ਸ਼ਹੀਦ ਭਗਤ ਸਿੰਘ ਕਲੱਬ ਕਪੂਰਗੜ੍ਹ ਦੇ ਕਾਰਜ ਸ਼ਲਾਘਯੋਗ-ਐਸ.ਡੀ.ਐਮ ਅਮਲੋਹ

Shaheed Bhagat Singh Club Sachkahoon

ਸ਼ਹੀਦ ਭਗਤ ਸਿੰਘ ਕਲੱਬ ਕਪੂਰਗੜ੍ਹ ਦੇ ਕਾਰਜ ਸ਼ਲਾਘਯੋਗ-ਐਸ.ਡੀ.ਐਮ ਅਮਲੋਹ

ਕੈਂਪ ਦੌਰਾਨ 127 ਯੂਨਿਟ ਖੂਨਦਾਨ

(ਅਨਿਲ ਲੁਟਾਵਾ) ਅਮਲੋਹ। ਸ਼ਹੀਦ ਭਗਤ ਯੂਥ ਸਪੋਰਟਸ ਅਤੇ ਸੱਭਿਆਚਾਰਕ ਕਲੱਬ (ਰਜਿ.) ਕਪੂਰਗੜ੍ਹ (ਪੰਜਾਬ) ਦੇ ਇਨਸਾਨੀਅਤ ਦੇ ਭਲਾਈ ਲਈ ਜੋ ਕਾਰਜ ਕੀਤੇ ਜਾ ਰਹੇ ਹਨ ਉਹ ਸਲਾਘਾਯੋਗ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ ਅਮਲੋਹ ਸ੍ਰੀਮਤੀ ਜੀਵਨਜੋਤ ਕੌਰ ਨੇ ਸ਼ਹੀਦ ਭਗਤ ਸਿੰਘ ਕਲੱਬ ਕਪੂਰਗੜ੍ਹ ਵੱਲੋਂ ਮਾਤਾ ਗੁਜਰੀ ਜੀ,ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅੱਠਵਾਂ ਖੂਨਦਾਨ ਕੈਂਪ ਗੁਰਦੁਆਰਾ ਸਿੰਘ ਸਭਾ ਅਮਲੋਹ ਵਿੱਚ ਸ਼ਿਰਕਤ ਕਰਨ ਸਮੇਂ ਕਿਹਾ ਅੱਗੇ ਕਿਹਾ ਕਿ ਦਾਨ ਕੀਤਾ। ਖੂਨ ਕਈ ਕੀਮਤੀ ਜਾਨਾਂ ਬਚਾ ਸਕਦਾ ਹੈ ।

ਇਸ ਮੌਕੇ ਦੇਸ ਭਗਤ ਯੂਨੀਵਰਸਿਟੀ ਦੇ ਮੰਡੀ ਗੋਬਿੰਦਗੜ੍ਹ ਉਪ ਕੁਲਪਤੀ ਸ਼ਾਲਨੀ ਗੁਪਤਾ,ਤਹਿਸੀਲਦਾਰ ਅੰਕਿਤਾ ਅਗਰਵਾਲ,ਵਿਜੀਲੈਂਸ ਬਿਉਰੋ ਫਤਿਹਗੜ੍ਹ ਸਾਹਿਬ ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ,ਰਿਟਾਇਰਡ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਪਟਿਆਲਾ,ਐਡਵੋਕੇਟ ਗੁਰਿੰਦਰ ਸਿੰਘ ਸ਼ੇਰਗਿੱਲ,ਗੁਰਦੁਆਰਾ ਸਿੰਘ ਸਭਾ ਅਮਲੋਹ ਦੇ ਪ੍ਰਧਾਨ ਦਰਸ਼ਨ ਚੀਮਾਂ, ਸਮਾਜ ਸੇਵਕ ਕਮਲਜੀਤ ਚੀਮਾਂ ਮੱਠੀ, ਦੇਸ ਭਗਤ ਯੂਨੀਵਰਸਿਟੀ ਦੇ ਰਜਿਸਟਰਾਰ ਕੁਲਭੂਸ਼ਨ ਆਦਿ ਨੇ ਸੰਬੋਧਨ ਕੀਤਾ।ਇਸ ਮੌਕੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵੱਲੋਂ 127 ਬਲੱਡ ਯੂਨਿਟ ਇੱਕਤਰ ਕੀਤੀਆਂ ਗਈਆਂ। ਇਸ ਮੌਕੇ ਕਲੱਬ ਪ੍ਰਧਾਨ ਤੀਰਥ ਸਿੰਘ ਕਪੂਰਗੜ੍ਹ ਵੱਲੋਂ ਆਈਆਂ ਸਖਸ਼ੀਅਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਖੂਨਦਾਨ ਕਰਨ ਵਾਲੀਆਂ ਸ਼ਖਸੀਅਤ ਸਰਟੀਫਿਕੇਟ ਤੇ ਟਰਾਫ਼ੀ ਦੇ ਕੇ ਸਨਮਾਨ ਕੀਤਾ ਗਿਆ।

ਇਸ ਮੌਕੇ ਗੁਰਜੋਤ ਸਿੰਘ ਮੁੰਡੀ,ਸਮਾਜ ਸੇਵਕ ਜਗਵਿੰਦਰ ਸਿੰਘ ਜੱਗੀ ਲਾਡਪੁਰ,ਹਰਵਿੰਦਰ ਸਿੰਘ ਸੇਖੋਂ ਸਰਪੰਚ ਮਛਰਾਏ,ਰੇਸ਼ਮ ਸਿੰਘ ਵਿਰਕ,ਗੁਰਜਿੰਦਰ ਸਿੰਘ ਗੱਗੀ ਖੋਜੇਮਾਜਰਾ,ਅਮ੍ਰਿਤਵੀਰ ਸਿੰਘ ਫਤਿਹਗੜ੍ਹ ਸਾਹਿਬ,ਸੇਵਕ ਸਿੰਘ ਮਹਿਮੂਦਪੁਰ,ਰਛਪਾਲ ਸਿੰਘ ਜਲਾਜਣ,ਸਮਾਜ ਸੇਵਕ ਅੱਛਰੂ ਰਾਮ ਕਪੂਰਗੜ੍ਹ, ਸਤਨਾਮ ਸਿੰਘ ਬੁੱਗਾ, ਗੁਰੀ ਭੱਦਲਥੂਹਾ,ਅਵਤਾਰ ਸਿੰਘ ਪਹੇੜੀ,ਅੱਤਰ ਸਿੰਘ ਰਾਏਪੁਰ ਚੋਬਦਾਰਾਂ,ਜਗਦੀਸ਼ ਸਿੰਘ ਧਾਲੀਵਾਲ ਲਾਡਪੁਰ,ਸਾਬਕਾ ਸਰਪੰਚ,ਮਿੱਠਾ ਬੁੱਗਾ,ਪ੍ਰੀਤ ਬੁੱਗਾ,ਗਗਨਦੀਪ ਸਿੰਘ ਰਾਜਗੜ੍ਹ ਛੰਨਾਂ,ਗੁਰੀ ਖਨਿਆਣ,ਮੇਵਾ ਸਿੰਘ ਹਿੰਮਤਗੜ੍ਹ, ਰਾਜੇਸ਼ ਲਾਡਪੁਰ ਤੂਰਾਂ, ਸੁਖਚੈਨ ਪਟਵਾਰੀ ਸ਼ਮਸਪੁਰ,ਨਰਿੰਦਰ ਸਿੰਘ ਰਹਿਲ ਹੈਬਤਪੁਰ,ਅਮਰੀਕ ਮਛਾਲ,ਸੰਜੀਵ ਕੁਮਾਰ ਅਮਲੋਹ,ਗੁਰਜੰਟ ਸਿੰਘ,ਯਾਦਵਿੰਦਰ ਮਾਨਗੜ੍ਹ,ਹਰਭਜਨ ਜੱਲੋਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ