ਪੱਤਰਕਾਰਾਂ ਤੇ ਵਕੀਲਾਂ ਦਾ ਵਫ਼ਦ ਡੀਐਸਪੀ ਅਤੇ ਐਸਐਚਓ ਨੂੰ ਮਿਲਿਆ

journalists | ਮਸਲਾ ਪੱਤਰਕਾਰ ‘ਤੇ ਮੁਨਸ਼ੀ ਵੱਲੋਂ ਕੀਤੇ ਹਮਲੇ ਦਾ

ਮੁਨਸ਼ੀ ਖਿਲਾਫ ਦੋ ਦਿਨਾਂ ‘ਚ ਮਾਮਲਾ ਦਰਜ ਕਰਨ ਲਈ ਦਿੱਤਾ ਮੰਗ ਪੱਤਰ

ਜਲਾਲਾਬਾਦ (ਰਜਨੀਸ਼ ਰਵੀ) | ਜਲਾਲਾਬਾਦ ਦੇ ਥਾਣਾ ਸਿਟੀ ਵਿੱਚ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ, ਵਕੀਲ ਅਤੇ ਪੱਤਰਕਾਰ ਪਰਮਜੀਤ ਸਿੰਘ ਢਾਬਾਂ ‘ਤੇ ਮੁਨਸ਼ੀ  ਵੱਲੋਂ ਕੀਤੇ ਗਏ ਹਮਲੇ ਦੇ ਸਬੰਧ ‘ਚ ਅੱਜ ਪੱਤਰਕਾਰਾਂ ਅਤੇ ਵਕੀਲਾਂ ਦਾ ਵਫ਼ਦ ਡੀ.ਐਸ.ਪੀ ਜਲਾਲਾਬਾਦ ਜਸਪਾਲ ਸਿੰਘ ਢਿੱਲੋਂ ਅਤੇ ਐਸ.ਐਚ.ਓ ਸਿਟੀ ਲੇਖ ਰਾਜ ਬੱਟੀ ਨੂੰ ਮਿਲਿਆ ਵਕੀਲਾਂ ਦੇ ਵਫ਼ਦ ਦੀ ਅਗਵਾਈ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੰਕੇਤ ਬਜਾਜ ਅਤੇ ਜਨਰਲ ਸਕੱਤਰ ਕਰਨ ਚੁਚਰਾ ਨੇ ਕੀਤੀ ਜਦ ਕਿ ਪੱਤਰਕਾਰਾਂ ਦੇ ਵਫਦ ਦੀ ਅਗਵਾਈ ਪੰਜਾਬ ਐਂਡ ਚੰਡੀਗੜ ਜਰਨਲਿਸਟ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਟੋਨੀ ਛਾਬੜਾ ਅਤੇ ਸਕੱਤਰ ਕੁਲਦੀਪ ਸਿੰਘ ਬਰਾੜ ਨੇ ਕੀਤੀ

ਵਕੀਲਾਂ ਅਤੇ ਪੱਤਰਕਾਰਾਂ ਨੇ ਪੁਲਿਸ ਨੂੰ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਮੁਨਸ਼ੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਨ੍ਹਾਂ ਦੋ ਦਿਨ ਦਾ ਸਮਾਂ ਪੁਲਿਸ ਪ੍ਰਸ਼ਾਸਨ ਨੂੰ ਦਿੰਦੇ ਹੋਏ ਚੇਤਾਵਨੀ ਦਿੱਤੀ ਕਿ ਜੇਕਰ ਦੋ ਦਿਨ ਦੇ ਅੰਦਰ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਵਕੀਲ ਅਤੇ ਪੱਤਰਕਾਰ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਕੀਲ ਭਾਈਚਾਰੇ ‘ਤੇ ਕੀਤਾ ਗਿਆ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਦੋ ਦਿਨਾਂ ਦੇ ਅੰਦਰ ਅੰਦਰ ਜੇਕਰ ਮੁਕੱਦਮਾ ਦਰਜ ਨਾ ਕੀਤਾ ਗਿਆ ਤਾਂ ਉਹ ਪਹਿਲਾਂ ਬਲਾਕ ਪੱਧਰ ‘ਤੇ ਫਿਰ ਜ਼ਿਲ੍ਹਾ ਪੱਧਰ ਅਤੇ ਉਸ ਤੋਂ ਬਾਦ ਪੂਰੇ ਪੰਜਾਬ ‘ਚ ਇਸਨੂੰ ਲੈ ਕੇ ਹੜਤਾਲ ਕਰਨਗੇ ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਵਕੀਲ ਅਤੇ ਪੱਤਰਕਾਰ ਪਰਮਜੀਤ ਢਾਬਾਂ ‘ਤੇ ਹਮਲੇ ਤੋਂ ਬਾਅਦ ਜਦੋਂ ਮਾਮਲਾ ਐਸ.ਐਸ.ਪੀ ਫਾਜ਼ਿਲਕਾ ਭੁਪਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਮੁਨਸ਼ੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।