Rain in Bathinda : ਨਹਿਰਾਂ ਬਣੀਆਂ ਬਠਿੰਡਾ ਦੀਆਂ ਸੜਕਾਂ

Rain in Bathinda

ਬਠਿੰਡਾ (ਸੁਖਜੀਤ ਮਾਨ)। ਹਾੜ੍ਹ ਮਹੀਨੇ ਦੀ ਗਰਮੀ ਨੇ ਜਿੱਥੇ ਪੂਰਾ ਮਹੀਨਾ ਲੋਕਾਂ ਨੂੰ ਮੁੜਕੋ-ਮੁੜਕੀ ਕਰੀ ਰੱਖਿਆ ਉੱਥੇ ਹੀ ਹਾੜ੍ਹ ਦੇ ਆਖਰੀ ਹਫ਼ਤੇ ਦੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ। ਬਠਿੰਡਾ ਅਤੇ ਇਸਦੇ ਨਾਲ ਲੱਗਦੇ ਕੁੱਝ ਇਲਾਕਿਆਂ ’ਚ ਅੱਜ ਭਾਰੀ ਮੀਂਹ ਪਿਆ। ਮੀਂਹ ਪੈਣ ਨਾਲ ਬਠਿੰਡਾ ਦੇ ਪਾਵਰ ਹਾਊਸ ਰੋਡ, ਅਜੀਤ ਰੋਡ, ਕਚਿਹਰੀ ਰੋਡ, ਬੱਸ ਅੱਡੇ ਦੇ ਅੱਗੇ, ਪਰਸਰਾਮ ਨਗਰ ਅਤੇ ਨਵੀਂ ਬਸਤੀ ਆਦਿ ਸਮੇਤ ਹੋਰ ਅਨੇਕਾਂ ਥਾਵਾਂ ’ਤੇ ਗਲੀਆਂ ਤੇ ਸੜਕਾਂ ਨੇ ਨਹਿਰਾਂ ਦਾ ਰੂਪ ਧਾਰਨ ਕਰਨ ਲਿਆ। (Rain in Bathinda)

Rain in Bathinda

ਇਹ ਵੀ ਪੜ੍ਹੋ : ਮਾਨਸੂਨ ਦੀ ਸ਼ੁਰੂ ਹੋਈ ਕਹਾਣੀ, ਸਰਸਾ ਸ਼ਹਿਰ ਹੋਇਆ ਪਾਣੀ-ਪਾਣੀ

ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਖੇਤੀ ਮੌਸਮ ਵਿਗਿਆਨੀਆਂ ਨੇ ਜਾਣਕਾਰੀ ਦਿੱਤੀ ਹੈ ਕਿ 11 ਜੁਲਾਈ ਤੱਕ ਅਜਿਹਾ ਹੀ ਮੌਸਮ ਬਣਿਆ ਰਹੇਗਾ। ਮਾਹਿਰਾਂ ਮੁਤਾਬਿਕ ਕੱਲ੍ਹ 9 ਜੁਲਾਈ ਨੂੰ 20 ਐਮਐਮ, 10 ਨੂੰ ਜੁਲਾਈ ਨੂੰ 25 ਐਮਐਮ ਅਤੇ 11 ਜੁਲਾਈ ਨੂੰ 5 ਐਮਐਮ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਮੀਂਹ ਖੇਤੀ ਖੇਤਰ ਲਈ ਕਾਫੀ ਲਾਹੇਵੰਦ ਹੈ ਕਿਉਂਕਿ ਨਰਮੇ ਅਤੇ ਝੋਨੇ ਦੀ ਫਸਲ ਨੂੰ ਗਰਮੀ ਕਾਰਨ ਨੁਕਸਾਨ ਹੋਣ ਦਾ ਡਰ ਸੀ ਪਰ ਹੁਣ ਇਹ ਮੀਂਹ ਫਸਲਾਂ ਨੂੰ ਖਾਦ ਦਾ ਕੰਮ ਕਰੇਗਾ। ਇਸ ਤੋਂ ਇਲਾਵਾ ਸਬਜੀਆਂ ਅਤੇ ਹਰੇ-ਚਾਰੇ ਲਈ ਵੀ ਮੀਂਹ ਵਰਦਾਨ ਸਾਬਿਤ ਹੋਵੇਗਾ। (Rain in Bathinda)

Rain in Bathinda