ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੇ ਅਕਾਲੀ ਸ਼ਸ਼ੋਪੰਜ ‘ਚ

Akali, Shoshopanj , Sangrur , Barnala |

ਸੁਖਦੇਵ ਢੀਂਡਸਾ ਦੇ ਫੈਸਲੇ ਨੇ ਨਵੇਂ ਹਲਾਤ ਬਣਾਏ

ਗੁਰਪ੍ਰੀਤ ਸਿੰਘ/ ਸੰਗਰੂਰ। ਅੰਮ੍ਰਿਤਸਰ ਵਿਖੇ ਰਾਜ ਸਭਾ ਮੈਂਬਰ ਤੇ ਮਾਲਵੇ ਦੇ ਮੋਹਰੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਾਦਲ ਪਰਿਵਾਰ ਨਾਲੋਂ ਤੋੜ ਵਿਛੋੜਾ ਕਰਕੇ ਅਕਾਲੀ ਦਲ ਟਕਸਾਲੀਆਂ ਦੇ ਪਾਲੇ ਵਿੱਚ ਜਾਣ ਕਰਕੇ ਸੰਗਰੂਰ ਤੇ ਬਰਨਾਲਾ ਜਿਲ੍ਹਿਆਂ ਦੇ ਅਕਾਲੀ ਆਗੂ ਸ਼ਸ਼ੋਪੰਜ ਵਿੱਚ ਪੈ ਗਏ ਹਨ ਉਹਨਾਂ ਨੂੰ ਕੁਝ ਸੁਝ ਨਹੀਂ ਰਿਹਾ ਉਹ ਕਿਧਰ ਜਾਣ ਢੀਂਡਸਾ ਪਰਿਵਾਰ ਦਾ ਜ਼ਿਆਦਾ ਅਧਾਰ ਇਹਨਾਂ ਦੋਵਾਂ ਜ਼ਿਲ੍ਹਿਆਂ ‘ਚ ਹੀ ਜ਼ਿਆਦਾ ਹੈ।

ਜ਼ਿਲ੍ਹਾ ਸੰਗਰੂਰ ਦੇ ਕਈ ਅਕਾਲੀ ਆਗੂਆਂ ਨਾਲ ਇਸ ਬਾਬਤ ਗੱਲ ਬਾਤ ਕੀਤੀ ਤਾਂ ਉਹਨਾਂ ਕੁਝ ਵੀ ਸਪੱਸ਼ਟ ਨਹੀਂ ਕੀਤਾ ਕਿ ਉਹ ਆਪਣੇ ਸੀਨੀਅਰ ਆਗੂ ਨਾਲ ਖੜਨਗੇ ਜਾਂ ਉਹ ਅਕਾਲੀ ਦਲ ਬਾਦਲ ਨਾਲ ਦੂਜੇ ਪਾਸੇ ਢੀਂਡਸਾ ਨੇ ਅੱਜ ਸਪੱਸ਼ਟ ਕਰ ਦਿੱਤਾ ਕਿ ਉਹ ਹੁਣ ਬਾਦਲ ਦਲ ਦਾ ਕਿਤੇ ਵੀ ਸਾਥ ਨਹੀਂ ਦੇਣਗੇ।  ਉਨ੍ਹਾਂ ਸਟੇਜ ‘ਤੇ ਬੋਲਦਿਆਂ ਸਿੱਧਾ ਆਖਿਆ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਤੀਜੇ ਥਾਂ ‘ਤੇ ਆਉਣਾ ਪਿਆ ਸੀ ਤਾਂ ਉਹਨਾਂ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸਮੁੱਚੀ ਪਾਰਟੀ ਨੂੰ ਕਹਿ ਦਿੱਤਾ ਸੀ।ਕਿ ਸੁਖਬੀਰ ਨੂੰ ਇਸ ਹਾਰ ਪਿੱਛੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ।

ਪਰ ਉਹਨਾਂ ਦੀ ਗੱਲ ਨਾ ਸੁਖਬੀਰ ਨੇ ਮੰਨੀ ਤੇ ਨਾ ਹੀ ਪਰਕਾਸ਼ ਸਿੰਘ ਬਾਦਲ ਨੇ ਢੀਂਡਸਾ ਦੇ ਅਪਣਾਏ ਇਸ ਗਰਮ ਰੁਖ਼ ਕਾਰਨ ਜ਼ਿਲ੍ਹੇ ਵਿੱਚ ਕੋਈ ਅਕਾਲੀ ਆਗੂ ਸਾਹ ਨਹੀਂ ਕੱਢ ਰਿਹਾ ਸਿਰਫ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ਸਿਰਫ ਇਹ ਆਖਿਆ ਸੀ ਕਿ ਕੋਈ ਪਾਰਟੀ ਵਰਕਰ ਟਕਸਾਲੀਆਂ ਦੀ ਕਾਨਫਰੰਸ ਵਿੱਚ ਨਹੀਂ ਜਾਵੇਗਾ ਇਸ ਤੋਂ ਇਲਾਵਾ ਕਿਸੇ ਆਗੂ ਦਾ ਖੁੱਲ੍ਹ ਕੇ ਕੋਈ ਬਿਆਨ ਨਹੀਂ ਆਇਆ ਇੱਕ ਅਕਾਲੀ ਆਗੂ ਜਿਹੜੇ ਸਾਬਕਾ ਵਿਧਾਇਕ ਵੀ ਰਹੇ ਨੇ ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਖੁਦ ਦੁਚਿੱਤੀ ਵਿੱਚ ਹਨ।

ਕਿ ਅੱਗੇ ਕੀ ਕਰਨ ਪਰ ਉਨ੍ਹਾਂ ਨੇ ਇਹ ਵੀ ਕਿਹਾ ਉਹ ਢੀਂਡਸਾ ਸਾਹਬ ਨੂੰ ਮਿਲ ਕੇ ਸਮਝਾਉਣ ਦਾ ਯਤਨ ਕਰਨਗੇ ਇੱਕ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਪਾਰਟੀ ਨਾਲ ਖੜ੍ਹਣਗੇ ਉਨ੍ਹਾਂ ਕਿਹਾ ਕਿ ਪਾਰਟੀਆਂ ਵਿੱਚ ਗੁੱਸੇ-ਗਿਲੇ ਚਲਦੇ ਰਹਿੰਦੇ ਨੇ ਸਭ ਕੁਝ ਠੀਕ ਹੋ ਜਾਵੇਗਾ।

10 ‘ਚੋਂ 2 ਸ਼੍ਰੋਮਣੀ ਕਮੇਟੀ ਮੈਂਬਰ ਗਏ ਢੀਂਡਸਾ ਨਾਲ

ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 10 ਆਗੂਆਂ ‘ਚੋਂ 2 ਆਗੂ ਅੱਜ ਸੁਖਦੇਵ ਸਿੰਘ ਢੀਂਡਸਾ ਨਾਲ ਖੜ੍ਹ ਗਏ 2 ਮੈਂਬਰਾਂ ਦੀ ਪਹਿਲਾਂ ਮੌਤ ਹੋ ਚੁੱਕੀ ਹੈ, ਬਾਕੀਆਂ ਦੀ ਸਥਿਤੀ ਆਉਣ ਵਾਲੇ ਦਿਨਾਂ ਵਿਚ ਸਾਫ ਹੋ ਜਾਵੇਗੀ

ਪਰਮਿੰਦਰ ਢੀਂਡਸਾ ਵੀ ਦੁਚਿੱਤੀ ਵਿੱਚ

ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਤੇ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਆਪਣੇ ਪਿਤਾ ਵੱਲੋਂ ਅਖਤਿਆਰ ਕੀਤੇ ਸਟੈਂਡ ਤੋਂ ਸ਼ਸ਼ੋਪੰਜ ਵਿੱਚ ਪਏ ਨਜ਼ਰ ਆ ਰਹੇ ਹਨ ਅੱਜ ਉਹ ਦੋਵੇਂ ਕਾਨਫਰੰਸਾਂ ਵਿਚੋਂ ਇੱਕ ਵਿੱਚ ਵੀ ਨਜ਼ਰ ਨਹੀਂ ਆਏ ਉਹਨਾਂ ਨਾਲ ਪੱਤਰਕਾਰਾਂ ਨੇ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕਿਸੇ ਨਾਲ ਗੱਲ ਕਰਨੀ ਠੀਕ ਨਹੀਂ ਸਮਝੀ ਉਂਜ ਉਹ ਕੁਝ ਦਿਨ ਪਹਿਲਾਂ ਆਖ ਚੁੱਕੇ ਹਨ ਕਿ ਉਹ ਪਾਰਟੀ ਨਾਲ ਹੀ ਖੜ੍ਹਣਗੇ

ਜਿਲ੍ਹੇ ਦੇ ਨਾਮੀ ਅਦਾਰਿਆਂ ‘ਚ ਢੀਂਡਸਾ ਪਰਿਵਾਰ ਦਾ ਚੋਖਾ ਪ੍ਰਭਾਵ

ਢੀਂਡਸਾ ਪਰਿਵਾਰ ਦਾ ਜ਼ਿਲ੍ਹਾ ਸੰਗਰੂਰ ਦੇ ਨਾਮੀ ਅਦਾਰਿਆਂ ਵਿਚ ਚੰਗਾ ਪ੍ਰਭਾਵ ਹੈ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਟਰੱਸਟ, ਜਿਹਨਾਂ ਅਧੀਨ ਧਾਰਮਿਕ ਸੰਸਥਾ ਨਾਲ ਕਾਲਜ ਵੀ ਚੱਲ ਰਹੇ ਨੇ, ਇਸ ਟਰੱਸਟ ਦੇ ਸੁਖਦੇਵ ਸਿੰਘ ਢੀਂਡਸਾ ਮੋਹਰੀ ਮੈਂਬਰ ਹਨ ਇਲਾਕੇ ਵਿੱਚ ਇਸ ਧਾਰਮਿਕ ਸਥਾਨ ਦੀ ਕਾਫੀ ਜ਼ਿਆਦਾ ਮਾਨਤਾ ਹੈ, ਜਿਥੇ ਹਰ ਸਾਲ ਜੋੜ ਮੇਲੇ ‘ਤੇ ਹਜ਼ਾਰਾਂ ਲੋਕ ਆਉਂਦੇ ਹਨ ਇਸ ਤੋਂ ਇਲਾਵਾ ਢੀਂਡਸਾ ਪਰਿਵਾਰ ਦਾ ਵੱਡੀ ਗਿਣਤੀ ਟਰਾਂਸਪੋਰਟ ਅਦਾਰਿਆਂ ਵਿੱਚ ਵੀ ਕਾਫੀ ਰਸੂਖ ਹੈ, ਜਿਹਨਾਂ ਵਿੱਚ ਹਜ਼ਾਰਾਂ ਵਰਕਰ ਕੰਮ ਕਰਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।