IPL Live : ਗੁਜਰਾਤ ਨੇ LSG ਨੂੰ ਦਿੱਤਾ 228 ਦੌੜਾਂ ਦਾ ਵੱਡਾ ਟੀਚਾ

GT Vs LSG LIve
ਰਿਧੀਮਾਨ ਸ਼ਾਹਾ ਤੇ ਸੁਭਮਨ ਗਿੱਲ ਮੈਚ ਦੌਰਾਨ ਇੱਕ ਦੂਜੇ ਨੂੰ ਵਧਾਈ ਦਿੰਦੇ ਹੋਏ।

 ਗੁਜਰਾਤ । ਇੰਡੀਅਨ ਪ੍ਰੀਮੀਅਰ ਲੀਗ (IPL) ’ਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ (GT) ਅਤੇ ਲਖਨਊ ਸੁਪਰਜਾਇੰਟਸ (LSG) ਵਿਚਾਲੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ।(GT Vs LSG LIve) ਚੈਂਪੀਅਨ ਗੁਜਰਾਤ ਟਾਈਟਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ-16 ਦੇ 51ਵੇਂ ਮੈਚ ‘ਚ ਲਖਨਊ ਸੁਪਰਜਾਇੰਟਸ ਨੂੰ ਜਿੱਤ ਲਈ 228 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 2 ਵਿਕਟਾਂ ‘ਤੇ 227 ਦੌੜਾਂ ਬਣਾਈਆਂ।

ਸਲਾਮੀ ਬੱਲੇਬਾਜ਼ ਰਿਧੀਮਾਨ ਸਾਹਾ ਨੇ 43 ਗੇਂਦਾਂ ‘ਤੇ 81 ਦੌੜਾਂ ਬਣਾਈਆਂ, ਜਦੋਂਕਿ ਸ਼ੁਭਮਨ ਗਿੱਲ ਨੇ 51 ਗੇਂਦਾਂ ‘ਤੇ ਅਜੇਤੂ 94 ਦੌੜਾਂ ਬਣਾਈਆਂ, ਦੋਵਾਂ ਵਿਚਾਲੇ 74 ਗੇਂਦਾਂ ‘ਤੇ 142 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਹੋਈ। ਕਪਤਾਨ ਹਾਰਦਿਕ ਪਾਂਡਿਆ ਨੇ 25 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

(GT Vs LSG LIve) ਲਖਨਊ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਗੁਜਰਾਤ ਨੇ ਇਸ ਸੀਜ਼ਨ ਵਿੱਚ ਹੁਣ ਤੱਕ ਖੇਡੇ ਗਏ 10 ਮੈਚਾਂ ਵਿੱਚ 7 ​​ਜਿੱਤਾਂ ਅਤੇ 3 ਹਾਰਾਂ ਦਾ ਸਾਹਮਣਾ ਕੀਤਾ ਹੈ। ਹਾਰਦਿਕ ਦੀ ਅਗਵਾਈ ‘ਚ ਗੁਜਰਾਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਹੁਣ ਉਨ੍ਹਾਂ ਦੀ ਟੀਮ 14 ਅੰਕਾਂ ਨਾਲ ਅੰਕ ਸੂਚੀ ‘ਚ ਚੋਟੀ ‘ਤੇ ਹੈ। ਟੀਮ 2 ਮੈਚ ਜਿੱਤਦੇ ਹੀ ਪਲੇਆਫ ਲਈ ਕੁਆਲੀਫਾਈ ਕਰ ਲਵੇਗੀ।

ਇਹ ਵੀ ਪੜ੍ਹੋ : ਖਰੀਦ ਕੀਤੀ ਕਣਕ ਦੀ ਤੇਜੀ ਨਾਲ ਕੀਤੀ ਜਾ ਰਹੀ ਹੈ ਲਿਫਟਿੰਗ

ਡੇਵਿਡ ਮਿਲਰ, ਰਾਸ਼ਿਦ ਖਾਨ, ਨੂਰ ਅਹਿਮਦ ਅਤੇ ਜੋਸ਼ੂਆ ਲਿਟਲ ਲਖਨਊ ਦੇ ਖਿਲਾਫ ਟੀਮ ਦੇ 4 ਵਿਦੇਸ਼ੀ ਖਿਡਾਰੀ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਸ਼ੁਭਮਨ ਗਿੱਲ, ਮੁਹੰਮਦ ਸ਼ਮੀ ਅਤੇ ਮੋਹਿਤ ਸ਼ਰਮਾ ਵਰਗੇ ਖਿਡਾਰੀ ਸ਼ਾਨਦਾਰ ਫਾਰਮ ‘ਚ ਹਨ।

GT Vs LSG LIve
ਕਪਤਾਨ ਹਾਰਦਿਕ ਪਾਂਡਿਆ ਤੇ ਕੁਨਾਲ ਪਾਂਡਿਆ

ਦੋਵਾਂ ਟੀਮਾਂ ਇਸ ਪ੍ਰਕਾਰ ਹਨ (GT Vs LSG LIve)

ਗੁਜਰਾਤ ਟਾਇਟਨਸ: ਹਾਰਦਿਕ ਪੰਡਯਾ (ਕਪਤਾਨ), ਰਿਧੀਮਾਨ ਸਾਹਾ (ਵਿਕਟ ਕੀਪਰ), ਸ਼ੁਭਮਨ ਗਿੱਲ, ਵਿਜੇ ਸ਼ੰਕਰ, ਡੇਵਿਡ ਮਿਲਰ, ਅਭਿਨਵ ਮਨੋਹਰ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਨੂਰ ਅਹਿਮਦ, ਮੁਹੰਮਦ ਸ਼ਮੀ ਅਤੇ ਮੋਹਿਤ ਸ਼ਰਮਾ। ਪ੍ਰਭਾਵੀ ਖਿਡਾਰੀ: ਅਲਜ਼ਾਰੀ ਜੋਸੇਫ, ਦਾਸੁਨ ਸ਼ਨਾਕਾ, ਸ਼੍ਰੀਕਰ ਭਾਰਤ, ਸ਼ਿਵਮ ਮਾਵੀ, ਜਯੰਤ ਯਾਦਵ।

ਲਖਨਊ ਸੁਪਰ ਜਾਇੰਟਸ: ਕਰੁਣਾਲ ਪੰਡਯਾ (ਕਪਤਾਨ), ਕਵਿੰਟਨ ਡਿਕੌਕ, ਕਾਇਲ ਮੇਅਰਸ, ਦੀਪਕ ਹੁੱਡਾ, ਕਰਨ ਸ਼ਰਮਾ, ਮਾਰਕਸ ਸਟੋਇਨਿਸ, ਸਵਪਨਿਲ ਸਿੰਘ, ਯਸ਼ ਠਾਕੁਰ, ਰਵੀ ਬਿਸ਼ਨੋਈ, ਮੋਹਸਿਨ ਖਾਨ ਅਤੇ ਅਵੇਸ਼ ਖਾਨ।