ਭਾਰਤੀ ਕਿਸਾਨ ਯੂਨੀਅਨ 5 ਨੂੰ ਐਫ.ਸੀ.ਆਈ ਦਰਫਰ ਦਾ ਕਰੇਗੀ ਘਿਰਾਓ

ਭਾਰਤੀ ਕਿਸਾਨ ਯੂਨੀਅਨ 5 ਨੂੰ ਐਫ.ਸੀ.ਆਈ ਦਰਫਰ ਦਾ ਕਰੇਗੀ ਘਿਰਾਓ

ਲਹਿਰਾਗਾਗਾ, (ਤਰਸੇਮ ਸਿੰਘ ਬਬਲੀ (ਸੱਚ ਕਹੂੰ)) ਕਣਕ ਦੀ ਖਰੀਦ ਸਬੰਧੀ ਐਫ.ਸੀ.ਆਈ (ਫੂਡ ਕਾਰਪੋਰੇਸ਼ਨ ਆਫ ਇੰਡੀਆ) ਵੱਲੋਂ ਕਿਸਾਨਾਂ ’ਤੇ ਸ਼ਰਤਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ( ਉਗਰਾਹਾਂ) ਬਲਾਕ ਲਹਿਰਾ ਵੱਲੋਂ 5 ਅਪਰੈਲ ਨੂੰ 12 ਘੰਟਿਆਂ ਲਈ ਐਫ. ਸੀ.ਆਈ. ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਦਾ ਐਲਾਨ ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਖੇਤੀ ਕਾਨੂੰਨਾਂ ਖਿਲਾਫ ਲਗਾਤਾਰ ਚੱਲ ਰਹੇ ਧਰਨੇ ਤੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਕੀਤਾ

ਉਹਨਾਂ ਦੱਸਿਆ ਕਿ ਕੇਂਦਰ ਦੀ ਮੋਦੀ ਹਕੂਮਤ ਖੇਤੀ ਵਿਰੋਧੀ ਕਾਨੂੰਨਾਂ ਨੂੰ ਕਿਸੇ ਨਾ ਕਿਸੇ ਟੇਡੇ-ਮੇਢੇ ਢੰਗ ਨਾਲ ਕਿਸਾਨਾਂ ਦੇ ਸਿਰ ਮੜਨ ਲਈ ਭੱਜ ਦੌੜ ਕਰ ਰਹੀ ਹੈ, ਤਾਂ ਕਿ ਖੇਤੀ ਸੈਕਟਰ ਨੂੰ ਕਾਰਪੋਰੇਟਾਂ ਦੀ ਝੋਲੀ ਵਿੱਚ ਸੁਟਿਆ ਜਾਵੇ। ਦੂਜਾ, ਚੱਲ ਰਹੇ ਮੌਜੂਦਾ ਮਹਾਂ ਕਿਸਾਨ ਸੰਘਰਸ਼ ਨੂੰ ਤਾਰੋਪੀਡ ਕਰਨ ਦੀ ਵੱਡੀ ਕੋਸ਼ਿਸ਼ ਹੈ। ਤੀਜਾ, ਸਰਕਾਰੀ ਮੰਡੀਕਰਨ ਸਿਸਟਮ ਨੂੰ ਤੋੜਕੇ ਐੱਮ.ਐੱਸ .ਪੀ ਨੂੰ ਖਤਮ ਕਰਨ ਦਾ ਤਰੀਕਾ ਹੈ। ਉਨ੍ਹਾਂ ਦੱਸਿਆ ਕਿ 19 ਮਾਰਚ ਨੂੰ ਮਾਰਕੀਟ ਕਮੇਟੀ ਲਹਿਰਾ ਦੇ ਸੈਕਟਰੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਵੱਲੋਂ ਬੇਲੋੜੀਆ ਸ਼ਰਤਾਂ ਨੂੰ ਵਾਪਸ ਲੈਣ ਲਈ ਮੰਗ ਪੱਤਰ ਵੀ ਦਿੱਤਾ ਗਿਆ ਸੀ ਪਰ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕੀ ।

ਨਵੀਆਂ ਸ਼ਰਤਾਂ ਮੁਤਾਬਕ ਕਣਕ ਦਾ ਟੋਟਾ 4% ਤੋਂ ਘਟਾ ਕੇ 2% ਕਰ ਦਿੱਤਾ ਗਿਆ ਹੈ ।ਇਸ ਵਾਰ ਖ਼ਰੀਦੀ ਜਾਣ ਵਾਲੀ ਕਣਕ ਦੀ ਨਮੀ 14% ਤੋਂ ਘਟਾ ਕੇ 12% ਕਰ ਦਿੱਤੀ ਗਈ ਹੈ। ਜਿਹੜਾ ਘੱਟਾ ਮਿੱਟੀ 4% ਹੁੰਦਾ ਸੀ ਉਸ ਨੂੰ 0% ’ਤੇ ਲਿਆਂਦਾ ਗਿਆ ਹੈ।ਕਣਕ ਦੀ ਖਰੀਦ ਸਮੇਂ ਕਿਸਾਨਾਂ ਤੋਂ ਮੰਗੀ ਜਾ ਰਹੀ ਜਮ੍ਹਾਂਬੰਦੀ/ਫਰਦਾਂ ਆਦਿ ਕਣਕ ਨੂੰ ਨਾ ਖਰੀਦਣ ਦਾ ਸਰਕਾਰ ਦਾ ਇੱਕ ਤਰਕਹੀਣ ਤਰੀਕਾ ਹੈ।

ਇਹ ਕਿਸਾਨਾਂ ਅਤੇ ਠੇਕੇ ’ਤੇ ਜ਼ਮੀਨ ਲੈ ਕੇ ਕਾਸ਼ਤ ਕਰਨ ਵਾਲੇ ਖੇਤ ਮਜਦੂਰਾਂ ਨੂੰ ਤੰਗ ਕਰਨ ਅਤੇ ਉਨ੍ਹਾਂ ਤੋਂ ਜ਼ਮੀਨ ਖੋਹਣ ਦਾ ਇੱਕ ਹੀਲਾ ਵਸੀਲਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ।ਉਨ੍ਹਾਂ ਐਫ.ਸੀ.ਆਈ ਵੱਲੋਂ ਲਾਈਆਂ ਬੇਲੋੜੀਆਂ ਸ਼ਰਤਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਉਹ ਪੰਜ ਦਹਾਕਿਆਂ ਤੋਂ ਚੱਲ ਰਹੀਆਂ ਸਾਧਾਰਨ ਖਰੀਦ ਦੀਆਂ ਸ਼ਰਤਾਂ ਨੂੰ ਓਵੇਂ ਲਾਗੂ ਕਰਕੇ ਕਣਕ ਦੀ ਖਰੀਦ ਕਰੇ। ਇਸ ਕਰਮਜੀਤ ਕੌਰ ਭੁਟਾਲ ਕਲਾ, ਜਸਵਿੰਦਰ ਕੌਰ ਗਾਗਾ, ਜਸਨਦੀਪ ਕੋਰ ਪਸੋਰ, ਰੁਪਿੰਦਰ ਕੌਰ, ਸੂਬਾ ਸਿੰਘ ਸੰਗਤਪੁਰਾ, ਬਹਾਦਰ ਸਿੰਘ ਭੁਟਾਲ ਖੁਰਦ, ਹਰਜਿੰਦਰ ਸਿੰਘ ਨੰਗਲਾ, ਜਗਸੀਰ ਸਿੰਘ ਖੰਡੇਬਾਦ, ਰਾਮਚੰਦ ਸਿੰਘ ਚੋਟੀਆਂ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਹਰਸੇਵਕ ਸਿੰਘ ਲਹਿਲ ਖੁਰਦ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ ਅਤੇ ਹੋਰ ਆਗੂ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.