ਦਿੱਲੀ ਪੁਲਿਸ ਨੇ 14 ਸਾਈਬਰ ਅਪਰਾਧੀ ਫੜੇ

ਦਿੱਲੀ ਪੁਲਿਸ ਨੇ 14 ਸਾਈਬਰ ਅਪਰਾਧੀ ਫੜੇ

ਨਵੀਂ ਦਿੱਲੀ। ਸਾਈਬਰ ਅਪਰਾਧ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਦਿੱਲੀ ਪੁਲਿਸ ਨੇ 14 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਧੋਖਾਧੜੀ ਦੇ 36 ਮਾਮਲਿਆਂ ਦਾ ਖੁਲਾਸਾ ਕੀਤਾ ਹੈ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ‘ਚ ਬਦਨਾਮ ਗੁਲਾਮ ਅੰਸਾਰੀ ਉਰਫ ਮਾਸਟਰਜੀ ਅਤੇ ਅਲਤਾਫ ਉਰਫ ਰੌਕਸਟਾਰ ਸ਼ਾਮਲ ਹਨ। ਉਨ੍ਹਾਂ ਦੀ ਗ੍ਰਿਫਤਾਰੀ ਨਾਲ 1 ਕਰੋੜ 20 ਲੱਖ Wਪਏ ਤੋਂ ਵੱਧ ਦੀ ਧੋਖਾਧੜੀ ਦੇ 36 ਮਾਮਲੇ ਸੁਲਝ ਗਏ ਹਨ। ਪੁਲਿਸ ਨੇ ਉਨ੍ਹਾਂ ਦੀ ਦੋ ਕਰੋੜ ਦੀ ਅਚੱਲ ਸੰਪਤੀ ਅਤੇ 20 ਲੱਖ ਦੀ ਨਵੀਂ ਕਾਰ (ਐਸਯੂਵੀ) ਜ਼ਬਤ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ