ਬੁਢਾਪਾ ਪੈਨਸ਼ਨਾਂ ਸਬੰਧੀ ਵਾਇਰਲ ਹੋ ਰਿਹੈ ਇਹ ਖਾਸ ਮੈਸੇਜ਼, ਹੁਣੇ ਪੜ੍ਹੋ

Old Age Pensions
(ਸੰਕੇਤਕ ਫੋਟੋ)।

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੈਨਸ਼ਨਾਂ (Old Age Pensions) ਦੀ ਉਡੀਕ ਵਿੱਚ ਬੈਠੇ ਬਜ਼ੁਰਗਾਂ ਦੀ ਹੁਣ ਸਰਕਾਰ ਨੇ ਸੁਣ ਲਈ ਹੈ। ਸਰਕਾਰ ਵੱਲੋਂ ਇੱਕ ਮੈਸੇਜ਼ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪੈਨਸ਼ਨਾਂ ਲਈ ਯੋਗ ਵਿਅਕਤੀ ਆਪਣੀ ਪੈਨਸ਼ਨ ਲਵਾ ਸਕਦੇ ਹਨ। ਇਸ ਲਈ ਕੀ ਕਰਨਾ ਹੈ ਇਸ ਮੈਸੇਜ਼ ਵਿੱਚ ਸਪੱਸ਼ਟ ਲਿਖਿਆ ਹੋਇਆ ਹੈ। ਵਾਇਰਲ ਹੋ ਰਹੇ ਮੈਸੇਜ਼ ਅਨੁਸਾਰ ਜਦੋਂ ਵੀ ਤੁਹਾਡੀ ਉਮਰ ਪੈਨਸ਼ਨ ਦੇ ਯੋਗ ਹੁੰਦੀ ਹੈ ਤਾਂ ਇਹ ਪੈਨਸ਼ਨ ਆਪਣੇ ਆਪ ਲੱਗ ਜਾਂਦੀ ਹੈ। ਤੁਹਾਨੂੰ ਸਿਰਫ਼ ਕੁਝ ਅਪਡੇਟ ਕਰਨ ਦੀ ਲੋੜ ਹੈ। ਉਹ ਅਪਡੇਟ ਕਿਹੜੇ ਹਨ ਉਨ੍ਹਾਂ ਬਾਰੇ ਚਰਚਾ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ।

ਪੈਨਸ਼ਨਾਂ ਸਬੰਧੀ ਵੱਡੀ ਸੂਚਨਾ ਹੋ ਰਹੀ ਐ ਵਾਇਰਲ | Old Age Pensions

ਸੂਚਨਾ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਦੀ ਉਮਰ 60 ਸਾਲ ਦੀ ਹੈ ਜਾਂ 60 ਸਾਲ ਤੋਂ ਉੱਪਰ ਹੋ ਗਈ ਹੈ ਤੇ ਉਨ੍ਹਾਂ ਦੀ ਪੈਨਸ਼ਨ ਨਹੀਂ ਲੱਗੀ ਹੈ ਤਾਂ ਉਹ ਹੁਣੇ ਉਸ ਬੈਂਕ ਵਿੱਚ ਜਾਣ ਜਿਸ ਬੈਂਕ ਵਿੱਚ ਉਨ੍ਹਾਂ ਦਾ ਖਾਤਾ ਹੈ। ਬੈਂਕ ਵਿੱਚ ਜਾ ਕੇ ਆਪਣਾ ਆਧਾਰ ਕਾਰਡ, ਪੈਨ ਕਾਰਡ ਤੇ ਬੈਂਕ ਦੀ ਕਾਪੀ ਨਾਲ ਲਿਜਾ ਕੇ ਈਕੇਵਾਈ ਤੇ ਡੀਬੀਟੀ ਅਪਡੇਟ ਕਰਵਾ ਲੈਣ ਅਤੇ ਉਸ ਤੋਂ 7 ਦਿਨਾਂ ਬਾਅਦ ਕਿਸੇ ਵੀ ਸਰਕਾਰੀ ਸੀਐੱਸੀ ’ਤੇ ਜਾ ਕੇ ਫੈਮਿਲੀ ਆਈਡੀ ’ਚ ਅਕਾਊਂਟ ਵੈਰੀਫਾਈ ਦੀ ਰਿਕਵੈਸਟ ਕਰਵਾ ਦੇਣ। ਜਿਸ ਨਾਲ ਉਨ੍ਹਾਂ ਦਾ ਨਾਂਅ ਪੈਨਸ਼ਨ ਵਾਲੀ ਲਿਸਟ ਵਿੱਚ ਆ ਜਾਵੇਗਾ ਅਤੇ ਬਹੁਤ ਹੀ ਜਲਦੀ ਪੈਨਸ਼ਨ ਵੀ ਲੱਗ ਜਾਵੇਗੀ।

ਤੁਹਾਨੂੰ ਦੱਸ ਦਈਏ ਕਿ ਇਹ ਮੈਸੇਜ਼ ਸਿਰਫ਼ ਹਰਿਆਣਾ ਦੇ ਲੋਕਾਂ ਲਈ ਹੀ ਹੈ। ਹਰਿਆਣਾ ਸਰਕਾਰ ਨੇ ਪੈਨਸ਼ਨਾਂ ਆਟੋਮੈਟਿਕ ਲਾਉਣ ਦੀ ਸਿਸਟਮ ਚਲਾ ਰੱਖਿਆ ਹੈ। ਜਿਵੇਂ ਹੀ ਉਮਰ 60 ਸਾਲ ਤੋਂ ਉੱਪਰ ਹੋ ਜਾਂਦੀ ਹੈ ਤਾਂ ਪੈਨਸ਼ਨ ਆਪਣੇ ਆਪ ਲੱਗ ਜਾਦੀ ਹੈ। ਹਰਿਆਣਾ ਸਰਕਾਰ ਨੇ ਫੈਮਿਲੀ ਆਈਡੀ ਸਿਸਟਮ ਚਲਾ ਰੱਖਿਆ ਹੈ ਜਿਸ ਨਾਲ ਸਾਰੀਆਂ ਸਹੂਲਤਾਂ ਹੀ ਆਟੋਮੈਟਿਕ ਮਿਲ ਰਹੀਆਂ ਹਨ।

Also Read : ਵਾਹ, ਦਰਿਆਦਿਲੀ! ਇੱਕ ਬਜ਼ੁਰਗ ਨੇ ਫਲੈਟ ਸਮੇਤ ਕਰੋੜਾਂ ਦੀ ਜਾਇਦਾਦ ਫਲ ਵੇਚਣ ਵਾਲਿਆਂ ਦੇ ਨਾਂਅ ਕੀਤੀ? ਨਿੱਕਲਿਆ ਇਹ ਕਾਰਨ