Middle East Conflict: ਈਰਾਨ ਨੇ ਇਜ਼ਰਾਈਲ ’ਤੇ 4 ਮਿਜ਼ਾਈਲਾਂ ਦਾਗੀਆਂ, 300 ਜ਼ਖਮੀ

Sach Kahoon Punjabi Desk Picture
Published On

ਟਰੰਪ ਨੇ ਹੋਰਮੁਜ਼ ਖੋਲ੍ਹਣ ਲਈ 48 ਘੰਟਿਆਂ ਦਾ ਅਲਟੀਮੇਟਮ ਦਿੱਤਾ

Middle East Conflict: ਤਹਿਰਾਨ (ਏਜੰਸੀ)। ਈਰਾਨ ਨੇ ਐਤਵਾਰ ਸਵੇਰੇ ਇਜ਼ਰਾਈਲ ’ਤੇ ਚਾਰ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਟਾਈਮਜ਼ ਆਫ਼ ਇਜ਼ਰਾਈਲ ਅਨੁਸਾਰ, ਇਨ੍ਹਾਂ ਹਮਲਿਆਂ ’ਚ 300 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਤੇ ਸਿਹਤ ਸੇਵਾਵਾਂ ਅਨੁਸਾਰ, ਜ਼ਖਮੀਆਂ ਵਿੱਚ ਬੱਚੇ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਰਾਤ ਨੂੰ, ਈਰਾਨ ਨੇ ਇਜ਼ਰਾਈਲ ਦੇ ਸ਼ਹਿਰਾਂ ਡਿਮੋਨਾ ਤੇ ਅਰਾਦ ’ਤੇ ਵੀ ਹਮਲਾ ਕੀਤਾ, ਜਿੱਥੇ ਇਜ਼ਰਾਈਲ ਦੇ ਮੁੱਖ ਪ੍ਰਮਾਣੂ ਪਾਵਰ ਪਲਾਂਟ ਸਥਿਤ ਹਨ।

ਇਹ ਖਬਰ ਵੀ ਪੜ੍ਹੋ : SWOT Analysis: ਮੌਜ਼ੂਦਾ ਚੈਂਪੀਅਨ RCB ਵਿਰਾਟ ਦੇ ਤਜ਼ਰਬੇ ’ਤੇ ਨਿਰਭਰ, ਹੇਜ਼ਲਵੁੱਡ ਦੀ ਸੱਟ ਚਿੰਤਾ ਦਾ ਵਿਸ਼ਾ

ਟਰੰਪ ਦੀ ਧਮਕੀ ਤੋਂ ਬਾਅਦ ਈਰਾਨ ਦੇ ਇਹ ਹਮਲੇ ਵਧ ਗਏ ਹਨ। ਦਰਅਸਲ, ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਜੇਕਰ 48 ਘੰਟਿਆਂ ਦੇ ਅੰਦਰ ਹੋਰਮੁਜ਼ ਜਲਡਮਰੂ ਨੂੰ ਪੂਰੀ ਤਰ੍ਹਾਂ ਨਹੀਂ ਖੋਲ੍ਹਿਆ ਗਿਆ, ਤਾਂ ਅਮਰੀਕਾ ਈਰਾਨ ਦੇ ਪਾਵਰ ਪਲਾਂਟਾਂ ’ਤੇ ਹਮਲਾ ਕਰੇਗਾ, ਜਿਸਦੀ ਸ਼ੁਰੂਆਤ ਸਭ ਤੋਂ ਵੱਡੇ ਪਲਾਂਟਾਂ ਤੋਂ ਹੋਵੇਗੀ।’ ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਦੇ ਪਾਵਰ ਪਲਾਂਟਾਂ ਨੂੰ ਨਿਸ਼ਾਨਾ ਬਣਾਇਆ ਗਿਆ, ਤਾਂ ਉਹ ਮੱਧ ਪੂਰਬ ’ਚ ਅਮਰੀਕਾ ਤੇ ਇਜ਼ਰਾਈਲ ਨਾਲ ਜੁੜੇ ਸਾਰੇ ਊਰਜਾ ਬੁਨਿਆਦੀ ਢਾਂਚੇ ’ਤੇ ਹਮਲਾ ਕਰੇਗਾ।

About The Author

Related Posts