ਨੀਟ-ਪੀਜੀ ਪ੍ਰੀਖਿਆ ’ਚ ਕੱਟਆਫ ਅੰਕਾਂ ਵਿੱਚ ਕਮੀ ’ਤੇ ਵਿਚਾਰ ਕਰਨ ਦੀ ਅਪੀਲ

NEET PG Exam

(ਏਜੰਸੀ) ਨਵੀਂ ਦਿੱਲੀ। ਰੈਜ਼ੀਡੈਂਟ ਡਾਕਟਰਾਂ ਦੇ ਸੰਗਠਨਾਂ ਦੀ ਇੱਕ ਸੰਸਥਾ ਨੇ ਕੇਂਦਰ ਨੂੰ ਨੀਟ-ਪੀਜੀ, 2023 ਦੀ ਪ੍ਰੀਖਿਆ ਲਈ ਕੱਟਆਫ ਅੰਕ ਘਟਾਉਣ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਫੋਰਡਾ) ਨੇ ਸ਼ੁੱਕਰਵਾਰ ਨੂੰ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੂੰ ਲਿਖੀ ਚਿੱਠੀ ’ਚ ਇਹ ਅਪੀਲ ਕੀਤੀ ਹੈ। ਫੋਰਡਾ ਨੇ ਚਿੱਠੀ ਵਿੱਚ ਕਿਹਾ, ‘ਪਿਛਡੇ ਸਾਲਾਂ ’ਚ ਅਸੀਂ ਨੀਟ-ਪੀਜੀ ਲਈ ਕਈ ਦੌਰਾਂ ਦੀ ਕਾਉਸਲਿੰਗ ਤੋਂ ਬਾਅਦ ਵੀ ਦੇਸ਼ ਭਰ ਵਿੱਚ ਮੈਡੀਕਲ ਸੰਸਥਾਵਾਂ ਵਿੱਚ ਖਾਲੀ ਸੀਟਾਂ ਦੇ ਰੂਪ ਵਿੱਚ ਲਗਾਤਾਰ ਇੱਕ ਚੁਣੌਤੀ ਦੇਖੀ ਹੈ। (NEET PG Exam)

ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ’ਤੇ ਜਾਨਲੇਵਾ ਹਮਲੇ ਦੀ ਡੀਟੀਐੱਫ਼ ਵੱਲੋਂ ਨਿਖੇਧੀ

ਇਹ ਨਾ ਸਿਰਫ਼ ਸਿਹਤ ਸੰਭਾਲ ਪ੍ਰਣਾਲੀ ਲਈ ਸਗੋਂ ਉਨ੍ਹਾਂ ਡਾਕਟਰੀ ਪੇਸ਼ੇਵਰਾਂ ਲਈ ਵੀ ਬਹੁਤ ਚਿੰਤਾ ਦਾ ਵਿਸ਼ਾ ਹੈ, ਜੋ ਸਾਡੇ ਦੇਸ਼ ਦੇ ਸਿਹਤ ਸੰਭਾਲ ਢਾਂਚੇ ਵਿੱਚ ਯੋਗਦਾਨ ਪਾਉਣ ਲਈ ਉਤਸੁਕ ਹਨ।’ ਇਸ ਵਿੱਚ ਕਿਹਾ ਗਿਆ ਹੈ, ‘ਇਸ ਮੁੱਦੇ ਦੇ ਮੱਦੇਨਜ਼ਰ, ਅਸੀਂ ਤੁਹਾਨੂੰ ਨਿਮਰਤਾ ਨਾਲ ਬੇਨਤੀ ਕਰਦੇ ਹਾਂ ਕਿ ਤੁਸੀਂ ਨੀਟ-ਪੀਜੀ (ਮਾਸਟਰਜ਼) 2023 ਦੀ ਪ੍ਰੀਖਿਆ ਲਈ ਕੱਟਆਫ ਅੰਕਾਂ ਨੂੰ ਘਟਾਉਣ ਦੀ ਸੰਭਾਵਨਾ ’ਤੇ ਵਿਚਾਰ ਕਰੋ।’ ਹਾਲ ਹੀ ਵਿੱਚ, ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਮੰਡਵੀਆ ਨੂੰ ਚਿੱਠੀ ਲਿਖ ਕੇ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ ਨੀਟ-ਪੀਜੀ 2023 ਦੇ ਕੱਟ-ਆਫ ਵਿੱਚ 30 ਫੀਸਦੀ ਦੀ ਕਟੌਤੀ ਕਰਨ ਦੀ ਮੰਗ ਕੀਤੀ ਤਾਂ ਜੋ ਜ਼ਿਆਦਾਤਰ ਸੀਟਾਂ ਭਰੀਆਂ ਜਾ ਸਕਣ।