ਬਾਬਰ ਆਜਮ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ

baber ajam

ਇੱਕ ਰੋਜ਼ਾ ਮੈਚਾਂ ’ਚ ਸਭ ਤੋਂ ਤੇਜ਼ੀ ਨਾਲ 1000 ਦੌੜਾਂ ਪੂਰੀਆਂ ਕਰਨ ਵਾਲੇ ਕਪਤਾਨ ਬਣੇ

(ਏਜੰਸੀ) ਮੁਲਤਾਨ। ਪਾਕਿਸਤਾਨ ਦੇ ਕਪਤਾਨ ਬਾਬਰ ਆਜਮ (Babar Azam) ਨੇ ਮੁਲਤਾਨ ’ਚ ਵੈਸਟਇੰਡੀਜ਼ ਖਿਲਾਫ ਮੈਚ ਦੌਰਾਨ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦਾ ਰਿਕਾਰਡ ਤੋੜ ਦਿੱਤਾ ਹੈ। ਮੁਲਤਾਨ ’ਚ 14 ਸਾਲਾਂ ਬਾਅਦ ਮੁਕਾਬਲਾ ਖੇਡਿਆ ਗਿਆ ਤੇ ਬਾਬਰ ਆਜਮ ਨੇ ਦਰਸ਼ਕਾਂ ਦਾ ਇਸ ਮੈਚ ’ਚ ਖੂਬ ਮਨੋਰੰਜਨ ਕੀਤਾ। ਬਾਬਰ ਆਜਮ (Babar Azam) ਨੇ ਇੱਕ ਰੋਜ਼ਾ ਮੈਚਾਂ ’ਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਕਪਤਾਨਾਂ ਦੀ ਸੂਚੀ ’ਚ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਰਿਕਾਰਡ ਤੋੜ ਦਿੱਤਾ ਹੈ। ਬਾਬਰ ਆਜਮ ਨੇ 1000 ਦੌੜਾਂ ਬਣਾਉਣ ਲਈ 13 ਪਾਰੀਆਂ ਖੇਡੀਆਂ। ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ 1000 ਦੌੜਾਂ 17 ਪਾਰੀਆਂ ’ਚ ਪੂਰੀਆਂ ਕੀਤੀਆਂ ਸਨ।

ਬੁੱਧਵਾਰ ਰਾਤ ਨੂੰ ਵੈਸਟਇੰਡੀਜ਼ ਖਿਲਾਫ ਮੈਚ ਦੌਰਾਨ ਬਾਬਰ ਆਜਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ (103) ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਬਾਬਰ ਆਜਮ ਦਾ ਇਹ 17ਵਾਂ ਸੈਂਕੜਾ ਸੀ। ਕਪਤਾਨ ਬਾਬਰ ਆਜਮ ਦੀ ਸ਼ਾਨਦਾਰ ਪਾਰੀ ਸਦਕਾ ਪਾਕਿਸਤਾਨ ਨੇ ਵੈਸਟਇੰਡੀਜ਼ ਨੂੰ ਹਰਾ ਦਿੱਤਾ। ਇਸ ਜਿੱਤ ਨਾਲ ਪਾਕਿ ਨੇ ਇੱਕਰੋਜ਼ਾ ਲੜੀ ’ਚ 1-0 ਦਾ ਵਾਧਾ ਬਣਾ ਲਿਆ।

ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬਣਾਈਆਂ ਸਨ 305 ਦੌੜਾਂ

ਪਾਕਿਸਤਾਨ ਤੇ ਵੈਸਟਇੰਡੀਜ਼ ਦੌਰਾਨ ਖੇਡੇ ਗਏ ਮੈਚ ’ਚ ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਓਪਨਰ ਸ਼ਾਏ ਹੋਪ ਦੇ ਸ਼ਾਨਦਾਰ ਸੈਂਕੜੇ ਦੇ ਦਮ ’ਤੇ 305 ਦੌੜਾਂ ਬਣਾਈਆਂ ਸਨ। ਪਕਿਸਤਾਨ ਨੇ ਇਹ ਮੈਚ ਚਾਰ ਗੇਂਦਾਂ ਬਾਕੀ ਰਹਿੰਦਿਆਂ ਜਿੱਤ ਲਿਆ।

ਇੱਕ ਰੋਜ਼ਾ ’ਚ ਦੂਜੀ ਵਾਰੀ ਸੈਂਕੜਿਆਂ ਦੀ ਹੈਟ੍ਰਿਕ ਲਾਈ

ਬਾਬਰ ਆਜਮ ਨੇ ਦੂਜੀ ਵਾਰੀ ਸੈਂਕੜਿਆਂ ਦੀ ਹੈਟ੍ਰਿਕ ਲਾਈ। ਇਹ ਇੱਕ ਰੋਜ਼ਾ ਮੈਚਾਂ ’ਚ ਬਾਬਰ ਆਜਮ ਦਾ ਲਗਾਤਾਰ ਤੀਜ ਸੈਂਕੜਾ ਹੈ। ਕਪਤਾਨ ਬਾਬਰ ਆਜਮ ਨੇ ਇਸ ਤੋਂ ਪਹਿਲਾਂ ਆਸਟਰੇਲੀਆ ਖਿਲਾਫ਼ ਬੈਕ ਟੂ ਬੈਕ ਸੈਂਕੜੇ ਠੋਕੇ ਸਨ। ਹੁਣ ਵੈਸਟਇੰਡੀਜ਼ ਖਿਲਾਫ਼ ਸੈਂਕੜਾ ਜੜ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ