ਭਾਰਤ ਦੀ ਏਕਤਾ ਤੇ ਅਖੰਡਤਾ ਦਾ ਹੋਵੇ ਐਲਾਨ

ਭਾਰਤ ਦੀ ਏਕਤਾ ਤੇ ਅਖੰਡਤਾ ਦਾ ਹੋਵੇ ਐਲਾਨ

26 ਅਕਤੂਬਰ, 2022 ਨੂੰ ਜੰਮੂ ਕਸ਼ਮੀਰ ਰਿਆਸਤ ਦੇ ਭਾਰਤੀ ਗਣਰਾਜ ’ਚ ਰਲੇਵੇਂ ਦੇ 75 ਸਾਲ ਪੂਰੇ ਹੋਏ ਜ਼ਿਕਰਯੋਗ ਹੈ ਕਿ ਤਤਕਾਲੀ ਜੰਮੂ ਕਸ਼ਮੀਰ ਰਿਆਸਤ ਦੇ ਭਾਰਤੀ ਸੰਘ ’ਚ ਰਲੇਵੇਂ ਦੇ ਅਖੌਤੀ ਇਤਿਹਾਸ਼ਕਾਰਾਂ ਤੇ ਖੱਬੇ ਲਿਬਰਲ ਬੁੱਧਜੀਵੀਆਂ ਵੱਲੋਂ ਤੱਥਾਂ ਤੇ ਇਤਿਹਾਸਕ ਘਟਨਾਵਾਂ ਨੂੰ?ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਇਸ ਸਾਜਿਸ਼ ਦਾ ਨਤੀਜਾ ਹੈ ਕਿ ਭਾਰਤ ਦਾ ਸਿਰਮੌਰ ਜੰਮੂ ਕਸ਼ਮੀਰ ਭਾਰਤੀਆਂ ਦਾ ਸਿਰਦਰਦੀ ਬਣ ਗਿਆ

ਰਲੇਵੇਂ ਦਿਵਸ ਦੇ 75 ਸਾਲ ਪੂਰੇ ਹੋਣ ’ਤੇ ਇਤਿਹਾਸ ਦੇ ਇਸ ਬੁਰੇ ਹਲਾਤ ਤੋਂ ਪਰਦਾ ਚੁੱਕਣਾ ਜ਼ਰੂਰੀ ਹੈ ਜੰਮੂ-ਕਸ਼ਮੀਰ ਦੇ ਰਲੇਵੇਂ ’ਚ ਹੋਈ ਦੇਰੀ ਤੇ ਉਸ ਦੇ ਗੈਰ ਨਤੀਜਿਆਂ ਦੇ ਦੋਸ਼ ਤੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਨਹਿਰੂ ਨੂੰ ਬਰੀ ਕਰਨ ਲਈ ਮਹਾਰਾਜਾ ਹਰੀਸਿੰਘ ਨੂੰ?ਕਟਹਿਰੇ ’ਚ ਖੜ੍ਹਾ ਕੀਤਾ ਜਾ ਰਿਹਾ ਹੈ ਵਾਰ-ਵਾਰ ਇਹ ਦੱਸਿਆ ਜਾਂਦਾ ਹੈ ਕਿ ਮਹਾਰਾਜਾ ਹਰੀਸਿੰਘ ਆਪਣੀ ਰਿਆਸਤ ਜੰਮੂ-ਕਸ਼ਮੀਰ ਨੂੰ?ਭਾਰਤ ’ਚ ਰੇਲੇਵਾਂ ਜਾਂ ਪਾਕਿਸਤਾਨ ਦੇ ਰਲੇਵੇਂ ’ਚ ਸ਼ਾਮਲ ਨਾ ਕਰਕੇ ਅਜ਼ਾਦ ਰਾਸ਼ਟਰ ਬਣਾਉਣਾ ਦੀ ਸੰਭਾਵਨਾਵਾਂ ਫਰੋਲਦਾ ਰਿਹਾ ਹੈ ਜਦੋਂਕਿ ਤੱਥ ਇਹ ਹੈ ਕਿ ਭਾਰਤ ਆਜ਼ਾਦੀ ਐਕਟ-1947 ’ਚ ਕਈ ਰਿਆਸਤਾਂ ਦੇ ਰਾਜਿਆਂ-ਨਵਾਬਾਂ ਕੋਲ ਦੋ ਹੀ ਵਿਕਲਪ ਸਨ?ਜਾਂ ਤਾਂ ਉਹ ਆਪਣੀ ਰਿਆਸਤ ਦਾ ਭਾਰਤ ’ਚ ਰਲੇਵਾਂ ਕਰ ਸਕਦੇ ਸਨ ਜਾਂ ਫਿਰ ਪਾਕਿਸਤਾਨ ਹਕੂਮਤ ’ਚ ਸ਼ਾਮਲ ਹੋ ਸਕਦੇ ਹਨ

ਆਪਣੀ ਰਿਆਸਤ ਨੂੰ ਅਜ਼ਾਦ ਰਾਸ਼ਟਰ ਬਣਾਉਣ ਜਿਹਾ ਕੋਈ ਤੀਜਾ ਰਸਤਾ ਕਿਸੇ ਵੀ ਰਿਆਸਤ ਕੋਲ ਨਹੀਂ?ਸੀ ਮਹਾਰਾਜਾ ਹਰੀਸਿੰਘ ਦਾ ਭਾਰਤ ਪ੍ਰੇਮ ਸੰਨ 1931 ’ਚ ਲੰਦਨ ’ਚ ਕਰਵਾਏ ਗੋਲਮੇਲ ਸੰਮੇਲਨ ’ਚ ਜੱਗ ਜਾਹਿਰ ਹੋ ਗਿਆ ਸੀ ਉਸ ਸੰਮੇਲਨ ’ਚ ਉਨ੍ਹਾਂ ਨੇ ਅਨੇਕਾਂ ਰਜਵਾੜਿਆਂ ਦੇ ਪ੍ਰਤੀਨਿਧੀਆਂ ਦੇ ਤੌਰ ’ਤੇ ਭਾਰਤ ਦੀ ਸੁੰਤਤਰਤਾ ਤੇ ਏਕਤਾ ਅਖੰਡਤਾ ਦੀ ਪੁਰਜੋਰ ਵਕਾਲਤ ਕੀਤੀ ਸੀ ਇਸ ਸੰਮੇਲਨ ’ਚ ਅੰਗਰੇਜਾਂ ਦੇ ਵਿਰੋਧ ’ਚ ਤੇ ਭਾਰਤ ਦੇ ਪੱਖ ’ਚ ਦਿੱਤੇ ਗਏ ਆਪਣੇ ਰਾਸ਼ਟਵਾਦੀ ਭਾਸ਼ਣ ਦੇ ਨਤੀਜੇ ਵਜੋਂ ਅੰਗਰੇਜ਼ਾਂ ਦੇ ਨਿਸ਼ਾਨੇ ’ਤੇ ਆ ਗਏ ਸਨ ਇਸ ਤੋਂ ਪਹਿਲਾਂ ਵੀ ਉਹ ਜੰਮੂ ਕਸ਼ਮੀਰ ਰਿਆਸਤ ’ਚ ਕੀਤੇ ਜਾ ਰਹੇ ਅਨੇਕ ਲੋਕਤੰਤਰਿਕ ਤੇ ਪ੍ਰਗਤੀਸ਼ੀਲ ਕਾਰਜ਼ਾਂ ਕਾਰਨ ਅੰਗਰੇਜ਼ਾਂ ਦੀਆਂ ਅੱਖਾਂ ’ਚ ਰੜਕਨ ਲੱਗ ਗਏ ਸਨ

ਇਸ ਤਰ੍ਹਾਂ ਰਲੇਵਾਂ ਕਾਲ ਦੀ ਇੱਕ ਹੋਰ ਗਲਤ ਧਾਰਨਾ ਦੀ ਸੱਚਾਈ ਜਾਣਨਾ ਜ਼ਰੂਰੀ ਹੈ 22 ਅਕਤੂਬਰ 1947 ਨੂੰ ਜੰਮੂ-ਕਸ਼ਮੀਰ ’ਤੇ ਹੋਏ ਹਮਲੇ ਨੂੰ ਅੱਜ ਤੱਕ ਕਬਾਇਲੀ ਹਮਲਾ ਲਿਖਿਆ ਪੜਿ੍ਹਆ ਜਾਂਦਾ ਰਿਹਾ ਹੈ ਜਦੋਂਕਿ ਅਸਲੀਅਤ ਇਹ ਹੈ ਕਿ ਆਪਰੇਸ਼ਨ ਗੁਲਮਰਗ ਪਾਕਿਸਤਾਨੀ ਰੇਂਜਰਾਂ ਵੱਲੋਂ ਕਬਾਇਲੀਆਂ ਦੇ ਭੇਸ਼ ’ਚ ਅੰਜਾਮ ਦਿੱਤਾ ਗਿਆ ਸੀ ਪਾਕਿਸਤਾਨੀ ਤੇ ਅੰਗਰੇਜ਼ ਸਮਝ ਗਏ ਸਨ ਕਿ ਮਹਾਰਾਜਾ ਹਰੀਸਿੰਘ ਆਪਣੀ ਰਿਆਸਤ ਨੂੰ ਹਰ ਹਾਲ ’ਚ ਭਾਰਤ ’ਚ ਸ਼ਾਮਲ ਕਰਨਗੇ ਉਹ ਅਜਿਹਾ ਹੋਣ ਤੋਂ ਪਹਿਲਾਂ ਹੀ ਉਸ ਨੂੰ ਖੋਹ ਲੈਣਾ ਚਾਹੁੰਦੇ ਸਨ

ਜੰਮੂ ਕਸ਼ਮੀਰ ਦੇ ਜਲ ਸਰੋਤਾਂ, ਕੁਦਰਤੀ ਸਾਧਨਾਂ ਤੇ ਭੂ ਰਣਨੀਤਿਕ ਸਥਿਤੀ ’ਤੇ ਪਾਕਿਸਤਾਨ ਦੀ ਨਜ਼ਰ ਟਿਕੀ ਹੋਈ ਸੀ ਇਸ ਤਰ੍ਹਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸ਼ੀਤਯੁੱਧ ਦੀ ਆੜ ’ਚ ਪਨਪੀ ‘ਦੀ ਗ੍ਰੇਟ ਗੇਮ’ ਦੀ ਰਾਜਨੀਤੀ ਤਹਿਤ ਅਮਰੀਕਾ ਤੇ ਬ੍ਰਿਟੇਨ ਭਾਰਤ ਨੂੰ ਇੱਕ ਸ਼ਕਤੀਸ਼ਾਲੀ ਰਾਸ਼ਟਰ ਦੇ ਰੂਪ ’ਚ ਨਹੀਂ ਉਭਰਨ ਦੇਣਾ ਚਾਹੁੰਦੇ ਸਨ ਇਸ ਲਈ ਉਹ ਕਿਸੇ ਵੀ ਤਰ੍ਹਾਂ ਪਾਕਿਸਤਾਨ ਨੂੰ ਮਜ਼ਬੂਤ ਕਰਦੇ ਹੋਏ ਉਸ ਨੂੰ ਭਾਰਤ ਸਾਹਮਣੇ ਖੜ੍ਹਾ ਕਰਨਾ ਚਾਹੁੰਦੇ ਸਨ ਪਾਕਿਸਤਾਨੀ ਰੇਂਜਰਾਂ ਦੇ ਉਸ ਸਮੇਂ?ਦੇ ਮੇਜਰ ਜਨਰਲ ਅਕਬਰ ਖਾਨ ਨੇ ਆਪਣੀ ਕਿਤਾਬ ‘ਰੇਡਰਸ ਇਨ ਕਸ਼ਮੀਰ’ ’ਚ ਤੇ ਹੁਮਾਊ ਮਿਰਜਾ ਨੇ ਆਪਣੀ ਕਿਤਾਬ ‘ਫਰਾਮ ਪਲਾਸੀ ਟੂ’ ਪਾਕਿਸਤਾਨ ’ਚ ਇਸ ਦਾ ਖੁਲਾਸਾ ਕੀਤਾ ਹੈ

ਅਕਬਰ ਖਾਨ ਨੇ ਲਿਖਿਆ ਹੈ ਕਿ ਉਸ ਸਮੇਂ ਦੀ ਭਾਰਤੀ ਲੀਡਰਸ਼ਿੱਪ ਵੱਲੋਂ ਜੰਮੂ ਕਸ਼ਮੀਰ ਦੇ ਭਾਰਤ ’ਚ ਰਲੇਵੇਂ ’ਚ ਕੀਤੀ ਦੇਰੀ ਦੇ ਮੱਦੇ ਨਜ਼ਰ ਪਾਕਿਸਤਾਨੀ ਪ੍ਰਧਾਨ ਮੰਤਰੀ ਲਿਆਕਤ ਅਲੀ ਸਮੇਤ ਸਿਰਕੱਢ ਸਿਆਸਤਦਾਨ ਨੂੰ ਅੰਗਰੇਜ਼ੀ ਹਕੂਮਤ ਨੇ ਅਗਸਤ ਸਤੰਬਰ ਮਹੀਨੇ ’ਚ ਹੀ ਉਸ ਨੂੰ?ਬਲ ਦੇ ਜ਼ੋਰ ’ਤੇ ਜੰਮੂ ਕਸ਼ਮੀਰ ਹੜੱਪਨ ਦੀ ਰਣਨੀਤੀ ਬਣਾਉਣ ਦਾ ਕੰਮ ਸੌਂਪ ਦਿੱਤਾ ਸੀ ਇਸ ਯੋਜਨਾ ਨੂੰ ਉਸ ਨੇ ਆਪਣੇ ਸਾਥੀਆਂ, ਲੈਫਟੀਨੈਂਟ ਕਰਨਲ ਮਸਦ, ਜਮਾਨ ਕਿਆਨੀ, ਖਰਸ਼ੀਦ ਅਨਵਰ ਤੇ ਏਅਰ ਕਮੋਡੋਰ ਜੰਜੂਆ ਨਾਲ ਮਿਲ ਕੇ ਸਰਦੀਆਂ ਸ਼ੁਰੂ ਹੁੰਦੇ ਹੀ 22 ਅਕਤੂਬਰ 1947 ਨੂੰ?ਅਮਲੀਜਾਮਾ ਪਹਿਨਾਇਆ ਦਰਅਸਲ ਨਹਿਰੂ ਜੀ ਆਪਣੇ ਮਿੱਤਰ ਸ਼ੇਖ ਅਬਦੁੱਲਾ ਨੂੰ?ਜੰਮੂ-ਕਸ਼ਮੀਰ ਦੀ ਵਾਂਗਡੋਰ ਸੌਂਪਣ ਲਈ ਮਹਾਰਾਜਾ ਹਰੀਸਿੰਘ ’ਤੇ ਦਬਾਅ ਬਣਾਉਣ ਕਾਰਨ ਰਲੇਵੇਂ ’ਚ ਦੇਰੀ ਕਰ ਰਹੇ ਸਨ ਇਹ ਉਹੀ ਸ਼ੇਖ ਅਬਦੁੱਲਾ ਸੀ ਜੋ ਸਨ

1931 ਤੋਂ ਹੀ ਜੰਮੂ ਕਸ਼ਮੀਰ ’ਚ ਪ੍ਰਗਤੀਸ਼ੀਲ ਮਹਾਰਾਜਾ ਹਰੀਸਿੰਘ ਖਿਲਾਫ਼ ਮੁਹਿੰਮ ਚਲਾ ਰਿਹਾ ਸੀ ਉਹ ਖੁਦ ਵਜੀਰੇਆਜਮ ਬਣਨ ਦੇ ਸੁਪਨੇ ਦੇ ਰਿਹਾ ਸੀ1947 ਦੇ ਹਮਲੇ ਦਰਮਿਆਨ ਪਾਕਿਸਤਾਨੀ ਫੌਜ ਨੇ ਪੁੰਛ, ਰਾਜੌਰੀ, ਮੀਰਪੁਰ ਤੇ ਮੁਜਫੱਰਾਬਾਦ ਜਿਹੇ ਇਲਾਕਿਆਂ ’ਚ ਬੇਰਹਿਮੀ ਨਾਲ ਕਤਲੇਆਮ ਕੀਤਾ ਸੀ ਇਸ ਹਮਲੇ ’ਚ ਹਜ਼ਾਰਾਂ ਨਿਰਦੋਸ਼ਾਂ ਨੇ ਆਪਣੀ ਜਾਨ ਗੁਆਈਆਂ ਲੱਖਾਂ ਵਿਅਕਤੀਆਂ ਨੂੰ?ਆਪਣੇ ਘਰ ਛੱਡ ਕੇ ਭੱਜਣਾ ਪਿਆ ਹਜ਼ਾਰਾਂ ਮਾਤਾ-ਭੈਣਾਂ ਨੂੰ ਬੇਇੱਜਤ ਕੀਤਾ ਗਿਆ ਲੱਖਾਂ ਦੀ ਗਿਣਤੀ ’ਚ ਘਰ ਉੱਜੜ ਗਏ ਉੱਥੋਂ ਦੇ ਵਸਨੀਕ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਏ ਜੰਮੂ ਕਸ਼ਮੀਰ ਦੀਆਂ ਸਰਕਾਰਾਂ?ਨੇ ਵੀ ਅਕਸਰ ਉਨ੍ਹਾਂ ਨੂੰ?ਨਰਜ਼ ਅੰਦਾਜ ਹੀ ਕੀਤਾ ਇਸ ਲਈ ਉਹ ਦੇਸ਼ ਦੇ ਵੱਖ-ਵੱਖ ਸਥਾਨਾਂ ’ਤੇ ਕੈਂਪਾਂ ’ਚ ਰਹਿਣ ਨੂੰ ਮਜ਼ਬੂਰ ਹੋਏ ਉਨ੍ਹਾਂ ਦੇ ਬੱਚੇ ਆਪਣੀ ਵਾਪਸੀ ਚਾਹੁੰਦੇ ਸਨ

ਨਾਗਰਕ ਅਧਿਕਾਰ, ਸਨਮਾਨ ਤੇ ਸੁਰੱਖਿਆ ਚਾਹੁੰਦੇ ਸਨ ਪਰ ਲੰਬੇ ਸਮੇਂ ਤੱਕ ਉਨ੍ਹਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਇਸ ਇਤਿਹਾਸਕ ਅਪਰਾਧ ਦਾ ਜਿੰਮੇਵਾਰ ਕੌਣ ਹੈ? ਜੰਮੂ ਕਸ਼ਮੀਰ ਦੇ ਰਲੇਵੇਂ ’ਚ ਜਾਨ ਬੁੱਝਕੇ ਦੇਰੀ ਕਿਉਂ ਕੀਤੀ ਗਈ? ਪਾਕਿਸਤਾਨੀ ਫੌਜ ਨੇ ਹਮਲਾ ਕਰਕੇ ਭਾਰਤ ਦਾ ਵੱਡਾ ਹਿੱਸਾ ਭੂ ਭਾਗ ਨੂੰ ਹੜੱਪ ਲਿਆ ਤੇ ਅੱਜ ਤੱਕ ਉਸ ’ਤੇ ਕਬਜਾ ਕਰੀ ਬੈਠਾ ਹੈ ਸਾਡੀ ਆਸਥਾ ਦੇ ਕੇਂਦਰ ਅਨੇਕਾਂ ਪਵਿੱਤਰ ਸਰੋਵਰ, ਤੀਰਥ ਸਥਾਨ ਅੱਜ ਤੱਕ ਪਾਕਿਸਤਾਨ ਦੇ ਕਬਜੇ ’ਚ ਹਨ ਉਸ ਦੀ ਜਿੰਮੇਵਾਰੀ ਕਿਸਦੀ ਹੈ? ਪਾਕਿਸਤਾਨ ਕਬਜੇ ਵਾਲੇ ਜੰਮੂ ਕਸ਼ਮੀਰ ਤੇ ਚੀਨੀ ਕਬਜੇ ਵਾਲੇ ਜੰਮੂ ਕਸ਼ਮੀਰ ਦੇ ਵਸਨੀਕਾਂ ਨਾਲ ਅੱਜ ਵੀ ਵਿਤਕਰਾ ਤੇ ਜੁਲਮੋਸਤਿੰਮ ਹੋ ਰਿਹਾ ਹੈ ਉਨ੍ਹਾਂ ਕੋਲ ਸਿੱਖਿਆ, ਸਿਹਤ, ਰੋਟੀ ਰੁਜਗ਼ਾਰ ਜਿਹੀਆਂ ਲੋੜੀਂਦੀਆਂ ਸਹੂਲਤਾਂ ਨਹੀਂ ਹਨ ਉਹ ਭਾਰਤੀ ਨਾਗਰਿਕਤਾ ਦੀ ਗੁਹਾਰ ਲਾ ਰਹੇ ਹਨ ਰਲੇਵੇਂ ਪੱਤਰ ’ਚ ਲਿਖਤੀ ਸੰਪੂਰਨ ਜੰਮੂ ਕਸ਼ਮੀਰ ਨੂੰ ਭਾਰਤ ’ਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਹਨ ਇਸ ਲਈ ਉਨ੍ਹਾਂ ’ਤੇ ਤਸ਼ੱਦਦ ਕੀਤਾ ਜਾ ਰਿਹਾ ਹੈ

ਉਨ੍ਹਾਂ ’ਤੇ ਇਸ ਜੁਲਮ ਤੇ ਤਸ਼ੱਦਦ ਦਾ ਜਿੰਮੇਵਾਰ ਕੌਣ ਹੈ? ਉਨ੍ਹਾਂ ’ਤੇ ਇਸ ਤਸ਼ੱਦਦ ਦਾ ਅੰਤ ਕਦੋਂ ਤੇ ਕਿਵੇਂ ਹੋਵੇਗਾ? 5 ਅਗਸਤ 2019 ਨੂੰ?ਵਰਤਮਾਨ ਕੇਂਦਰ ਸਰਕਾਰ ਨੇ ਐਕਟ 370 ਤੇ 35 ਏ ਜਿਹੀਆਂ ਅਸਥਾਈ ਸੰਵਿਧਾਨਕ ਵਿਵਸਥਾਵਾਂ ਨੂੰ ਸਮਾਪਤ ਕਰਕੇ ਜੰਮੂ ਕਸ਼ਮੀਰ ਦੇ ਏਕੀਕਰਨ ਦੀ ਪ੍ਰਕਿਰਿਆ ਨੂੰ ਪੂਰਨ ਕਰਦੇ ਹੋਏ ਭਾਰਤ ਦੀ ਏਕਤਾ, ਅਖੰਡਤਾ ਤੇ ਪ੍ਰਭੁਸੱਤਾ ਦਾ ਐਲਾਨ ਕੀਤਾ ਹੈ ਪਿਛਲੇ ਤਿੰਨ ਸਾਲਾਂ ’ਚ ਜੰਮੂ ਕਸ਼ਮੀਰ ’ਚ ਅਨੇਕਾਂ ਸਕਰਾਤਮਕ ਬਦਲਾਅ ਹੋਏ ਹਨ ਜੰਮੂ ਕਸ਼ਮੀਰ ’ਚ ਨਵੀਂ ਉਦਯੋਗ ਨੀਤੀ, ਪ੍ਰੈਸ, ਫਿਲਮ ਨੀਤੀ ਭਾਸ਼ਾ ਨੀਤੀ ਤੇ ਸਿੱਖਿਆ ਨੀਤੀ ਲਾਗੂ ਕੀਤੀ ਗਈ ਹੈ ਤਿੰਨ ਪੱਧਰੀ ਪੰਚਾਇਤੀ ਰਾਜ ਵਿਵਸਥਾ ਦੀ ਸ਼ੁਰੂਆਤ ਕਰਕੇ ਲੋਕ ਤੰਤਰ ਦਾ ਸ਼ਕਤੀਕਰਨ ਤੇ ਸੱਤਾ ਦਾ ਵਿਕੇਂਦਰੀਕਰਨ ਕੀਤਾ ਗਿਆ ਹੈ ਵਿਧਾਨ ਸਭਾ ਹਲਕਿਆਂ ਦੀ ਹੱਦਬੰਦੀ ਕਰਕੇ ਅਸੰਤੁਲਨ ਨੂੰ ਸਮਾਪਤ ਕੀਤਾ ਗਿਆ ਹੈ

ਅੱਜ ਸਥਾਨਿਕ ਨੌਜਵਾਨਾਂ ਦੇ ਹੱਥਾਂ ’ਚ ਪੱਥਰ ਤੇ ਬੰਦੂਕਾਂ ਦੀ ਜਗ੍ਹਾ ਕਿਤਾਬਾਂ-ਕਲਮ, ਮੋਬਾਈਲ ਤੇ ਲੈਪਟੌਪ ਹਨ ਅੱਤਵਾਦੀਆਂ ਤੇ ਉਨ੍ਹਾਂ ਦੇ ਆਗੂਆਂ ਦੀ ਕਮਰ ਤੋੜੀ ਜਾ ਰਹੀ ਹੈ ਉਨ੍ਹਾਂ ਦੇ ਸਹਿਯੋਗੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾ ਰਿਹਾ ਹੈ ਤੇ ਭਾਰਤੀ ਸੰਵਿਧਾਨ?ਤਹਿਤ ਸਖ਼ਤ ਕਰਵਾਈ ਕੀਤੀ ਜਾ ਰਹੀ ਹੈ ਐਂਟੀ ਕਰਪਸ਼ਨ ਬਿਊਰੋ ਤੇ ਕੈਗ ਜਿਹੀਆਂ ਸੰਸਥਾਵਾਂ ਭ੍ਰਿਸ਼ਟਾਚਾਰ ਖਿਲਾਫ਼ ਮੁਹੰਮ ਚਲਾ ਰਹੀਆਂ ਹਨ ਇਸ ਨਾਲ ਲੁਕੇ ਹੋਏ ਗੈਂਗ ਤੇ ਅੱਤਵਾਦੀ ਡਰੇ ਹੋਏ ਹਨ ਇਸ ਲਈ ਉਹ ਬੇਤੁਕੀ ਬਿਆਨਬਾਜੀ ਕਰ ਰਹੇ ਹਨ ਨਿਰਦੋਸ਼ ਤੇ ਨਿਹੱਥੇ ਨਾਗਰਕਾਂ ਦੀ ਟਾਗਗੇਟ ਕਿÇਲੰਗ ਕਰ ਰਹੇ ਹਨ ਇਹ ਦੀਵੇ ਦੇ ਬੁਝਣ ਤੋਂ ਪਹਿਲਾਂ ਦੀ ਫੜਫੜਾਹਟ ਹੈ

ਸਥਾਨਕ ਸਮਾਜ ਵੀ ਉਨ੍ਹਾਂ ਦੀ ਅਜਿਹੀਆਂ ਕਰਤੂਤਾਂ ਖਿਲਾਫ਼ ਸੁਰੱਖਿਆ ਬਲਾਂ ਨਾਲ ਡਟ ਕੇ ਖੜ੍ਹਾ ਹੋ ਰਿਹਾ ਹੈ ਪਿਛਲੇ ਦਿਨਾਂ ਪੂਰਨ ਕ੍ਰਿਸ਼ਨ ਭੱਟ ਦੀ ਹੱਤਿਆ ਖਿਲਾਫ਼ ਕੈਂਡਲ ਮਾਰਚ ਤੇ ਸ਼ਾਂਤੀ ਰੈਲੀਆਂ ਕੱਢੀਆਂ ਗਈਆਂ ਤਿਰੰਗਾ ਲਹਿਰਾ ਕੇ ਹਿੰਦੋਸਤਾਨ ਜਿੰਦਾਬਾਦ ਦੇ ਨਾਅਰੇ ਲਾਏ ਗਏ ਇਹੀ ਨਹੀਂ?ਪਿਛਲੇ ਤਿੰਨ ਦਹਾਕਿਆਂ ਤੋਂ ਅੱਤਵਾਦੀ ਤੇ ਵੱਖਵਾਦੀ ਗਤੀਵਿਧੀਆਂ ਦੇ ਕੇਂਦਰ ਰਹੇ ਸ੍ਰੀਨਗਰ ਦੇ ਰਾਜਬਾਗ ਸਥਿਤ ਹਰੀਅਤ ਕਾਂਨਫਰੰਸ ਦੇ ਦਫ਼ਤਰ ਦਾ ਮੇਨ ਬੋਰਡ ਤੋੜ ਦਿੱਤਾ ਤੇ ਉਸ ਦੇ ਗੇਟ ਤੇ ਰੰਗ ਮਾਰ ਕੇ ਉਸ ਤੇ ਇੰਡੀਆ ਇੰਡੀਆ ਲਿਖ ਦਿੱਤਾ ਗਿਆ ਕੰਧਾਂ ’ਤੇ ‘ਆਖਰ ਕਦੋਂ ਤੱਕ’ ਦੇ ਬੈਨਰ ਲਾਏ ਗਏ ਇਹ ਕਸ਼ਮੀਰ ’ਚ ਹੋ ਰਹੇ ਬਦਲਾਅ ਦੀ ਨਿਸ਼ਾਨੀ ਹੈ

ਪਾਕਿਸਤਾਨ ਕੌਮਾਂਤਰੀ ਮੰਚਾਂ ’ਤੇ ਕਸ਼ਮੀਰ ਦਾ ਬੇਸੁਰਾ ਰਾਗ ਛੱਡ ਕੇ ਖੁਦ ਅੱਤਵਾਦ ਤੇ ਅਸ਼ਾਂਤੀ ਦੇ ਹਿਮਾਇਤੀਆਂ ਦੇਰੂਪ ’ਚ ਬੇਨਿਕਾਬ ਹੋ ਰਿਹਾ ਹੈ ਹੁਣ ਭਾਰਤ ਦੀ ਸੰਸਦ ’ਚ ਸਰਵਸੰਮਤੀ ਨਾਲ ਪਾਸ ਕੀਤੇ ਬਿੱਲ ਨੂੰ ਪੂਰਾ ਲਾਗੂ ਕੀਤਾ ਜਾਣਾ ਬਾਕੀ ਹੈ ਇਸ ਪ੍ਰਸਤਾਵ ਅਨੁਸਾਰ ਸੰਪੂਰਨ ਜੰਮੂ ਕਸ਼ਮੀਰ ਰਾਜ ਭਾਰਤੀ ਸੰਘ ਦਾ ਅਨਿੱਖੜਵਾਂ ਅੰਗ ਸੀ ,ਅੰਗ ਹੈ ਤੇ ਰਹੇਗਾ ਇਹੀ ਭਾਰਤੀ ਜਨਮਾਨਸ ਦੀ ਸਮੂਹਿਕ ਤੇ ਸੰਗਠਿਤ ਇੱਛਾ ਹੈ ਇਸ ਪ੍ਰਸਤਾਵ ਨੂੰ ਸਾਰਥਕ ਬਣਾਉਣ ਲਈ ਭਾਰਤ ਵਾਸੀਆਂ ਨੂੰ ਆਪਣੇ ਸਾਹਸ, ਸੰਗਠਨ ਤੇ ਸੰਕਲਪ ਦਾ ਸਮੂਹ ਸ਼ੰਖਨਾਦ ਕਰਨਾ ਹੋਵੇਗਾ

ਪ੍ਰੋ ਰਸਾਲ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ