ਹਰਿਆਣਾ ’ਚ ਪੰਜਾਬੀਆਂ ਦਾ ਹੁੜਦੰਗ, ਜਨਮ ਦਿਨ ਮਨਾ ਕੇ ਆ ਰਹੇ ਪਰਿਵਾਰ ’ਤੇ ਹਮਲਾ, ਮਾਮਲਾ ਦਰਜ਼

Cash Recovered

ਅੰਬਾਲਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ’ਚ ਕਥਿਤ ਤੌਰ ’ਤੇ ਤਿੰਨ ਨਸ਼ੇੜੀਆਂ ਨੇ ਆਪਣੇ ਬੇਟੇ ਦਾ ਜਨਮ ਦਿਨ ਮਨਾ ਕੇ ਵਾਪਸ ਪਰਤ ਰਹੇ ਪਰਿਵਾਰ ਦੀ ਕੁੱਟਮਾਰ (Attack) ਕੀਤੀ। ਸ਼ਿਕਾਇਤਕਰਤਾ ਨੇ ਪੁਲਿਸ ਕੋਲ ਬਿਆਨ ਦਰਜ਼ ਕਰਵਾਏ ਹਨ ਕਿ ਪਹਿਲਾਂ ਨਸ਼ੇੜੀ ਕਦੇ ਅੱਗੇ ਅਤੇ ਕਦੇ ਪਿੱਛੇ ਗੱਡੀ ਚਲਾ ਕੇ ਉਨ੍ਹਾਂ ਨੂੰ ਤੰਗ ਕਰਦੇ ਰਹੇ। ਇਸ ਤੋਂ ਬਾਅਦ ਉਸ ਨੇ ਸ਼ੀਸ਼ਾ ਹੇਠਾਂ ਕਰਕੇ ਗਾਲ੍ਹਾਂ ਕੱਢਣੀਆਂ ਸੁਰੂ ਕਰ ਦਿੱਤੀਆਂ। ਮੁਲਜਮ ਪੰਜਾਬ ਦੇ ਰਹਿਣ ਵਾਲੇ ਹਨ। ਥਾਣਾ ਬਲਦੇਵ ਨਗਰ ਦੀ ਪੁਲਿਸ ਨੇ ਤਿੰਨਾਂ ਮੁਲਜਮਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪਹਿਲਵਾਨਾਂ ਦੀ ਹਮਾਇਤ ‘ਚ ਖਾਪ ਪੰਚਾਇਤਾਂ ਨੇ ਕਰ ਦਿੱਤਾ ਵੱਡਾ ਐਲਾਨ

ਜਾਣਕਾਰੀ ਅਨੁਸਾਰ ਅੰਬਾਲਾ ਸ਼ਹਿਰ ਦੇ ਸ਼ਕਤੀ ਨਗਰ ਦੇ ਵਸਨੀਕ ਪੰਕਜ ਪੁਰੀ ਨੇ ਦੱਸਿਆ ਕਿ ਉਹ ਆਪਣੇ ਬੇਟੇ ਦਕਸ਼ ਦਾ ਜਨਮ ਦਿਨ ਮਨਾਉਣ ਲਈ ਪਰਿਵਾਰ ਸਮੇਤ ਜੈਮੀ ਸਿਟੀ ਸੈਂਟਰ ਗਿਆ ਸੀ। ਜਦੋਂ ਉਹ ਵਾਪਸ ਆਪਣੇ ਘਰ ਆਉਣ ਲੱਗਾ ਤਾਂ ਇੱਕ ਚੰਡੀਗੜ੍ਹ ਨੰਬਰ ਦੀ ਕਾਰ ਉਸ ਦੀ ਕਾਰ ਕੋਲ ਖੜ੍ਹੀ ਸੀ। ਜਦੋਂ ਉਹ ਘਰ ਵੱਲ ਨੂੰ ਨਿਕਲਿਆ ਤਾਂ ਚੰਡੀਗੜ੍ਹ ਨੰਬਰ ਦੀ ਗੱਡੀ ਨੇ ਉਸ ਦਾ ਪਿੱਛਾ ਕੀਤਾ। ਕਾਰ ’ਚ ਸਵਾਰ 3 ਨੌਜਵਾਨ ਕਦੇ ਕਾਰ ਨੂੰ ਪਿੱਛੇ ਅਤੇ ਕਦੇ ਅੱਗੇ ਲਿਜਾਣ ਲੱਗੇ। ਕਾਰ ਦਾ ਸ਼ੀਸ਼ਾ ਲਾਹ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇੰਨਾ ਹੀ ਨਹੀਂ ਮੁਲਜ਼ਮਾਂ ਨੇ ਮਾਡਲ ਟਾਊਨ ਨੇੜੇ ਉਨ੍ਹਾਂ ਦੇ ਸਾਹਮਣੇ ਗੱਡੀ ਰੋਕ ਲਈ ਅਤੇ ਹੇਠਾਂ ਉਤਰਦੇ ਹੀ ਉਨ੍ਹਾਂ ਨਾਲ ਲੜਾਈ ਸੁਰੂ ਕਰ ਦਿੱਤੀ। ਤਿੰਨਾਂ ਨੌਜਵਾਨਾਂ ਨੇ ਸਰਾਬ ਪੀਤੀ ਹੋਈ ਸੀ।

ਜਾਨੋਂ ਮਾਰਨ ਦੀ ਧਮਕੀ, ਮਾਮਲਾ ਦਰਜ

ਥਾਣਾ ਮਾਡਲ ਟਾਊਨ ਚੌਕੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲਿਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਮੁਲਜਮਾਂ ਦੀ ਪਛਾਣ ਹੈਪੀ ਵਾਸੀ ਬਡੌਲੀ, ਨੀਰਜ ਸ਼ਰਮਾ ਵਾਸੀ ਪਟਿਆਲਾ ਅਤੇ ਹਰਸਦੀਪ ਸ਼ਰਮਾ ਵਾਸੀ ਪਿੰਡ ਸਿਰਕਪੱਗ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਮੁਲਜ਼ਮਾਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੁਲੀਸ ਨੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।