ਅਮਲੋਹ ਸ਼ਹਿਰ ਨੂੰ ਵਿਕਾਸ ਪੱਖੋਂ ਮੋਹਰੀ ਬਣਾਈਆ ਜਾਵੇਗਾ : ਵਿਧਾਇਕ ਗੈਰੀ ਬੜਿੰਗ

MLA Gary Baring
ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਮਲੋਹ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਸੀਵਰੇਜ ਦੇ ਕੰਮਾਂ ਦੀ ਸ਼ੁਰੂਆਤ ਕਰਵਾਉਣ ਸਮੇਂ। ਤਸਵੀਰ:ਅਨਿਲ ਲੁਟਾਵਾ

6 ਕਰੋੜ ਦੀ ਰਾਸ਼ੀ ਨਾਲ ਅਮਲੋਹ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਸੀਵਰੇਜ ਪਾਉਣ ਦੇ ਕੰਮ ਦੀ ਵਿਧਾਇਕ ਬੜਿੰਗ (MLA Gary Baring) ਨੇ ਕਰਵਾਈ ਸ਼ੁਰੂਆਤ

(ਅਨਿਲ ਲੁਟਾਵਾ) ਅਮਲੋਹ। ਹਲਕਾ ਅਮਲੋਹ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਉਥੇ ਹੀ ਜਿੰਨੀ ਰਾਸ਼ੀ ਦੀ ਵਿਕਾਸ ਲਈ ਲੋੜ ਹੋਵੇਗੀ ਉਹ ਪੰਜਾਬ ਸਰਕਾਰ ਪਾਸੋਂ ਲਿਆਦੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ (MLA Gary Baring) ਨੇ ਅੱਜ ਅਮਲੋਹ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਹਨਾਂ ਅੱਗੇ ਕਿਹਾ ਕਿ ਅੱਜ ਅਮਲੋਹ ਸ਼ਹਿਰ ਦੇ ਜਿਹੜੇ ਇਲਾਕੇ ਵਿੱਚ ਸੀਵਰੇਜ ਨਹੀਂ ਪਿਆ ਸੀ ਉਥੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਉਹਨਾਂ ਅੱਗੇ ਕਿਹਾ ਕਿ ਲਗਭਗ ਛੇ ਕਰੋੜ ਦੀ ਰਾਸ਼ੀ ਨਾਲ ਇਹ ਸੀਵਰੇਜ਼ ਦਾ ਕੰਮ ਮੁਕੰਮਲ ਹੋਵੋਗਾ।

ਵਿਕਾਸ ਦੇ ਕੰਮ ਵੀ ਪੂਰੇ ਤਸੱਲੀਬਖ਼ਸ਼ ਤਰੀਕੇ ਨਾਲ ਕਰਵਾਏ ਜਾਣਗੇ

ਉਹਨਾਂ ਅੱਗੇ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਪਹਿਲਾਂ ਪੰਜਾਬ ਅੰਦਰ ਸੀਵਰੇਜ਼ ਪਾਉਣ ਲਈ ਗਲੀਆਂ ਵਿੱਚ ਸੀਵਰੇਜ ਲਈ ਛੇ ਇੰਚੀ ਪਾਈਪ ਪੈਦੀ ਰਹੀ ਹੈ ਪਰ ਮੇਰੇ ਵੱਲੋਂ ਸੀਵਰੇਜ ਬੋਰਡ ਨੂੰ ਲਿਖਕੇ ਦਿੱਤਾ ਗਿਆ ਸੀ ਕਿ ਸਾਡੇ ਹਲਕੇ ਵਿੱਚ ਛੇ ਇੰਚੀ ਪਾਈਪ ਨਹੀਂ ਪਵੇਗੀ, ਜਿਸ ਕਰਕੇ ਅੱਜ ਜਿਹੜਾ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਉਥੇ ਅੱਠ ਇੰਚੀ ਪਾਇਪ ਜਿਹੜੀ ਕਿ 12 ਕਿਲੋਮੀਟਰ ਪਾਈ ਜਾਵੇਗੀ ਉਥੇ ਹੀ ਸਵਾ ਕਿਲੋ ਮੀਟਰ 10 ਇਚੀ ਪਾਈਪ ਪਾਈ ਜਾ ਰਹੀ ਹੈ ਤਾਂ ਕਿ ਬਾਅਦ ਵਿੱਚ ਕੋਈ ਮੁਸਕਿਲ ਨਾ ਆਵੇ ਅਤੇ ਵਿਕਾਸ ਦੇ ਕੰਮ ਵੀ ਪੂਰੇ ਤਸੱਲੀਬਖ਼ਸ਼ ਤਰੀਕੇ ਨਾਲ ਕਰਵਾਏ ਜਾਣਗੇ ਜੇਕਰ ਵਿਕਾਸ ਕੰਮਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਮੁਸਕਿਲ ਆਉਂਦੀ ਹੈ ਮੇਰੇ ਧਿਆਨ ਵਿੱਚ ਜ਼ਰੂਰ ਲਿਆਂਦੀ ਜਾਵੇ ਜਿਸਦਾ ਹੱਲ ਤੁਰੰਤ ਕੀਤਾ ਜਾਵੇਗਾ।

MLA Gary Baring
ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਮਲੋਹ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਸੀਵਰੇਜ ਦੇ ਕੰਮਾਂ ਦੀ ਸ਼ੁਰੂਆਤ ਕਰਵਾਉਣ ਸਮੇਂ। ਤਸਵੀਰ:ਅਨਿਲ ਲੁਟਾਵਾ

ਉਹਨਾਂ ਅੱਗੇ ਕਿਹਾ ਕਿ ਹਲਕਾ ਅਮਲੋਹ ਦੇ ਵੱਖ-ਵੱਖ ਪਿੰਡਾਂ ਵਿੱਚ ਵੀ ਵਿਕਾਸ ਕੰਮ ਜਾਰੀ ਹਨ ਅਤੇ ਮੇਰੇ ਵੱਲੋਂ ਵਿਕਾਸ ਲਈ ਪੰਚਾਇਤਾਂ ਅਤੇ ਨਗਰ ਕੌਂਸਲਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਵਿਕਾਸ ਦੇ ਕੰਮ ਸ਼ੁਰੂ ਕਰਵਾਉਣ ਤੇ ਹਲਕਾ ਅਮਲੋਹ ਦੇ ਵਿਧਾਇਕ ਗੈਰੀ ਬੜਿੰਗ ਦਾ ਸ਼ਹਿਰ ਵਾਸੀਆਂ ਵੱਲੋਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਸ਼ਹਿਰੀ ਪ੍ਰਧਾਨ ਸਿਕੰਦਰ ਸਿੰਘ ਗੋਗੀ, ਪ੍ਰਧਾਨ ਦਰਸ਼ਨ ਸਿੰਘ ਚੀਮਾ, ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਪਰਮਵੀਰ ਮਾਂਗਟ, ਐਸ ਡੀ ਓ ਹਰਸ਼ਰਨਜੀਤ ਸਿੰਘ, ਰਣਜੀਤ ਸਿੰਘ ਪਨਾਗ, ਪ੍ਰਧਾਨ ਦਰਸ਼ਨ ਸਿੰਘ ਭੱਦਲਥੂਹਾ, ਅਸ਼ੀਸ਼ ਜਿੰਦਲ, ਅਸ਼ਵਨੀ ਅਬਰੋਲ, ਬੀਬੀ ਸੁਖਵਿੰਦਰ ਕੌਰ,ਸਨੀ ਮਾਹੀ, ਮਨਿੰਦਰ ਭੱਟੋ, ਕੁਲਦੀਪ ਪਿੰਕੂ, ਤਰਨਦੀਪ ਬਦੇਸ਼ਾ, ਯਾਦਵਿੰਦਰ ਸਿੰਘ ਮਾਨਗੜ੍ਹ,ਦਵਿੰਦਰ ਸਿੰਘ ਅਰੋੜਾ,ਡਾ.ਰਾਮਸ਼ਰਨ ਸਰਕਲ ਇੰਚਾਰਜ, ਕੁਲਦੀਪ ਦੀਪਾ , ਜਸਵੀਰ ਫੌਜੀ,ਡਾ਼ ਦਰਸ਼ਨ ਸਿੰਘ ਸੌਂਟੀ, ਰਾਮ ਬਾਵਾ ਦਫ਼ਤਰ ਇੰਚਾਰਜ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ