ਨਗਰ ਕੌਂਸਲ ਸਿਰੋਹੀ ਦੇ ਚੇਅਰਮੈਨ ਨੇ ਸਫ਼ਾਈ ਅਭਿਆਨ ਦੀ ਕੀਤੀ ਭਰਪੂਰ ਸ਼ਲਾਘਾ

Cleaning Campaign

ਸਿਰੋਹੀ ਦੀ ਕਾਇਆ ਪਲਟੀ ਡੇਰਾ ਸ਼ਰਧਾਲੂਆਂ ਨੇ

ਸਿਰੋਹੀ (ਐਮ ਕੇ ਸ਼ਾਇਨਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ‘ਤੇ ਚੱਲਦਿਆਂ ਪੂਰੇ ਰਾਜਸਥਾਨ ਨੂੰ ਸਾਫ਼ ਸੁਥਰਾ ਬਣਾਉਣ ਲਈ ਡੇਰਾ ਸੱਚਾ ਸੌਦਾ ਦੇ ਲੱਖਾਂ ਵਲੰਟੀਅਰਾਂ ਵੱਲੋਂ ਸਫ਼ਾਈ ਮੁਹਿੰਮ ਪੂਰੇ ਜ਼ੋਰਾਂ ‘ਤੇ ਚਲਾਈ ਗਈ। ਸਫਾਈ ਅਭਿਆਨ (Cleaning Campaign) ਦੀ ਸ਼ੁਰੂਆਤ ਪੂਜਨੀਕ ਗੁਰੂ ਜੀ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਸਵੇਰੇ 10:00 ਵਜੇ ਯੂ.ਪੀ ਬਾਗਪਤ ਤੋਂ ਝਾੜੂ ਲਗਾ ਕੇ ਕੀਤੀ।

ਉਸ ਤੋਂ ਤੁਰੰਤ ਬਾਅਦ ਹੀ ਡੇਰਾ ਸ਼ਰਧਾਲੂ ਹਰ ਪਿੰਡ, ਸ਼ਹਿਰ, ਗਲੀ-ਮੁਹੱਲੇ ਦੀ ਸਫਾਈ ਲਈ ਝਾੜੂ, ਕਹੀ, ਤਸਲੇ , ਖੁਰਪੇ ਲੈ ਕੇ ਪੂਰੇ ਰਾਜਸਥਾਨ ਦੇ ਪਿੰਡਾਂ-ਸ਼ਹਿਰਾਂ , ਗਲੀਆਂ, ਮੁਹੱਲਿਆਂ ਵਿੱਚ ਸਫਾਈ ਕਰਨ ਲਈ ਫੈਲ ਗਏ ਹਨ। ਰਾਜਸਥਾਨ ਦੇ ਬਾਕੀ ਹਿੱਸਿਆਂ ਦੇ ਨਾਲ-ਨਾਲ ਸਿਰੋਹੀ ਵਿੱਚ ਵੀ ਸਫਾਈ ਅਭਿਆਨ ਹੋਇਆ। ਸਿਰੋਹੀ ਵਿਖੇ ਮੁੱਖ ਮਹਿਮਾਨ ਵਜੋਂ ਪਹੁੰਚੇ ਨਗਰ ਪ੍ਰੀਸ਼ਦ ਦੇ ਚੇਅਰਮੈਨ ਮਹਿੰਦਰ ਮੇਵਾੜਾ ਨੇ ਸਾਧ-ਸੰਗਤ ਸਮੇਤ ਝਾੜੂ ਲਗਾ ਕੇ ਸਿਰੋਹੀ ‘ਚ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ, ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ ।

ਸਾਧ ਸੰਗਤ ਦਾ ਉਤਸ਼ਾਹ ਕਾਬਿਲੇਤਾਰੀਫ

ਸਫ਼ਾਈ ਪ੍ਰਤੀ ਸਾਧ ਸੰਗਤ ਦੇ ਉਤਸ਼ਾਹ ਨੂੰ ਦੇਖਦਿਆਂ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਾਹਰੋਂ ਆਏ ਡੇਰਾ ਸ਼ਰਧਾਲੂ ਤੁਹਾਡੇ ਸ਼ਹਿਰ ਦੀ ਸਫ਼ਾਈ ਕਰ ਰਹੇ ਹਨ, ਤੁਹਾਨੂੰ ਵੀ ਇਸ ਤੋਂ ਸਿੱਖਣਾ ਚਾਹੀਦਾ ਹੈ ਕਿ ਤੁਸੀਂ ਵੀ ਆਪਣੇ ਸ਼ਹਿਰ ਨੂੰ ਸਾਫ਼ ਰੱਖਣ ਦਾ ਪ੍ਰਣ ਲਓ। ਡੇਰਾ ਸੱਚਾ ਸੌਦਾ ਦੇ ਇਨ੍ਹਾਂ ਸੇਵਾਦਾਰਾਂ ਨੇ ਸਿਰੋਹੀ ਨੂੰ ਪੂਰੀ ਤਰਾਂ ਸਾਫ ਕਰਕੇ ਲੋਕਾਂ ਦੇ ਦਿਲਾਂ ‘ਤੇ ਅਮਿੱਟ ਛਾਪ ਛੱਡੀ ਹੈ। (Cleaning Campaign)

ਡੇਰਾ ਸੱਚਾ ਸੌਦਾ ਦੇ ਇਨ੍ਹਾਂ ਸੇਵਾਦਾਰਾਂ ਦੇ ਮਨ ਵਿੱਚ ਇੱਕੋ ਇੱਕ ਗੱਲ ਸੀ ਕਿ ਇਸ ਸ਼ਹਿਰ ਨੂੰ ਸਾਫ਼ ਕਰਨਾ ਹੈ। ਇਹ ਸਾਰੇ ਇੱਥੋਂ ਦੇ ਨਾਲਿਆਂ, ਅਤੇ ਸੜਕਾਂ ਤੋਂ ਗੰਦਗੀ ਦੀ ਸਫ਼ਾਈ ਕਰਨ ਵਿੱਚ ਰੁੱਝੇ ਹੋਏ ਸਨ। ਇਨ੍ਹਾਂ ਸੇਵਾਦਾਰਾਂ ਨੇ ਹੱਸਦੇ ਹੋਏ ਪੂਰੇ ਸ਼ਹਿਰ ਦੀ ਗੰਦਗੀ ਚੁੱਕ ਲਈ। ਇੱਥੋਂ ਤੱਕ ਕਿ ਗੰਦਗੀ ਤੋਂ ਨਿਕਲਦੀ ਬਦਬੂ ਵੀ ਉਨ੍ਹਾਂ ਨੂੰ ਸਫ਼ਾਈ ਦੇ ਕੰਮ ਤੋਂ ਨਹੀਂ ਰੋਕ ਸਕੀ। ਗੰਦਗੀ ਵਿੱਚ ਉਤਰਨ ਨਾਲ ਹੀ ਗੰਦਗੀ ਸਾਫ਼ ਹੁੰਦੀ ਹੈ ਡੇਰੇ ਦੇ ਸੇਵਾਦਾਰਾਂ ਨੇ ਇਹ ਕਹਿ ਕੇ ਸਫ਼ਾਈ ਕੀਤੀ।

ਗੰਦਗੀ ਨਾਲ ਭਰੀਆਂ ਬੰਦ ਨਾਲੀਆਂ ਨੂੰ ਸਾਫ ਕਰਕੇ ਕੀਤਾ ਮੁੜ ਚਾਲੂ

ਸੇਵਾਦਾਰਾਂ ਵੱਲੋਂ ਕਈ ਨਾਲ਼ੀਆਂ ਅਜਿਹੀਆਂ ਵੀ ਸਾਫ ਕੀਤੀਆਂ ਗਈਆਂ ਜੋ ਕਿ ਪਤਾ ਨਹੀਂ ਕਿੰਨੇ ਸਮੇਂ ਤੋਂ ਬੰਦ ਪਈਆਂ ਸਨ। ਸੇਵਾਦਾਰਾਂ ਨੇ ਕਈ ਕੂੜੇ ਨਾਲ ਢੱਕੇ ਬਦਬੂ ਮਾਰ ਰਹੇ ਨਾਲਿਆ ਦੇ ਵਿੱਚ ਵੜ ਕੇ ਉਨ੍ਹਾਂ ਨੂੰ ਮੁੜ ਤੋਂ ਪਾਣੀ ਦੇ ਵਹਾਅ ਲਈ ਚਾਲੂ ਕੀਤਾ। ਸਫਾਈ ਕਰਦੇ ਸੇਵਾਦਾਰਾਂ ਦਾ ਇਹ ਨਜ਼ਾਰਾ ਦੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਸ਼ਹਿਰ ਦੀਆਂ ਨਾਲੀਆਂ ਤਰਸ ਰਹੀਆਂ ਸਨ ਕਿ ਉਹਨਾਂ ਨੂੰ ਕੋਈ ਸਾਫ਼ ਕਰੇ। ਸੇਵਾਦਾਰਾਂ ਦੇ ਚਿਹਰੇ ਦੀਆਂ ਲਾਲੀਆਂ ਬਿਆਨ ਕਰ ਰਹੀਆਂ ਸਨ ਕਿ ਉਹ ਰਾਜਸਥਾਨ ਨੂੰ ਸਾਫ਼-ਸੁਥਰਾ ਬਣਾ ਕੇ ਹੀ ਆਪਣੇ ਪੂਜਨੀਕ ਗੁਰੂ ਜੀ ਦਾ ਦਰਸ਼ਨ ਦੇਣ ਅਤੇ ਉਨ੍ਹਾਂ ਨਾਲ ਲੰਬੇ ਸਮੇਂ ਬਾਅਦ ਭੰਡਾਰੇ ਮਨਾਉਣ ਲਈ ਧੰਨਵਾਦ ਕਰਨਗੇ।

ਸਿਰੋਹੀ ਵਿਖੇ ਜਿੱਥੋਂ ਵੀ ਸੇਵਾਦਾਰ ਸਫ਼ਾਈ ਕਰਕੇ ਲੰਘਦੇ ਹਰ ਕੋਈ ਦੇਖਦਾ ਰਹਿ ਜਾਂਦਾ ਕਿ ਚੰਦ ਮਿੰਟਾਂ ਵਿੱਚ ਗਲੀ ਮੁਹੱਲੇ ਸ਼ਹਿਰ ਕਿਵੇਂ ਸਾਫ ਹੋ ਰਿਹਾ ਹੈ। ਮੈਂ ਅਜਿਹੀ ਸੇਵਾ ਭਾਵਨਾ ਕਿਤੇ ਨਹੀਂ ਦੇਖੀ। ਸਾਨੂੰ ਨਾਲ ਦੀ ਦੁਕਾਨ ਉਪਰੋਂ ਵੀ ਕੂੜਾ ਚੁਕਣਾ ਔਖਾ ਲਗਦਾ ਹੈ ਕਈ ਵਾਰ ਦੁਕਾਨਦਾਰ ਲੜ ਪੈਂਦੇ ਹਨ, ਪਰ ਇਹ ਲੋਕ ਦੂਜੇ ਸ਼ਹਿਰ ਆ ਕੇ ਸਫਾਈ ਕਰ ਰਹੇ ਹਨ। ਮੇਰੀ ਦੁਕਾਨ ਦੇ ਅੱਗੇ ਕਿਵੇਂ ਸਫਾਈ ਕੀਤੀ ਗਈ ਮੈਂ ਦੇਖ ਕੇ ਹੈਰਾਨ ਹਾਂ। ਕੀ ਬੱਚੇ ਕੀ ਬੁੱਢੇ ਕੀ ਜਵਾਨ ਹਰ ਕੋਈ ਜੋਸ਼ ਨਾਲ ਕੰਮ ਕਰ ਰਿਹਾ ਸੀ। ਮੈਨੂੰ ਇਹ ਲੋਕ ਅਸਲੀਅਤ ਦੇ ਵਿਚ ਦੇਸ਼ ਪ੍ਰੇਮੀ ਜਾਪ ਰਹੇ ਹਨ ਜੋ ਬਿਨਾਂ ਕਿਸੇ ਸਵਾਰਥ ਦੇ ਸ਼ਹਿਰ ਵਾਸੀਆਂ ਨੂੰ ਸਫ਼ਾਈ ਕਰਕੇ ਬਿਮਾਰੀਆਂ ਤੋਂ ਬਚਾਉਣ ਆਏ ਹਨ।
ਰਮੇਸ਼ ਕੁਮਾਰ ਸਥਾਨਕ ਨਿਵਾਸੀ,ਸਿਰੋਹੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।