ਡਰੱਗ ਤਸਕਰਾਂ ਤੇ ਸਿਕੰਜਾ: ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਅਪਰੇਸ਼ਨ ਸੈਲ ਵੱਲੋਂ ਤਿੰਨ ਗ੍ਰਿਫਤਾਰ

Drug Trafficking

50 ਗ੍ਰਾਮ ਹੈਰੋਇਨ, ਇੱਕ ਪਿਸਟਲ 32 ਬੋਰ, 04 ਕਾਰਤੂਸ ਅਤੇ 2,26000/- ਰੁਪਏ ਡਰੱਗ ਮਨੀ ਕੀਤੀ ਬਰਾਮਦ

ਮੋਹਾਲੀ (ਐੱਮ ਕੇ ਸ਼ਾਇਨਾ)। ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਅਪਰੇਸ਼ਨ ਸੈਲ ਕੈਂਪ ਐਟ ਫੇਸ 7 ਮੋਹਾਲੀ ਦੀ ਟੀਮ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾ ਪਾਸੋਂ 50 ਗ੍ਰਾਮ ਹੈਰੋਇਨ, ਇੱਕ ਪਿਸਟਲ 32 ਬੋਰ ਦੇਸ਼ੀ ਸਮੇਤ 04 ਕਾਰਤੂਸ ਅਤੇ 2,26000/- ਰੁਪਏ ਡਰੱਗ ਮਨੀ ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। (Drug Trafficking) ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਰੇਂਜ ਐਟੀ ਨਾਰਕੋਟਿਕ ਕਮ ਸਪੈਸ਼ਲ ਅਪਰੇਸ਼ਨ ਸੈਲ ਰੇਂਜ ਰੂਪਨਗਰ ਵੱਲੋ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 3 ਮਈ ਦੀ ਦਰਮਿਆਨੀ ਰਾਤ ਨੂੰ ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਅਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਨਿਗਰਾਨੀ ਹੇਠ ਐਸਆਈ ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇੜੇ ਸਪਾਇਸ ਚੌਂਕ ਮੋਹਾਲੀ ਵਿਖੇ ਮੌਜੂਦ ਸੀ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਬੱਬੂ ਮਾਨ ਦਾ ਫੇਸਬੁੱਕ ਪੇਜ ਹੋਇਆ ਹੈਕ

ਜਿੱਥੇ ਮੁੱਖਬਰੀ ਮਿਲੀ ਸੀ ਕਿ ਸ਼ਸ਼ੀਪਾਲ ਉਰਫ ਸ਼ਸ਼ੀ ਪੁੱਤਰ ਲੇਟ ਜੋਗਿੰਦਰ ਸਿੰਘ ਵਾਸੀ ਪਿੰਡ ਸਲੇਮਪੁਰ ਜ਼ਿਲ੍ਹਾ ਹੁਸ਼ਿਆਰਪੁਰ ਜੋ ਕਿ ਗੜਸ਼ੰਕਰ ਆਪਣੇ ਹੋਰ ਸਾਥੀਆ ਨਾਲ ਮਿਲ ਕੇ ਮੋਹਾਲੀ ਦੇ ਏਰੀਆ ਵਿਚ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਜਿਸ ਕੋਲੋਂ ਨਜਾਇਜ਼ ਹਥਿਆਰ ਵੀ ਹੈ।

Drug Trafficking

ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਕਾਰਵਾਈ (Drug Trafficking)

ਸੂਚਨਾ ਦੇ ਆਧਾਰ ’ਤੇ ਮੁਲਜ਼ਮ ਸ਼ਸ਼ੀਪਾਲ ਉਰਫ ਸ਼ਸ਼ੀ ਉਕਤ ਖਿਲਾਫ ਮੁਕੱਦਮਾ ਨੰਬਰ 76 ਮਿਤੀ 03.05.2023 ਅ/ਧ 29/61/85 ਐਨ ਡੀ ਪੀ ਐਸ ਐਕਟ, 25/54/59 ਏ ਐਕਟ ਥਾਣਾ ਫੇਸ-1 ਮੋਹਾਲੀ ਦਰਜ ਰਜਿਸ਼ਟਰ ਕੀਤਾ ਗਿਆ। ਸ਼ਸ਼ੀਪਾਲ ਉਰਫ ਸ਼ਸ਼ੀ ਨੂੰ ਨੇੜੇ ਸਪਾਇਸ ਚੌਂਕ ਮੋਹਾਲੀ ਤੋਂ ਅਤੇ ਉਸਦੇ ਸਾਥੀਆ ਮਨਦੀਪ ਸਿੰਘ ਉਰਫ ਦੀਪ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਮੁਗੋਵਾਲ ਥਾਣਾ ਮਾਹਿਲਪੁਰ, ਜਿਲ੍ਹਾ ਹੁਸ਼ਿਆਰਪੁਰ ਨੂੰ ਨੇੜੇ ਪੁਣੀਆ ਰੋਡ, ਪੰਡਤਾ ਵਾਲਾ ਮੁਹੱਲਾ ਥਾਣਾ ਸਿਟੀ ਬੰਗਾ ਜਿਲ੍ਹਾ ਨਵਾ ਸ਼ਹਿਰ ਤੋਂ ਅਤੇ ਰਮਨ ਭਨੋਟ ਪੁੱਤਰ ਬੱਲਭੱਦਰ ਸਿੰਘ ਵਾਸੀ ਪਿੰਡ ਸਲੇਮਪੁਰ ਥਾਣਾ ਗੜਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਨੂੰ ਉਸਦੇ ਪਿੰਡ ਸਲੇਮਪੁਰ ਤੋਂ ਗ੍ਰਿਫਤਾਰ ਕਰਕੇ ਤਿੰਨਾਂ ਦੋਸ਼ੀਆ ਪਾਸੋਂ 50 ਗ੍ਰਾਮ ਹੈਰੋਇਨ ,ਇੱਕ ਪਿਸਟਲ 32 ਬੋਰ ਦੇਸ਼ੀ ਸਮੇਤ 04 ਕਾਰਤੂਸ , 2,26000/- ਰੁਪਏ ਡਰਗ ਮਨੀ ਅਤੇ ਇੱਕ ਸਵਿਫਟ ਕਾਰ ਨੰਬਰੀ ਪੀਬੀ -07-ਏਐਲ-5859 ਜੋ ਕਿ ਦੋਸ਼ੀ ਮਨਦੀਪ ਸਿੰਘ ਉਰਫ ਦੀਪ ਦੀ ਹੈ, ਵੀ ਬਰਾਮਦ ਕੀਤੀ ਗਈ ਹੈ।

ਮੁਲਜ਼ਮ ਮਨਦੀਪ ਸਿੰਘ ਉਰਫ ਦੀਪ ਦੀ ਪੁੱਛਗਿਛ ਤੋਂ ਖੁਲਾਸਾ ਹੋਇਆ ਕਿ ਉਹ ਪਹਿਲਾ ਵੀ ਮੁਕੱਦਮਾ ਨੰਬਰ 52/2023 ਅ/ਧ 21,29/61/85 ਐਨ.ਡੀ.ਪੀ.ਐਸ.ਐਕਟ ਅਤੇ ਮੁਕੱਦਮਾ ਨੰਬਰ 53/2023 ਅ/ਧ 21,29/61/85 ਐਨ.ਡੀ.ਪੀ.ਐਸ.ਐਕਟ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਵਿਚ ਫਰਾਰ ਚੱਲ ਰਿਹਾ ਸੀ। ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ। ਜਿਨ੍ਹਾ ਪਾਸੋ ਹੋਰ ਵੀ ਡੂੰਘਾਈ ਨਾਲ ਪੁੱਛਗਿਛ ਕਰਕੇ ਬ੍ਰਾਮਦਗੀ ਹੋਣ ਦੀ ਉਮੀਦ ਹੈ।