ਡੇਰਾ ਸੱਚਾ ਸੌਦਾ ਦੀ ਮੁਹਿੰਮ ਲਿਆਈ ਰੰਗ, ਗਰੀਬ ਬਸਤੀਆਂ ਦੇ ਲੋਕ ਪੀਣਗੇ ਆਰਓ ਵਾਲਾ ਪਾਣੀ

Welfare Work

ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਗਰੀਬ ਬਸਤੀਆਂ ’ਚ ਆਰਓ ਲਗਾਉਣ ਦੇ ਕੀਤੇ ਸਨ ਬਚਨ

  • ਬਲਾਕ ਬਹਾਦਰਗੜ੍ਹ ਦੇ ਡੇਰਾ ਸਰਧਾਲੂ ਪਰਿਵਾਰਾਂ ਵੱਲੋਂ ਕੀਤੇ ਗਏ ਕਾਰਜ ਦੀ ਭੱਠਾ ਮਾਲਕਾਂ ਤੇ ਪਿੰਡ ਵਾਸੀਆਂ ਨੇ ਕੀਤੀ ਪ੍ਰਸੰਸਾ
  • ਕਿਹਾ. ਧੰਨ ਹਨ ਤੁਹਾਡੇ ਪੂਜਨੀਕ ਗੁਰੂ ਜੀ ਜੋ ਤੁਹਾਨੂੰ ਦੂਜਿਆਂ ਦਾ ਭਲਾ ਕਰਨ ਦੀ ਸਿੱਖਿਆ ਦਿੰਦੇ ਹਨ : ਭੱਠਾ ਮਾਲਕ, ਪਿੰਡ ਵਾਸੀ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪਵਿੱਤਰ ਬਚਨਾਂ ’ਤੇ ਅਮਲ ਕਰਦਿਆਂ ਬਲਾਕ ਬਹਾਦਰਗੜ੍ਹ ਦੇ ਪਿੰਡ ਨਵਾਂ ਮਹਿਮਦਪੁਰ ਜੱਟਾਂ ਦੇ ਡੇਰਾ ਸਰਧਾਲੂ ਸ਼੍ਰੀ ਬਘੇਲ ਦਾਸ ਤੇ ਦਾਦੀ ਬਿਮਲਾ ਦੇਵੀ ਨੇ ਆਪਣੇ ਪੋਤਰੇ ਗੁਰਫਤਿਹ ਸ਼ਰਮਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਿੰਡ ਕੌਲੀ ਦੇ ਭੱਠੇ ’ਤੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਲਈ ਆਰ ਓ ਲਗਾ ਦਿੱਤਾ। ਇਸ ਆਰ ਓ ਲਗਾਉਣ ਦੀ ਸੇਵਾ ’ਚ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਜਿੰਮੇਵਾਰ ਜਸਵਿੰਦਰ ਕੌਰ ਪਤਨੀ ਜਰਨੈਲ ਸਿੰਘ ਭੱਟੀ ਗੁਰੂ ਨਾਨਕ ਨਗਰ ਬਹਾਦਰਗੜ੍ਹ ਨੇ ਵੀ ਸਹਿਯੋਗ ਦਿੱਤਾ।

ਇਨ੍ਹਾਂ ਡੇਰਾ ਸਰਧਾਲੂ ਪਰਿਵਾਰਾਂ ਵੱਲੋਂ ਕੀਤੇ ਗਏ ਇਸ ਕਾਰਜ ਦੀ ਭੱਠਾ ਮਾਲਕਾਂ ਅਤੇ ਪਿੰਡ ਵਾਸੀਆਂ ਨੇ ਖੂਬ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਜਿੱਥੇ ਸਭ ਨੂੰ ਆਪੋ ਆਪਣੀ ਪਈ ਹੈ ਅਤੇ ਲੋਕ ਮਾਇਆ ਪਿੱਛੇ ਪਾਗਲ ਹੋਏ ਹਨ। ਦੂਜੇ ਪਾਸੇ ਡੇਰਾ ਸ਼ਰਧਾਲੂ ਵੱਲੋਂ ਦੂਜਿਆਂ ਬਾਰੇ ਸੋਚਣਾ ਅਤੇ ਸਮਾਜ ਲਈ ਅਜਿਹੇ ਕਾਰਜ ਕਰਨਾ ਆਪਣੇ ਆਪ ’ਚ ਕਾਬਿਲੇ ਤਾਰੀਫ ਹੈ। ਭੱਠਾ ਮਾਲਕਾਂ, ਪਿੰਡ ਵਾਸੀਆਂ, ਭੱਠਾ ਮਜ਼ਦੂਰਾਂ ਨੇ ਕਿਹਾ ਕਿ ਧੰਨ ਹਨ ਤੁਹਾਡੇ ਗੁਰੂ ਜੀ ਜੋ ਤੁਹਾਨੂੰ ਅਜਿਹੀ ਸੇਵਾ ਕਰਨ ਦਾ ਸਿੱਖਿਆ ਦਿੰਦੇ ਹਨ। ਇਸ ਮੌਕੇ ਗੁਰਫਤਿਹ ਦੇ ਪਿਤਾ ਦਵਿੰਦਰ ਪਾਲ ਸਾਬਕਾ ਸਰਪੰਚ, ਮਾਤਾ ਅਵਿਨਾਸ ਰਾਣੀ ਅਤੇ ਗ੍ਰੀਨ ਐਸ ਦੇ ਮੈਂਬਰ ਗੁਲਸਨ ਕੁਮਾਰ, ਮੇਜਰ ਇੰਸਾਂ, ਕਾਲਾ ਇੰਸਾਂ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।