ਬਰਨਾਵਾ ਆਸ਼ਰਮ ਪਹੁੰਚ ਕੇ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਲਈ ਭੇਜਿਆ ਪਿਆਰਾ ਤੋਹਫ਼ਾ

Saint Dr MSG, BABA RAM Rahim, Pita ji

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਬਰਨਾਵਾ ਆਸ਼ਰਮ ’ਚ ਪਹੁੰਚ ਗਏ ਹਨ। ਆਪ ਜੀ ਨੇ ਦਰਬਾਰ ਪਹੁੰਚਦਿਆਂ ਹੀ ਆਪਣੇ Youtube ਚੈਨਲ ’ਤੇ ਸੁੰਦਰ ਵੀਡੀਓ ਅਪਲੋਡ ਕੀਤੀ ਹੈ। ਆਪ ਜੀ ਨੇ ਫਰਮਾਇਆ ਕਿ ਸਾਡੇ ਪਿਆਰੇ-ਪਿਆਰੇ ਕਰੋੜਾਂ ਬੱਚਿਓ, ਤੁਹਾਨੂੰ ਸਭ ਨੂੰ ਪਿਆਰੇ ਦਾਤਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀਆਂ ਬਹੁਤ-ਬਹੁਤ ਵਧਾਈਆਂ।

Saint Dr MSG

ਆਪ ਜੀ ਨੇ ਫਰਮਾਇਆ (Saint Dr MSG) ਕਿ ਤੁਹਾਡੀ ਸੇਵਾ ਲਈ ਫਿਰ ਤੋਂ ਬੇਪਰਵਾਹ ਜੀ ਨੇ ਸਮਾਂ ਦਿੱਤਾ ਹੈ ਤੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਤੁਹਾਨੂੰ ਸਭ ਨੂੰ ਬਹੁਤ-ਬਹੁਤ ਆਸ਼ੀਰਵਾਦ ਕਹਿੰਦੇ ਹਾਂ। ਆਪ ਜੀ ਨੇ ਫਰਮਾਇਆ ਕਿ ਪਹਿਲਾਂ ਵਾਂਗ ਹੀ ਸਾਰਿਆਂ ਨੇ ਆਪਣੇ-ਆਪਣੇ ਘਰਾਂ ਵਿੱਚ ਰਹਿਣਾ ਹੈ। ਜਿਵੇਂ ਸੇਵਾਦਾਰ ਕਹਿਣਗੇ ਉਵੇਂ ਹੀ ਅੱਗੇ ਦੇ ਪ੍ਰੋਗਰਾਮਾਂ ਅਨੁਸਾਰ ਚੱਲਣਾ ਹੈ। ਆਪ ਜੀ ਨੇ ਫਰਮਾਇਆ ਕਿ ਬੜੀ ਹੀ ਖੁਸ਼ੀ ਹੋ ਰਹੀ ਹੈ ਕਿ ਕਈ ਸਾਲਾਂ ਬਾਅਦ ਬੇਪਰਵਾਹ ਜੀ ਦੇ ਪਵਿੱਤਰ ਅਵਤਾਰ ਦਿਵਸ ’ਤੇ ਤੁਹਾਡੇ ਸਭ ਦੇ ਦਰਸ਼ਨ ਕਰਾਂਗੇ ਤੇ ਲਾਈਵ ਕਰਾਂਗੇ ਜਿਵੇਂ ਰਾਮ ਜੀ ਚਾਹੁਣਗੇ। ਤੁਹਾਨੂੰ ਸਭ ਨੂੰ ਬਹੁਤ ਆਸ਼ੀਰਵਾਦ, ਭਗਵਾਨ ਬਹੁਤ ਖੁਸ਼ੀਆਂ ਦੇਵੇ। ਸਮੁੰਦਰਾਂ ਦੇ ਸਮੁੰਦਰ ਬੇਪਰਵਾਹ ਜੀ ਤੁਹਾਨੂੰ ਬਖਸ਼ਣ ਤੇ ਉਹ ਬਖਸ਼ਾਉਣ ਅਸੀਂ ਆਏ ਹਾਂ। ਤੁਹਾਨੂੰ ਸਭ ਨੂੰ ਬਹੁਤ-ਬਹੁਤ ਆਸ਼ੀਰਵਾਦ! ਆਸ਼ੀਰਵਾਦ।

ਆਓ ਸੁਣਦੇ ਹਾਂ ਪਿਤਾ ਜੀ ਦੇ ਅਨਮੋਲ ਬਚਨ…

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ