Punjab

Punjab Weather Update: ਪੰਜਾਬ ’ਚ ਬਦਲਿਆ ਮੌਸਮ, ਮੋਹਾਲੀ-ਪਠਾਨਕੋਟ ’ਚ ਤੇਜ਼ ਮੀਂਹ
Punjab ਦੇ ਪਿੰਡ ਦੇਸ਼ 'ਚ ਸਭ ਤੋਂ ਵੱਧ ਵਿਕਸਤ ਹੋਣਗੇ; ਸਰਪੰਚਾਂ ਨੂੰ ਅੱਗੇ ਹੋ ਕੇ ਬਦਲਾਅ ਦੀ ਅਗਵਾਈ ਕਰਨੀ ਚਾਹੀਦੀ ਹੈ: ਮੁੱਖ ਮੰਤਰੀ ਮਾਨ
Punjab News: ਭਾਜਪਾ ਆਗੂ ਦੇ ਬੇਟੇ ਦੀ ਭਾਰੀ ਮਾਤਰਾ ਵਿੱਚ ਹਥਿਆਰਾਂ ਨਾਲ ਗ੍ਰਿਫ਼ਤਾਰੀ ਭਗਵਾ ਪਾਰਟੀ ਦਾ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦਾ ਜਿਊਂਦਾ-ਜਾਗਦਾ ਸਬੂਤ: ਕੁਲਦੀਪ ਧਾਲੀਵਾਲ
Punjab: ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ 'ਯੁੱਧ ਨਸ਼ਿਆਂ ਵਿਰੁੱਧ' ਦਾ ਮੁੱਖ ਥੰਮ੍ਹ ਬਣੀਆਂ, ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ-ਮੁਕਤ ਰੱਖਣ ਵਿੱਚ ਮਿਲ ਰਹੀ ਮਦਦ
CM Mann ਨੇ PSPCL 'ਚ ਨਿਯੁਕਤ ਹੋਏ 665 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

IND vs BAN: ਕਾਨਪੁਰ ਟੈਸਟ ‘ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਸੀਰੀਜ਼ ‘ਚ ਕੀਤਾ ਕਲੀਨ ਸਵੀਪ

Sach Kahoon Punjabi Desk Picture
Published On

ਦੂਜੇ ਟੈਸਟ ਮੈਚ ‘ਚ ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ। IND vs BAN: ਭਾਰਤ ਨੇ ਬੰਗਲਾਦੇਸ਼ ਵਿਚਕਾਰ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਤੇ ਆਖਿਰੀ ਮੁਕਾਬਲਾ ਕਾਨਪੁਰ ਦੇ ਗ੍ਰੀਨ ਪਾਰਕ ‘ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਪੰਜਵੇਂ ਤੇ ਆਖਿਰੀ ਦਿਨ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ ‘ਚ 2-0 ਨਾਲ ਕਲੀਨ ਸਵੀਪ ਕਰ ਲਿਆ। ਮੁਕਾਬਲੇ ਦੇ ਪਹਿਲੇ ਦਿਨ ਸਿਰਫ 35 ਓਵਰਾਂ ਦੀ ਹੀ ਖੇਡ ਹੋਈ ਸੀ। ਜਿਸ ਵਿੱਚ ਬੰਗਲਾਦੇਸ਼ ਨੇ 3 ਵਿਕਟਾਂ ਗੁਆ ਕੇ 107 ਦੌੜਾਂ ਬਣਾਈਆਂ ਸਨ, ਮੁਕਾਬਲੇ ਦਾ ਦੂਜਾ ਤੇ ਤੀਜਾ ਦਿਨ ਮੀਂਹ ਕਾਰਨ ਰੱਦ ਰਹੇ ਸਨ।  ਪਰ ਚੌਥੇ ਦਿਨ ਭਾਰਤੀ ਟੀਮ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ ਤੇ ਬੰਗਲਾਦੇਸ਼ ਨੂੰ ਜਲਦੀ ਆਊਟ ਕਰਕੇ ਪਹਿਲੀ ਪਾਰੀ ‘ਚ 52 ਦੌੜਾਂ ਦੀ ਬੜ੍ਹਤ ਲੀ ਸੀ। IND vs BAN

Read This : IND vs BAN: ਕਾਨਪੁਰ ਟੈਸਟ ਜਿੱਤਣ ਲਈ ਭਾਰਤੀ ਟੀਮ ਨੂੰ ਆਸਾਨ ਟੀਚਾ

ਦੂਜੀ ਪਾਰੀ ‘ਚ ਬੰਗਲਾਦੇਸ਼ੀ ਟੀਮ 146 ਦੌੜਾਂ ਬਣਾ ਕੇ ਆਊਟ ਹੋ ਗਈ ਸੀ। ਜਿਸ ਵਿੱਚ ਅਸ਼ਵਿਨ, ਜਡੇਜ਼ਾ ਤੇ ਬੁਮਰਾਹ ਨੂੰ 3-3 ਵਿਕਟਾਂ ਮਿਲੀਆਂ, ਆਕਾਸ਼ ਦੀਪ ਨੂੰ ਇੱਕ ਵਿਕਟ ਮਿਲੀ। ਭਾਰਤੀ ਟੀਮ ਨੂੰ ਦੂਜੀ ਪਾਰੀ ‘ਚ ਜਿੱਤ ਲਈ 95 ਦੌੜਾਂ ਦਾ ਟੀਚਾ ਮਿਲਿਆ ਸੀ। ਜਿਸ ਨੂੰ ਭਾਰਤੀ ਟੀਮ ਨੇ ਹਾਸਲ ਕਰ ਲਿਆ। ਪਹਿਲੀ ਪਾਰੀ ‘ਚ ਯਸ਼ਸਵੀ ਜਾਇਸਵਾਲ ਨੇ ਤੇਜ਼ ਤਰਾਰ ਅਰਧਸੈਂਕੜਾ ਜੜਿਆ ਸੀ, ਦੂਜੀ ਪਾਰੀ ‘ਚ ਵੀ ਯਸ਼ਸਵੀ ਜਾਇਸਵਾਲ ਨੇ ਵਧੀਆ ਅਰਧਸੈਂਕੜੇ ਵਾਲੀ ਪਾਰੀ ਖੇਡੀ, ਜਾਇਸਵਾਲ ਨੇ 51 ਦੌੜਾਂ ਬਣਾਈਆਂ। ਭਾਰਤ ਲਈ ਰਿਸ਼ਭ ਪੰਤ ਨੇ ਜੇਤੂ ਦੌੜਾਂ ਬਣਾਈਆਂ। IND vs BAN

About The Author

Related Posts