ਬਲਬੇੜਾ ਵਿਖੇ ਪਵਿੱਤਰ ਅਵਤਾਰ ਮਹੀਨੇ ਦੀ ਨਾਮ ਚਰਚਾ ਧੂਮ-ਧਾਮ ਨਾਲ ਹੋਈ

Naamchrcha

(Naamchrcha) ਡੇਰੇ ਦੇ ਹੁਕਮ ਅਨੁਸਾਰ ਬਲਾਕ ਕਮੇਟੀਆਂ ਦਾ ਨਵੀਨੀਕਰਨ ਕੀਤਾ ਗਿਆ 

(ਰਾਮ ਸਰੂਪ ਪੰਜੋਲਾ) ਸਨੌਰ। ਨਾਮ ਚਰਚਾ ਘਰ ਬਲਬੇੜਾ ਵਿਖੇ ਬਲਾਕ ਬਲਬੇੜਾ ਅਤੇ ਬਲਾਕ ਨਵਾਂ ਗਰਾਂਓ ਦੀ ਸਮੂਹ ਸਾਧ-ਸੰਗਤ ਵੱਲੋ ਬਲਾਕ ਪੱਧਰੀ ਨਾਮ ਚਰਚਾ (Naamchrcha ) ਕਰਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਮਨਾਇਆ ਗਿਆ। ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਸੀ।

ਨਾਮ ਚਰਚਾ ਘਰ ਨੂੰ ਰੰਗ-ਬਿਰੰਗੀਆਂ ਲੜੀਆਂ ਨਾਲ ਸਜਾਇਆ ਹੋਇਆ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਨਾਮ ਚਰਚਾ ਵਿੱਚ ਸ਼ਿਰਕਤ ਕਰਕੇ ਗੁਰੂ ਜੱਸ ਗਾਇਆ। ਨਾਮ ਚਰਚਾ ਦੀ ਸ਼ੁਰੂਆਤ ਭੰਗੀਦਾਸ ਵੱਲੋਂ ਪਵਿੱਤਰ ਨਾਅਰਾ ਲਗਾ ਕੇ ਕੀਤੀ ਗਈ। ਸਾਰੀ ਸਾਧ ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਨਾਅਰਾ ਲਗਾ ਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਅਵਤਾਰ ਮਹੀਨੇ ਦੀ ਵਧਾਈ ਦਿੱਤੀ। ਅਵਤਾਰ ਮਹੀਨੇ ਦੀ ਖੁਸ਼ੀ ਸਾਧ-ਸੰਗਤ ਦੇ ਚਿਹਰਿਆਂ ’ਤੇ ਸਾਫ ਝਲਕ ਰਹੀ ਸੀ।

ਮਾਨਵਤਾ ਭਲਾਈ ਦੇ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਕਰਨ ਦਾ ਲਿਆ ਪ੍ਰਣ

ਨਾਮ ਚਰਚਾ ਦੌਰਾਨ ਕਈ ਕਵੀਰਾਜਾਂ ਨੇ ਅਵਤਾਰ ਮਹੀਨੇ ਦੇ ਸ਼ਬਦ ਭਜਨਾਂ ਰਾਹੀਂ ਗੁਰੂ ਦੀ ਮਹਿਮਾ ਕੀਤੀ। ਨਾਮ ਚਰਚਾ ਵਿੱਚ ਮਾਨਵਤਾ ਭਲਾਈ ਲਈ ਕੀਤੇ ਜਾ ਰਹੇ 147 ਕੰਮਾਂ ਬਾਰੇ ਵੀ ਚਾਨਣਾ ਪਾਇਆ ਗਿਆ ਅਤੇ ਇਨ੍ਹਾਂ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਗਿਆ। ਇਸ ਮੌਕੇ ਕਵੀਰਾਜਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿਚੋਂ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ।

ਇਸ ਮੌਕੇ ਵਿਸ਼ੇਸ਼ ਤੌਰ ’ਤੇ ਨੈੈਸ਼ਨਲ ਕਮੇਟੀ ਮੈਂਬਰ ਐਡਵੋਕੇਟ ਸੰਪੂਰਨ ਸਿੰਘ ਰਾਜਸਥਾਨ, ਕਰਨਪਾਲ ਇੰਸਾਂ 45 ਮੈਂਬਰ ਪੰਜਾਬ, ਸੀਸ ਪਾਲ ਇੰਸਾਂ 45 ਮੈਂਬਰ ਹਿਮਾਚਲ, ਕੁਲਵੰਤ ਸਿੰਘ 45 ਮੈਂਬਰ ਪੰਜਾਬ ,ਭੈੈਣ ਮਮਤਾ ਇੰਸਾਂ 45 ਮੈਂਬਰ, ਗੁਰਚਰਨ ਕੌਰ ਇੰਸਾਂ 45 ਮੈਂਬਰ, ਮਨਦੀਪ ਸਿੰਘ ਸੋਨਾ ਯੂਥ 45 ਮੈਂਬਰ, ਅਮਰਜੀਤ ਸਿੰਘ ਇੰਸਾਂ ਯੂਥ 45 ਮੈਂਬਰ, ਬਾਵਾ ਸਿੰਘ ਗ੍ਰੀਨ ਐਸ, ਆਦਿ ਪਹੁੰਚੇ ਹੋਏ ਸਨ ਅਤੇ ਬਲਾਕ ਬਲਬੇੜਾ ਅਤੇ ਬਲਾਕ ਨਵਾਂ ਗਰਾਂਓ ਦੀ ਬਲਾਕ ਕਮੇਟੀ ਦਾ ਨਵੀਨੀਕਰਨ ਵੀ ਕੀਤਾ ਗਿਆ। (Naamchrcha )

ਇਸ ਮੌਕੇ ਵੱਖ-ਵੱਖ ਸੰਮਤੀਆਂ ਦੇ ਨਵੇਂ ਚੁਣੇ ਗਏ ਮੈਂਬਰਾਂ ਨੇ ਨਾਅਰਾ ਲਗਾ ਕੇ ਸਾਧ-ਸੰਗਤ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਮਾਲਕ ਦੇ ਹੁਕਮ ਅਨੁਸਾਰ ਡੇਰੇ ਦੀ ਮਰਿਆਦਾ ਅਨੁਸਾਰ ਨਿਹਸਵਾਰਥ ਭਾਵਨਾ ਨਾਲ ਸੰੰਗਤ ਦੀ ਸੇਵਾ ਕਰਨਗੇ। ਇਸ ਮੌਕੇ ਵੱਡੀ ਗਿਣਤੀ ’ਚ ਸਾਧ-ਸੰਗਤ ਮੌਜੂਦ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ