ਏਸ਼ੀਆ ਕੱਪ ਸ਼ੁਰੂ : ਸ਼੍ਰੀਲੰਕਾ ਅਤੇ ਅਫਗਾਨਿਸਤਾਨ ਦਰਮਿਆਨ ਸ਼ਾਮ 7:30 ਵਜੇ ਖੇਡਿਆ ਜਾਵੇਗਾ ਮੁਕਾਬਲਾ

afhanistan teme

ਅਫਗਾਨਿਸਤਾਨ ਦੇ ਗੇਂਦਬਾਜ਼ ਰਾਸ਼ਿਦ ਖਾਨ ’ਤੇ ਰਹਿਣਗੀਆਂ ਨਜ਼ਰਾਂ

ਸੋਪਰਟਸ। (ਦੁਬਈ)। ਏਸ਼ੀਆ ਕੱਪ 2022 ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਸ਼੍ਰੀਲੰਕਾ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਦਰਮਿਆਨ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਦੋਵਾਂ ਟੀਮਾਂ ਪਹਿਲਾ ਮੁਕਾਬਲਾ ਜਿੱਤ ਕੇ ਟੂਰਨਾਮੈਂਟ ਦੀ ਸ਼ੁਰੂਆਤ ਜਿੱਤ ਨਾਲ ਕਰਨੀਆਂ ਚਾਹੁੰਣਗੀਆਂ।

ਸ਼੍ਰੀਲੰਕਾ ਦੀ ਕਪਤਾਨੀ ਦਾਸੁਨ ਸ਼ਨਾਕਾ ਕਰਨਗੇ ਜਦੋਂਕਿ ਅਫਗਾਨਿਸਤਾਨ ਦੀ ਕਪਤਾਨੀ ਮੁਹੰਮਦ ਨਬੀ ਕਰਨਗੇ। ਸ਼੍ਰੀਲੰਕਾ ਅਤੇ ਅਫਗਾਨਿਸਤਾਨ ਵਿਚਾਲੇ ਹੁਣ ਤੱਕ ਦਾ ਇਕਲੌਤਾ ਟੀ-20 ਮੈਚ 2016 ਟੀ-20 ਵਿਸ਼ਵ ਕੱਪ ਦੌਰਾਨ ਖੇਡਿਆ ਗਿਆ ਸੀ ਜਿੱਥੇ ਸ਼੍ਰੀਲੰਕਾ ਨੇ ਜਿੱਤ ਹਾਸਲ ਕੀਤੀ ਸੀ। ਪਰ ਪਿਛਲੇ ਕਈ ਸਾਲਾਂ ਤੋਂ ਅਫਗਾਨਿਸਤਾਨ ਦੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਤੇ ਉਹ ਕਿਸੇ ਵੀ ਟੀਮ ਦਾ ਪਾਸਾ ਪਲਟਣ ਦਾ ਦਮ ਰੱਖਦੀ ਹੈ।

ਅਫਗਾਨਿਸਤਾਨ ਦਾ ਪੱਲੜਾ ਭਾਰੀ

ਅਫਗਾਨਿਸਤਾਨ ਦੀ ਕਪਤਾਨੀ ਮੁਹੰਮਦ ਨਬੀ ਕਰ ਰਹੇ ਹਨ। ਟੀਮ ਵਿੱਚ ਬਿਹਤਰ ਰੈਂਕਿੰਗ ਵਾਲੀਆਂ ਟੀਮਾਂ ਨੂੰ ਹਰਾਉਣ ਦੀ ਸਮਰੱਥਾ ਹੈ। ਸਪਿੱਨਰ ਰਾਸ਼ਿਦ ਖਾਨ ਉਨ੍ਹਾਂ ਦਾ ਟਰੰਪ ਕਾਰਡ ਸਾਬਤ ਹੋ ਸਕਦਾ ਹੈ। ਅਫਗਾਨਿਸਤਾਨ ਨੂੰ ਬੱਲੇਬਾਜ਼ੀ ‘ਚ ਬਿਹਤਰ ਪ੍ਰਦਰਸ਼ਨ ਕਰਨ ਦੀ ਲੋੜ ਹੈ। ਸ਼੍ਰੀਲੰਕਾ ਦੀ ਟੀਮ ਆਪਣੇ ਨਵੇਂ ਕੋਚ ਕ੍ਰਿਸ ਸਿਲਵਰਵੁੱਡ ਦੇ ਮਾਰਗਦਰਸ਼ਨ ‘ਚ ਜਾਵੇਗੀ। ਟੀਮ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਉਸ ਕੋਲ ਅਜਿਹਾ ਮੌਕਾ ਹੈ ਜੋ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਆਪਣੇ ਦੇਸ਼ ਦੇ ਲੋਕਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆ ਸਕਦਾ ਹੈ।

ਛੇ ਟੀਮਾਂ ਦੋ ਗਰੁੱਪ ਬਣਾ ਕੇ ਖੇਡ ਰਹੀਆਂ ਹਨ

ਇਸ ਟੂਰਨਾਮੈਂਟ ਵਿੱਚ  ਭਾਰਤ, ਪਾਕਿਸਤਾਨ ਅਤੇ ਹਾਂਗਕਾਂਗ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਖੇਡ ਰਹੀਆਂ ਹਨ ਤੇ ਇਸ ਟੂਰਨਾਮੈਂਟ ਵਿੱਚ 15 ਦਿਨਾਂ ਵਿੱਚ 13 ਮੈਚ ਖੇਡੇ ਜਾਣਗੇ। ਪਹਿਲੇ ਦੋ ਗਰੁੱਪਾਂ ਦੀਆਂ ਟੀਮਾਂ ਦੋ-ਦੋ ਮੈਚ ਖੇਡਣਗੀਆਂ ਅਤੇ ਸਭ ਤੋਂ ਹੇਠਲੇ ਸਥਾਨ ‘ਤੇ ਰਹਿਣ ਵਾਲੀ ਟੀਮ ਬਾਹਰ ਹੋ ਜਾਵੇਗੀ। ਇਸ ਤੋਂ ਬਾਅਦ ਸੁਪਰ ਫੋਰ ਦੇ ਮੈਚ ਸ਼ੁਰੂ ਹੋਣਗੇ ਅਤੇ ਇੱਥੇ ਦੋ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਫਾਈਨਲ ਵਿੱਚ ਥਾਂ ਬਣਾਉਣਗੀਆਂ। ਗਰੁੱਪ ਬੀ ‘ਚ ਸ਼ਨਿੱਚਰਵਾਰ ਨੂੰ ਪਹਿਲਾ ਮੈਚ ਸ਼੍ਰੀਲੰਕਾ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾਵੇਗਾ। ਅਫਗਾਨਿਸਤਾਨ ਨੇ ਆਪਣੇ ਪਿਛਲੇ ਪੰਜ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚੋਂ ਤਿੰਨ ਜਿੱਤੇ ਹਨ। , ਦੂਜੇ ਪਾਸੇ ਸ਼੍ਰੀਲੰਕਾ ਨੇ ਆਪਣੇ ਪਿਛਲੇ ਪੰਜ ‘ਚੋਂ ਚਾਰ ਹਾਰੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ