ਬੰਗਲਾਦੇਸ਼ ਯਾਤਰਾ: ਸਬੰਧਾਂ ’ਚ ਪਕਿਆਈ

ਬੰਗਲਾਦੇਸ਼ ਯਾਤਰਾ: ਸਬੰਧਾਂ ’ਚ ਪਕਿਆਈ

ਪ੍ਰਧਾਨ ਮੰਤਰੀ ਮੋਦੀ 26 ਅਤੇ 27 ਮਾਰਚ ਨੂੰ ਬੰਗਲਾਦੇਸ਼ ਦੀ ਅਜ਼ਾਦੀ ਦੀ ਗੋਲਡਨ ਜੁਬਲੀ ਮੌਕੇ ’ਤੇ ਬੰਗਲਾਦੇਸ਼ ਦੀ ਯਾਤਰਾ ’ਤੇ ਗਏ ਸਨ ਕੋਰੋਨਾ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਸੀ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਹੋ ਰਹੇ ਸਬੰਧਾਂ ਵਿਚਕਾਰ ਇਸ ਯਾਤਰਾ ’ਤੇ ਦੋਵਾਂ ਦੇਸ਼ਾਂ ਦੇ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ ਇਹ ਵੱਖਰੀ ਗੱਲ ਹੈ ਕਿ ਕੁਝ ਲੋਕਾਂ ਨੇ ਇਸ ਯਾਤਰਾ ਦਾ ਵਿਰੋਧ ਕੀਤਾ ਤੇ ਇਸ ਵਿਰੋਧ ਪ੍ਰਰਦਸ਼ਨ ਦੌਰਾਨ ਪੁਲਿਸ ਦੀ ਕਾਰਵਾਈ ’ਚ ਚਾਰ ਜਣਿਆਂ ਦੀ ਮੌਤ ਹੋ ਗਈ ਮੋਦੀ ਇਸ ਯਾਤਰਾ ਨਾਲ ਭਾਰਤ ਦੀ ‘ਪੂਰਵ ਵੱਲ ਦੇਖੋ’ ਨੀਤੀ ਦੇ ਮਜ਼ਬੂਤ ਹੋਣ ਦੀ ਸੰਭਾਵਨਾ ਹੈ

ਪ੍ਰਧਾਨ ਮੰਤਰੀ ਨੇ ਹੁਣ ਇਸ ਨੂੰ ਬਦਲ ਕੇ ਐਕਟ ਈਸਟ ਪਾਲਿਸੀ ਬਣਾ ਦਿੱਤਾ ਹੈ ਸਾਲ 2014 ’ਚ ਇੱਕ ਚੰਗੀ ਸ਼ੁਰੂਆਤ ਦੇ ਬਾਵਜ਼ੂਦ ਜਦੋਂ ਐਨਡੀਏ ਸਰਕਾਰ ਦੇ ਸਹੁੰ ਚੁੱਕ ਸਮਾਗਮ ’ਚ ਸਾਰੇ ਸਾਰਕ ਦੇਸ਼ਾਂ ਦੇ ਸ਼ਾਸਨ ਮੁਖੀਆਂ ਨੂੰ ਸੱਦਾ ਦਿੱਤਾ ਗਿਆ ਸੀ, ਆਪਣੇ ਗੁਆਂਢੀ ਦੇਸ਼ਾਂ ਨਾਲ ਭਾਰਤ ਦੇ ਸਬੰਧ ਮਜ਼ਬੂਤ ਨਹੀਂ ਹੋਏ ਭਾਰਤ ਪਾਕਿਸਤਾਨ ਨਾਲ ਗੱਲਬਾਤ ਨਹੀਂ ਕਰ ਰਿਹਾ ਹੈ, ਨੇਪਾਲ ’ਚ ਉਹ ਸੱਤਾਧਾਰੀ ਪਾਰਟੀ ਦੇ ਅੰਦਰ ਚੱਲ ਰਹੇ ਘਮਸਾਣ ’ਚ ਮੂਕ ਦਰਸ਼ਕ ਬਣਿਆ ਹੋਇਆ ਹੈ

ਸ੍ਰੀਲੰਕਾ ਬਾਰੇ ਸੰਯੁਕਤ ਰਾਸ਼ਟਰ ਮਤੇ ’ਚ ਉਸ ਨੇ ਵੋਟਿੰਗ ’ਚ ਹਿੱਸਾ ਨਹੀਂ ਲਿਆ ਅਤੇ ਮਿਆਂਮਾਰ ’ਚ ਲੋਕਤੰਤਰ ਦੀ ਬਹਾਲੀ ਲਈ ਅੰਦੋਲਨ ਬਾਰੇ ਵੀ ਮੌਨ ਹੈ ਭਾਰਤ ਦੇ ਗੁਆਂਢੀ ਦੇਸ਼ ਵਿਚੋਂ ਜਿਸ ਨਾਲ ਭਾਰਤ ਦੇ ਸੁਹਿਰਦਤਾਪੂਰਨ ਸਬੰਧ ਹਨ, ਸ਼ਾਇਦ ਸਿਰਫ਼ ਬੰਗਲਾਦੇਸ਼ ਹੈ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਨਰੋਏ ਦੁਵੱਲੇ ਸਬੰਧਾਂ ਦਾ ਕਾਰਨ ਸ਼ਾਇਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਬੰਗਲਾਦੇਸ਼ ਦੀ ਅਜ਼ਾਦੀ ’ਚ ਭਾਰਤ ਦੀ ਭੂਮਿਕਾ ਨੂੰ ਸਮਝਣਾ ਹੈ ਦੁਵੱਲੇ ਸਬੰਧਾਂ ’ਤੇ ਹਸੀਨਾ ਦੇ ਵਿਆਪਕ ਦ੍ਰਿਸ਼ਣੀਕੋਣ ਦੇ ਚੱਲਦਿਆਂ ਨਾਗਰਿਕਤਾ ਸੋਧ ਐਕਟ ਦਾ ਵਿਰੋਧ ਬੇਕਾਬੂ ਨਹੀਂ ਹੋਇਆ ਜੇਕਰ ਬੰਗਲਾਦੇਸ਼ ’ਚ ਕੋਈ ਹੋਰ ਸਰਕਾਰ ਹੁੰਦੀ ਤਾਂ ਸਥਿਤੀ ਵਿਗੜ ਸਕਦੀ ਸੀ ਇਸ ਕ੍ਰਮ ’ਚ ਮੈਂ ਪਹਿਲਾਂ ਵੀ ਕਿਹਾ ਸੀ ਕਿ ਨਾਗਰਿਕਤਾ ਸੋਧ ਐਕਟ ਨਾ ਸਿਰਫ਼ ਦੇਸ਼ ਲਈ ਬੇਲੋੜਾ ਹੈ

ਸਗੋਂ ਸਾਡੇ ਚਾਰ ਗੁਆਂਢੀ ਮੁਸਲਿਮ ਬਹੁਤਾਤ ਵਾਲੇ ਦੇਸ਼ਾਂ ਨਾਲ ਸਬੰਧਾਂ ’ਚ ਅੜਿੱਕਾ ਹੈ ਨਾਗਰਿਕਤਾ ਸੋਧ ਐਕਟ ਕਾਰਨ ਵਧਦਾ ਤਣਾਅ ਫ਼ਿਲਹਾਲ ਖ਼ਤਮ ਹੁੰਦਾ ਦਿਖਾਈ ਦੇ ਰਿਹਾ ਹੈ ਪਰ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਸੱਤਾਧਾਰੀ ਪਾਰਟੀ ਦੇ ਕੁਝ ਲੋਕਾਂ ਵੱਲੋਂ ਉਸ ਨੂੰ ਲਾਗੂ ਕਰਨ ਦਾ ਵਾਅਦਾ ਕਰਨਾ ਜਾਂ ਧਮਕੀ ਦੇਣ ਨਾਲ ਦੇਸ਼ ’ਚ ਅਤੇ ਗੁਆਂਢੀ ਦੇਸ਼ਾਂ ’ਚ ਇਸ ਸਬੰਧੀ ਵਿਰੋਧ ਹੋ ਸਕਦਾ ਹੈ ਪ੍ਰਧਾਨ ਮੰਤਰੀ ਨੇ ਇਸ ਯਾਤਰਾ ਦੌਰਾਨ ਆਪਣੇ ਮੇਜ਼ਬਾਨ ਨੂੰ ਪ੍ਰਭਾਵਿਤ ਕੀਤਾ ਇਸ ਯਾਤਰਾ ਦੌਰਾਨ ਉਹ ਇੱਕ ਮਹਿਮਾਨ ਦੇ ਰੂਪ ’ਚ ਆਪਣੇ ਮੇਜ਼ਬਾਨ ਲਈ 12 ਲੱਖ ਕੋਰੋਨਾ ਵੈਕਸੀਨ ਤੋਹਫ਼ੇ ’ਚ ਲੈ ਗਏ ਬੰਗਲਾਦੇਸ਼ ਨੇ ਪਹਿਲਾਂ ਹੀ ਐਸਟ੍ਰਾਜੈਨੇਕਾ ਵੈਕਸੀਨ ਦੀ 20 ਲੱਖ ਡੋਜ਼ ਖਰੀਦ ਲਈ ਹੈ ਢਾਕਾ ’ਚ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਸ਼ਹੀਦ ਸਮਾਰਕ ’ਤੇ ਬੰਗਲਾਦੇਸ਼ ਦੇ ਰਾਸ਼ਟਰਪਿਤਾ ਸ਼ੇਖ ਮੁਜੀਬੁਰ ਰਹਿਮਾਨ ਨੂੰ ਸ਼ਰਧਾਂਜਲੀ ਦਿੱਤੀ ਉਨ੍ਹਾਂ ਨੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਗਾਂਧੀ ਸ਼ਾਂਤੀ ਪੁਰਸਕਾਰ ਵੀ ਦਿੱਤਾ

ਜੋ ਉਨ੍ਹਾਂ ਦੀਆਂ ਪੁੱਤਰੀਆਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਸ਼ੇਖ ਰੇਹਾਨਾ ਨੇ ਪ੍ਰਾਪਤ ਕੀਤਾ ਸ਼ੇਖ ਹਸੀਨਾ ਨੇ ਇਹ ਪੁਰਸਕਾਰ ਪ੍ਰਾਪਤ ਕਰਦਿਆਂ ਭਾਰਤ ਸਰਕਾਰ ਦਾ ਧੰਨਵਾਦ ਪ੍ਰਗਟ ਕੀਤਾ ਕਿ ਭਾਰਤ ਨੇ 1971 ਦੀ ਬੰਗਲਾਦੇਸ਼ ਜੰਗ ਦੌਰਾਨ ਉਨ੍ਹਾਂ ਦੇ ਪਿਤਾ ਦੀ ਸਹਾਇਤਾ ਕੀਤੀ ਅਤੇ ਭਾਰਤ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਰਾਸ਼ਟਰੀ ਦਿਵਸ ਸਮਾਰੋਹ ’ਚ ਮੋਦੀ ਮੁੱਖ ਮਹਿਮਾਨ ਸਨ ਜਿੱਥੇ ਪਰੇਡ ਗਰਾਊਂਡ ’ਚ ਉਨ੍ਹਾਂ ਨੇ ਉਨ੍ਹਾਂ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਨੇ ਬੰਗਲਾਦੇਸ਼ ਜੰਗ ’ਚ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਉਨ੍ਹਾਂ ਨੇ ਬੰਗਲਾਦੇਸ਼ ਦੀ ਮੁਕਤੀ ਲਈ ਆਪਣੇ ਸੱਤਿਆਗ੍ਰਹਿ ਦਾ ਜ਼ਿਕਰ ਵੀ ਕੀਤਾ ਇਸ ਤੱਥ ਤੋਂ ਹੁਣ ਤੱਕ ਅਣਜਾਣ ਲੋਕ ਇਹ ਜਾਣ ਕੇ ਵੀ ਖੁਸ਼ ਹੋਏ ਉਨ੍ਹਾਂ ਨੇ ਰਿਸਰਚ ਅਤੇ ਖੋਜਾਂ ’ਚ ਬੰਗਲਾਦੇਸ਼ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਗੋਲਡਨ ਜੁਬਲੀ ਸਕਾਲਰਸ਼ਿਪ ਦਾ ਐਲਾਨ ਵੀ ਕੀਤਾ ਜੋ ਬੰਗਲਾਦੇਸ਼ ’ਚ ਵਿਗਿਆਨ ਅਤੇ ਤਕਨੀਕ ਨੂੰ ਹੱਲਾਸ਼ੇਰੀ ਦੇਣ ਲਈ ਚੱਲ ਰਹੀ ਪ੍ਰਕਿਰਿਆ ਦਾ ਅੰਗ ਹੈ

ਪਰਮਾਣੂ ਤਕਨੀਕ ਦੇ ਸ਼ਾਂਤੀਪੂਰਨ ਪ੍ਰਯੋਗ ਲਈ ਅਦਾਨ-ਪ੍ਰਦਾਨ ਬਾਰੇ ਵੀ ਗੱਲ ਹੋਈ ਉਨ੍ਹਾਂ ਦੀ ਯਾਤਰਾ ਦੌਰਾਨ ਮੋਦੀ ਨੇ ਬੰਗਲਾਦੇਸ਼ ਦੇ 50 ਉੁਦਮੀਆਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ’ਚ ਸਟਾਰਟਅੱਪ ਸਥਾਪਿਤ ਕਰਕੇ ਨਿਵੇਸ਼ ਕਰਨ ਇਹ ਇਤਿਹਾਸ ਦੇ ਇੱਕ ਚੱਕਰ ਦੇ ਪੂਰਾ ਹੋਣ ਦਾ ਸੰਕੇਤ ਵੀ ਹੈ ਕਿਉਂਕਿ ਬੰਗਲਾਦੇਸ਼ ਭਾਰਤ ਤੋਂ ਸਹਾਇਤਾ ਪ੍ਰਾਪਤ ਕਰਨ ਵਾਲਾ ਰਾਸ਼ਟਰ ਰਿਹਾ ਹੈ ਅਤੇ ਅੱਜ ਭਾਰਤ ਬੰਗਲਾਦੇਸ਼ ਦੇ ਉੱਦਮੀਆਂ ਨੂੰ ਇੱਥੇ ਪੂੰਜੀ ਨਿਵੇਸ਼ ਲਈ ਸੱਦਾ ਦੇ ਰਿਹਾ ਹੈ ਵਿਸ਼ਵ ਵਪਾਰ ਅਤੇ ਨਿਵੇਸ਼ ਦੇ ਮਾਮਲੇ ’ਚ ਬੰਗਲਾਦੇਸ਼ ਭਾਰਤ ਤੋਂ ਅੱਗੇ ਵਧ ਗਿਆ ਹੈ ਅਤੇ ਪ੍ਰਤੀ ਵਿਅਕਤੀ ਕੁੱਲ ਘਰੇਲੂ ਉਤਪਾਦ ਦੇ ਮਾਮਲੇ ’ਚ ਵੀ ਬੰਗਲਾਦੇਸ਼ ਭਾਰਤ ਤੋਂ ਅੱਗੇ ਹੈ

ਇਸ ਯਾਤਰਾ ਦੌਰਾਨ ਮੋਦੀ ਗੋਪਾਲਗੰਜ ’ਚ ਮਤੂਆ ਗੁਰੂ ਅਤੇ ਓਰਕਾਂਡੀ ਦੇਵੀ ਦੇ ਮੰਦਿਰ ’ਚ ਗਏ ਮਤੂਆ ਬੰਗਲਾਦੇਸ਼ ’ਚ ਦਲਿਤ ਭਾਈਚਾਰੇ ਦੇ ਲੋਕ ਹਨ ਜੋ ਪੱਛਮੀ ਬੰਗਾਲ ’ਚ ਆ ਗਏ ਸਨ ਉਨ੍ਹਾਂ ਕਾਲੀ ਮਾਤਾ ਦੀ ਦੇਵੀ ਅੱਗੇ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਅਰਦਾਸ ਕੀਤੀ ਹਾਲਾਂਕਿ ਦੇਸ਼ ’ਚ ਉਨ੍ਹਾਂ ਦੇ ਆਲੋਚਕ ਇਸ ਨੂੰ ਪੱਛਮੀ ਬੰਗਾਲ ’ਚ ਮਤੂਆ ਭਾਈਚਾਰੇ ਨੂੰ ਖਿੱਚਣ ਦਾ ਯਤਨ ਦੱਸ ਰਹੇ ਹਨ ਜਿੱਥੇ ਹੁਣ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਹਨ ਉਨ੍ਹਾਂ ਇਸ ਮੰਦਿਰ ਦੀ ਯਾਤਰਾ ਉਸ ਦਿਨ ਕੀ ਜਿਸ ਦਿਨ ਪੱਛਮੀ ਬੰਗਾਲ ’ਚ ਲੋਕ ਪਹਿਲੇ ਗੇੜ ਦੀਆਂ ਵੋਟਾਂ ਪਾ ਰਹੇ ਸਨ ਸਦਭਾਵਨਾ ਅਤੇ ਮਿੱਤਰਤਾ ਦੋਵੇਂ ਪਾਸਿਓਂਦਿਖਾਈ ਦੇ ਰਹੀ ਸੀ

ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਪਿਤਾ ਦੀ ਜਨਮ ਸ਼ਤਾਬਦੀ ਅਤੇ ਬੰਗਲਾਦੇਸ਼ ਦੀ ਅਜ਼ਾਦੀ ਦੀ ਗੋਲਡਨ ਜੁਬਲੀ ਮੌਕੇ ਚਾਂਦੀ ਅਤੇ ਸੋਨੇ ਦੇ ਸਿੱਕੇ ਭੇਂਟ ਕੀਤੇ ਕੁੱਲ ਮਿਲਾ ਕੇ ਇਹ ਯਾਤਰਾ ਸਫ਼ਲ ਰਹੀ ਇਸ ਨਾਲ ਭਾਰਤ ਨੂੰ ਕੂਟਨੀਤਿਕ ਲਾਭ ਮਿਲੇਗਾ ਪਰ ਇਸ ਯਾਤਰਾ ਦੌਰਾਨ ਜਿਸ ਗੱਲ ’ਤੇ ਧਿਆਨ ਨਹੀਂ ਦਿੱਤਾ ਗਿਆ ਉਹ ਭਾਰਤ-ਬੰਗਲਾਦੇਸ਼ ਸਬੰਧਾਂ ’ਚ ਚੀਨ ਦਾ ਵਧਦਾ ਪ੍ਰਭਾਵ ਹੈ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਦੇ ਸਲਾਹਕਾਰ ਗੋਹਰ ਰਿਜਵੀ ਨੇ ਮੀਡੀਆ ’ਚ ਕਿਹਾ ਅਸੀਂ ਚੀਨ ਦੇ ਨਾਲ ਅਜਿਹੇ ਕੋਈ ਸਬੰਧ ਨਹੀਂ ਬਣਾਉਂਦੇ ਜੋ ਭਾਰਤ ਨਾਲ ਸਾਡੇ ਪਰੰਪਰਾਗਤ ਸਬੰਧਾਂ ਨੂੰ ਪ੍ਰਭਾਵਿਤ ਕਰਨ ਜਦੋਂਕਿ ਚੀਨ ਭਾਰਤ ਦੇ ਗੁਆਂਢੀ ਦੇਸ਼ਾਂ ਨੂੰ ਖਰੀਦ ਰਿਹਾ ਹੈ ਤਾਂ ਕਿ ਹਿੰਦ-ਪ੍ਰਸ਼ਾਂਤ ਖੇਤਰ ’ਚ ਭਾਰਤ ਦਾ ਪ੍ਰ੍ਰਭਾਵ ਘੱਟ ਹੋਵੇ

ਭਾਰਤ ਨੂੰ ਚੀਨ ਦੀ ਇਸ ਸਾਜਿਸ਼ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਇਸ ਸਬੰਧੀ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਸ ਦਾ ਸਰਵੋਤਮ ਉਪਾਅ ਆਪਣੇ ਗੁਆਂਢੀ ਦੇਸ਼ਾਂ ਦੀ ਸਹਾਇਤਾ ਕਰਨਾ ਤੇ ਉੱਥੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਹੈ ਭਾਰਤ ਇਨ੍ਹਾਂ ਦੇਸ਼ਾਂ ਨੂੰ ਲੋਕਤੰਤਰਿਕ ਰਸਤੇ ’ਤੇ ਅੱਗੇ ਵਧਣ ਲਈ ਪ੍ਰੇਰਿਤ ਕਰ ਸਕਦਾ ਹੈ ਇਸ ਲਈ ਹੁਣ ਗੁਆਂਢੀ ਦੇਸ਼ਾਂ ਨਾਲ ਨਰੋਈ ਨੀਤੀ ਵਿਕਸਿਤ ਕਰਨ ਦੀ ਜਿੰਮੇਵਾਰੀ ਭਾਰਤ ਦੀ ਹੈ ਚਾਹੇ ਉਹ ਬੰਗਲਾਦੇਸ਼ ਹੋਵੇ ਜਾਂ ਕੋਈ ਹੋਰ ਦੇਸ਼
ਡਾ. ਡੀ. ਕੇ. ਗਿਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.