ਸਿੱਖਿਆ ਮਾਫ਼ੀਆ ਲਈ ਲਲਕਾਰ ਹੈ ਸੁਪਰ-30

Challenge, EducationMafia, Super-30

ਰਮੇਸ਼ ਠਾਕੁਰ

ਆਧੁਨਿਕ ਸਿੱਖਿਆ ਬੀਤੇ ਇੱਕ-ਅੱਧੇ ਦਹਾਕੇ ਤੋਂ ਕਮਾਈ ਦਾ ਸਭ ਤੋਂ ਵੱਡਾ ਜ਼ਰੀਆ ਬਣੀ ਹੋਈ ਹੈ, ਜਿਸ ‘ਤੇ ਸਫ਼ੇਦਪੋਸ਼ ਅਤੇ ਸਿੱਖਿਆ ਮਾਫ਼ੀਆ ਦਾ ਪ੍ਰਤੱਖ ਤੌਰ ‘ਤੇ ਕਬਜ਼ਾ ਹੋ ਗਿਆ ਹੈ ਇਸ ਗਠਜੋੜ ਨੂੰ ਤੋੜਨ ਦਾ ਬੀੜਾ ਕੁਝ ਸਾਲ ਪਹਿਲਾਂ ਇੱਕ ਆਮ ਜਿਹੇ ਲੜਕੇ ਨੇ ਚੁੱਕਿਆ ਸੀ ਉਸ ਲੜਕੇ ਦਾ ਨਾਂਅ ਆਨੰਦ ਕੁਮਾਰ ਹੈ ਜਿਸਦੇ ਜੀਵਨ ਸੰਘਰਸ਼ ‘ਤੇ ਬਣੀ ਸੁਪਰ-30 ਨਾਂਅ ਦੀ ਫ਼ਿਲਮ ਇਸ ਸਮੇਂ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਰਹੀ ਹੈ ਆਨੰਦ ਕੁਮਾਰ ਦੀ ਸਮੁੱਚੀ ਜੀਵਨਗਾਥਾ ‘ਤੇ ਸਾਡੇ ਪ੍ਰਿਤੀਨਿਧ ਰਮੇਸ਼ ਠਾਕੁਰ ਨੇ ਗੱਲਬਾਤ ਕੀਤੀ, ਪੇਸ਼ ਹਨ ਗੱਲਬਾਤ ਦੇ ਮੁੱਖ ਹਿੱਸੇ:-

– ਅਜਿਹੇ ਪਲ ਵਿਰਲੇ ਲੋਕਾਂ ਦੇ ਜੀਵਨ ‘ਚ ਹੀ ਆਉਂਦੇ ਹਨ ਜਦੋਂ ਉਨ੍ਹਾਂ ਦਾ ਸੰਘਰਸ਼ ਫ਼ਿਲਮਾਂ ਦੇ ਜ਼ਰੀਏ ਸਿਨੇਮਾ ਦੇ ਪਰਦੇ ‘ਤੇ ਦਿਖਾਇਆ ਜਾਵੇ, ਕਿਵੇਂ ਮਹਿਸੂਸ ਕਰ ਰਹੇ ਹੋ ਤੁਸੀਂ?

ਯਕੀਨਨ ਮੈਂ ਕਿਸਮਤ ਦਾ ਧਨੀ ਇਨਸਾਨ ਹਾਂ ਤਮਾਮ ਸਮੱਸਿਆਵਾਂ ਦੇ ਬਾਵਜ਼ੂਦ ਵੀ ਅੱਜ ਈਸ਼ਵਰ ਨੇ ਐਨਾ ਸਭ ਕੁਝ ਦਿੱਤਾ ਹੈ ਨੌਜਵਾਨ ਅੱਜ ਮੈਨੂੰ ਆਪਣਾ ਪ੍ਰੇਰਨਾਸਰੋਤ ਮੰਨ ਰਹੇ ਹਨ, ਇਹ ਮਾਣ ਵਾਲੀ ਗੱਲ ਹੈ ਮੇਰੇ ਲਈ ਸਿੱਖਿਆ ਮਾਫ਼ੀਆ ਨਾਲ ਜਦੋਂ ਮੈਂ ਸਿੱਧਾ ਲੋਹਾ ਲਿਆ ਸੀ, ਤਾਂ ਮੈਨੂੰ ਲੱਗਾ ਸੀ ਕਿ ਕਦੇ ਵੀ ਮਾਰਿਆ ਜਾਵਾਂਗਾ, ਪਰ ਜਿਸਨੂੰ ਰੱਬ ਬਚਾਵੇ, ਉਸਨੂੰ ਕੌਣ ਮਾਰੇ! ਫ਼ਿਲਮ ਬਣਨ ਨਾਲ ਐਨਾ ਫਾਇਦਾ ਜ਼ਰੂਰ ਹੋਇਆ, ਜਿਸ ਸੱਚਾਈ ਨੂੰ ਲੋਕ ਨਹੀਂ ਜਾਣਦੇ ਹਨ, ਉਸਨੂੰ ਜਾਣ ਜਾਣਗੇ ਕਮਾਈ ਦੇ ਚਲਦਿਆਂ ਲੋਕਾਂ ਨੇ ਸਿੱਖਿਆ ਨੂੰ ਵਪਾਰ ਬਣਾ ਦਿੱਤਾ ਹੈ ਇਹੀ ਕਾਰਨ ਹੈ ਕਿ ਮੱਧਮ ਵਰਗ ਦੀ ਪਹੁੰਚ ‘ਚੋਂ ਸਿੱਖਿਆ ਦਿਨੋਂ-ਦਿਨ ਦੂਰ ਹੁੰਦੀ ਜਾ ਰਹੀ ਹੈ ਲੋਕ ਸਿੱਖਿਆ ਨਿਯਮਾਂ ਦਾ ਖੁੱਲ੍ਹੇਆਮ ਮਖੌਲ ਉਡਾ ਰਹੇ ਹਨ ਸਿੱਖਿਆ ਤੰਤਰ ‘ਤੇ ਉਨ੍ਹਾਂ ਦਾ ਇੱਕਤਰਫ਼ਾ ਕਬਜਾ ਹੋ ਗਿਆ ਹੈ ਧਨਾਢ, ਆਗੂ, ਵਪਾਰੀ, ਅਧਿਕਾਰੀ ਸਭ ਸਿੱਖਿਆ ਦੀ ਆੜ ‘ਚ ਵਪਾਰ ਕਰ ਰਹੇ ਹਨ ਫ਼ਿਲਮ ਜ਼ਰੀਏ ਲੋਕ ਜਾਨਣਗੇ ਕਿ ਕਿੰਨਾ ਘਪਲਾ ਹੁੰਦਾ ਹੈ ਰਹੀ ਗੱਲ ਮੇਰੇ ਮਹਿਸੂਸ ਕਰਨ ਦੀ ਤਾਂ ਲੋਕਾਂ ਦਾ ਪਿਆਰ ਪਾ ਕੇ ਖੁਦ ਨੂੰ ਭਾਗਾਂ ਵਾਲਾ ਸਮਝ ਰਿਹਾ ਹਾਂ ।

-ਤੁਹਾਨੂੰ ਨ੍ਹੀਂ ਲੱਗਦਾ ਕਿ ਕੋਈ ਅਜਿਹੀ ਵਿਵਸਥਾ ਬਣੇ, ਜਿਸ ਨਾਲ ਕੋਚਿੰਗ ਦੀ ਲੋੜ ਹੀ ਖ਼ਤਮ ਹੋ ਜਾਵੇ?

ਹਿੰਦੁਸਤਾਨ ਦਾ ਹਰੇਕ ਦੂਜਾ ਆਦਮੀ ਇਹੀ ਚਾਹੁੰਦਾ ਹੈ ਸਿੱਖਿਆ ਦਾ ਜਦੋਂ ਤੋਂ ਬਜ਼ਾਰੀਕਰਨ ਹੋਇਆ ਹੈ, ਉਦੋਂ ਤੋਂ ਸਿੱਖਿਆ ਆਮ ਲੋਕਾਂ ਤੋਂ ਦੂਰ ਹੋ ਗਈ ਮੈਂ ਹਮੇਸ਼ਾ ਕੋਚਿੰਗ ਤੰਤਰ ਦਾ ਵਿਰੋਧ ਕੀਤਾ ਹੈ ਤਾਂ ਹੀ ਤਾਂ ਮੈਂ ਮੁਫ਼ਤ ‘ਚ ਪੜ੍ਹਾਉਣ ਦਾ ਫੈਸਲਾ ਲਿਆ ਸੀ ਸਰਕਾਰ ਨੂੰ ਸਕੂਲ ਕਾਲਜਾਂ ‘ਚ ਹੀ ਸਿੱਖਿਆ ਦਾ ਪੱਧਰ ਐਨਾ ਦਰੁਸਤ ਕਰਨਾ ਹੋਵੇਗਾ ਤਾਂ ਕਿ?ਕੋਚਿੰਗ ਪੜ੍ਹਨ ਦੀ ਜ਼ਰੂਰਤ ਹੀ ਨਾ ਹੋਵੇ ਪਰ ਅਜਿਹਾ ਸੰਭਵ ਹੋਣਾ ਮੁਸ਼ਕਲ ਹੈ! ਸਿੱਖਿਆ ਨਾਲ ਕਈਆਂ ਦੀਆਂ ਦੁਕਾਨਾਂ ਚੱਲ ਰਹੀਆਂ ਹਨ, ਜੇਕਰ ਅਜਿਹਾ ਹੋਇਆ ਤਾਂ ਉਹ ਸੜਕ ‘ਤੇ ਆ ਜਾਣਗੇ ਕੋਚਿੰਗ ਮਾਫ਼ੀਆ ‘ਤੇ ਸਰਕਾਰੀ ਡੰਡਾ ਚਲਾਉਣ ਦੀ ਬਹੁਤ ਜ਼ਰੂਰਤ ਹੈ ।

-ਕੋਚਿੰਗ ‘ਤੇ ਰੋਕ ਲੱਗੇ ਤੇ ਸਿੱਖਿਆ ਸਭ ਲਈ ਇੱਕੋ-ਜਿਹੀ ਹੋਵੇ ਇਸ ਲਈ ਕੀ ਉਪਾਅ ਹੋਣੇ ਚਾਹੀਦੇ ਹਨ?

ਮਾਹਿਰ ਅਤੇ ਨਿਪੁੰਨ ਨਵੇਂ ਅਧਿਆਪਕਾਂ ਦੀ ਖੇਪ ਨੂੰ ਤਿਆਰ ਕਰਨਾ ਹੋਵੇਗਾ ਉਨ੍ਹਾਂ ਨੂੰ ਟਰੇਂਡ ਕਰਨ ਲਈ ਕਾਰਜ ਯੋਜਨਾ ਤਿਆਰ ਕੀਤੀ ਜਾਵੇ ਉਸ ਲਈ ਸਾਫ਼-ਸੁਥਰਾ ਵਾਤਾਵਰਨ ਤਿਆਰ ਕੀਤਾ ਜਾਵੇ ਨਾਲ ਹੀ ਨਿਕੰਮੇ ਅਧਿਆਪਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਕੰਮੇ ਅਫ਼ਸਰਾਂ ਨੂੰ ਵੱਖ-ਵੱਖ ਵਿਭਾਗਾਂ ਤੋਂ ਹਟਾਉਣ ਲਈ ਮੁਹਿੰਮ ਛੇੜੀ ਹੋਈ ਹੈ ਠੀਕ ਉਸੇ ਤਰ੍ਹਾਂ ਸਿੱਖਿਆ ਵਿਭਾਗ ‘ਚ ਵੀ ਕੀਤਾ ਜਾਣਾ ਚਾਹੀਦੈ ਕੋਚਿੰਗ ‘ਤੇ ਨਵੇਂ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ ਸਰਕਾਰੀ ਤੰਤਰ ਨਾਲ ਜੁੜੇ ਅਧਿਆਪਕਾਂ ਦੇ ਟਿਊਸ਼ਨ ਪੜ੍ਹਾਉਣ ‘ਤੇ ਪੂਰਨ  ਪਾਬੰਦੀ ਲਾਈ ਜਾਵੇ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਜਿਹਾ ਕਰਨ ਨਾਲ ਸਿੱਖਿਆ ਦਾ ਭਲਾ ਹੋ ਸਕਦਾ ਹੈ ਨਹੀਂ ਤਾਂ ਜਿਵੇਂ ਚੱਲ ਰਿਹਾ ਹੈ ਉਵੇਂ ਹੀ ਚਲਦਾ ਰਹੇਗਾ ਕੋਚਿੰਗ ਦੇ ਚਲਦਿਆਂ ਪਿੰਡਾਂ ਕਸਬਿਆਂ ਦੇ ਵਿਦਿਆਰਥੀਆਂ ਲਈ ਉੱਚ ਸਿੱਖਿਆ ਸਿਰਫ਼ ਸੁਫ਼ਨਾ ਬਣ ਕੇ ਰਹਿ ਗਈ ਹੈ ।

-ਲਗਭਗ 15 ਸਾਲ ਪਹਿਲਾਂ ਜਦੋਂ ਤੁਸੀਂ ਸੁਪਰ-30 ਦੀ ਨੀਂਹ ਰੱਖੀ ਸੀ, ਕੀ ਚੱਲ ਰਿਹਾ ਸੀ ਤੁਹਾਡੇ ਮਨ ‘ਚ ?

ਮੈਂ ਬਹੁਤ ਦੁਖੀ ਸੀ ਦੁੱਖ ਇਸ ਲਈ ਸੀ ਕਿ ਸਰਕਾਰਾਂ ਇਹ ਕਹਿੰਦੀਆਂ ਹਨ ਕਿ ਸਿੱਖਿਆ ‘ਤੇ ਸਭ ਦਾ ਅਧਿਕਾਰ ਹੁੰਦਾ ਹੈ ਪਰ ਇਸਦੀ ਸੱਚਾਈ ਉਸ ਸਮੇਂ ਪਤਾ ਲੱਗੀ, ਜਦੋਂ Àੁੱਚ ਪ੍ਰੀਖਿਆਵਾਂ ‘ਚ ਮੈਂ ਖੁਦ ਪੈਸੇ ਦੇ ਚਲਦੇ ਹਾਰ ਗਿਆ ਤੁਹਾਡੇ ਕੋਲ ਪੈਸਾ ਹੈ ਤਾਂ ਕਿਸੇ ਵੀ ਪ੍ਰੀਖਿਆ ‘ਚ ਜਾ ਸਕਦੇ ਹੋ, ਜੇਕਰ ਨਹੀਂ ਤਾਂ ਭਜਾ ਦਿੱਤੇ ਜਾਓਗੇ ਸੁਪਰ-30 ਦੀ ਸਥਾਪਨਾ ਇਸ ਮਕਸਦ ਨਾਲ ਕੀਤੀ ਸੀ ਕਿ ਗਰੀਬ-ਮਜ਼ਬੂਰ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿਵਾ ਸਕਾਂ ਸ਼ੁਰੂਆਤ ‘ਚ ਜਦੋਂ ਮੇਰੇ ਪੜ੍ਹਾਏ ਹੋਏ 30 ਬੱਚੇ ਆਈਆਈਟੀ ਪ੍ਰਵੇਸ਼ ਪ੍ਰੀਖਿਆ ‘ਚ ਸਫ਼ਲ ਹੋਏ ਤਾਂ ਉਦੋਂ ਫੈਸਲਾ ਲਿਆ ਕਿ ਹੁਣ ਪਿੱਛੇ ਮੁੜ ਕੇ ਨਹੀਂ ਵੇਖਣਾ ਯਾਤਰਾ ਅੱਜ ਇੱਥੋਂ ਤੱਕ ਪਹੁੰਚ ਗਈ ਹੈ ਜੋ ਤੁਹਾਡੇ ਸਾਹਮਣੇ ਹੈ।

-ਮੁਫ਼ਤ ‘ਚ ਸਿੱਖਿਆ ਦੇਣ ਦੀ ਤੁਹਾਡੀ ਇਹ ਯਾਤਰਾ ਲਗਾਤਾਰ ਚਲਦੀ ਰਹੇਗੀ?

ਕੋਸ਼ਿਸ਼ ਤਾਂ ਇਹੀ ਰਹੇਗੀ, ਬਾਕੀ ਭਗਵਾਨ ਦੇ ਅਸ਼ੀਰਵਾਦ ‘ਤੇ ਨਿਰਭਰ ਕਰਦਾ ਹੈ ਦੇਖੋ, ਮੇਰੀ ਮੁਹਿੰਮ ਸਿੱਖਿਆ ਮਾਫ਼ੀਆ ਲਈ ਇੱਕ ਲਲਕਾਰ ਹੈ ਅਤੇ ਰਹੇਗੀ ਮੇਰੇ ਤੋਂ ਜਿੰਨਾ ਹੋ ਸਕੇਗਾ, ਮੈਂ ਸਾਰੀ ਉਮਰ ਉਨ੍ਹਾਂ ਬੱਚਿਆਂ ਦਾ ਭਲਾ ਕਰਦਾ ਰਹਾਂਗਾ ਜੋ ਆਈਆਈਟੀ ਵਰਗੀਆਂ ਪ੍ਰੀਖਿਆਵਾਂ ‘ਚ ਜਾਣਾ ਚਾਹੁੰਦੇ ਹਨ ਮੁਫ਼ਤ ‘ਚ ਸਿੱਖਿਆ ਦੇ ਕੇ ਜਦੋਂ ਮੈਂ ਸਿੱਧੇ ਸਿੱਖਿਆ ਮਾਫ਼ੀਆ ਨਾਲ ਪੰਗਾ ਲਿਆ ਤਾਂ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਮੈਂ ਵੱਡੇ ਲੋਕਾਂ ਨਾਲ ਪੰਗਾ ਲੈ ਲਿਆ ਹੈ ਮੈਂ ਉਸ ਦਿਨ ਤੋਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹਾਂ ਜਦੋਂ ਮੈਂ ਪ੍ਰਾਈਵੇਟ ਕੋਚਿੰਗ ਛੱੱਡੀ ਸੀ ਮੁਫ਼ਤ ‘ਚ ਸਿੱਖਿਆ ਵੰਡਣ ਨੂੰ ਲੈ ਕੇ ਮੈਂ ਸਰਕਾਰੀ ਤੰਤਰ ਦੀਆਂ ਵੀ ਅੱਖਾਂ ‘ਚ ਰੜਕਣ ਲੱਗਾ ਸੀ ਮਾਫ਼ੀਆ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਰੁਕਿਆ ਨਹੀਂ, ਚਲਦਾ ਰਿਹਾ ।

-ਭਵਿੱਖ ‘ਚ ਕੀ ਯੋਜਨਾਵਾਂ ਹਨ ਅਤੇ ਵਿਸਥਾਰ ਦੇਣਾ ਹੈ ਜਾਂ ਕਿਸੇ ਯੂਨੀਵਰਸਿਟੀ ਦਾ ਹਿੱਸਾ ਬਣਨਾ ਹੈ?

ਲੋਕਾਂ ਦੀਆਂ ਮੇਰੇ ਤੋਂ ਬਹੁਤ ਉਮੀਦਾਂ ਹਨ ਫ਼ਿਲਮ ਆਉਣ ਤੋਂ ਬਾਅਦ ਮੇਰੀ ਜਿੰਮੇਵਾਰੀ ਹੋਰ ਵਧ ਗਈ ਹੈ ਮੈਂ ਆਪਣੇ ਕੰਮ ਦਾ ਵਿਸਥਾਰ ਕਰਨਾ ਚਾਹੁੰਦਾ ਹਾਂ ਇਸ ਲਈ ਇੱਕ ਵੱਡਾ ਸਕੂਲ ਖੋਲ੍ਹਣਾ ਚਾਹੁੰਦਾ ਹਾਂ ਜਿਸ ‘ਚ ਇੱਕੋ ਸਮੇਂ ਹਜ਼ਾਰਾਂ ਵਿਦਿਆਰਥੀ ਪੜ੍ਹਾਈ ਕਰ ਸਕਣ, ਜਿਸਦੀ ਪਹੁੰਚ ਸਿਰਫ਼ ਬਿਹਾਰ ਤੱਕ ਸੀਮਤ ਨਾ ਰਹੇ, ਪੂਰੇ ਦੇਸ਼ ਦੇ ਬੱਚੇ ਸ਼ਾਮਲ ਹੋ ਸਕਣ ਮੈਂ ਉਸ ਪਲ ਨੂੰ ਨਹੀਂ ਭੁੱਲਣਾ ਚਾਹੁੰਦਾ ਜਿਸ ‘ਚ ਪੈਸੇ ਦੀ ਘਾਟ ਕਾਰਨ ਮੇਰੀ ਪੜ੍ਹਾਈ ਵਿਚਾਲੇ ਛੁੱਟ ਗਈ, ਉਹ ਕਿਸੇ ਹੋਰ ਨਾਲ ਨਾ ਹੋਵੇ ਮੇਰਾ ਕੈਂਬ੍ਰਿਜ ਜਾਣ ਦਾ ਸੁਫ਼ਨਾ ਜਿਸ ਤਰ੍ਹਾਂ ਟੁੱਟ ਗਿਆ ਅਜਿਹਾ ਕਿਸੇ ਹੋਰ ਨਾਲ ਨਾ ਹੋਵੇ ਵੱਡਾ ਸਕੂਲ ਸਥਾਪਿਤ ਕਰਨ ਲਈ ਮੇਰੀ ਪੂਰੀ ਪਲਾਨਿੰਗ ਹੋ ਚੁੱਕੀ ਗਈ ਹੈ ਉਸ ‘ਤੇ ਕੰਮ ਚੱਲ ਰਿਹਾ ਹੈ ।

-ਤੁਸੀਂ ਕਦੇ ਕਿਸੇ ਤੋਂ ਮੱਦਦ ਵੀ ਨਹੀਂ ਮੰਗੀ?

ਸਹਿਯੋਗ ਮੰਗਿਆ ਨਹੀਂ, ਪਰ ਦੇਣ ਵਾਲਿਆਂ ਦੀਆਂ ਲੰਮੀਆਂ ਲਾਈਨਾਂ ਰਹੀਆਂ ਪ੍ਰਧਾਨ ਮੰਤਰੀ, ਕਾਰੋਬਾਰੀ ਮਹਿੰਦਰ ਬਿਰਲਾ, ਮੁਕੇਸ਼ ਅੰਬਾਨੀ ਅਤੇ ਬਿਹਾਰ ਸਰਕਾਰ ਤੋਂ ਇਲਾਵਾ ਦੇਸ਼ ਦੇ ਅਣਗਿਣਤ ਪ੍ਰਸਿੱਧ ਲੋਕਾਂ ਨੇ ਮੈਨੂੰ ਸਹਿਯੋਗ ਦੇਣ ਲਈ ਕਿਹਾ ਪਰ ਮੈਂ ਉਨ੍ਹਾਂ ਸਾਰਿਆਂ ਦੀ ਮੱਦਦ ਨੂੰ ਅਸ਼ੀਰਵਾਦ ਦੇ ਤੌਰ ‘ਤੇ ਅਪਣਾਇਆ, ਪਰ ਕਿਸੇ ਤੋਂ ਕੋਈ ਮੱਦਦ ਨਹੀਂ ਲਈ ਰੱਬ ਤੋਂ ਬੱਸ ਐਨਾ ਹੀ ਮੰਗਦਾ ਹਾਂ, ਮੈਂ ਸੁਰੱਖਿਅਤ ਰਹਾਂ ਮੇਰੇ ‘ਤੇ ਕਈ ਵਾਰ ਜਾਨਲੇਵਾ ਹਮਲਾ ਹੋਇਆ ਹੈ ਬਿਹਾਰ ਸਰਕਾਰ ਨੇ ਮੇਰੀ ਸੁਰੱਖਿਆ ਲਈ ਚਾਰ ਜਵਾਨ ਤੈਨਾਤ ਕੀਤੇ ਹਨ ਜੇਕਰ ਸੁਰੱਖਿਆ ਨਾ ਮਿਲਦੀ ਤਾਂ ਸ਼ਾÎਇਦ ਮੈਂ ਹੁਣ ਤੱਕ ਜਿਉਂਦਾ ਵੀ ਨਾ ਹੁੰਦਾ ਸਿੱਖਿਆ ਮਾਫ਼ੀਆ ਦਾ ਸ਼ੁਰੂ ਤੋਂ ਦੁਸ਼ਮਣ ਰਿਹਾ ਹਾਂ ਫ਼ਿਲਮ ਬਣਨ ਤੋਂ ਪਹਿਲਾਂ ਮੈਨੂੰ ਕਾਫ਼ੀ ਡਰਾਇਆ-ਧਮਕਾਇਆ ਗਿਆ ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਜੇਕਰ ਫ਼ਿਲਮ ਬਣ ਗਈ ਤਾਂ ਇਸ ਆਦਮੀ ਦੀ ਸੱਚਾਈ ਨਾਲ ਦੁਨੀਆ ਜਾਣੂ ਹੋ ਜਾਵੇਗੀ ਇਹ ਰਾਤੋ-ਰਾਤ ਮਸ਼ਹੂਰ ਹੋ ਜਾਵੇਗਾ ਮੈਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।