ਜ਼ਿਲ੍ਹਾ ਪੁਲਿਸ ਨੇ ਤਿੰਨ ਅੰਤਰਰਾਜ਼ੀ ਅਸਲਾ ਤਸਕਰਾਂ ਨੂੰ ਅਸਲੇ ਸਮੇਤ ਕੀਤਾ ਕਾਬੂ

Arms Smuggler
ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੰਤਰ ਰਾਜੀ ਅਸਲਾ ਤਸਕਰਾਂ ਨੂੰ ਕਾਬੂ ਕਰਨ ਬਾਰੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। ਤਸਵੀਰ : ਅਮਿਤ ਸ਼ਰਮਾ

32 ਬੋਰ ਦੀਆਂ 5 ਅਤੇ 30 ਬੋਰ ਦੀ ਇੱਕ ਪਿਸਟਲ ਕੀਤੀ ਬਰਾਮਦ (Arms Smuggler)

(ਅਮਿਤ ਸ਼ਰਮਾ) ਫ਼ਤਹਿਗੜ੍ਹ ਸਾਹਿਬ । ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਸੀ.ਆਈ.ਏ. ਸਰਹਿੰਦ ਦੀ ਪੁਲਿਸ ਟੀਮ ਨੇ ਦਿੱਲੀ, ਹਰਿਆਣਾ ਅਤੇ ਉਤਰ ਪ੍ਰਦੇਸ਼ ਨਾਲ ਸਬੰਧਤ ਇੰਟਰ ਸਟੇਟ ਅਸਲਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 32 ਬੋਰ ਦੀਆਂ ਪੰਜ ਪਿਸਤੋਲਾਂ ਅਤੇ 30 ਬੋਰ ਦੀ ਇੱਕ ਪਿਸਤੋਲ ਬਰਾਮਦ ਕੀਤੀ ਗਈ। (Arms Smuggler)

ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਐਸ.ਪੀ. (ਜਾਂਚ) ਦਿਗਵਿਜੈ ਕਪਿਲ ਦੀ ਰਹਿਨੁਮਾਈ ਹੇਠ ਅਨੁਸਾਰ ਡੀ.ਐਸ.ਪੀ. (ਜਾਂਚ) ਰਮਨਦੀਪ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਸਰਹਿੰਦ ਦੇ ਇੰਸਪੈਕਟਰ ਅਮਰਬੀਰ ਸਿੰਘ ਵੱਲੋਂ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਵੱਲੋਂ ਇਹ ਸਫਲਤਾ ਹਾਸਲ ਕੀਤੀ ਗਈ ਹੈ।

ਇਹ ਵੀ ਪੜ੍ਹੋ : ਅਮਰੀਕਾ ਦੇ ਮਾਲ ‘ਚ ਅੰਨ੍ਹੇਵਾਹ ਗੋਲੀਬਾਰੀ, 9 ਲੋਕਾਂ ਦੀ ਮੌਤ, ਸ਼ੂਟਰ ਢੇਰ

ਜ਼ਿਲ੍ਹਾ ਪੁਲਿਸ ਮੁੱਖੀ ਨੇ ਦੱਸਿਆ ਕਿ ਸੀ.ਆਈ.ਏ. ਸਰਹਿੰਦ ਦੀ ਟੀਮ ਨੇ ਗੁਰਤੇਜ ਸਿੰਘ ਉਰਫ ਸੰਧੂ ਪੁੱਤਰ ਕੁਲਵੰਤ ਸਿੰਘ ਵਾਸੀ ਮਕਾਨ ਨੰ: 14, ਆਪੋਜਿਟ ਜਾਟ ਅਫਸਰ ਮੈਸ, ਬਰੇਲੀ ਕੈਂਟ ਥਾਣਾ ਸਦਰ ਕੈਂਟ ਬਰੇਲੀ ਉਤਰ ਪ੍ਰਦੇਸ਼ ਜੋ ਕਿ ਹੁਣ ਮਕਾਨ ਨੰ: 75, ਬਲਾਕ 7 ਪਹਿਲੀ ਮੰਜ਼ਿਲ ਸੁਭਾਸ਼ ਨਗਰ ਨਵੀਂ ਦਿੱਲੀ ਅਤੇ ਦਿਲਾਵਰ ਸਿੰਘ ਉਰਫ ਡਾਗਰ ਪੁੱਤਰ ਪ੍ਰਮੋਦ ਕੁਮਾਰ ਵਾਸੀ ਪਿੰਡ ਨੰਗਲ ਕੰਡਿਆਲਾ ਥਾਣਾ ਕਾਲਕਾ ਜ਼ਿਲ੍ਹਾ ਪੰਚਕੁਲਾ ਹਰਿਆਣਾ ਨੂੰ ਮੁਖਬਰੀ ਦੇ ਆਧਾਰ ਤੇ ਚਾਵਲਾ ਚੌਂਕ ਨੇੜੇ ਅਲਟੋ ਗੱਡੀ ਵਿੱਚ ਦੋ ਪਿਸਟਲ ਬਰਾਮਦ ਕੀਤੇ ਅਤੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਤ ਕੀਤੀ ਤਾਂ ਸ਼ੇਰ ਸਿੰਘ ਉਰਫ ਸ਼ੇਰਾ ਨੂੰ ਮੁਕਦੱਮੇ ਵਿੱਚ ਨਾਮਜ਼ਦ ਕੀਰਕੇ ਉਸ ਨੂੰ ਉਸ ਦੇ ਪਿੰਡ ਔਰੀਆ ਹਰਿਆਣਾ ਤੋਂ ਗਿ੍ਰਫਤਾਰ ਕਰਕੇ ਉਸ ਦੀ ਨਿਸ਼ਾਨਦੇਹੀ ਤੇ ਕਾਲਕਾ ਹਰਿਆਣਾ ਦੇ ਜਗ੍ਹਾ ਤੇ ਲੁਕਾ ਕੇ ਰੱਖਿਆ 32 ਬੋਰ ਦੀ ਪਿਸਤੋਲ ਸਮੇਤ ਇੱਕ ਮੈਗਜ਼ੀਨ ਬਰਾਮਦ ਕੀਤੀ ਗਈ।

32 ਬੋਰ ਦੇ 2 ਪਿਸਤੋਲ ਸਮੇਤ 03 ਮੈਗਜ਼ੀਨ ਬਰਾਮਦ

ਜਦੋਂ ਕਿ ਦਿਲਾਵਰ ਸਿੰਘ ਉਰਫ ਡਾਗਰ ਦੀ ਨਿਸ਼ਾਨਦੇਹੀ ਤੇ ਉਸ ਪਾਸੋਂ ਉਸ ਦੇ ਪਿੰਡ ਨੰਗਲਾ ਕੰਡਿਆਲਾ ਥਾਣਾ ਕਾਲਕਾ ਜ਼ਿਲ੍ਹਾ ਪੰਚਕੁਲਾ ਹਰਿਆਣਾ ਤੋਂ 32 ਬੋਰ ਦੇ 2 ਪਿਸਤੋਲ ਸਮੇਤ 03 ਮੈਗਜ਼ੀਨ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤਿੰਨੇ ਕਥਿਤ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ ਅਤੇ ਇਨ੍ਹਾਂ ਤੇ ਪਹਿਲਾਂ ਵੀ ਮੁੱਕਦਮੇ ਦਰਜ਼ ਹਨ।

Arms Smuggler

ਡਾ. ਗਰੇਵਾਲ ਨੇ ਦੱਸਿਆ ਕਿ ਕਥਿਤ ਦੋਸ਼ੀ ਗੁਰਤੇਜ ਸਿੰਘ ਉਰਫ ਸੰਧੂ ਦੇ ਖਿਲਾਫ ਪੁਲਿਸ ਸਟੇਸ਼ਨ ਐਸ.ਏ.ਐਸ. ਨਗਰ ਜ਼ਿਲ੍ਹਾ ਮੋਹਾਲੀ ਵਿਖੇ ਮੁਕੱਦਮਾ ਥਾਣਾ ਹਲਦਵਾਨੀ ਉਤਰਾਖੰਡ ਵਿਖੇ ਲੁੱਟ ਖੋਹ ਅਤੇ ਥਾਣਾ ਅੰਬਾਲਾ ਜ਼ਿਲ੍ਹਾ ਹਰਿਆਣਾ ਵਿਖੇ ਵੀ ਮੋਟਰ ਸਾਇਕਲ ਚੋਰੀ ਕਰਨ ਦਾ ਮੁਕੱਦਮਾ ਦਰਜ਼ ਹੈ। ਦੂਸਰੇ ਕਥਿਤ ਦੋਸ਼ੀ ਦਿਲਾਵਰ ਸਿੰਘ ਉਰਫ ਡਾਗਰ ਵਿਰੁੱਧ ਥਾਣਾ ਕਾਲਕਾ ਵਿਖੇ ਧਾਰਾ 148,149,323,324,341,427 ਅਤੇ ਧਾਰਾ 506 ਅਧੀਨ ਮੁਕੱਦਮਾ 1 ਜੂਨ 2022 ਅਤੇ ਤੀਜੇ ਕਥਿਤ ਦੋਸ਼ੀ ਸ਼ੇਰ ਸਿੰਘ ਉਰਫ ਸ਼ੇਰਾ ਖਿਲਾਫ ਥਾਣਾ ਕਾਲਕਾ ਵਿਖੇ 419,420,467,468,471,120-ਬੀ ਤਹਿਤ ਮੁਕੱਦਮਾ 21 ਜੂਨ 2020 ਦਰਜ਼ ਹੈ

ਪੁੱਛਗਿੱਛ ਵਿੱਚ ਹੋਰ ਵੀ ਰਿਕਵਰੀਆਂ ਹੋਣ ਦੀ ਸੰਭਾਵਨਾ (Arms Smuggler)

ਪੁਲਿਸ ਨੇ ਅੰਤਰ ਰਾਜੀ ਅਸਲਾ ਤਸਕਰਾਂ ਪਾਸੋਂ 32 ਬੋਰ ਦੀਆਂ 04 ਅਤੇ .30 ਬੋਰ ਦੀ ਇੱਕ ਪਿਸਤੋਲ, 06 ਜਿੰਦਾ ਰੌਂਦ, 08 ਮੈਗਜ਼ੀਨ ਅਤੇ ਅਲਟੋ ਕਾਰ ਨੰ: ਐਚ.ਆਰ.-49 ਸੀ-6557 ਬਰਾਮਦ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਹ ਤਿੰਨੇ ਅਸਲਾ ਤਸਕਰ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਤੋਂ ਹਥਿਆਰ ਖਰੀਦ ਕੇ ਮਾੜੇ ਅਨਸਰਾਂ ਤੇ ਗੈਂਗਸਟਰਾਂ ਨੂੰ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਵਿੱਚ ਹੋਰ ਵੀ ਰਿਕਵਰੀਆਂ ਹੋਣ ਦੀ ਸੰਭਾਵਨਾ ਹੈ।