ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਪੁਲਿਸ ਨੇ ਦਾਇਰ ਕੀਤੀ ਚਾਰਜਸ਼ੀਟ, 36 ‘ਚੋਂ 24 ਕਾਤਲ

sdihu

ਮਾਨਸਾ ਕੋਰਟ ’ਚ ਚਾਰਜਸ਼ੀਟ ਦਾਖਲ਼

  • ਪਰਿਵਾਰ ਪ੍ਰਸ਼ਾਸਨ ਦੀ ਕਾਰਵਾਈ ਤੋਂ ਸੰਤੁਸ਼ਟ : ਐਸਐਸਪੀ
  • 1850 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ
  • ਮਾਮਲੇ ’ਚ 20 ਲੋਕ ਗ੍ਰਿਫ਼ਤਾਰ
  • ਦੋ ਦਾ ਐਨਕਾਉਟਰ ਹੋ ਚੁੱਕਿਆ ਹੈ
  • 4 ਗੈਂਗਸਟਰ ਵਿਦੇਸ਼ ’ਚ, 100 ਤੋਂ ਵੱਧ ਗਵਾਹ

(ਸੁਖਜੀਤ ਮਾਨ) ਮਾਨਸਾ। ਸਿੱਧੂ ਮੂਸੇਵਾਲਾ ਕਤਲ ਕੇਸ ’ਚ ਮਾਨਸਾ ਪੁਲਿਸ ਨੇ ਮਾਨਸਾ ਕੋਰਟ ’ਚ ਚਾਰਜਸ਼ੀਟ ਦਾਖਲ ਕੀਤੀ ਹੈ। ਸਿੱਧੂ ਮੂਸੇਵਾਲਾ ਦੇ ਕਤਲ ਕੇਸ ’ਚ ਗ੍ਰਿਫ਼ਤਾਰ ਮੁਲਜ਼ਮਾਂ ਵਿਰੁੱਧ ਅਦਾਲਤ ’ਚ ਚਲਾਨ ਪੇਸ਼ ਕਰਨ ਸਬੰਧੀ ਐਸਐਸਪੀ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ’ਚ ਉਨ੍ਹਾਂ ਵੱਲੋਂ ਕਈ ਖੁਲਾਸੇ ਕੀਤੇ। ਐਸਐਸੀਪ ਨੇ ਦੱਸਿਆ ਕਿ ਪੁਲਿਸ ਨੇ 1850 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਹੈ। ਇਸ ਚਾਰਜਸ਼ੀਟ ਵਿੱਚ ਕੁੱਲ 36 ਮੁਲਜ਼ਮਾਂ ਵਿੱਚੋਂ 24 ਕਾਤਲਾਂ ਦੇ ਨਾਮਜ਼ਦ ਕੀਤੇ ਗਏ ਹਨ।  ਜਿਸ ਵਿੱਚ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਹੈ। ਇਸ ਤੋਂ ਇਲਾਵਾ ਵਿਦੇਸ਼ ਬੈਠੇ 4 ਗੈਂਗਸਟਰਾਂ ਦੇ ਨਾਂਅ ਗੋਲਡੀ ਬਰਾੜ, ਲਿਪਿਨ ਨਹਿਰਾ, ਸਚਿਨ ਥਾਪਨ ਅਤੇ ਅਨਮੋਲ ਹਨ।

ਮਾਨਸਾ ਦੇ ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਮੂਸੇਵਾਲਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਵੱਡੀ ਸਾਜ਼ਿਸ਼ ਹੈ। ਜਿਸ ਤੋਂ ਬਾਅਦ SIT ਇਸ ਸਾਰੀ ਸਾਜਿਸ਼ ਦਾ ਪਰਦਾਫਾਸ਼ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਦੀ ਪੁਰਾਣੀ ਦੁਸ਼ਮਣੀ ਜਾਂ ਝਗੜੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਲਈ ਪੁਲਿਸ ਮੂਸੇਵਾਲਾ ਦੇ ਮਾਪਿਆਂ ਦੇ ਸੰਪਰਕ ‘ਚ ਹੈ।

ਮੂਸੇਵਾਲਾ ਹੱਤਿਆਕਾਂਡ : ਕਤਲ ਦੀ ਸਾਜਿਸ਼ ’ਚ ਸ਼ਾਮਿਲ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ 2 ਲੋਕ ਨਾਮਜ਼ਦ

 ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਅੱਗ ਪੰਜਾਬੀ ਮਿਊਜ਼ਿਕ ਇੰਡਸਟਰੀ ਤੱਕ ਪਹੁੰਚ ਗਈ ਹੈ। ਮਾਨਸਾ ਪੁਲਿਸ ਨੇ ਮੂਸੇਵਾਲਾ ਕਤਲ ਕੇਸ ਵਿੱਚ 2 ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਦੋ ਲੋਕ ਖੁਦ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਹੋਏ ਹਨ। ਪੁਲਿਸ ਜਲਦੀ ਹੀ ਇਨ੍ਹਾਂ ਦੇ ਨਾਵਾਂ ਦਾ ਖੁਲਾਸਾ ਕਰੇਗੀ। ਮੂਸੇਵਾਲਾ ਦੇ ਪਿਤਾ ਨੇ ਡੀਜੀਪੀ ਨੂੰ ਸ਼ਿਕਾਇਤ ਭੇਜੀ ਹੈ। ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਇਹ ਲੋਕ ਮੂਸੇਵਾਲਾ ਨੂੰ ਧਮਕੀਆਂ ਦੇ ਰਹੇ ਹਨ। ਜਿਸ ਤੋਂ ਬਾਅਦ ਦੋਵਾਂ ਨੂੰ ਆਈਪੀਸੀ ਦੀ ਧਾਰਾ 120ਬੀ ਵਿੱਚ ਨਾਮਜ਼ਦ ਕੀਤਾ ਗਿਆ ਹੈ।

ਦੋਵੇਂ ਸ਼ੁਰੂਆਤੀ ਦੌਰ ’ਚ ਮੂਸੇਵਾਲਾ ਨਾਲ ਜੁੜੇ ਹੋਏ ਸਨ

ਮੂਸੇਵਾਲਾ ਦੇ ਪਿਤਾ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਪਹਿਲਾਂ ਤਾਂ ਦੋਵੇਂ ਸਿੱਧੂ ਨਾਲ ਜੁੜੇ ਹੋਏ ਸਨ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮੂਸੇਵਾਲਾ ਪੜ੍ਹਾਈ ਲਈ ਕੈਨੇਡਾ ਗਿਆ ਸੀ ਅਤੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਕਰ ਰਿਹਾ ਸੀ। ਮੁਸੇਵਾਲਾ ਨਾਲ ਸ਼ੁਰੂ ਵਿੱਚ ਦੋਵਾਂ ਦੇ ਬਹੁਤ ਚੰਗੇ ਸਬੰਧ ਸਨ। ਉਨ੍ਹਾਂ ਦਾ ਇੱਕ ਮਿਊਜ਼ਿਕ ਸਟੂਡੀਓ ਸੀ, ਜਿਸ ਰਾਹੀਂ ਮੂਸੇਵਾਲਾ ਦੇ ਕਈ ਗੀਤ ਲਾਂਚ ਕੀਤੇ ਗਏ ਸਨ। ਇਸ ਤੋਂ ਬਾਅਦ ਮੂਸੇਵਾਲਾ ਨੇ ਕਈ ਦੇਸ਼ਾਂ ਵਿੱਚ ਸਟੇਜ ਸ਼ੋਅ ਕੀਤੇ। ਦੋਵਾਂ ਨੇ ਇਸ ਲਈ ਸਾਰਾ ਪ੍ਰਬੰਧ ਦੇਖਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ