ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ 7 ਪਿੰਡਾਂ ਨੂੰ ਦਿੱਤੀ ਖੁਸ਼ਖਬਰੀ

Grant
ਚੀਮਾ ਮੰਡੀ : ਕੈਬਨਿਟ ਮੰਤਰੀ ਅਮਨ ਅਰੋੜਾ ਵਿਕਾਸ ਕਾਰਜਾਂ ਦੇ ਚੈਕ ਵੰਡਦੇ ਹੋਏ। ਤਸਵੀਰ : ਹਰਪਾਲ

ਵਿਕਾਸ ਕਾਰਜਾਂ ਲਈ ਕਰੀਬ 2.85 ਕਰੋੜ ਰੁਪਏ ਦੀਆਂ ਗ੍ਰਾਂਟਾਂ ਜਾਰੀ (Grant)

  • ਸ਼ਹਿਰੀ ਆਵਾਸ ਯੋਜਨਾ ਤਹਿਤ 50 ਲਾਭਪਾਤਰੀਆਂ ਨੂੰ ਪੱਕੇ ਮਕਾਨਾਂ ਦੀ ਉਸਾਰੀ ਲਈ 87.50 ਲੱਖ ਦੀ ਗਰਾਂਟ ਦੇ ਪ੍ਰਵਾਨਗੀ ਪੱਤਰ ਵੀ ਸੌਂਪੇ

ਚੀਮਾ ਮੰਡੀ, (ਹਰਪਾਲ)। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਵਿਧਾਨ ਸਭਾ ਹਲਕਾ ਸੁਨਾਮ ਦੇ ਸਰਵਪੱਖੀ ਵਿਕਾਸ ਨੂੰ ਹੋਰ ਮਜ਼ਬੂਤ ਬਣਾਉਣ ਲਈ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਰੀਬ 2.85 ਕਰੋੜ ਰੁਪਏ ਦੀਆਂ ਗ੍ਰਾਂਟਾਂ (Grant) ਦੀ ਵੰਡ ਕੀਤੀ। ਹਲਕੇ ਦੇ ਪਿੰਡ ਚੋਵਾਸ, ਤੋਲਾਵਾਲ, ਬੀਰ ਕਲਾਂ, ਚੀਮਾ, ਝਾੜੋਂ, ਸ਼ਾਹਪੁਰ ਕਲਾਂ ਆਦਿ ਦੀਆਂ ਗ੍ਰਾਮ ਪੰਚਾਇਤਾਂ ਨੂੰ ਚੈੱਕ ਸੌਂਪਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਵਿਕਾਸ ਕੰਮਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ।

ਇਹ ਵੀ ਪੜ੍ਹੋ : ਬੰਗਾਲ ਪੰਚਾਇਤ ਚੋਣਾਂ ‘ਚ ਹਿੰਸਾ, 11 ਦੀ ਮੌਤ

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਗਰਾਂਟ ਨਾਲ ਪਿੰਡਾਂ ਵਿੱਚ ਛੱਪੜਾਂ ਦੇ ਨਵੀਨੀਕਰਨ, ਗਲੀਆਂ ਨਾਲੀਆਂ ਦੇ ਨਿਰਮਾਣ, ਸ਼ੈਡ, ਧਰਮਸ਼ਾਲਾਵਾਂ ਆਦਿ ਕੰਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਚੋਵਾਸ ਵਿਚ ਸ਼ੈਡ ਅਤੇ ਗਲੀ ਲਈ 8.10 ਲੱਖ ਜਦੋਂਕਿ ਛੱਪੜ ਲਈ 43 ਲੱਖ ਰੁਪਏ, ਤੋਲਾਵਾਲ ਵਿਚ ਧਰਮਸ਼ਾਲਾ ਲਈ 4 ਲੱਖ ਤੇ ਛੱਪੜ ਲਈ 34.55 ਲੱਖ, ਬੀਰ ਕਲਾਂ ਵਿਖੇ ਧਰਮਸ਼ਾਲਾ ਲਈ 4 ਲੱਖ ਤੇ ਛੱਪੜ ਲਈ 12 ਲੱਖ, ਝਾੜੋਂ ਵਿਚ ਧਰਮਸ਼ਾਲਾ ਲਈ 3 ਲੱਖ ਅਤੇ ਛੱਪੜ ਲਈ 44 ਲੱਖ, ਸ਼ਾਹਪੁਰ ਕਲਾਂ ਵਿਖੇ ਐਸ.ਸੀ ਸ਼ਮਸ਼ਾਨਘਾਟ ਅਤੇ ਬੱਸ ਸਟੈਂਡ ਲਈ 5.50 ਲੱਖ, ਪੀਣ ਵਾਲੇ ਪਾਣੀ ਲਈ 19.30 ਲੱਖ, ਛੱਪੜ ਲਈ 13.45 ਲੱਖ ਰੁਪਏ ਅਤੇ ਮਾਡਲ ਟਾਊਨ 2 ਵਿਖੇ 6.40 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। (Grant)

 ਮਕਾਨਾਂ ਦੀ ਉਸਾਰੀ ਲਈ ਸਰਕਾਰ ਵੱਲੋਂ ਜਾਰੀ ਗਰਾਂਟਾਂ ਦੇ ਪ੍ਰਵਾਨਗੀ ਪੱਤਰ ਸੌਂਪੇ (Grant)

ਆਪਣੇ ਦੌਰੇ ਦੌਰਾਨ ਕੈਬਨਿਟ ਮੰਤਰੀ ਨੇ ਚੋਵਾਸ, ਤੋਲਾਵਾਲ ਅਤੇ ਝਾੜੋਂ ਵਿਚ ਪਹਿਲਾਂ ਤੋਂ ਚੱਲ ਰਹੇ ਵੱਖ ਵੱਖ ਵਿਕਾਸ ਕੰਮਾਂ ਦਾ ਜਾਇਜ਼ਾ ਵੀ ਲਿਆ। ਅਮਨ ਅਰੋੜਾ ਨੇ ਦੱਸਿਆ ਕਿ ਸੁਨਾਮ ਹਲਕੇ ਵਿੱਚ ਕਰੀਬ 19.40 ਲੱਖ ਦੀ ਲਾਗਤ ਨਾਲ ਡਰੇਨਾਂ ਦੀ ਸਫ਼ਾਈ ਦਾ ਕੰਮ ਕਰਵਾਇਆ ਗਿਆ ਹੈ ਅਤੇ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ 68 ਕਰੋੜ ਰੁਪਏ ਦੀ ਲਾਗਤ ਵਾਲਾ ਪ੍ਰੋਜੈਕਟ ਤੇਜ਼ੀ ਨਾਲ ਚੱਲ ਰਿਹਾ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਚੀਮਾ ਵਿਖੇ ਸ਼ਹਿਰੀ ਆਵਾਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਨਵੇਂ ਮਕਾਨਾਂ ਦੀ ਉਸਾਰੀ ਲਈ ਸਰਕਾਰ ਵੱਲੋਂ ਜਾਰੀ ਗਰਾਂਟਾਂ ਦੇ ਪ੍ਰਵਾਨਗੀ ਪੱਤਰ ਸੌਂਪੇ।

Grant
ਚੀਮਾ ਮੰਡੀ : ਕੈਬਨਿਟ ਮੰਤਰੀ ਅਮਨ ਅਰੋੜਾ ਵਿਕਾਸ ਕਾਰਜਾਂ ਦੇ ਚੈਕ ਵੰਡਦੇ ਹੋਏ। ਤਸਵੀਰ : ਹਰਪਾਲ

Grant

ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਦੀ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਮਕਾਨ ਦੀ ਲੋੜ ਨੂੰ ਪੂਰਾ ਕਰਨ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸੁਨਾਮ ਵਿਖੇ ਕਰੀਬ 200 ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨਾਂ ਦੀ ਉਸਾਰੀ ਲਈ ਗਰਾਂਟ ਰਾਸ਼ੀ ਦੇ ਪ੍ਰਵਾਨਗੀ ਪੱਤਰ ਸੌਂਪੇ ਗਏ ਸਨ ਅਤੇ ਅੱਜ ਚੀਮਾ ਦੇ 50 ਲਾਭਪਾਤਰੀ ਪਰਿਵਾਰਾਂ ਲਈ 87.50 ਲੱਖ ਰੁਪਏ ਦੀ ਰਾਸ਼ੀ ਦੇ ਪ੍ਰਵਾਨਗੀ ਪੱਤਰ ਜਾਰੀ ਕੀਤੇ ਗਏ ਹਨ ਜਿਸ ਤਹਿਤ ਹਰੇਕ ਲਾਭਪਾਤਰੀ ਪਰਿਵਾਰ ਨੂੰ ਪਹਿਲੀ ਕਿਸ਼ਤ ਵਜੋਂ ਪੌਣੇ ਦੋ ਲੱਖ ਰੁਪਏ ਦੀ ਗਰਾਂਟ ਪ੍ਰਦਾਨ ਕੀਤੀ ਗਈ ਹੈ।

ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੀਮਾ ਦੇ ਕਾਇਆ ਕਲਪ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵੀ ਲੋਕਾਂ ਨਾਲ ਸਾਂਝ ਪਾਈ। ਇਸ ਮੌਕੇ ਮੁਕੇਸ਼ ਜੁਨੇਜਾ ਚੇਅਰਮੈਨ ਮਾਰਕੀਟ ਕਮੇਟੀ ਸੁਨਾਮ, ਦਰਸ਼ਨ ਸਿੰਘ ਜੀਤੀ ਮਾਨ ਚੇਅਰਮੈਨ ਮਾਰਕੀਟ ਕਮੇਟੀ ਚੀਮਾ, ਸੰਜੀਵ ਕੁਮਾਰ ਬੀਡੀਪੀਓ ਸੁਨਾਮ, ਜਰਨੈਲ ਸਿੰਘ, ਰਾਜ ਸ਼ਰਮਾ, ਦੀਪਾ ਤੋਲਾਵਾਲ, ਸਰਬਾ ਸਿੰਘ, ਸੁੱਖਾ ਮੈਂਬਰ, ਰਾਜ ਸਿੰਘ, ਜਗਸੀਰ ਸਿੰਘ ਝਾੜੋਂ, ਮਲਕੀਤ ਸਿੰਘ ਸ਼ਾਹਪੁਰ ਕਲਾਂ, ਬੀਰਬਲ ਸਿੰਘ, ਨਿਰਭੈ ਸਿੰਘ, ਹਰਪਾਲ ਸਿੰਘ ਬਡਰੁੱਖਾਂ ਅਤੇ ਕਾਲਾ ਬਡਰੁੱਖਾਂ ਵੀ ਹਾਜ਼ਰ ਸਨ।