ਜੰਮੂ ਕਸ਼ਮੀਰ ‘ਚ ਭਾਜਪਾ ਨੇ ਪੀਡੀਪੀ ਤੋਂ ਸਮਰਥਨ ਲਿਆ ਵਾਪਸ, ਮਹਿਬੂਬਾ ਮੁਫਤੀ ਨੇ ਦਿੱਤਾ ਅਸਤੀਫਾ

BJP, Backs, PDP, Back, Jammu, Kashmir, Mehbooba Mufti, Resigns

ਜੰਮੂ ਕਸ਼ਮੀਰ ‘ਚ ਭਾਜਪਾ ਨੇ ਪੀ. ਡੀ. ਪੀ. ਨਾਲ ਤੋੜਿਆ ਗਠਜੋੜ

ਸ੍ਰੀਨਗਰ (ਏਜੰਸੀ) ਜੰਮੂ-ਕਸ਼ਮੀਰ ‘ਚ ਭਾਰਤੀ ਜਨਤਾ ਪਾਰਟੀ ਨੇ ਪੀ. ਡੀ. ਪੀ. ਨਾਲ ਗਠਜੋੜ ਤੋੜ ਲਿਆ ਹੈ। ਅਜਿਹੀਆਂ ਖ਼ਬਰਾਂ ਹਨ ਕਿ ਭਾਜਪਾ ਸਰਕਾਰ ‘ਚੋਂ ਸਮਰਥਨ ਵਾਪਸ ਲੈ ਸਕਦੀ ਹੈ। ਦੱਸ ਦਈਏ ਕਿ ਅੱਜ ਅਮਿਤ ਸ਼ਾਹ ਨੇ ਭਾਜਪਾ ਦੇ ਨੇਤਾਵਾਂ ਦੀ ਇੱਕ ਬੈਠਕ ਬੁਲਾਈ ਸੀ, ਜਿਸ ‘ਚ ਇਹ ਫੈਸਲਾ ਲਿਆ ਗਿਆ ਹੈ।

ਭਾਜਪਾ ਨੇ ਜੰਮੂ-ਕਸ਼ਮੀਰ ‘ਚ ਪੀਡੀਪੀ ਨਾਲ ਨਾਤਾ ਤੋੜਨ ਦੇ ਦੱਸੇ 5 ਕਾਰਨ

ਜੰਮੂ-ਕਸ਼ਮੀਰ ਵਿੱਚ ਪੀਡੀਪੀ-ਭਾਜਪਾ ਗਠਜੋੜ ਟੁੱਟ ਗਿਆ ਹੈ। ਜੰਮੂ-ਕਸ਼ਮੀਰ ਦੇ ਇੰਚਾਰਜ ਰਾਮ ਮਾਧਵ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦੀ ਕੀਤੀ ਪੁਸ਼ਟੀ। ਬੀਜੇਪੀ ਨੇ ਸੂਬੇ ਵਿੱਚ ਰਾਜਪਾਲ ਸ਼ਾਸ਼ਨ ਲਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਭਾਜਪਾ ਦੇ ਸਮਰਥਨ ਵਾਪਸ ਲੈਣ ਮਗਰੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਦੀ ਹੰਗਾਮੀ ਬੈਠਕ ਸ਼ਾਮ 5 ਵਜੇ ਸੱਦੀ ਹੈ।

ਭਾਜਪਾ ਨੇ ਦੱਸੇ 5 ਕਾਰਨ

  1.  ਭਾਜਪਾ ਦੇ ਆਗੂ ਰਾਮ ਮਾਧਵ ਮੁਤਾਬਕ ਸਰਕਾਰ ਬਣਾਉਣ ਸਮੇਂ 5 ਉਦੇਸ਼ ਮਿੱਥੇ ਗਏ ਸਨ।
  2. 2 ਜੰਮੂ ਅਤੇ ਕਸ਼ਮੀਰ ਵਿੱਚ ਸ਼ਾਂਤੀ ਅਤੇ ਅਮਨ ਸਥਾਈ ਬਣਾਇਆ ਜਾਵੇ ਅਤੇ ਸੂਬੇ ਦੇ ਤਿੰਨਾ ਖਿੱਤਿਆਂ ਵਿੱਚ ਵਿਕਾਸ ਦੀ ਬਰਾਬਰ ਮੁਹਿੰਮ ਚਲਾਈ ਜਾਵੇ। ਪਰ ਸੂਬਾ ਸਰਕਾਰ ਦੀ ਅਗਵਾਈ ਕਰਨ ਵਾਲੇ ਆਗੂ ਇਸ ਵਿੱਚ ਅਸਫ਼ਲ ਰਹੇ ਹਨ।
  3. 3 ਜੰਮੂ ਕਸ਼ਮੀਰ ਵਿੱਚ ਸੂਬਾ ਸਰਕਾਰ ਦੇ ਕਾਰਜਕਾਲ ਦੌਰਾਨ ਅੱਤਵਾਦ ਅਤੇ ਕੱਟੜਵਾਦ ਵਧਿਆ ਹੈ ਅਤੇ ਲੋਕਾਂ ਦੇ ਬੁਨਿਆਦੀ ਅਧਿਕਾਰ ਖ਼ਤਮ ਹੋਏ ਹਨ। ਪੱਤਰਕਾਰ ਸ਼ੁਜਾਤ ਬੁਖਾਰੀ ਦੇ ਕਤਲ ਦੀ ਘਟਨਾ ਦੱਸਦੀ ਹੈ ਕਿ ਸੂਬੇ ਵਿੱਚ ਬੋਲਣ ਦੀ ਅਧਿਕਾਰ ਦੀ ਆਜ਼ਾਦੀ ਖ਼ਤਮ ਕੀਤੀ ਗਈ ਹੈ।
  4. 4 ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਹਰ ਸੰਭਵ ਮਦਦ ਕਰਨ ਦੇ ਬਾਵਜੂਦ ਜੰਮੂ ਅਤੇ ਲੱਦਾਖ ਦੇ ਖਿੱਤਿਆਂ ਨਾਲ ਵਿਕਾਸ ਪੱਖੋਂ ਵਿਤਕਰਾ ਕੀਤਾ ਗਿਆ।
  5. 5 ਭਾਜਪਾ ਦੇ ਮੰਤਰੀਆਂ ਦੇ ਕੰਮ ਵਿੱਚ ਰੁਕਾਵਟਾਂ ਪਾਈਆਂ ਗਈਆਂ ਜਿਸ ਕਾਰਨ ਉਹ ਸੂਬੇ ਦੇ ਸਾਰੇ ਖਿੱਤਿਆਂ ਦੇ ਬਰਾਬਰ ਵਿਕਾਸ ਦੇ ਉਦੇਸ਼ ਦੀ ਪੂਰਤੀ ਨਹੀਂ ਕਰ ਪਾ ਰਹੇ ਸਨ।
  6. 6 ਦੇਸ਼ ਦੀ ਅਖੰਡਤਾ ਅਤੇ ਪ੍ਰਭੂਸੱਤਾ ਦੇ ਵਡੇਰੇ ਹਿੱਤਾਂ ਲਈ ਭਾਜਪਾ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਸਲਾਹ ਨਾਲ ਅਤੇ ਸੂਬਾ ਇਕਾਈ ਦੀ ਸਹਿਮਤੀ ਨਾਲ ਗਠਜੋੜ ਤੋੜਨ ਦਾ ਫੈਸਲਾ ਲਿਆ ਹੈ।