ਬਰਨਾਵਾ ਆਸ਼ਰਮ ’ਚ ਅੱਜ ਧੂਮ-ਧਾਮ ਨਾਲ ਮਨਾਇਆ ਜਾਵੇਗਾ ਐਮਐਸਜੀ ਭੰਡਾਰਾ 

Satsang Bhandara

ਪਵਿੱਤਰ ਭੰਡਾਰੇ ਨੂੰ ਲੈ ਕੇ ਤਿਆਰੀਆਂ ਮੁਕੰਮਲ

ਬਰਨਾਵਾ (ਸੱਚ ਕਹੂੰ ਨਿਊਜ਼)। ਅੱਜ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਵਿਖੇ ‘ਐਮਐਸਜੀ ਭੰਡਾਰਾ’ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਪਵਿੱਤਰ ਭੰਡਾਰੇ ਦਾ ਸਮਾਂ ਸਵੇਰੇ 11 ਵਜੇ ਤੋਂ ਹੈ। ਇਸ ਸ਼ੁੱਭ ਮੌਕੇ ‘ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਰੂਹਾਨੀ ਬਚਨਾਂ ਨੂੰ ਸੁਣਾਇਆ ਜਾਵੇਗਾ। ਪਵਿੱਤਰ ਭੰਡਾਰੇ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਪ੍ਰਸ਼ਾਦ ਅਤੇ ਲੰਗਰ ਭੋਜਨ ਦੀਆਂ ਤਿਆਰੀਆਂ ਮੁਕੰਮਲ

ਇਸ ਸ਼ੁੱਭ ਮੌਕੇ ‘ਤੇ ਵੱਡੀ ਗਿਣਤੀ ‘ਚ ਪਹੁੰਚ ਰਹੀ ਸਾਧ-ਸੰਗਤ ਲਈ ਲੰਗਰ-ਭੋਜਨ ਦਾ ਸ਼ਾਨਦਾਰ ਪ੍ਰਬੰਧ ਕੀਤਾ ਜਾ ਰਿਹਾ ਹੈ। ਡੇਰਾ ਸੱਚਾ ਸੌਦਾ ਦੇ ਲੰਗਰ ਘਰ ‘ਚ ਸੇਵਾਦਾਰ ਵੱਡੀ ਗਿਣਤੀ ’ਚ ਲੰਗਰ ਦੀ ਸੇਵਾ ‘ਚ ਲੱਗੇ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।