ਅਨਾਥ ਬੱਚਿਆਂ ਤੱਕ ਸਕੀਮਾਂ ਦਾ ਲਾਭ ਪਹੁੰਚਾਏ ਕੇਂਦਰ : ਸੁਪਰੀਮ ਕੋਰਟ

Supreme Court

(0ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇੱਕ ਅਨਾਥ ਤਾਂ ਅਨਾਥ ਹੀ ਹੁੰਦਾ ਹੈ, ਭਾਵੇਂ ਉਸ ਦੇ ਮਾਤਾ-ਪਿਤਾ ਦੀ ਮੌਤ ਕਿਵੇਂ ਵੀ ਹੋਈ ਹੋਵੇ। ਅਦਾਲਤ ਨੇ ਕੇਂਦਰ ਨੂੰ ਸਾਰੇ ਅਨਾਥ ਬੱਚਿਆਂ ਨੂੰ ‘ਪੀਐੱਮ ਕੇਅਰਸ ਫੰਡ’ ਸਮੇਤ ਕੋਵਿਡ -19 ਸਕੀਮਾਂ ਦੇ ਲਾਭਾਂ ਨੂੰ ਵਧਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਕਿਹਾ। (Supreme Court)

ਇਹ ਵੀ ਪੜ੍ਹੋ : ਨੀਟ-ਪੀਜੀ ਪ੍ਰੀਖਿਆ ’ਚ ਕੱਟਆਫ ਅੰਕਾਂ ਵਿੱਚ ਕਮੀ ’ਤੇ ਵਿਚਾਰ ਕਰਨ ਦੀ ਅਪੀਲ

ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਜਸਟਿਸ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਸ਼ੁੱਕਰਵਾਰ ਨੂੰ ਕੇਂਦਰ ਵੱਲੋਂ ਪੇਸ਼ ਹੋਏ ਵਧੀਕ ਸਾਲਿਸਟਰ ਜਨਰਲ (ਏਐੱਸਜੀ) ਵਿਕਰਮਜੀਤ ਬੈਨਰਜੀ ਨੂੰ ਇਸ ਮਾਮਲੇ ਵਿੱਚ ਨਿਰਦੇਸ਼ ਲੈਣ ਲਈ ਕਿਹਾ। ਬੈਂਚ ਨੇ ਬੈਨਰਜੀ ਨੂੰ ਕਿਹਾ, ਤੁਸੀਂ ਅਨਾਥ ਬੱਚਿਆਂ ਲਈ ਸਹੀ ਨੀਤੀ ਬਣਾਈ ਹੈ ਜਿਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਕੋਵਿਡ ਮਹਾਂਮਾਰੀ ਕਾਰਨ ਹੋਈ ਹੈ। ਇੱਕ ਅਨਾਥ ਤਾਂ ਅਨਾਥ ਹੀ ਹੁੰਦਾ ਹੈ, ਭਾਵੇਂ ਮਾਪੇ ਕਿਸੇ ਦੁਰਘਟਨਾ ਵਿੱਚ ਜਾਂ ਬਿਮਾਰੀ ਕਾਰਨ ਮਰ ਜਾਣ। ਤੁਸੀਂ ਇਹ ਸਕੀਮਾਂ ਲਿਆ ਕੇ ਸਥਿਤੀ ਨੂੰ ਸੰਭਾਲ ਰਹੇ ਹੋ।’ ਬੈਂਚ ਨੇ ਕਿਹਾ, ‘ਤੁਸੀਂ ਇਸ ਬਾਰੇ ਨਿਰਦੇਸ਼ ਲੈ ਸਕਦੇ ਹੋ ਕਿ ਕੀ ਕੋਵਿਡ-19 ਮਹਾਂਮਾਰੀ ਦੌਰਾਨ ਅਨਾਥ ਹੋਏ ਬੱਚਿਆਂ ਲਈ ਬਣਾਈ ਗਈ ‘ਪੀਐੱਮ ਕੇਅਰਸ ਫੰਡ’ ਸਮੇਤ ਵੱਖ-ਵੱਖ ਸਕੀਮਾਂ ਦਾ ਦਾ ਲਾਭ ਹੋਰ ਅਨਾਥ ਬੱਚਿਆਂ ਨੂੰ ਦਿੱਤਾ ਜਾ ਸਕਦਾ ਹੈ।’