ਬੱਚਿਆਂ ਦੀਆਂ ਗਲਤ ਆਦਤਾਂ ਦੇ ਪਿੱਛੇ ਮਾਂ-ਬਾਪ ਵੀ ਕਾਰਨ : ਪੂਜਨੀਕ ਗੁਰੂ ਜੀ

ਬੱਚਿਆਂ ਦੀਆਂ ਗਲਤ ਆਦਤਾਂ ਦੇ ਪਿੱਛੇ ਮਾਂ-ਬਾਪ ਵੀ ਕਾਰਨ : ਪੂਜਨੀਕ ਗੁਰੂ ਜੀ

ਗ੍ਰਿਹਸਥ ਜੀਵਨ ਦੀ ਸਿੱਖਿਆ ’ਚ ਸਾਫ਼ ਦੱਸਿਆ ਜਾਂਦਾ ਸੀ ਕਿ ਜਦੋਂ ਪਤੀ-ਪਤਨੀ ਗੱਲ ਕਰਨਗੇ ਤਾਂ ਬੱਚਿਆਂ ਨੂੰ ਉਨ੍ਹਾਂ ਤੋਂ ਵੱਖ ਰੱਖਾਂਗੇ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਤੁਸੀਂ ਬੁਰਾ ਨਾ ਮੰਨਣਾ, ਜਦੋਂ ਬੱਚੇ ਗਲਤ ਪਾਸੇ ਜਾ ਰਹੇ ਹਨ, ਉਸ ਦੇ ਮਾਸਟਰ ਤੁਸੀਂ ਖੁਦ ਹੋ ਕਿਉਂਕਿ ਪਹਿਲਾਂ ਤੁਸੀਂ ਇਸ ਵੱਲ ਧਿਆਨ ਨਹੀਂ ਦਿੰਦੇ ਉਸ ’ਚ ਚਾਹੇ ਤੁਸੀਂ ਬੱਚਿਆਂ ਨੂੰ ਫੋਨ ਦੇ ਕੇ ਗਲਤ ਬਣਾਇਆ, ਚਾਹੇ ਆਪਣੀਆਂ ਹਰਕਤਾਂ ਨਾਲ ਗਲਤ ਬਣਾਇਆ ਉਨ੍ਹਾਂ ਸਾਹਮਣੇ ਗਲਤ ਹਰਕਤਾਂ ਕਰਕੇ ਆਪਣੇ ਬੱਚਿਆਂ ’ਚ ਗਲਤ ਆਦਤਾਂ ਪਾਈਆਂ ਹਨ

ਅਸੀਂ ਸ਼ੁਰੂ ਤੋਂ ਹੀ ਪਵਿੱਤਰ ਵੇਦਾਂ ਅਨੁਸਾਰ ਚੱਲ ਰਹੇ ਹਾਂ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅਸੀਂ ਸ਼ੁਰੂ ਤੋਂ ਹੀ ਪਵਿੱਤਰ ਵੇਦਾਂ ’ਤੇ ਚੱਲ ਰਹੇ ਹਾਂ ਸਾਡੇ ਦਾਦਾ ਜੀ, ਸਾਡੇ ਪਿਤਾ ਜੀ ਕੋਲ ਪਵਿੱਤਰ ਗੀਤਾ ਸੀ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਸੀ ਇਹ ਦੋਵੇਂ ਅਸੀਂ ਆਪਣੇ ਪਿਤਾ ਜੀ ਤੇ ਦਾਦਾ ਜੀ ਤੋਂ ਲਏ ਸੀ ਪਵਿੱਤਰ ਗੀਤਾ ਨੂੰ ਉਹ ਬਹੁਤ ਜ਼ਿਆਦਾ ਪੜ੍ਹਦੇ ਸਨ ਸਾਡੇ ਦਾਦਾ ਜੀ ਆਯੁਰਵੇਦਾ ਦੇ ਕਾਫ਼ੀ ਜਾਣਕਾਰ ਸਨ ਕਈ ਨੁਸਖੇ ਵਗੈਰਾ ਉਨ੍ਹਾਂ ਕੋਲ ਹੁੰਦੇ ਸਨ ਉਨ੍ਹਾਂ ਅਨੁਸਾਰ ਅਸੀਂ ਪੰਜ ਸਾਲ ਲਗਾਤਾਰ ਮਾਂ ਦਾ ਦੁੱਧ ਪੀਤਾ ਆਯੁਰਵੈਦਾ ਤਾਂ ਗਜ਼ਬ ਹੈ ਤੇ ਹੁਣ ਬ੍ਰਹਮਚਰਜ਼, ਤਾਂ ਫ਼ਿਰ ਕਹਿਣਾ ਹੀ ਕੀ ਬ੍ਰਹਮਚਾਰਜ਼ ’ਚ ਅਜਿਹਾ ਤੇਜ਼, ਅਜਿਹੀ ਸ਼ਕਤੀ, ਅਜਿਹਾ ਤਜ਼ਰਬਾ ਹੁੰਦਾ ਹੈ, ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਵਿੱਚ ਥਕਾਨ ਨਾਂਅ ਦੀ ਕੋਈ ਚੀਜ਼ ਨਹੀਂ ਹੁੰਦੀ

ਲੋਹੇ ਦੇ ਬਰਤਨਾਂ ’ਚ ਬਣਿਆ ਖਾਣਾ ਖਾਣ ਨਾਲ ਵਧਦੀ ਹੈ ਸ਼ਹਿਣ ਸ਼ਕਤੀ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਲੋਹੇ ਦੇ ਬਰਤਨ ’ਚ ਜਦੋਂ ਖਾਣਾ ਬਣਾਉਂਦੇ ਹਾਂ ਤਾਂ ਉਸ ’ਚ ਆਇਰਨ ਮਿਲਦਾ ਹੈ ਆਯੁਰਵੈਦਾ ’ਚ ਬਹੁਤ ਥਾਂ ਲਿਖਿਆ ਹੈ ਕਿ ਖਾਣੇ ’ਚ ਲੌਹ ਭਸਮ ਪਾਓ, ਇਸ ਦੇ ਲਈ ਬਹੁਤ ਸਾਰੇ ਨੁਸਖੇ ਹੁੰਦੇ ਹਨ ਅਤੇ ਜੇਕਰ ਲੋਹੇ ਦੀ ਕੜਾਹੀ ’ਚ ਖਾਣਾ ਬਣਾਉਂਦੇ ਹਾਂ ਤਾਂ ਉਸ ’ਚ ਲੌਹ ਭਸਮ ਨਾ ਪਾਓ ਇਹ ਵੀ ਆਯੁਰਵੈਦਾ ’ਚ ਲਿਖਿਆ ਹੋਇਆ ਹੈ ਪੁਰਾਣੇ ਸਮੇਂ ’ਚ ਲੋਹੇ ਦੇ ਬਰਤਨ ’ਚ ਜੋ ਖਾਣਾ ਬਣਦਾ ਸੀ ਤਾਂ ਉਸ ’ਚ ਆਇਰਨ ਮਿਲਦਾ ਸੀ

ਅੱਜ ਵੀ ਡਾਕਟਰ ਮੰਨਦੇ ਹਨ ਕਿ ਇਸ ਨਾਲ ਸਾਡੇ ਰੈੱਡ ਬਲੱਡ ਸੈੱਲ (ਲਾਲ ਖੂਨ ਦੇ ਸੈੱਲ) ਮਜ਼ਬੂਤ ਹੁੰਦੇ ਹਨ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਕਿਤੇ ਨਾ ਕਿਤੇ ਸਾਨੂੰ ਲੱਗਦਾ ਹੈ ਕਿ ਵਾੲ੍ਹੀਟ ਬਲੱਡ ਸੈੱਲ ਲਈ ਵੀ ਕੰਮ ਕਰਦਾ ਹੈ ਇਸ ’ਚ ਇਹ ਆਉਂਦਾ ਹੈ ਕਿ ਲੋਹੇ ’ਚ ਖਾਣਾ ਬਣਾਉਣ ਨਾਲ ਵਿਅਕਤੀ ਦੀ ਸ਼ਹਿਣ ਸ਼ਕਤੀ ਵਧਦੀ ਹੈ ਇਸ ਲਈ ਉਨ੍ਹਾਂ ’ਚ ਖਾਣਾ ਬਣਦਾ ਸੀ ਅਤੇ ਉਸ ’ਚ ਹੀ ਖਾਣੇ ਨੂੰ ਪਰੋਸਿਆ ਜਾਂਦਾ ਸੀ

ਖਾਣੇ ਦੀ ਵੀ ਦਿੱਤੀ ਜਾਂਦੀ ਸੀ ਸਿਖਲਾਈ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਮਿੱਟੀ ਦੇ ਤਵੇ ਵੀ ਹੋਇਆ ਕਰਦੇ ਸਨ ਉਸ ਵਿੱਚ ਵੀ ਬਹੁਤ ਸਾਰੇ ਤੱਤ ਹੁੰਦੇ ਹਨ, ਜਿਵੇਂ ਕੋਈ ਜਿੰਕ ਚਲਿਆ ਗਿਆ ਬਾਡੀ ’ਚ ਕਿਉਂਕਿ ਬਾਡੀ ਲਈ ਕੈਲਸ਼ੀਅਮ, ਜਿੰਕ, ਮੈਗਨੀਸ਼ੀਅਮ ਭਾਵ ਧਰਤੀ ’ਚ ਜਿੰਨੇ ਤੱਤ ਹਨ, ਸਾਰੇ ਚਾਹੀਦੀ ਹਨ ਇਸ ਤਰ੍ਹਾਂ ਉਸ ’ਚ ਖਾਣਾ ਬਣਦਾ ਸੀ ਫ਼ਿਰ ਉਹ ਭੋਜਨ ਬੱਚਿਆਂ ਨੂੰ ਪਰੋਸਿਆ ਹੀ ਨਹੀਂ ਜਾਂਦਾ ਸੀ, ਸਗੋਂ ਬੱਚਿਆਂ ਨੂੰ ਇਸ ਲਈ ਟਰੇਂਡ ਕੀਤਾ ਜਾਂਦਾ ਸੀ ਇਹ ਅਸੀਂ ਵੀ ਆਪਣੇ ਸਕੂਲਾਂ ’ਚ ਇਸ ਨੂੰ ਸ਼ੁਰੂ ਕੀਤਾ ਸੀ, ਜਿਸ ਵਿੱਚ ਛੁੱਟੀਆਂ ’ਚ ਖਾਣਾ ਬਣਾਉਣ ਲਈ ਸੁਝਾਅ ਦਿੱਤਾ ਸੀ ਖਾਸ ਕਰਕੇ ਬੇਟੀਆਂ ਨੇ ਬੜਾ ਫਾਲੋ ਕੀਤਾ ਸੀ ਅਸੀਂ ਬੱਚਿਆਂ ਨੂੰ ਸਿਖਾਇਆ ਕਿ ਤੁਹਾਨੂੰ ਹਰ ਚੀਜ਼ ਆਉਣੀ ਚਾਹੀਦੀ ਹੈ ਚਾਹੇ ਕਰੋ ਜਾਂ ਨਾ ਕਰੋ ਉਹ ਇੱਕ ਵੱਖਰੀ ਚੀਜ਼ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ