ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ’ਤੇ ਜਾਨਲੇਵਾ ਹਮਲੇ ਦੀ ਡੀਟੀਐੱਫ਼ ਵੱਲੋਂ ਨਿਖੇਧੀ

Punjabi University

 ਵਿਦਿਆਰਥਣ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ (Punjabi University)

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬੀ ਯੂਨੀਵਰਸਟੀ ਦੀ ਇੱਕ ਵਿਦਿਆਰਥਣ ਦੀ ਹੋਈ ਮੌਤ ਬੇਹੱਦ ਦੁੱਖਦਾਈ ਹੈ। ਭਰ ਜਵਾਨੀ ’ਚ ਹੋਈ ਧੀ ਦੀ ਮੌਤ ’ਤੇ ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਉਸ ਧੀ ਦੇ ਮਾਪਿਆਂ , ਰਿਸ਼ਤੇਦਾਰਾਂ ਅਤੇ ਹਮਜਮਾਤੀਆਂ ਆਦਿ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਅਤੇ ਮੌਤ ਦੇ ਅਸਲ ਕਾਰਨਾਂ ਦੀ ਨਿਆਨਸ਼ੀਲ ਜਾਂਚ ਕਰਨ ਦੀ ਮੰਗ ਕਰਦਾ ਹੈ। ਕਥਿੱਤ ਤੌਰ ’ਤੇ ਵਿਦਿਆਰਥੀਆਂ ਨੂੰ ਪ੍ਰੋਫ਼ੈਸਰ ਸੁਰਜੀਤ ਦੇ ਵਿਵਹਾਰ ਉੱਤੇ ਇਤਰਾਜ ਰਿਹਾ ਹੈ ਤੇ ਕਈ ਵਾਰ ਉਨਾਂ ਨੇ ਉਪ ਕੁਲਪਤੀ ਨੂੰ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਵਿਦਿਆਰਥੀਆਂ ਨੇ ਇਹ ਵੀ ਮੰਨਿਆ ਹੈ ਕਿ ਪ੍ਰੋਫੈਸਰ ਸੁਰਜੀਤ ਆਪਣੇ ਕਿੱਤੇ ਪ੍ਰਤੀ ਸਮਰਪਿਤ ਹੈ ਅਤੇ ਜਹੀਨ ਅਧਿਆਪਕ ਹੈ। (Punjabi University)

ਕੁੱਝ ਹਿੱਸਿਆਂ ਵੱਲੋਂ ਲੜਕੀ ਦੀ ਮੌਤ ਦੇ ਦੋਸ਼ ਸੰਬੰਧਤ ਅਧਿਆਪਕ ਸਿਰ ਮੜੇ ਜਾ ਰਹੇ ਹਨ। ਅਜਿਹੇ ਕਥਿਤ ਦੋਸ਼ਾਂ ਤਹਿਤ ਜਥੇਬੰਦੀ ਪ੍ਰੋਫੈਸਰ ਸੁਰਜੀਤ ਦੀ ਕੁੱਟ ਮਾਰ ਕਰਨ ਦੀ ਗੈਰ ਜਮਹੂਰੀ ਤੇ ਹਿੰਸਕ ਕਾਰਵਾਈ ਦੀ ਜਥੇਬੰਦੀ ਨਿੰਦਾ ਕਰਦੀ ਹੈ। ਵਿੱਦਿਅਕ ਸੰਸਥਾ ਅੰਦਰ ਅਧਿਆਪਕ ਦੀ ਕੁੱਟਮਾਰ ਕਰਨਾ ਬੇਹੱਦ ਗਲਤ ਵਰਤਾਰਾ ਹੈ।

ਬੇਸ਼ੱਕ ਘਟਨਾ ਦੀ ਪੜਤਾਲ ਅਤੇ ਇਨਸਾਫ ਦੀ ਮੰਗ ਕਰਨੀ ਵਿਦਿਆਰਥੀਆਂ ਅਤੇ ਮਾਪਿਆਂ ਦਾ ਜਮਹੂਰੀ ਹੱਕ ਹੈ। ਇਹ ਹੱਕ ਹਰ ਹਾਲ ਬੁਲੰਦ ਰਹਿਣਾ ਚਾਹੀਦਾ ਹੈ। ਪ੍ਰੋਫ਼ੈਸਰ ’ਤੇ ਦੋਸ਼ ਧਰਨ ਦਾ ਹੱਕ ਕਿਸੇ ਨੂੰ ਵੀ ਹੈ ਪਰ ਉਹ ਦੋਸ਼ ਸਾਬਤ ਕਰਨ ਤੋਂ ਬਿਨਾਂ ਤੇ ਬਣਦੀ ਸਜ਼ਾ ਦੇਣ ਦੀ ਪ੍ਰਕਿ੍ਰਆ ਨੂੰ ਉਲੰਘ ਕੇ ਇਉਂ ਵਿਅਕਤੀ ਨੂੰ ਜਿਸਮਾਨੀ ਨੁਕਸਾਨ ਪਹੁੰਚਾਉਣਾ ਕਿਸੇ ਵੀ ਜਮਹੂਰੀ ਸਮਾਜ ਦੀ ਧਾਰਨਾ ਵਿੱਚ ਫਿੱਟ ਨਹੀਂ ਆ ਸਕਦਾ। ਅਫਸੋਸਨਾਕ ਪਹਿਲੂ ਇਹ ਵੀ ਹੈ ਕਿ ਪ੍ਰੋਫੈਸਰ ਵਿਦਿਆਰਥੀਆਂ ਕੋਲ ਬੈਠ ਕੇ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ ਪਰ ਕੁਝ ਭੜਕਾਊ ਸ਼ਰਾਰਤੀ ਅਨਸਰਾਂ ਵੱਲੋਂ ਉਸ ਨੂੰ ਸਰੀਰਕ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ। (Punjabi University)

ਇਹ ਵੀ ਪੜ੍ਹੋ : ਅਕਾਲੀ ਦਲ ਨੂੰ ਵੱਡਾ ਝਟਕਾ: ਸਾਬਕਾ ਸੀਪੀਐਸ ਬਾਬੂ ਪ੍ਰਕਾਸ਼ ਚੰਦ ਗਰਗ ਅਕਾਲੀ ਦਲ ਯੂਨਾਈਟਿਡ ਪਾਰਟੀ ’ਚ ਸ਼ਾਮਲ

ਕੁੱਝ ਅਨਸਰਾਂ ਵੱਲੋਂ ਅਧਿਆਪਕ ਸੁਰਜੀਤ ਦੀ ਕੁੱਟਮਾਰ ਦੀ ਘਟਨਾ ਦੀ ਅਤੇ ਸੋਸ਼ਲ ਮੀਡੀਆ ’ਤੇ ਚਲਾਈ ਜਾ ਰਹੀ ਭੜਕਾਊ ਮੁਹਿੰਮ, ਜਿਹੜੀ ਅਧਿਆਪਕ ਨੂੰ ਕਾਮਰੇਡ ਕਰਾਰ ਦੇ ਕੇ ਹਮਲੇ ਹੇਠ ਲਿਆ ਰਹੀ ਹੈ, ਇਹ ਨਿੰਦਣਯੋਗ ਵਰਤਾਰਾ ਹੈ ਅਤੇ ਡੀਟੀਐੱਫ਼ ਇਸਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਪੰਜਾਬ ਅੰਦਰ ਕਿਸੇ ਵੀ ਇਨਸਾਫ਼ ਪਸੰਦ, ਜਮਹੂਰੀ ਤੇ ਅਗਾਂਹ ਵਧੂ ਵਿਅਕਤੀ ਨੂੰ ਕਾਮਰੇਡ ਕਰਾਰ ਦੇ ਕੇ ਉਸ ਖਿਲਾਫ ਜ਼ੋਰਦਾਰ ਭੰਡੀ ਪ੍ਰਚਾਰ ਦੀ ਮੁਹਿੰਮ ਚਲਾਉਣ ਦਾ ਰੁਝਾਨ ਚੱਲ ਰਿਹਾ ਹੈ। ਇਸ ਮਸਲੇ ਵਿਚ ਵੀ ਇਹ ਰੁਝਾਨ ਪੂਰੇ ਜ਼ੋਰ ਸ਼ੋਰ ਨਾਲ ਸੋਸ਼ਲ ਮੀਡੀਆ ’ਤੇ ਪ੍ਰਗਟ ਹੋਇਆ ਹੈ। ਹਰ ਜਮਹੂਰੀ ਸੋਚ ਵਾਲੇ ਵਿਅਕਤੀ ਨੂੰ ਇਸ ਰੁਝਾਨ ਨੂੰ ਰੱਦ ਕਰਨਾ ਚਾਹੀਦਾ ਹੈ ਤੇ ਇਸਦੇ ਖਿਲਾਫ਼ ਖੜਨਾ ਚਾਹੀਦਾ ਹੈ। ਸਭਨਾਂ ਜਮਹੂਰੀ ਲੋਕਾਂ ਨੂੰ ਮਸਲੇ ਦੀ ਨਿਰਪੱਖ ਪੜਤਾਲ ਅਤੇ ਉਸ ਅਨੁਸਾਰ ਬਣਦੀ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਹੈ।