ਜਦੋਂ ਕਿਤੋਂ ਵੀ ਪਲੇਟਲੈਟਸ ਨਾ ਮਿਲੇ ਤਾਂ ਡੇਰਾ ਸ਼ਰਧਾਲੂ ਨੇ ਨਿਭਾਇਆ ਇਨਸਾਨੀਅਤ ਦਾ ਫ਼ਰਜ਼

blood doint, Platelets Donate

ਪਲੇਟਲੈਟਸ ਸੈੱਲ ਦੇ ਕੇ ਮਰੀਜ਼ ਦੇ ਇਲਾਜ ’ਚ ਕੀਤੀ ਮੱਦਦ 

  • ਰਾਤ ਦੀ ਵੀ ਕੀਤੀ ਨਾ ਪ੍ਰਵਾਹ,ਰਾਤ 11 ਵਜੇ ਪਹੁੰਚ ਕੇ ਦਿੱਤੇ ਪਲੇਟਲੈਟਸ ਸੈੱਲ

(ਅਨਿਲ ਲੁਟਾਵਾ) ਅਮਲੋਹ। ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਡੇਰਾ ਸ਼ਰਧਾਲੂ ਗੁਰਸੇਵਕ ਸਿੰਘ ਇੰਸਾਂ 15 ਮੈਂਬਰ ਬਲਾਕ ਅਮਲੋਹ ਨੇ ਬੀਤੀ ਰਾਤ 11 ਵਜੇ ਆਈਵੀਵਾਈ ਹਸਪਤਾਲ ਖੰਨਾ ਪਹੁੰਚ ਕੇ ਇੱਕ ਅਤੀ ਜ਼ਰੂਰਤਮੰਦ ਮਰੀਜ਼ ਨੂੰ ਆਪਣੇ ਪਲੇਟਲੈਟਸ ਸੈੱਲ ਦੇ ਕੇ ਉਸ ਦੇ ਇਲਾਜ ’ਚ ਮਦਦ ਕੀਤੀ ’ਤੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ।

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮਰੀਜ਼ ਮਨਜੀਤ ਕੌਰ ਪਤਨੀ ਮਨਪ੍ਰੀਤ ਸਿੰਘ ਜਿਹੜਾ ਕੇ ਮੋਰਿੰਡਾ ਦਾ ਰਹਿਣ ਵਾਲੇ ਹਨ ਤੇ ਜਿਸ ਦੇ ਬੱਚਾ ਹੋਣ ਵਾਲਾ ਸੀ ’ਤੇ ਉਨ੍ਹਾਂ ਦਾ ਇਲਾਜ ਅਮਲੋਹ ਦੇ ਗੁਰਤੀਰਥ ਨਰਸਿੰਗ ਹੋਮ ਤੋਂ ਚੱਲ ਰਿਹਾ ਸੀ ਤੇ ਡਿਲੀਵਰੀ ਤੋਂ ਬਾਅਦ ਅਚਾਨਕ ਹੀ ਮਰੀਜ਼ ਦੀ ਹਾਲਤ ਖ਼ਰਾਬ ਹੋ ਗਈ ’ਤੇ ਹਸਪਤਾਲ ਦੇ ਡਾਕਟਰ ਵੱਲੋਂ ਚੈੱਕ ਕਰਨ ’ਤੇ ਉਸ ਮਰੀਜ਼ ਦੇ ਪਲੇਟਲੈਟਸ ਕਾਫ਼ੀ ਘੱਟ ਗਏ ਸਨ ਤੇ ਇਸ ਦੇ ਨਾਲ ਹੀ ਉਸ ਮਰੀਜ਼ ਦਾ ਖ਼ੂਨ ਵੀ 6 ਗਰਾਮ ਹੀ ਰਹਿ ਗਿਆ ਸੀ।

ਜਿਸ ’ਤੇ ਡਾਕਟਰ ਨੇ ਮਰੀਜ਼ ਦੇ ਪਰਵਾਰਿਕ ਮੈਂਬਰਾਂ ਨੂੰ ਮਰੀਜ਼ ਨੂੰ ਤੁਰੰਤ ਪਲੇਟਲੈਟਸ ਸੈੱਲ ਚੜ੍ਹਾਉਣ ਲਈ ਕਿਹਾ ਪਰ ਰਾਤ ਦਾ ਸਮਾਂ ਹੋਣ ਕਾਰਨ ਪਰਵਾਰਿਕ ਮੈਂਬਰਾਂ ਨੂੰ ਕਿਤੋਂ ਵੀ ਪਲੇਟਲੈਟਸ ਦੇਣ ਵਾਲਾ ਡੋਨਰ ਨਾ ਮਿਲਿਆ ਜਿਸ ਕਾਰਨ ਡੋਨਰ ਦਾ ਪ੍ਰਬੰਧ ਨਾ ਹੋਣ ਕਾਰਨ ਮਰੀਜ਼ ਦੇ ਪਰਵਾਰਿਕ ਮੈਂਬਰ ਪ੍ਰੇਸ਼ਾਨੀ ’ਚ ਸਨ ਤਾਂ ਉਸ ਮੌਕੇ ਉਨ੍ਹਾਂ ਨੂੰ ਕਿਸੇ ਨੇ ਡੇਰਾ ਸੱਚਾ ਸੌਦਾ ਬਾਰੇ ਦੱਸਦਿਆਂ ਕਿ ਕਿਹਾ ਕਿ ਜੇਕਰ ਤੁਸੀਂ ਕਿਸੇ ਤਰ੍ਹਾਂ ਉਨ੍ਹਾਂ ਤੱਕ ਪਹੁੰਚ ਕਰ ਲਵੋ ਤਾਂ ਤੁਹਾਡੀ ਸਮੱਸਿਆ ਦਾ ਹੱਲ ਹੋ ਸਕਦਾ ਹੈ।

ਅਮਲੋਹ : ਡੇਰਾ ਸ਼ਰਧਾਲੂ ਗੁਰਸੇਵਕ ਸਿੰਘ ਇੰਸਾਂ ਪਲੇਟਲੈੱਟਸ ਦਾਨ ਦਿੰਦੇ ਹੋਏ ਨਾਲ ਹਸਪਤਾਲ ਦੇ ਸਟਾਫ਼ ਮੈਂਬਰ। ਤਸਵੀਰ:ਅਨਿਲ ਲੁਟਾਵਾ

ਮਰੀਜ਼ ਦੇ ਪਰਵਾਰਿਕ ਮੈਂਬਰਾਂ ਨੇ ਕੀਤਾ ਧੰਨਵਾਦ

ਇਸ ਤੇ ਉਨ੍ਹਾਂ ਪਤਾ ਕਰ ਕੇ ਅਮਲੋਹ ਦੇ ‘ਸੱਚ ਕਹੂੰ’ ਦੇ ਇਸ ਪੱਤਰਕਾਰ ਨਾਲ ਸੰਪਰਕ ਕੀਤਾ ਤੇ ਆਪਣੀ ਸਮੱਸਿਆ ਤੋਂ ਜਾਣੂ ਕਰਵਾਇਆ। ਜਿਸ ਨੇ ਉਨ੍ਹਾਂ ਤੁਰੰਤ ਹੀ ਗੁਰਸੇਵਕ ਇੰਸਾਂ 15 ਮੈਂਬਰ ਨਾਲ ਰਾਬਤਾ ਕਾਇਮ ਕੀਤਾ ਤੇ ਜਿਸ ਨੇ ਮਰੀਜ਼ ਦੀ ਜ਼ਰੂਰਤ ਨੂੰ ਸਮਝਦਿਆਂ ਉਸ ਮੌਕੇ ਹੀ ਗੁਰਤੀਰਥ ਨਰਸਿੰਗ ਹੋਮ ਵਿੱਚ ਜਾ ਕੇ ਮਰੀਜ਼ ਦੇ ਪਰਵਾਰਿਕ ਮੈਂਬਰਾਂ ਸੰਪਰਕ ਕੀਤਾ ਤੇ ਆਪਣੇ ਪਲੇਟਲੈੱਟਸ ਸੈੱਲ ਖੰਨਾ ਦੇ ਆਈਵੀਵਾਈ ਹਸਪਤਾਲ ’ਚ ਰਾਤ 11 ਵਜੇ ਪਹੁੰਚ ਕੇ ਦਿੱਤੇ। ਇਸ ਮੌਕੇ ਜਿੱਥੇ ਪਰਵਾਰਿਕ ਮੈਂਬਰਾਂ ਨੇ ਡੇਰਾ ਸ਼ਰਧਾਲੂ ਗੁਰਸੇਵਕ ਇੰਸਾਂ ਦਾ ਧੰਨਵਾਦ ਕਰਦਿਆਂ ਕਿ ਬਿਨਾਂ ਕੋਈ ਜਾਣ ਪਹਿਚਾਣ ਦੇ ਬਾਵਜੂਦ ਵੀ ਉਨ੍ਹਾਂ ਨੇ ਜੋ ਮੱਦਦ ਕੀਤੀ ਉਸ ਲਈ ਉਹ ਅਹਿਸਾਨਮੰਦ ਹਨ।

ਇਸ ਮੌਕੇ ਉਨ੍ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਜਦਾ ਕਰਦਿਆਂ ਕਿਹਾ ਕਿ ਧੰਨ ਹਨ ਅਜਿਹੇ ਗੁਰੂ ਜਿਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਉਨ੍ਹਾਂ ਦੇ ਸ਼ਰਧਾਲੂ ਦਿਨ ਰਾਤ ਦੀ ਵੀ ਪ੍ਰਵਾਹ ਨਹੀਂ ਕਰਦੇ ’ਤੇ ਉਹ ਉਨ੍ਹਾਂ ਵੱਲੋਂ ਕੀਤੇ ਇਸ ਉਪਕਾਰ ਦਾ ਬਦਲਾ ਨਹੀਂ ਦੇ ਸਕਦੇ। ਇੱਥੇ ਇਹ ਜ਼ਿਕਰਯੋਗ ਹੈ ਕਿ ਆਈਵੀਵਾਈ ਦੇ ਸਟਾਫ਼ ਵੱਲੋਂ ਵੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਭਰਵੀਂ ਸ਼ਲਾਘਾ ਕੀਤੀ ਗਈ।

ਕੀ ਕਹਿਣਾ ਹੈ ਗੁਰਸੇਵਕ ਸਿੰਘ ਇੰਸਾਂ ਦਾ

ਇਸ ਮੌਕੇ ਗੱਲਬਾਤ ਕਰਦਿਆਂ ਗੁਰਸੇਵਕ ਸਿੰਘ ਇੰਸਾਂ ਨੇ ਦੱਸਿਆ ਕਿ ਉਹ ਪੂਜਨੀਕ ਗੁਰੂ ਜੀ ਰਹਿਮਤ ਨਾਲ 39ਵੀਂ ਵਾਰ ਖ਼ੂਨਦਾਨ ਤੇ 5 ਵਾਰ ਪਲੇਟਲੈਟਸ ਦਾਨ ਕਰ ਚੁੱਕੇ ਹਨ। ਇਸ ਸਭ ਕਰਨ ਨਾਲ ਉਨ੍ਹਾਂ ਜਿੱਥੇ ਆਤਮਿਕ ਸਕੂਨ ਮਿਲਦਾ ਹੈ ਉੱਥੇ ਹੀ ਰੂਹਾਨੀਅਤ ਖ਼ੁਸ਼ੀ ਦਾ ਵੀ ਅਹਿਸਾਸ ਹੁੰਦਾ ਹੈ। ਪਰ ਇਹ ਸਭ ਮੁਰਸ਼ਿਦੇ ਕਾਮਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਕਾਰਨ ਹੀ ਸੰਭਵ ਹੈ ਜਿਨ੍ਹਾਂ ਸਾਨੂੰ ਚੱਲਦਾ ਫਿਰਦਾ ’ਟਰੂ ਬਲੱਡ ਬੈਂਕ’ ਦਾ ਨਾਮ ਦਿੱਤਾ ਹੈ ਤਾਂ ਜੋ ਖ਼ੂਨ ਦੀ ਕਮੀ ਕਾਰਨ ਕਿਸੇ ਇਨਸਾਨ ਦੀ ਜਾਨ ਨਾ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ