ਕੈਂਪ ’ਚ 7380 ਮਰੀਜ਼ਾਂ ਦੀ ਹੋਈ ਜਾਂਚ, 146 ਮਰੀਜ਼ਾਂ ਦੇ ਹੋਏ ਆਪ੍ਰੇਸ਼ਨ

30ਵਾਂ ਯਾਦ-ਏ-ਮੁਰਸ਼ਿਦ ਸ਼ਾਹ ਸਤਿਨਾਮ ਜੀ ਮਹਾਰਾਜ ਮੁਫਤ ਅੱਖਾਂ ਦਾ ਕੈਂਪ

  • ਮੁਫਤ ਅੱਖਾਂ ਦੇ ਕੈਂਪ ’ਚ ਚੌਥੇ ਦਿਨ ਤੱਕ 146 ਮਰੀਜ਼ਾਂ ਦੇ ਹੋਏ ਆਪ੍ਰੇਸ਼ਨ
  • ਚੁਣੇ ਗਏ ਮਰੀਜ਼ਾਂ ਦੇ 22 ਦਸੰਬਰ ਤੱਕ ਹੋਣਗੇ ਆਪ੍ਰੇਸ਼ਨ

(ਸੱਚ ਕਹੂੰ ਨਿਊਜ਼) ਸਰਸਾ। ਸਰਵ ਧਰਮ ਡੇਰਾ ਸੱਚਾ ਸੌਦਾ ’ਚ ਲੱਗੇ 30ਵੇਂ ‘ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਮੁਫਤ ਅੱਖਾਂ ਦਾ ਕੈਂਪ’ ’ਚ ਸਕਰੀਨਿੰਗ ਦੇ ਆਖਰੀ ਦਿਨ ਬੁੱਧਵਾਰ ਤੱਕ ਕੁੱਲ 7380 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਹੋਈ ਇਨ੍ਹਾਂ ’ਚ 2905 ਪੁਰਸ਼ ਅਤੇ 4475 ਮਹਿਲਾਵਾਂ ਸ਼ਾਮਲ ਹਨ ਚਾਰ ਦਿਨਾਂ ਤੱਕ ਚੱਲੀ ਅੱਖਾਂ ਦੀ ਜਾਂਚ ’ਚ 224 ਮਰੀਜ਼ਾਂ ਦੀ ਚੋਣ ਆਪ੍ਰੇਸ਼ਨ ਲਈ ਹੋਈ ਹੈ।

ਬੁੱਧਵਾਰ ਤੱਕ 146 ਮਰੀਜ਼ਾਂ ਦੇ ਆਪ੍ਰੇਸ਼ਨ ਹੋ ਚੁੱਕੇ ਸਨ ਇਨ੍ਹਾਂ ’ਚ 11 ਮਰੀਜ਼ਾਂ ਦੇ ਕਾਲਾ ਮੋਤੀਆ ਦੇ ਲੇਜਰ ਰਾਹੀਂ ਅਤੇ 135 ਚਿੱਟਾ ਮੋਤੀਆ ਦੇ ਆਪ੍ਰੇਸ਼ਨ ਕੀਤੇ ਗਏ ਹਨ ਕੈਂਪ ’ਚ ਆਪ੍ਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ 22 ਦਸੰਬਰ ਤੱਕ ਮੁਫਤ ਕੀਤੇ ਜਾਣਗੇ ਇਸ ਦੇ ਨਾਲ ਹੀ ਜਿਨ੍ਹਾਂ ਮਰੀਜ਼ਾਂ ਦੇ ਪਹਿਲੇ ਅਤੇ ਦੂਜੇ ਦਿਨ ਆਪ੍ਰੇਸ਼ਨ ਕੀਤੇ ਗਏ ਉਨ੍ਹਾਂ 96 ਮਰੀਜ਼ਾਂ ਨੂੰ ਹਸਪਤਾਲ ’ਚੋਂ ਛੁੱਟੀ ਮਿਲ ਚੁੱਕੀ ਹੈ।

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਹਰ ਸਾਲ ਲੱਗਣ ਵਾਲੇ ਵਿਸ਼ਾਲ ਨੇਤਰ ਜਾਂਚ ਅਤੇ ਆਪ੍ਰੇਸ਼ਨ ਕੈਂਪ ਦੀ ਕੜੀ ’ਚ ਲੱਗੇ 30ਵੇਂ ‘ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਮੁਫਤ ਅੱਖਾਂ ਦਾ ਕੈਂਪ’ ’ਚ ਮੈਡੀਕਲ ਸਹੂਲਤਾਂ ਦਾ ਲਾਭ ਉਠਾਉਣ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਲੋਕ ਆਏ ਹੋਏ ਹਨ ਮਾਹਿਰ ਡਾਕਟਰਾਂ ਵੱਲੋਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਆਧੁਨਿਕ ਆਪ੍ਰੇਸ਼ਨ ਥਿਏਟਰਾਂ ’ਚ ਆਪ੍ਰੇਸ਼ਨ ਕੀਤੇ ਜਾ ਰਹੇ ਹਨ।

ਆਪ੍ਰੇਸ਼ਨ ਤੋਂ ਬਾਅਦ ਮਰੀਜ਼ਾਂ ਦੇ ਰੁਕਣ, ਸੌਣ ਅਤੇ ਖਾਣ ਪੀਣ ਲਈ ਹਸਪਤਾਲ ਦੇ ਮੈਡੀਕਲ ਵਾਰਡ ’ਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਮਰੀਜ਼ਾਂ ਦੀ ਸੰਭਾਲ ਲਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ-ਭੈਣ ਜੁਟੇ ਹੋਏ ਹਨ ਜੋ ਮਰੀਜ਼ਾਂ ਨੂੰ ਸਮੇ ’ਤੇ ਭੋਜਨ ਕਰਵਾਉਣ, ਚਾਹ-ਦੁੱਧ ਦੇਣ ਅਤੇ ਰਫਾ-ਹਾਜ਼ਤ ਆਦਿ ’ਚ ਮੱਦਦ ਕਰ ਰਹੇ ਹਨ।

ਮਰੀਜ਼ ਕਰ ਰਹੇ ਮੈਡੀਕਲ ਕੈਂਪ ’ਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਸ਼ਲਾਘਾ

ਕੈਂਪ ’ਚ ਸੇਵਾਵਾਂ ਲੈ ਰਹੇ ਮਰੀਜ਼ ਕੈਂਪ ’ਚ ਮਿਲ ਰਹੀਆਂ ਮੈਡੀਕਲ ਸਹੂਲਤਾਂ ਅਤੇ ਰਹਿਣ, ਭੋਜਨ ਆਦਿ ਦੀਆਂ ਸੇਵਾਵਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਿਹੋ ਜਿਹੀ ਸੇਵਾ ਉਨ੍ਹਾਂ ਦੀ ਕੈਂਪ ’ਚ ਸੇਵਾਦਾਰਾਂ ਵੱਲੋਂ ਕੀਤੀ ਜਾਂਦੀ ਹੈ, ਉਹੋ ਜਿਹੀ ਤਾਂ ਉਨ੍ਹਾਂ ਦੇ ਆਪਣੇ ਵੀ ਨਹੀਂ ਕਰਦੇ ਉਨ੍ਹਾਂ ਨੂੰ ਸਮੇਂ ’ਤੇ ਦਵਾਈਆਂ, ਖਾਣ, ਅੱਖਾਂ ’ਚ ਪਾਉਣ, ਭੋਜਨ ਕਰਵਾਉਣ, ਚਾਹ ਪਾਣੀ ਆਦਿ ਲਈ ਸੇਵਾਦਾਰ ਹਰ ਸਮੇਂ ਤਿਆਰ ਰਹਿੰਦੇ ਹਨ ਸਰਦੀ ਦੇ ਮੌਸਮ ਅਨੁਸਾਰ ਗਰਮ ਕੱਪੜੇ ਅਤੇ ਬਿਸਤਰਿਆਂ ਦਾ ਪ੍ਰਬੰਧ ਵੀ ਡੇਰਾ ਸੱਚਾ ਸੌਦਾ ਵੱਲੋਂ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ