ਆਤਮ ਵਿਸ਼ਵਾਸ ਲਈ ਸਿਮਰਨ ਦੇ ਪੱਕੇ ਬਣੋ: ਪੂਜਨੀਕ ਗੁਰੂ ਜੀ

Sach Kahoon Punjabi Desk Picture
Published On

ਸੱਚ ਕਹੂੰ ਨਿਊਜ਼,ਸਰਸਾ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ  ਇਸ ਘੋਰ ਕਲਿਯੁਗ ‘ਚ ਇਨਸਾਨ ਆਪਣੇ-ਆਪ ‘ਚ ਮਸਤ ਰਹਿੰਦਾ ਹੈ ਫਿਰ ਆਪਣੇ ਹੀ ਕੀਤੇ ਕਰਮਾਂ ਕਾਰਨ ਦੁਖੀ ਹੋਣ ਲੱਗਦਾ ਹੈ ਅਤੇ ਦੋਸ਼ ਕਿਸੇ ਨਾ ਕਿਸੇ ਨੂੰ ਦਿੰਦਾ ਰਹਿੰਦਾ ਹੈ ਜੇਕਰ ਜਨਮਾਂ-ਜਨਮਾਂ ਤੋਂ ਆਤਮਾ ਨਾਲ ਜੁੜੇ ਕਰਮਾਂ ਤੋਂ  ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਮਰਨ ਕਰਨਾ ਹੀ ਪਵੇਗਾ ਮਾਲਕ ਦੇ ਪਿਆਰ-ਮੁਹੱਬਤ ‘ਚ ਜੇਕਰ ਤੁਸੀਂ ਤਰੱਕੀ ਕਰਨਾ ਚਾਹੁੰਦੇ ਹੋ ਤਾਂ ਸਿਮਰਨ, ਪਰਮਾਰਥ ਨੂੰ ਗਹਿਣਾ ਬਣਾਉਣਾ ਹੋਵੇਗਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਮਰਨ ਦੇ ਪੱਕੇ ਬਣਨ ਨਾਲ ਇਨਸਾਨ ਦੇ ਅੰਦਰ ਆਤਮ-ਵਿਸ਼ਵਾਸ ਭਰ ਜਾਂਦਾ ਹੈ ਅਤੇ ਉਸਦੀ ਸਹਿਣਸ਼ਕਤੀ ਬਹੁਤ ਵਧ ਜਾਂਦੀ ਹੈ ਨਹੀਂ ਤਾਂ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ,  ਮਨ-ਮਾਇਆ ਇਨਸਾਨ ਨੂੰ ਤੜਫਾਉਂਦੇ ਰਹਿੰਦੇ ਹਨ, ਵਿਆਕੁਲ ਕਰੀ ਰੱਖਦੇ ਹਨ ਕਦੇ ਕੋਈ ਚੀਜ਼ ਹਾਵੀ ਹੋ ਜਾਂਦੀ ਹੈ ਤੇ ਕਦੇ ਕੁਝ ਹਾਵੀ ਹੋ ਜਾਂਦਾ ਹੈ ਇਨ੍ਹਾਂ ਤੋਂ ਬਚਾਅ ਦਾ ਇੱਕੋ-ਇੱਕ ਉਪਾਅ ਮਾਲਕ ਦਾ ਨਾਮ ਹੈ ਲਗਾਤਾਰ ਅੱਧਾ ਘੰਟਾ ਸਵੇਰੇ-ਸ਼ਾਮ ਸਾਰੀ ਉਮਰ ਸਿਮਰਨ ਕਰਨਾ ਹੈ, ਇਹ ਨਹੀਂ ਕਿ ਪੰਜ-ਸੱਤ ਦਿਨ ਕੀਤਾ ਅਤੇ ਕਹਿਣ ਲੱਗਿਆ ਕਿ ਮੇਰਾ ਮਨ ਕਾਬੂ ਕਿਉਂ ਨਹੀਂ ਆਇਆ ਜਾਂ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਮੇਰੇ ਕਾਬੂ ‘ਚ ਕਿਉਂ ਨਹੀਂ ਆ ਰਹੇ ਜਦੋਂ ਲਗਾਤਾਰ ਸਿਮਰਨ ਦੇ ਪੱਕੇ ਬਣ ਜਾਓਗੇ ਤਾਂ ਕਹਿਣ ਦੀ ਲੋੜ ਨਹੀਂ ਪਵੇਗੀ ਆਪਣੇ-ਆਪ ਹੀ ਤੁਹਾਡੇ ਗੁਨਾਹ, ਬੁਰੇ ਕਰਮ ਅੰਦਰੋਂ ਨਿੱਕਲਦੇ ਚਲੇ ਜਾਣਗੇ ਅਤੇ ਤੁਸੀਂ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ ਬਣੋਗੇ ਲਗਾਤਾਰ ਕੀਤਾ ਗਿਆ  ਸਿਮਰਨ ਦਿਵਯ ਦ੍ਰਿਸ਼ਟੀ ਬਖ਼ਸ਼ ਦਿੰਦਾ ਹੈ ਜੋ ਇਨਸਾਨ ਨੂੰ ਕਣ-ਕਣ ‘ਚ ਰਹਿਣ ਵਾਲੇ ਅੱਲ੍ਹਾ, ਰਾਮ ਦੇ ਨੂਰੀ ਸਵਰੂਪ ਦੇ ਦਰਸ਼ਨ ਕਰਵਾ ਦਿੰਦੀ ਹੈ ਜੋ ਗੁਰਮੰਤਰ, ਮੈਡੀਟੇਸ਼ਨ ਤੁਹਾਨੂੰ ਮਿਲਦਾ ਹੈ, ਨਿਯਮ ਬਣਾ ਲਓ ਕਿ ਅੱਧਾ ਘੰਟਾ ਜਾਂ ਘੰਟਾ ਸਵੇਰੇ-ਸ਼ਾਮ ਲਗਾਤਾਰ ਇਸ ਦਾ ਜਾਪ ਕਰਾਂਗਾ ਤਦ ਹੀ ਤੁਹਾਡੇ ਅੰਦਰੋਂ ਬੁਰੀਆਂ ਆਦਤਾਂ ਨਿੱਕਲ ਸਕਣਗੀਆਂ ਤੁਹਾਡੇ ਔਗੁਣ ਦੂਰ ਹੋਣਗੇ ਅਤੇ ਤੁਸੀਂ ਮਾਲਕ ਦੀ ਕ੍ਰਿਪਾ ਦ੍ਰਿਸ਼ਟੀ ਦੇ ਕਾਬਲ ਬਣ  ਸਕੋਗੇ

About The Author

Related Posts