ਮੀਂਹ ਪੈਣ ਦੀ ਸੰਭਾਵਨਾ ਹੈ। (Weather Update)

ਦਿੱਲੀ ਹਵਾਈ ਅੱਡੇ ਤੋਂ 30 ਉਡਾਣਾਂ ਲੇਟ | Weather Update

ਮੰਗਲਵਾਰ ਭਾਵ (26 ਦਸੰਬਰ) ਨੂੰ ਸਵੇਰੇ 5:30 ਵਜੇ ਦਿੱਲੀ ਦੇ ਪਾਲਮ ’ਚ ਜੀਰੋ ਵਿਜੀਬਿਲਟੀ ਰਿਕਾਰਡ ਕੀਤੀ ਗਈ। ਘੱਟ ਵਿਜੀਬਿਲਟੀ ਕਾਰਨ ਪਾਲਮ ਦੇ ਆਈਜੀਆਈ ਹਵਾਈ ਅੱਡੇ ’ਤੇ ਦਿੱਲੀ ਦੀਆਂ ਲਗਭਗ 30 ਉਡਾਣਾਂ ਦੇਰੀ ਨਾਲ ਚੱਲੀਆਂ। ਸਵੇਰੇ 6 ਵਜੇ ਤੋਂ 10 ਵਜੇ ਤੱਕ ਸਿਰਫ 11 ਫਲਾਈਟਾਂ ਨੂੰ ਜੈਪੁਰ ਅਤੇ ਇੱਕ ਫਲਾਈਟ ਲਖਨਊ ਲਈ ਡਾਇਵਰਟ ਕੀਤੀ ਗਈ। ਉੱਧਰ ਜੇਕਰ ਰੇਲਵੇ ਦੀ ਗੱਲ ਕੀਤੀ ਜਾਵੇ ਤਾਂ ਰੇਲਵੇ ਨੇ ਦੱਸਿਆ ਕਿ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 14 ਟਰੇਨਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਮੱਧ ਪ੍ਰਦੇਸ਼ ’ਚ ਦੋ ਦਿਨਾਂ ਲਈ ਧੁੰਦ ਦਾ ਅਲਰਟ ਹੈ। ਮੰਗਲਵਾਰ ਸਵੇਰੇ 5:30 ਵਜੇ ਗੁਨਾ ’ਚ ਜੀਰੋ ਵਿਜੀਬਿਲਟੀ ਦਰਜ ਕੀਤੀ ਗਈ।

ਇਹ ਵੀ ਪੜ੍ਹੋ : ਬੁਢਾਪਾ ਪੈਨਸ਼ਨਾਂ ਸਬੰਧੀ ਵਾਇਰਲ ਹੋ ਰਿਹੈ ਇਹ ਖਾਸ ਮੈਸੇਜ਼, ਹੁਣੇ ਪੜ੍ਹੋ

ਵਾਲੀਅਰ, ਦਾਤੀਆ, ਭਿੰਡ ਅਤੇ ਮੁਰੈਨਾ ’ਚ ਸੰਘਣੀ ਧੁੰਦ ਛਾਈ ਰਹੀ। ਇੱਥੇ ਵਿਜੀਬਿਲਟੀ 50 ਮੀਟਰ ਦੇ ਕਰੀਬ ਸੀ। 26 ਅਤੇ 27 ਦਸੰਬਰ ਨੂੰ ਛੱਤਰਪੁਰ, ਟੀਕਮਗੜ੍ਹ ਅਤੇ ਨਿਵਾੜੀ ਜ਼ਿਲ੍ਹਿਆਂ ’ਚ ਵਿਜੀਬਿਲਟੀ 200 ਤੋਂ 500 ਮੀਟਰ ਤੱਕ ਹੋ ਸਕਦੀ ਹੈ। ਮੌਸਮ ਵਿਭਾਗ ਵੱਲੋਂ ਹਰਿਆਣਾ ਦੇ 31 ਸ਼ਹਿਰਾਂ ’ਚ ਧੁੰਦ ਨੂੰ ਲੈ ਕੇ ਸੰਤਰੀ ਅਤੇ ਪੀਲਾ ਅਲਰਟ ਜਾਰੀ ਕੀਤਾ ਹੈ। ਹਰਿਆਣਾ ਦੇ ਅੰਬਾਲਾ ਸ਼ਹਿਰ ’ਚ ਅੱਜ ਜੀਰੋ ਵਿਜੀਬਿਲਟੀ ਦਰਜ ਕੀਤੀ ਗਈ। ਸਵੇਰੇ 7:30 ਵਜੇ ਤੋਂ 10:30 ਵਜੇ ਤੱਕ ਕੁਝ ਥਾਵਾਂ ’ਤੇ 10 ਮੀਟਰ ਵਿਜੀਬਿਲਟੀ ਰਹੀ। ਧੁੰਦ ਦੇ ਵਿਚਕਾਰ ਸੜਕਾਂ ’ਤੇ ਵਾਹਨ ਰੇਂਗਦੇ ਵੇਖੇ ਗਏ। (Weather Update)

ਨਵੇਂ ਸਾਲ ਦੀ ਸ਼ੁਰੂਆਤ ਮੌਕੇ ਮੀਂਹ ਦੀ ਸੰਭਾਵਨਾ | Weather Update

ਮੌਸਮ ਮਾਹਿਰਾਂ ਮੁਤਾਬਕ ਪੱਛਮੀ ਗੜਬੜ ਇਸ ਸਾਲ ਦੇ ਆਖਰੀ ਦਿਨ ਭਾਵ ਕਿ 31 ਦਸੰਬਰ ਤੋਂ ਸਰਗਰਮ ਰਹੇਗੀ। ਇਸ ਕਾਰਨ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਤਾਮਿਲਨਾਡੂ ’ਚ ਬੱਦਲ ਛਾਏ ਰਹਿਣ ਨਾਲ ਛਿੜਕਾਅ ਹੋਵੇਗਾ। ਇਸ ਪ੍ਰਣਾਲੀ ਦਾ ਪ੍ਰਭਾਵ 2 ਜਨਵਰੀ ਨੂੰ ਵੀ ਰਹੇਗਾ। ਇਸ ਦੌਰਾਨ ਉੱਤਰ-ਪੱਛਮੀ ਅਤੇ ਮੱਧ ਭਾਰਤ ਦੇ ਸੂਬਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ।